ਪੰਜਾਬ
January 03, 2025
146 views 0 secs 0

ਲੁਧਿਆਣਾ ਦਾ CETP ਪਲਾਂਟ ਨਹੀਂ ਹੋਵੇਗਾ ਬੰਦ, ਡਾਇਰੈਕਟਰ ਚੌਹਾਨ ਨੇ ਕਿਹਾ- ਝੂਠੀਆਂ ਖ਼ਬਰਾਂ ਨਾ ਫੈਲਾਓ

ਕੱਲ੍ਹ ਲੁਧਿਆਣਾ ਵਿੱਚ ਕਾਲਾ ਪਾਣੀ ਮੋਰਚਾ ਦੇ ਮੈਂਬਰਾਂ ਨੇ ਰੰਗਾਈ ਉਦਯੋਗ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਆਗੂ ਬੁੱਢੇ ਨਾਲੇ ਨੂੰ ਬੰਦ ਕਰਨ ਲਈ ਬੰਨ੍ਹ ਬਣਾਉਣ ਲਈ ਆ ਰਹੇ ਸਨ ਤਾਂ ਜੋ ਕੈਮੀਕਲ ਨਾਲ ਭਰਿਆ ਪਾਣੀ ਸਤਲੁਜ ਦਰਿਆ ਵਿੱਚ ਨਾ ਡਿੱਗੇ। ਪੁਲੀਸ ਨੇ ਕਾਲਾ ਪਾਣੀ ਮੋਰਚਾ ਦੇ ਆਗੂ ਲੱਖਾ ਸਿਧਾਣਾ ਅਤੇ ਸੋਨੀਆ ਮਾਨ ਸਮੇਤ ੧੦੦ ਤੋਂ

ਕੈਨੇਡਾ, ਪੰਜਾਬ
January 03, 2025
194 views 1 sec 0

ਅੱਜ ਕੱਲ ਦੀ ਦਨਾਈ ਦਾ ਫਲ (ਖਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)

ਅੱਜ ਕੱਲ ਸਾਡੇ ਦੇਸ ਦੇ ਮਹਾਤਮਾ ਪੁਰਖ ਜੋ ਨਿਰੇ ਬਚਪਨ ਤੇ ਤਾਲੀਮ ਵਿਚ ਹੀ ਰਹਿੰਦੇ ਹਨ ਤੇ ਉਨ੍ਹਾਂ ਨੂੰ ਜੋ ਕੁਝ ਤਜਰਬਾ ਹੁੰਦਾ ਹੈ ਸੋ ਉਨਾਂ ਹੀ ਥੋੜੀ ਜੇਹੀਆਂ ਕਤਾਬਾਂ ਦਾ ਹੁੰਦਾ ਹੈ ਜੋ ਉਨ੍ਹਾਂ ਨੇ ਅਪਨੀ ਜਿੰਦਗੀ ਦਾ ਕੁਝ ਹਿੱਸਾ ਖਰਚ ਕੇ ਪੜੀਆਂ ਹੁੰਦੀਆਂ ਹਨ। ਉਨਾਂ ਭਾਈਆਂ ਨੂੰ ਇਸ ਦੁਨੀਆਂ ਰੂਪੀ ਕਤਾਬ ਦੇ ਵਰਤਾਉ ਰੂਪੀ (ਚੇਪਟਰ) ਅਰਥਾਤ ਹਿੱਸੇ ਪੜਨ ਦਾ ਸਮਯ ਨਹੀਂ ਮਿਲਦਾ, ਜਿਸ ‘ਤੇ ਜਦ ਉਹ ਕਿਸੇ ਨਾਲ ਕੋਈ ਬਾਤ-ਚੀਤ ਕਰਦੇ ਯਾ ਕਿਸੇ ਮਹਾਤਮਾ ਦਾ ਜੀਵਨ ਚਰਤ ਸੁਨਦੇ ਹਨ ਤਦ ਉਹ ਦੁਨੀਆਂ ਦੀ ਕਤਾਬ ਦਾ ਮੁਕਾਬਲਾ ਛੱਡ ਕੇ ਕੇਵਲ ਉਸ ਕਿਤਾਬ ਦੇ ਖਯਾਲਾਂ ਦੇ ਮੁਤਾਬਕ ਉਸ ਦਾ ਮੁਕਾਬਲਾ ਕਰਦੇ ਹਨ ਜੋ ਕਿਸੇ ਨੈ ਅਪਨੇ ਖਯਾਲ ਲਿਖ ਕੇ ਉਸ ਵਿਚ ਇਕੱਠੇ ਕੀਤੇ ਹੋਨ, ਜਿਸ ‘ਤੇ ਜੋ ਉਸ ਦੇ ਮੁਤਾਬਕ ਹੁੰਦਾ ਹੈ ਉਸ ਨੂੰ ਅਛਾ ਜਾਪਦੇ ਹਨ ਅਤੇ ਜੋ ਬਰਖਲਾਫ਼ ਹੋਵੇ, ਉਸ ਨੂੰ ਬੁਰਾ ਆਖਦੇ ਹਨ।

ਪੰਜਾਬ
December 09, 2024
146 views 0 secs 0

ਸੁਖਬੀਰ ਬਾਦਲ ‘ਤੇ ਫਾਇਰਿੰਗ ਮਾਮਲੇ ‘ਤੇ ਅਕਾਲੀ ਦਲ ਦੀ ਆਗੂਆਂ ਨੇ ਚੁੱਕੇ ਸਵਾਲ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ‘ਤੇ ਫਾਇਰਿੰਗ ਹੋਈ ਹੈ। ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕ- ਰੀ ਮੁਤਾਬਕ ਹਮਲਾਵਰ […]