100 views 3 secs 0 comments

ਅਰਸ਼ਦੀਪ ਸਿੰਘ: ਹੇਟ ਸਪੀਚ ਤੋਂ ਲੰਘ ਕੇ ਬਣੇ ICC T20 ਕ੍ਰਿਕਟਰ ਆਫ ਦ ਯੀਅਰ 2024

ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ICC T20 ਕ੍ਰਿਕਟਰ ਆਫ ਦ ਯੀਅਰ 2024 ਦਾ ਖਿਤਾਬ ਮਿਲਿਆ, ਜੋ ਉਨ੍ਹਾਂ ਦੇ ਕਮਾਲ ਦੇ ਸਫਰ ਨੂੰ ਦਰਸਾਉਂਦਾ ਹੈ। 25 ਸਾਲਾ ਅਰਸ਼ਦੀਪ ਨੇ ਪਿਛਲੇ ਸਾਲ 18 ਮੈਚਾਂ ਵਿੱਚ 13.50 ਦੇ ਸ਼ਾਨਦਾਰ ਔਸਤ ਨਾਲ 36 ਵਿਕਟਾਂ ਹਾਸਲ ਕੀਤੀਆਂ ਅਤੇ ਛੋਟੀ ਫਾਰਮੈਟ ਦੀ ਬਾਲਿੰਗ ਵਿੱਚ ਆਪਣੀ ਥਾਂ ਪੱਕੀ ਕਰ ਲਈ। ਉਨ੍ਹਾਂ ਦੀ ਪਫੌਰਮੈਂਸ ਦਾ ਮੁੱਖ ਯੋਗਦਾਨ ਬਾਰਬਾਡੋਸ ਵਿੱਚ ਭਾਰਤ ਦੀ T20 ਵਰਲਡ ਕੱਪ ਜਿੱਤ ਵਿੱਚ ਰਿਹਾ।

ਅਰਸ਼ਦੀਪ ਨੂੰ ICC T20I ਟੀਮ ਆਫ ਦ ਯੀਅਰ 2024 ਵਿੱਚ ਰੋਹਿਤ ਸ਼ਰਮਾ, ਹਰਦਿਕ ਪੰਡਿਆ ਅਤੇ ਜਸਪ੍ਰੀਤ ਬੁਮਰਾਹ ਨਾਲ ਸ਼ਾਮਲ ਕੀਤਾ ਗਿਆ। ਕਈ ਮੁਸ਼ਕਲਾਂ ਅਤੇ ਸੰਘੀ ਢਾਂਚੇ ਵੱਲੋਂ ਨਫਰਤੀ ਬਿਆਨਾਂ ਦੇ ਬਾਵਜੂਦ ਅਰਸ਼ਦੀਪ ਸਿੰਘ ਨੇ ਆਪਣਾ ਰਾਹ ਬਣਾਇਆ ਅਤੇ ਆਪਣੇ ਪ੍ਰਦਰਸ਼ਨ ਨਾਲ ਮੂੰਹ ਤੋੜ ਜਵਾਬ ਦਿੱਤਾ।