ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਡੱਲੇਵਾਲ ਐਂਬੂਲੈਂਸ ਰਾਹੀਂ ਚੰਡੀਗੜ੍ਹ ਰਵਾਨਾ, ਅੱਜ ਸ਼ਾਮ ਕੇਂਦਰ ਸਰਕਾਰ ਨਾਲ ਮੁਲਾਕਾਤ
ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਐਂਬੂਲੈਂਸ ਰਾਹੀਂ ਚੰਡੀਗੜ੍ਹ ਜਾ ਰਹੇ ਹਨ, ਜਿੱਥੇ ਅੱਜ ਸ਼ਾਮ ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਸਰਕਾਰ ਵਿਚਾਲੇ ਗੱਲਬਾਤ ਹੋਣੀ ਹੈ। ਇਸ ਮੁਲਾਕਾਤ ਲਈ ਕੇਂਦਰ ਵੱਲੋਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ (Union Minister of Consumer Affairs, Food and Public Distribution) ਪ੍ਰਹਿਲਾਦ ਜੋਸ਼ੀ ਕਿਸਾਨਾਂ ਨਾਲ ਗੱਲਬਾਤ ਕਰਨਗੇ। […]
-ਪ੍ਰੋ. ਕਿਰਪਾਲ ਸਿੰਘ ਬਡੂੰਗਰ ਅੰਡੇਮਾਨ-ਨਿਕੋਬਾਰ ਭਾਰਤ ਦੇ ਦੋ ਟਾਪੂ ਹਨ। ਜਿੱਥੇ ਜਾਣ ਲਈ ਸਮੁੰਦਰ ਵਿੱਚੋਂ ਦੀ ਪਹਿਲਾਂ ਸਮੁੰਦਰੀ ਜਹਾਜ਼ ਅਤੇ ਅਜੋਕੇ ਸਮੇਂ ਹਵਾਈ ਜਹਾਜ਼ ਦੁਆਰਾ ਵੀ ਜਾਇਆ ਜਾ ਸਕਦਾ ਹੈ। ਇਨ੍ਹਾਂ ਟਾਪੂਆਂ ਦੇ ਰਾਜਨੀਤਕ-ਪ੍ਰਬੰਧਕੀ ਢਾਂਚੇ ਨੂੰ ਚਲਾਉਣ, ਉੱਥੋਂ ਦੇ ਵਸਨੀਕਾਂ ਖਾਸ ਕਰਕੇ ਅਤੀ ਕਠੋਰ ਅਤੇ ਸਖਤ ਜੇਲ੍ਹ ਸਜ਼ਾਵਾਂ ਭੁਗਤਣ ਲਈ ਜਾਂ ਲੋੜ ਅਨੁਸਾਰ ਸੈਲੂਲਰ ਜੇਲ੍ਹ […]
ਗੁਰੂ ਪਿਆਰੇ ਖ਼ਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਪਿਛਲੇ ਦਿਨਾਂ ਤੋ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ, ਮੈਂ ਉਨ੍ਹਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਵਾਚ ਰਿਹਾ ਹਾਂ। ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ […]
ਡਾ. ਗੁਰਪ੍ਰੀਤ ਸਿੰਘ ਸ਼ਮਸ਼ੇਰ ਸਿੰਘ ਅਸ਼ੋਕ ਪੰਜਾਬ ਦਾ ਪ੍ਰਸਿਧ ਖੋਜਕਾਰ, ਸੰਪਾਦਕ ਅਤੇ ਲੇਖਕ ਸੀ। ਇਸ ਦਾ ਜਨਮ ੧੦ ਫਰਵਰੀ ੧੯੦੪ ਈ. ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮਲੇਰਕੋਟਲਾ ਦੇ ਪਿੰਡ ਗੁਆਰਾ ਵਿਖੇ ਇਕ ਜ਼ਿਮੀਂਦਾਰ ਸ. ਝਾਬਾ ਸਿੰਘ ਦੇ ਘਰ ਹੋਇਆ। ਅਸ਼ੋਕ ਨੇ ਸੰਸਕ੍ਰਿਤ ਦੀ ਸਿੱਖਿਆ ਸਾਧੂਆਂ ਤੇ ਪੰਡਿਤਾਂ ਪਾਸੋਂ ਅਤੇ ਉਰਦੂ ਫ਼ਾਰਸੀ ਦਾ ਗਿਆਨ […]
ਸ. ਸੁਖਦੇਵ ਸਿੰਘ ਸ਼ਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਬਵੰਜਾ ਕਵੀ ਰਹਿੰਦੇ ਸਨ। ਸੁਥਰਾ ਜੀ ਇਨ੍ਹਾਂ ਵਿੱਚੋਂ ਇੱਕ ਸਨ। ਆਪ ਹਾਸ- ਰਸ ਭਰੇ ਸੁਭਾਅ ਵਾਲੇ ਵਿਅਕਤੀ ਸਨ। ਗੁਰੂ ਜੀ ਕਵੀਆਂ ਨਾਲ ਬੜਾ ਪਿਆਰ ਕਰਦੇ ਸਨ। ਸੁਥਰਾ ਜੀ ਦੀ ਹਾਸ-ਰਸ ਵਾਲੀ ਤਬੀਅਤ ਉਨ੍ਹਾਂ ਨੂੰ ਬਹੁਤ ਪਸੰਦ ਸੀ। ਇਕ ਦਿਨ ਗੁਰਬਾਣੀ ਦੇ ਕਿਸੇ ਸ਼ਬਦ […]
– ਪ੍ਰੋ. ਪ੍ਰਕਾਸ਼ ਸਿੰਘ ਸਿੱਖ ਧਰਮ ਵਿਚ ਵਾਹਿਗੁਰੂ ਦੇ ਦੋ ਸਰੂਪਾਂ ਦਾ ਜ਼ਿਕਰ ਆਇਆ ਹੈ ਇਕ ਨਿਰਗੁਣ ਤੇ ਦੂਜਾ ਸਰਗੁਣ: ਆਪੇ ਸੂਰੁ ਕਿਰਣਿ ਬਿਸਥਾਰੁ॥ ਸੋਈ ਗੁਪਤੁ ਸੋਈ ਆਕਾਰੁ॥੨॥ ਸਰਗੁਣ ਨਿਰਗੁਣ ਥਾਪੈ ਨਾਉ॥ ਦੁਹ ਮਿਲਿ ਏਕੈ ਕੀਨੋ ਠਾਉ॥ (ਪੰਨਾ ੩੮੭) ਨਿਰਗੁਣ ਸਰੂਪ ਦਾ ਸਬੰਧ ਤਾਂ ਗੁਪਤ ਹਾਲਤ ਨਾਲ ਹੈ। ਦੂਜੇ ਸ਼ਬਦਾਂ ਵਿਚ ਨਿਰਗੁਣ ਸਰੂਪ ਦਾ ਸਬੰਧ […]
– ਪ੍ਰਿ. ਪ੍ਰੀਤਮ ਸਿੰਘ ਕਈ ਲੋਕ ਇਹ ਖਿਆਲ ਰੱਖਦੇ ਹਨ ਕਿ ਚੰਗੇ ਕੰਮ ਕਰੀ ਚੱਲੋ ਕਿਸੇ ਧਰਮ ਦੀ ਲੋੜ ਨਹੀਂ। ਦੂਸਰੇ ਪਾਸੇ ਕਈ ਲੋਕ ਇਹ ਵਿਚਾਰ ਰੱਖਦੇ ਹਨ ਕਿ ਕੁਝ ਧਾਰਮਿਕ ਨਿਯਮਾਂ ਵਿਚ ਯਕੀਨ ਲੈ ਆਉ, ਰੱਬ ਜਾਂ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰੀ ਚਲੋ, ਕਿਸੇ ਖਾਸ ਸ਼ਰ੍ਹਾ, ਰਹੁਰੀਤ ਤੇ ਮਰਯਾਦਾ ਅਨੁਸਾਰ ਜੀਵਨ ਢਾਲ ਲਓ, ਕਿਸੇ […]
ਸੂਰਾ ‘ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਸ੍ਰੀ ਗੁਰੁ ਗ੍ਰੰਥ ਸਾਹਿਬ, ੧੧੦੫) ਭਗਤ ਕਬੀਰ ਜੀ ਦਾ ਇਹ ਸਲੋਕ ਮਾਰੂ ਰਾਗ ਵਿਚ ਦਰਜ ਹੈ, ਜਿਸ ਵਿਚ ਉਹ ਅਸਲ ਸੂਰਬੀਰ ਦੀਆਂ ਖੂਬੀਆਂ ਬਿਆਨ ਕਰਦੇ ਹਨ । ਭਗਤ ਜੀ ਫ਼ਰਮਾਉਂਦੇ ਹਨ ਕਿ ਸੂਰਬੀਰ (ਸੂਰਮਾ) ਉਹੀ ਹੈ ਜੋ ਗਰੀਬਾਂ/ਨਿਤਾਣਿਆਂ […]
-ਗਿ. ਸੁਰਿੰਦਰ ਸਿੰਘ ਨਿਮਾਣਾ ਗੁਰੂ ਨਾਨਕ ਸਾਹਿਬ ਵੱਲੋਂ ਅਰੰਭੇ ਗੁਰਮਤਿ ਵਿਚਾਰ ਪ੍ਰਸਾਰ ਤੇ ਅਮਲ ਆਧਾਰਿਤ ਰਹਿਣੀ ਦਿਖਾਉਣ/ਦਰਸਾਉਣ ਵਾਲੀ ਰੂਹਾਨੀ ਗੁਰਿਆਈ ’ਤੇ ਸੁਸ਼ੋਭਿਤ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਜੀਵਨ ਸਮਾਂ ੧੬੩੦ ਤੋਂ ੧੬੬੧ ਈ. ਤੇ ਗੁਰਿਆਈ ਦਾ ਸਮਾਂ ੧੬੪੪ ਤੋਂ ੧੬੬੧ ਈ. ਤਕ ਦਾ ਹੈ। ਰਾਜਸੀ ਪੱਖੋਂ ਇਹ ਸਮਾਂ ਸ਼ਾਹ ਜਹਾਨ ਅਤੇ ਔਰੰਗਜ਼ੇਬ ਦਾ […]
– ਗਿ. ਦਿੱਤ ਸਿੰਘ ਪ੍ਯਾਰੇ ਪਾਠਕੋ ! ਇਸ ਸੰਸਾਰ ਪਰ ਦੋ ਪ੍ਰਕਾਰ ਦੇ ਆਦਮੀ ਪਾਏ ਜਾਂਦੇ ਹਨ ਜਿਨਾਂ ਵਿਚੋਂ ਇਕ ਤਾਂ ਉਹ ਪੁਰਖ ਹਨ ਜੋ ਆਪਨੇ ਜੀਵਨ ਦਾ ਫਲ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਹੀ ਜਾਨਦੇ ਹਨ ਜਿਸ ਤੇ ਆਪਨੇ ਤਨ, ਮਨ ਅਤੇ ਧਨ ਤੇ ਏਹੋ ਪੁਰਖਾਰਥ ਕਰਦੇ ਹਨ ਕਿ ਸਾਰੇ ਸੰਸਾਰ ਦੇ ਸੁਖ ਸਾਡੇ ਹੀ […]