Read more, ਲੇਖ
February 19, 2025
136 views 29 secs 0

ਅਜ਼ੀਮ ਸ਼ਖ਼ਸੀਅਤ: ਗਿਆਨੀ ਸੰਤ ਸਿੰਘ ਜੀ ਮਸਕੀਨ

-ਮੇਜਰ ਸਿੰਘ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਜਨਮ ਬਾਬਾ ਕਰਤਾਰ ਸਿੰਘ ਦੇ ਘਰ ਮਾਤਾ ਰਾਜ ਕੌਰ ਜੀ ਦੀ ਪਵਿੱਤਰ ਕੁੱਖੋਂ 1934 ਈ. ਨੂੰ ਸਰਹੱਦੀ ਇਲਾਕੇ ਪਿੰਡ ਲੱਕ ਮਰਵਤ, ਜ਼ਿਲ੍ਹਾ ਬੰਨੂ ‘ਚ ਹੋਇਆ, ਜੋ 1947 ਤੋਂ ਬਾਅਦ ਪਾਕਿਸਤਾਨ ‘ਚ ਰਹਿ ਗਿਆ ਹੈ। ਮਸਕੀਨ ਜੀ ਦੀ ਇੱਕ ਭੈਣ ਸੀ ਜੋ ਉਨ੍ਹਾਂ ਤੋਂ ਦੋ ਕੁ ਸਾਲ […]

Read more, ਲੇਖ
January 03, 2025
230 views 2 secs 0

ਪਾਤਸ਼ਾਹੀ ਦਾ ਸੰਕਲਪ

ਸਿੱਖ ਕੌਮ ਵਿਚ ਰਾਜ ਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਹੀ ਪੈਦਾ ਹੋ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਇਸ ਸੰਕਲਪ ਲਈ ਭੂਮੀ ਤਿਆਰ ਹੁੰਦੀ ਰਹੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜ਼ੁਲਮ ਦੇ ਖਿਲਾਫ਼ ਵਿਦਰੋਹ ਦੀ ਭਾਵਨਾ ਸਿੱਖਾਂ ਵਿਚ ਪੈਦਾ ਹੋ ਗਈ ਸੀ। ਸਮੇਂ ਦੇ ਜ਼ਾਲਮ ਬਾਦਸ਼ਾਹ ਨੂੰ ਸ਼ੀਂਹ ਤੇ ਭ੍ਰਿਸ਼ਟਾਚਾਰੀ ਨੂੰ ਮੁਕੱਦਮ ਕੁੱਤੇ ਕਿਹਾ ਜਾਣ ਲੱਗ ਪਿਆ ਸੀ। ਗੁਰੂ ਜੀ ਦੇ ਸਿੱਖ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਆਖਣ ਲੱਗ ਪਏ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਾਈ ਤੇ ਇਨਸਾਫ ਲਈ ਆਪਣੀ ਸ਼ਹਾਦਤ ਦੇ ਕੇ ਇਸ ਸੰਕਲਪ ਨੂੰ ਹੋਰ ਪੱਕਾ ਕਰ ਦਿੱਤਾ।

Read more, ਲੇਖ
January 03, 2025
183 views 8 secs 0

ਸਿੱਖੀ ਵਿਰਸੇ ਨੂੰ ਭੁੱਲੀ ਬੈਠੀ ਭੈਣ ਨੂੰ ਇਕ ਖ਼ਤ

ਭੈਣ! ਨਾਂ ਤੇਰਾ ਇਸ ਕਰਕੇ ਨਹੀਂ ਲਿਿਖਆ ਕਿਉਂਕਿ ਜੋ ਤੂੰ ਅੱਜ ਆਪਣਾ ਨਾਂ ਰੱਖ ਬੈਠੀ ਏਂ, ਲੈਂਦੇ ਨੂੰ ਮੈਨੂੰ ਸ਼ਰਮ ਆਉਂਦੀ ਏ। ਭੈਣੇ ਲਗਦਾ ਹੈ ਕਿ ਤੇਰਾ ਵੀ ਕੋਈ ਕਸੂਰ ਨਹੀਂ। ਜਿਸ ਦੇ ਵੀਰ ਹੀ ਪਤਿਤ ਹੋਣ, ਉਹ ਭੈਣ ਨੂੰ ਕਿਵੇਂ ਰੋਕਣ? ਪਰ ਭੈਣ, ਤੂੰ ਤਾਂ ਉਸ ਦੀ ਪੁੱਤਰੀ ਸੈਂ, ਜਿਸ ਮਾਤਾ ਨੇ ਆਪਣੇ ਭਟਕੇ ਹੋਏ ਵੀਰਾਂ ਨੂੰ ਪ੍ਰੇਰ-ਪ੍ਰੇਰ ਕੇ ਸ਼ਹੀਦੀ ਜਾਮ ਪੀਣ ਦੀ ਸਪਿਰਟ ਭਰੀ ਤੇ ਉਨ੍ਹਾਂ ਖਿਦਰਾਣੇ ਦੀ ਢਾਬ ’ਤੇ ਜਾ ਕੇ ਗੁਰੂ ਜੀ ਤੋਂ ਮਾਫੀ ਮੰਗੀ। ਪਰ ਪਤਾ ਨਹੀਂ ਲੱਗਾ ਕਿ ਤੂੰ ਕਿਹੜੀ ਗੱਲੋਂ ਡੋਲ ਗਈ ਏਂ?

Read more, ਲੇਖ
January 03, 2025
219 views 3 secs 0

ਪਿਛੋਂ ਬਚਿਆ ਆਪੁ ਖਵੰਦਾ

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਡੱਲੇ ਵਾਸੀ ਸੰਗਤਾਂ ਦਾ ਉਧਾਰ ਕਰ ਰਹੇ ਸਨ। ਭਾਈ ਗੋਪੀ, ਭਾਈ ਅਮਰੂ, ਭਾਈ ਮੋਹਣ, ਭਾਈ ਰਾਮੁ ਸਤਿਗੁਰਾਂ ਦਾ ਉਪਦੇਸ਼ ਪਾ ਕੇ ਆਪਣੀਆਂ ਅੰਤਰ-ਬਿਰਤੀਆਂ ਨੂੰ ਅੰਦਰ ਵੱਲ ਜੋੜ ਕੇ ਉਠ ਤੁਰੇ ਤਾਂ ਭਾਈ ਸਹਾਰੁ, ਭਾਈ ਸੰਗੁ ਤੇ ਭਾਈ ਭਾਗੂ ਸਤਿਗੁਰਾਂ ਦੇ ਚਰਨੀਂ ਆਣ ਲੱਗੇ। ਸਤਿਗੁਰਾਂ ਨੂੰ ਬੰਦਨਾ ਕਰ ਕੇ ਬੈਠ ਗਏ। ਇਹ ਸਾਰੇ ਦੁਖੀ ਹਿਰਦੇ ਨਾਲ ਸਤਿਗੁਰਾਂ ਦੇ ਦਰਬਾਰ ਆਏ ਸਨ।

Read more, ਲੇਖ
January 03, 2025
228 views 1 sec 0

ਸ਼ੁਕਰਾਨੇ ਦੀ ਜਾਚ

ਸਾਡੇ ਕਾਲਜ ਦਾ ਇਕ ਵਿਦਿਆਰਥੀ ਪੀਰਜ਼ਾਦਾ ਸੀ। ਬੜਾ ਤਕੜਾ, ਸੁਡੌਲ ਤੇ ਸੁਨੱਖਾ ਉਸ ਦਾ ਸਰੀਰ ਸੀ। ਫੁੱਟਬਾਲ ਬਹੁਤ ਅੱਛਾ ਖੇਡਦਾ ਸੀ। ਯੂਨੀਵਰਸਿਟੀ ਟੀਮ ਵਿੱਚ ਫੁਲ ਬੈਕ ਸੀ। ਕਾਲਜ ਦੇ ਪ੍ਰਬੰਧਕਾਂ ਦਾ ਖਿਆਲ ਸੀ ਕਿ ਉਹ ਰਾਸ਼ਟਰੀ ਟੀਮ ਵਿੱਚ ਚੁਣਿਆ ਜਾ ਸਕਦਾ ਹੈ।

ਪਰ, ਦੇਵ ਨੇਤ ਉਸ ਦੀ ਸੱਜੀ ਟੰਗ ਇਕ ਐਕਸੀਡੈਂਟ ਵਿੱਚ ਟੁੱਟ ਗਈ।