ਕੈਨੇਡਾ, ਪੰਜਾਬ
January 03, 2025
194 views 1 sec 0

ਅੱਜ ਕੱਲ ਦੀ ਦਨਾਈ ਦਾ ਫਲ (ਖਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)

ਅੱਜ ਕੱਲ ਸਾਡੇ ਦੇਸ ਦੇ ਮਹਾਤਮਾ ਪੁਰਖ ਜੋ ਨਿਰੇ ਬਚਪਨ ਤੇ ਤਾਲੀਮ ਵਿਚ ਹੀ ਰਹਿੰਦੇ ਹਨ ਤੇ ਉਨ੍ਹਾਂ ਨੂੰ ਜੋ ਕੁਝ ਤਜਰਬਾ ਹੁੰਦਾ ਹੈ ਸੋ ਉਨਾਂ ਹੀ ਥੋੜੀ ਜੇਹੀਆਂ ਕਤਾਬਾਂ ਦਾ ਹੁੰਦਾ ਹੈ ਜੋ ਉਨ੍ਹਾਂ ਨੇ ਅਪਨੀ ਜਿੰਦਗੀ ਦਾ ਕੁਝ ਹਿੱਸਾ ਖਰਚ ਕੇ ਪੜੀਆਂ ਹੁੰਦੀਆਂ ਹਨ। ਉਨਾਂ ਭਾਈਆਂ ਨੂੰ ਇਸ ਦੁਨੀਆਂ ਰੂਪੀ ਕਤਾਬ ਦੇ ਵਰਤਾਉ ਰੂਪੀ (ਚੇਪਟਰ) ਅਰਥਾਤ ਹਿੱਸੇ ਪੜਨ ਦਾ ਸਮਯ ਨਹੀਂ ਮਿਲਦਾ, ਜਿਸ ‘ਤੇ ਜਦ ਉਹ ਕਿਸੇ ਨਾਲ ਕੋਈ ਬਾਤ-ਚੀਤ ਕਰਦੇ ਯਾ ਕਿਸੇ ਮਹਾਤਮਾ ਦਾ ਜੀਵਨ ਚਰਤ ਸੁਨਦੇ ਹਨ ਤਦ ਉਹ ਦੁਨੀਆਂ ਦੀ ਕਤਾਬ ਦਾ ਮੁਕਾਬਲਾ ਛੱਡ ਕੇ ਕੇਵਲ ਉਸ ਕਿਤਾਬ ਦੇ ਖਯਾਲਾਂ ਦੇ ਮੁਤਾਬਕ ਉਸ ਦਾ ਮੁਕਾਬਲਾ ਕਰਦੇ ਹਨ ਜੋ ਕਿਸੇ ਨੈ ਅਪਨੇ ਖਯਾਲ ਲਿਖ ਕੇ ਉਸ ਵਿਚ ਇਕੱਠੇ ਕੀਤੇ ਹੋਨ, ਜਿਸ ‘ਤੇ ਜੋ ਉਸ ਦੇ ਮੁਤਾਬਕ ਹੁੰਦਾ ਹੈ ਉਸ ਨੂੰ ਅਛਾ ਜਾਪਦੇ ਹਨ ਅਤੇ ਜੋ ਬਰਖਲਾਫ਼ ਹੋਵੇ, ਉਸ ਨੂੰ ਬੁਰਾ ਆਖਦੇ ਹਨ।