ਮਨੁੱਖੀ ਬੋਲ ਚਾਲ ਦੇ ਵਿੱਚ ਨਾ ਮਾਤਰ ਵਰਤਿਆ ਜਾਣ ਵਾਲਾ ਸ਼ਬਦ ਉਪਠੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਕੇਵਲ ਇੱਕੋ ਵਾਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੁਆਰਾ ਉਚਾਰਨ ਆਸਾ ਕੀ ਵਾਰ ਦੀ 16ਵੀਂ ਪਉੜੀ ਦੇ ਵਿੱਚ ਆਇਆ,
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ||( ਸ੍ਰੀ ਗੁਰੂ ਗ੍ਰੰਥ ਸਾਹਿਬ, 472)
ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਉਪਠੀ ਦੇ ਅਰਥ ਪਿੱਠ ਵੱਲ ਨੂੰ ਝੁਕਿਆ, ਭਾਵ ਜਿਸ ਨੇ ਪਿੱਠ ਵੱਲ ਨੂੰ ਮੂੰਹ ਕਰ ਲਿਆ ਹੋਵੇ ਵਿਪਰੀਤ ਕਰਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਭਾਈ ਵੀਰ ਸਿੰਘ ਜੀ ਉਲਟਾ ਨੂੰ ਉਪਠੀ ਅਰਥ ਕਰਦੇ ਆਂ ਇੱਕ ਖਾਸ ਨੋਟ ਵੀ ਲਿਖਦੇ ਹਨ, ਫਾਰਸੀ ਪਦ ਹੈ ਪੁਸ਼ਤ ਜਿਸ ਦੇ ਅਰਥ ਹਨ ਪਿਠ, ਸੰਸਕ੍ਰਿਤ ਪ੍ਰਿਸ਼ਟ ਹੈ | ਪਿਠ ਤੋਂ ਮੁਰਾਦੀਆ ਅਰਥ ਹੁੰਦੇ ਹਨ ਉਲਟਾ |ਸ਼ਟ ਸ਼ਟ ਪੰਜਾਬੀ ਬਹੁਤੀ ਵੇਰ -ਠ -ਦਾ ਰੂਪ ਲੈ ਲੈਂਦਾ ਹੈ, ਇਸ ਤਰ੍ਹਾਂ ਪੁਸਟ ਤੋਂ ਪੁਠ ਬਣਿਆ ਉ, ਨਿਸ਼ਚੇ ਅਰਥ ਵਿੱਚ ਤੇ – ਈ – ਪ੍ਰਤੇ ਪੰਜਾਬੀ ਦਾ ਲਗਾ ਕੇ ਉਪਠੀ ਬਣ ਗਿਆ ਜਿਸ ਨੂੰ ਅੱਜ ਕੱਲ ਪੁੱਠੀ ਬੋਲਦੇ ਹਨ. ਪ੍ਰੋਫੈਸਰ ਸਾਹਿਬ ਸਿੰਘ ਗੁਰਬਾਣੀ ਪਾਠ ਦਰਪਣ ਦੇ ਵਿੱਚ ਅਰਥ ਉਲਟੀ ਕਰਦੇ ਹਨ
ਜੇਕਰ ਸਾਰੀ ਪਉੜੀ ਨੂੰ ਗਹੁ ਨਾਲ ਪੜੀਏ ਤਾਂ ਪਤਾ ਲੱਗਦਾ ਹੈ ਕਿ ਉਪਠੀ= ਉਪਰ ਉਠੀ ਦਾ ਸੰਖੇਪ ਹੈ, ਪਉੜੀ ਦੀ ਆਰੰਭਤਾ ਦੇ ਵਿੱਚ ਪਹਿਲੇ ਪਾਤਸ਼ਾਹ ਫੁਰਮਾਨ ਕਰਦੇ ਹਨ.
ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ||
( ਸ਼੍ਰੀ ਗੁਰੂ ਗ੍ਰੰਥ ਸਾਹਿਬ, 472 )
ਸਾਰੇ ਪਰਮਾਤਮਾ ਦੇ ਚਿੱਤ ਵਿੱਚ ਹਨ, ਉਹ ਸਭ ਨੂੰ ਵੇਖ ਰਿਹਾ ਹੈ | ਸਾਰੇ ਉਸ ਦੀਆਂ ਨਿਗਾਹਾਂ ਦੇ ਹੇਠਾਂ ਹਨ | ਜਦ ਉਹ ਕਿਸੇ ਤੋਂ ਆਪਣੀਆਂ ਨਿਗਾਹਾਂ ਹਟਾ ਲੈਂਦਾ ਹੈ ਭਾਵ ਕਿ ਉਪਰ ਉਠਾ ਲੈਂਦਾ ਹੈ ਤਾਂ ਬਾਦਸ਼ਾਹ ਵੀ ਭਿਖਾਰੀ ਬਣ ਜਾਂਦੇ ਹਨ | ਅਨੇਕਾਂ ਪਦਾਰਥ ਵੰਡਣ ਵਾਲੇ ਸੁਲਤਾਨ ਵੀ ਦਰ ਦਰ ਤੇ ਮੰਗਣ ਲੱਗ ਜਾਂਦੇ ਹਨ | ਦੂਸਰਿਆਂ ਦੇ ਦਰਵਾਜ਼ਿਆਂ ਤੇ ਉਹਨਾਂ ਨੂੰ ਭਿਖਿਆ ਮੰਗਣੀ ਪੈਂਦੀ ਹੈ ਪਰ ਪਰਮਾਤਮਾ ਦੀ ਨਜ਼ਰ ਉਹਨਾਂ ਤੋਂ ਉਪਰ ਉੱਠੀ ਹੋਣ ਕਰਕੇ ਉਹਨਾਂ ਨੂੰ ਭਿੱਖਿਆ ਨਹੀਂ ਮਿਲਦੀ
