੨੩ ਫਰਵਰੀ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼ -ਸ. ਗੁਰਪ੍ਰੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਅਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦਾ ਜਨਮ ੨੩ ਫਰਵਰੀ, ੧੮੨੧ ਈ. ਨੂੰ ਕਨੱਈਆ ਮਿਸਲ ਦੇ ਸ. ਜੈਮਲ ਸਿੰਘ ਦੀ ਸਪੁੱਤਰੀ ਰਾਣੀ ਚੰਦ ਕੌਰ ਦੀ ਕੁਖੋਂ ਹੋਇਆ। ਇਸ ਨੂੰ ਸਿੱਖ ਧਰਮ ਦੀ ਮਰਿਯਾਦਾ ਤੋਂ ਜਾਣੂ ਕਰਾਉਣ […]
– ਡਾ. ਗੁਰਪ੍ਰੀਤ ਸਿੰਘ ਫਰੀਦਕੋਟ ਜ਼ਿਲ੍ਹੇ ਵਿਚ ਜੈਤੋ ਨਾਮ ਦਾ ਨਗਰ ਸਿੱਖ ਇਤਿਹਾਸ ਵਿਚ ਬੜਾ ਪ੍ਰਸਿੱਧ ਹੈ ਕਿਉਂਕਿ ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ੧੯੪੭ ਈ. ਤੋਂ ਪਹਿਲਾਂ ਇਹ ਨਗਰ ਨਾਭਾ ਰਿਆਸਤ ਵਿਚ ਪੈਂਦਾ ਸੀ। ਅਕਾਲੀ ਲਹਿਰ ਬਣਨ ਸਮੇਂ ਨਾਭੇ ਦਾ ਰਾਜਾ ਰਿਪੁਦਮਨ ਸਿੰਘ ਸੀ ਜਿਸ ਨੇ ਅਕਾਲੀ ਲਹਿਰ ਦੀ ਹਿਮਾਇਤ ਕੀਤੀ। ਇਸ […]
ਗੁਰਪ੍ਰੀਤ ਸਿੰਘ ਇਸ ਜਥੇ ਦਾ ਬਾਨੀ ਜੈ ਸਿੰਘ ਸੰਧੂ ਪਿੰਡ ‘ਕਾਹਨਾ’ ਜ਼ਿਲ੍ਹਾ ਲਾਹੌਰ ਦਾ ਸੀ। ਪਿੰਡ ਕਾਹਨਾ ਤੋਂ ਇਸਦਾ ਲਕਬ ਕਨ੍ਹਈਆ ਪੈ ਗਿਆ। ੧੭੪੮ ਈ. ਵਿਚ ਜਦ ਮਿਸਲਾਂ ਬਣੀਆਂ ਤਾਂ ਇਸ ਨੇ ਕਨ੍ਹਈਆ ਮਿਸਲ ਬਣਾ ਲਈ। ਮੀਰ ਮੰਨੂ ਦੀ ਮੌਤ ਤੋਂ ਬਾਅਦ ਇਸਨੇ ਰਿਆੜਕੀ ਦੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਛੇਤੀ ਹੀ ਮੁਕੇਰੀਆਂ, ਹਾਜੀਪੁਰ, ਪਠਾਨਕੋਟ […]
ਗੁਰਬਾਣੀ ਵਿਚਾਰ ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੧੨) ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਦਰਜ ਇਨ੍ਹਾਂ ਪਾਵਨ-ਸਤਰਾਂ ‘ਚ ਜਗਿਆਸੂ ਮਨੁੱਖ ਨੂੰ ਪੂਰਨ ਸਮਰਪਣ ਸਹਿਤ ਪ੍ਰੇਮਾ-ਭਗਤੀ ਦੇ ਰਾਹ ’ਤੇ ਤੁਰਨ ਤੇ […]
(ਖਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ) -ਗਿ. ਦਿੱਤ ਸਿੰਘ ਬਹੁਤ ਸਾਰੇ ਪੁਰਖ ਇਸ ਬਾਤ ਪਰ ਕਈ ਪ੍ਰਕਾਰ ਦੇ ਝਗੜੇ ਕਰਦੇ ਹਨ ਕਿ ਅਸੀਂ ਇਸ ਬਾਤ ਦਾ ਨਿਰਨਯ ਨਹੀ ਕਰ ਸਕਦੇ ਕਿ ਧਰਮ ਕ੍ਯਾ ਹੈ ਅਤੇ ਉਸ ਤੇ ਉਲਟ ਅਧਰਮ ਕ੍ਯਾ ਵਸਤੂ ਹੈ, ਕਿਉਂਕਿ ਹਰ ਇਕ ਆਦਮੀ ਅਪਨੀ-ਅਪਨੀ ਬੁਧੀ ਅਨੁਸਾਰ ਜਿਸ ਨੂੰ ਅੱਛਾ ਸਮਝਦਾ ਹੈ […]
-ਗਿ. ਸੰਤੋਖ ਸਿੰਘ ਆਸਟ੍ਰੇਲੀਆ ਸਿਰੋਪਾ ਜਾਂ ਸਿਰੋਪਾਉ ਦਾ ਸ਼ਬਦੀ ਅਰਥ ਹੈ ਸਿਰ ਤੋਂ ਲੈ ਕੇ ਪੈਰਾਂ ਤਕ ਪਰਦਾ ਕੱਜਣ ਵਾਲਾ ਬਸਤਰ। ਗੁਰੂ ਜੀ ਦੀ ਬਖ਼ਸ਼ਸ਼ ਦਾ ਸਦਕਾ ਗੁਰੂ ਦੇ ਸਿੱਖਾਂ ਦੇ ਪਰਦੇ ਗੁਰੂ ਆਪ ਕੱਜਦਾ ਹੈ। ਹੁਕਮ ਵੀ ਹੈ: ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ੫੨੦) ਗੁਰੂ-ਘਰ […]
-ਗਿ. ਭਗਤ ਸਿੰਘ ੧. ਜਿਸ ਵਕਤ ਜੀਵ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲਗਾ ਕੇ ਤੇ ਸੱਚਾ ਅਨੰਦ ਪ੍ਰਾਪਤ ਕਰ ਲੈਂਦਾ, ਤੇ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ, ਉਸ ਵਕਤ ਦਾ ਨਾਮ ਅੰਮ੍ਰਿਤ ਵੇਲਾ ਹੈ। ੨. ਮਾਨਸ ਜਨਮ ਵੀ ਅੰਮ੍ਰਿਤ ਵੇਲਾ ਹੀ ਕਿਹਾ ਜਾਂਦਾ ਹੈ। ੩. ਜਿਸ ਵਕਤ ਪਰਮਾਤਮਾ ਦਾ ਨਾਮ ਜਪਿਆ ਜਾਵੇ ਉਸ ਵਕਤ […]
-ਪ੍ਰੋ. ਨਵ ਸੰਗੀਤ ਸਿੰਘ ਇਸਤਰੀ ਅਤੇ ਮਰਦ ਪ੍ਰਕਿਰਤੀ ਦੇ ਆਧਾਰ-ਸਤੰਭ ਹਨ। ਸਾਰੀ ਸ੍ਰਿਸ਼ਟੀ, ਚਾਹੇ ਉਹ ਬਨਸਪਤੀ ਹੈ, ਚਾਹੇ ਪ੍ਰਾਣੀ ਜਗਤ- ਸਭ ਦਾ ਮੂਲ ਨਰ ਅਤੇ ਨਾਰੀ ਦਾ ਸੰਜੋਗ ਹੈ। ਮਾਨਵ-ਸਮਾਜ ਦਾ ਅੱਧਾ ਹਿੱਸਾ ਨਾਰੀ ਹੈ ਤੇ ਅੱਧਾ ਨਰ, ਪਰ ਜਨਨੀ ਅਤੇ ਪਾਲਣਹਾਰੀ ਹੋਣ ਕਰਕੇ ਕਈ ਪੱਖਾਂ ਤੋਂ ਇਸਤਰੀ ਦਾ ਮਹੱਤਵ ਵਧੇਰੇ ਹੈ। ਜੇਕਰ ਪੁਰਾਤਨ ਇਤਿਹਾਸ, […]
-ਮੇਜਰ ਸਿੰਘ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਜਨਮ ਬਾਬਾ ਕਰਤਾਰ ਸਿੰਘ ਦੇ ਘਰ ਮਾਤਾ ਰਾਜ ਕੌਰ ਜੀ ਦੀ ਪਵਿੱਤਰ ਕੁੱਖੋਂ 1934 ਈ. ਨੂੰ ਸਰਹੱਦੀ ਇਲਾਕੇ ਪਿੰਡ ਲੱਕ ਮਰਵਤ, ਜ਼ਿਲ੍ਹਾ ਬੰਨੂ ‘ਚ ਹੋਇਆ, ਜੋ 1947 ਤੋਂ ਬਾਅਦ ਪਾਕਿਸਤਾਨ ‘ਚ ਰਹਿ ਗਿਆ ਹੈ। ਮਸਕੀਨ ਜੀ ਦੀ ਇੱਕ ਭੈਣ ਸੀ ਜੋ ਉਨ੍ਹਾਂ ਤੋਂ ਦੋ ਕੁ ਸਾਲ […]
-ਡਾ. ਜਸਵੰਤ ਸਿੰਘ ਨੇਕੀ ਤਦ ਮੈਂ ਅਠਵੀਂ ਜਮਾਤ ਵਿੱਚ ਪੜ੍ਹਦਾ ਸਾਂ। ਰਾਤ ਸੌਣ ਲੱਗਿਆਂ ਮੈਂ ਪੰਜ-ਸੱਤ ਮਿੰਟ ਲਾ ਕੇ ਸੋਚਦਾ ਸਾਂ ਕਿ ਸਕੂਲੋਂ ਮਿਲਿਆ ਸਾਰਾ ਕੰਮ ਖਤਮ ਹੋ ਗਿਆ ਕਿ ਨਹੀਂ। ਫਿਰ ਸਕੂਲ ਦੀ ਕੋਈ ਕਿਤਾਬ ਕੱਢ ਕੇ ਅਗਲੇ ਦਿਨ ਪੜ੍ਹਾਏ ਜਾਣ ਵਾਲੇ ਸਬਕ ਨੂੰ ਪਹਿਲਾਂ ਵੇਖ ਲੈਂਦਾ ਸਾਂ। ਫਿਰ ਕੀਰਤਨ ਸੋਹਿਲੇ ਦਾ ਪਾਠ ਕਰ […]