ਸਿੱਖ ਨੌਜਵਾਨਾਂ ਦਾ ਝੂਠਾ ਪੁਲੀਸ ਮੁਕਾਬਲਾ: 32 ਸਾਲਾਂ ਬਾਅਦ ਮੁਲਜ਼ਮ ਸਾਬਕਾ ਐੱਸਐੱਚਓ ਤੇ ਥਾਣੇਦਾਰ ਨੂੰ ਉਮਰ ਕੈਦ
ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਝੂਠੇ ਪੁਲੀਸ ਮੁਕਾਬਲੇ ਮਾਮਲੇ ਵਿੱਚ ਮਜੀਠਾ ਥਾਣੇ ਦੇ ਸਾਬਕਾ ਐੱਸਐੱਚਓ ਗੁਰਭਿੰਦਰ ਸਿੰਘ ਅਤੇ ਏਐੱਸਆਈ ਪ੍ਰਸ਼ੋਤਮ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 1992 ਦਾ ਹੈ, ਜਦ ਅੰਮ੍ਰਿਤਸਰ ਦੇ ਨੌਜਵਾਨ ਬਲਦੇਵ ਸਿੰਘ ਦੇਬਾ (ਬਾਸਰਕੇ ਭੈਣੀ) ਅਤੇ ਲਖਵਿੰਦਰ ਸਿੰਘ (ਸੁਲਤਾਨਵਿੰਡ) […]
