ਇੱਕ ਉਹ ਵੀ ਨੇ ਜਿੰਨਾ ਨੇ ਕੁਝ ਕਰ ਕੇ ਦਿਖਾਇਆ । ਸਿੱਖੀ ਕਿਵੇ ਪ੍ਰਾਪਤ ਕੀਤੀ ? ਕੀ ਕੀ ਝੱਲਿਆ ?

ਪੜ੍ਹਿਉ , ਮੇਰੀ ਖੁਦ ਅੱਖੀਂ ਡਿੱਠੀ ਵਾਰਤਾ -ਇਹ ਮੇਰੀ ਹੱਡ ਬੀਤੀ ਹੈ । ਅੱਖਰ ਅੱਖਰ ਸੱਚ ਹੈ –
—-
ਇਹ ਅਮਰੀਕਨ ਬੀਬੀ ਧਰਮ ਕੌਰ ਜੀ ,ਮੈਨੂੰ ਅੱਜ ਤੋਂ 35 ਕੁ ਸਾਲ ਪਹਿਲਾਂ ਵੈਨਕੋਵਰ ਕਿਸੇ ਦੇ ਘਰੇ ਕੀਰਤਨ ਤੇ ਮਿਲੀ ਸੀ !ਜਦੋ ਉਹਨੂੰ ਪਤਾ ਲਗਾ ਕਿ ਅਸੀ ਕੈਲਗਰੀ ਤੋਂ ਆਏ ਹਾਂ ਤਾਂ ਉਹਨੇ ਸਾਨੂੰ ਰਾਈਡ ਲ਼ਈ ਪੁਛਿਆ ਕਿ ਜੇ ਅਸੀ ਉਹਨੂੰ ਨਾਲ ਲੈ ਕੇ ਜਾ ਸਕੀਏ ! ਫੇਰ ਉਹਨੇ ਕੈਮਲੂਪਸ ਰਾਤ ਰਹਿਣ ਲਈ ਆਖਿਆ ! ਇਉੰ ਉਹ ਸਾਡੇ ਨਾਲ 10-12 ਘੰਟੇ ਕਾਰ ਵਿੱਚ ਰਹੀ ! ਮੈਨੂੰ ਉਹ ਪੁੱਤਰ ਕਹਿ ਕੇ ਬੁਲਾਉੰਦੀ ਸੀ ! ਉਦੋਂ ਉਹਦੀ ਉਮਰ 65 ਨੂੰ ਕਦੋੰ ਦੀ ਟੱਪ ਚੁੱਕੀ ਸੀ ! ਉਹ ਸਭ ਤੋਂ ਪਹਿਲੀ ਅਮਰੀਕਨ ਗੋਰੀ ਸੀ ਜਿਸ ਨੇ ਅੰਮ੍ਰਿਤ ਛਕਿਆ ਸੀ ! ਮੈ ਜਦੋ ਉਹਨੂੰ ਪੁਛਿਆ ਕਿ ਤੂੰ ਸਿੱਖ ਕਿਉੰ ਤੇ ਕਿਵੇਂ ਬਣੀ ਤਾਂ ਉਹਨੇ ਮੈਨੂੰ ਆਪਦੀ ਬੀਤੀ ਸੁਣਾਈ ਤੇ ਵਾਅਦਾ ਲਿਆ ਕਿ ਮੈੰ ਇਹ ਉਹਦੇ ਜੀੰਦੀ ਜੀਂਦੀ ਕਿਸੇ ਕੋਲ ਗੱਲ ਨਹੀੰ ਕਰਾਂਗਾ
ਅੱਜ ਤੁਹਾਡੇ ਨਾਲ ਉਹਦੀ ਹੱਡ ਬੀਤੀ ਹੂਬਹੂ ਸਾਂਝੀ ਕਰ ਰਿਹਾਂ ! ਹੋ ਸਕਦਾ ਬਹੁਤਿਆਂ ਨੂੰ ਯਕੀਨ ਨ ਆਵੇ ! ਉਹ ਇਹੋ ਜਹੀ ਔਰਤ ਸੀ ਜਿਸ ਦੇ ਉਤੇ ਝੂਠ ਦਾ ਪਰਛਾਵਾਂ ਵੀ ਨਹੀ ਸੀ ਪੈ ਸਕਦਾ ਤੇ ਮੈ ਕੋਈ ਵੀ ਲਫਜ ਕੋਲੋਂ ਨਹੀ ਲਿਖ ਰਿਹਾ ! ਗੁਰੂ ਨੂੰ ਹਾਜ਼ਰ ਜਾਣ ਕੇ ! ਤੁਸੀ ਯਕੀਨ ਕਰ ਕੇ ਪੜਿਉ !
———
ਮੇਰੇ ਕੋਲ ਇਕ ਬਿੱਲੀ ਹੁੰਦੀ ਸੀ ਤੇ ਮੇਰਾ ਉਹਦੇ ਨਾਲ ਬਹੁਤ ਪਿਆਰ ਸੀ ! ਉਹ ਬਿੱਲੀ ਇਕ ਦਿਨ ਮਰ ਗਈ ਤੇ ਮੈਨੂੰ ਇੰਨਾ ਦੁੱਖ ਲਗਿਆ ਕਿ ਮੈਨੂੰ ਨਾਂ ਨੀੰਦ ਆਉਦੀ ਸੀ ਤੇ ਨ ਮੈ ਕੁਝ ਖਾ ਸਕਦੀ ਸੀ ! ਦੋ ਦਿੰਨ ਇਵੇੰ ਲੰਘ ਗਏ ਤੇ ਮੈ ਆਪਣੇ ਬਿਸਤਰੇ ਤੇ ਸੋਚਾਂ ਵਿੱਚ ਪਈ ਬਿੱਲੀ ਵਾਰੇ ਸੋਚ ਰਹੀ ਸੀ ਤੇ ਉਥੇ ਬਿੱਲੀ ਦੀ ਰੂਹ ਮੇਰੇ ਕੋਲ ਆ ਕੇ ਖੜ ਗਈ ਤੇ ਆ ਕੇ ਮੈਨੂੰ ਕਹਿੰਦੀ ਕਿ ਤੂੰ ਮੈਨੂੰ ਜਾਣ ਦੇ !
PLEASE LET ME GO . I HAVE SOME OTHER PLACE TO GO . Then I said OK YOU GO .. ਤੂੰ ਮੈਨੂੰ ਆਪਦੇ ਪਿਆਰ ਨਾਲ ਫੜੀ ਬੈਠੀੰ ਹੈੰ ਤੇ ਮੇਰੀ ਜਗਾ ਕਿਤੇ ਹੋਰ ਹੈ ! ਇਹ ਕੋਈ ਬਿੱਲੀ ਇਕ ਔਰਤ ਨਾਲ ਗੱਲ ਨਹੀ ਸੀ ਕਰ ਰਹੀ ਸਗੋ ਰੂਹ ਦੀ ਰੂਹ ਨਾਲ ਗੱਲ ਸੀ ! ਤੇ ਮੇਰੇ ਕੋਲੋਂ ਕਿਹਾ ਗਿਆ ਕੇ ਠੀਕ ਹੈ ਤੂੰ ਜਾ ! ਉਹ ਚਲੀ ਗਈ ਤੇ ਮੇਰੇ ਸਰੀਰ ਤੋਂ ਇਕ ਦਮ ਭਾਰ ਲਹਿ ਗਿਆ ਮੇਰੀ ਰੂਹ ਚ ਤਾਕਤ ਆ ਗਈ ! ਮੈਨੂੰ ਇਕ ਦਮ ਭੁੱਖ ਮਹਿਸੂਸ ਹੋਈ ਤੇ ਮੈ ਭੱਜ ਕੇ ਫ਼ਰਿੱਜ ਖੋਲੀ ! ਸਾਹਮਣੇ ਮੀਟ ਪਿਆ ਸੀ ਤੇ ਮੀਟ ਦੇਖ ਕੇ ਮੇਰੇ ਅੰਦਰ ਇਕ ਦਮ ਖਿਆਲ ਆਇਆ ਕਿ ਜਿਸ ਜਾਨਵਰ ਦਾ ਮੈ ਮੀਟ ਖਾਣ ਲੱਗੀ ਹਾਂ ਉਹਦੀ ਰੂਹ ਕੀ ਸੋਚਦੀ ਹੋਊ ? ਉਹਦਾ ਕੀ ਬਣਿਆਂ ? ਫੇਰ ਮੇਰੇ ਕੋਲੋਂ ਮੀਟ ਨਹੀ ਖਾਧਾ ਗਿਆ ਤੇ ਜਦੋ ਮੈ ਇਹ ਸਾਰੀ ਗੱਲ ਆਪਦੇ ਘਰ ਵਾਲੇ ਨਾਲ ਕੀਤੀ ਤਾਂ ਉਹ ਵੀ ਮੀਟ ਖਾਣਾ ਬੰਦ ਕਰ ਗਿਆ ! ਹੁਣ ਸਾਨੂੰ ਪਤਾ ਨ ਲੱਗੇ ਕਿ ਕੀ ਖਾਈਏ ! ਕਈ ਦਿਨ ਅਸੀ ਬਿਸਕੁਟ ਵਗੈਰਾ ਜਾ ਹੋਰ ਚੀਜ਼ਾਂ ਖਾ ਕੇ ਗੁਜ਼ਾਰਾ ਕੀਤਾ ! ਸਾਨੂੰ ਹੌਲੀ ਹੌਲੀ ਪਤਾ ਲਗਾ ਕਿ ਬਹੁਤੇ ਭਾਰਤੀ ਲੋਕ ਵੈਸ਼ਨੂੰ ਹੁੰਦੇ ਹਨ ਤੇ ਅਸੀ ਉਨਾਂ ਕੋਲੋਂ ਖਾਣਾ ਬਣਾਉਣਾ ਸਿੱਖਣਾ ਸ਼ੁਰੂ ਕੀਤਾ ਤੇ ਸਾਡਾ ਮੇਲ ਯੋਗੀ ਭਜਨ ਨਾਲ ਹੋਇਆ ! ਉਥੇ ਸਾਨੂੰ ਸਿੱਖੀ ਵਾਰੇ ਸਮਝ ਲੱਗੀ ਫੇਰ ਅਸੀ ਦੋਨੋ ਜੀਆਂ ਨੇ ਅੰਮ੍ਰਿਤ ਛਕ ਲਿਆ ! ਅੰਮ੍ਰਿਤ ਕੀ ਛਕਿਆ ਮਾਨੋੰ ਦੁਖਾਂ ਦਾ ਪਹਾੜ ਸਿਰ ਤੇ ਚੁੱਕ ਕੇ ਤੁਰ ਪਏ ! ਸਾਨੂੰ ਸਾਰੇ ਰਿਸ਼ਤੇਦਾਰ ਸਾਰੇ ਦੋਸਤ ਛੱਡ ਗਏ! ਕੋਈ ਵੀ ਬੁਲਾਉਂਦਾ ਨਹੀ ਸੀ ! ਬਜ਼ਾਰ ਵਿੱਚ ਹੋਰ ਅਮਰੀਕਨ ਲੋਕੀੰ ਸਾਡੇ ਮੂੰਹ ਤੇ ਥੁੱਕਦੇ ਹੁੰਦੇ ਸੀ ! ਜਦੋ ਅਸੀ ਪੰਜਾਬੀਆਂ ਦੇ ਘਰੇ ਜਾਣਾ ਤਾਂ ਉਥੇ ਸਾਨੂੰ ਸਮਝ ਨਹੀ ਸੀ ਆਉਦੀ ਕਿ ਉਹ ਕੀ ਬੋਲਦੇ ਹਨ ! ਅਸੀ ਦੋਨੋ ਪਾਸਿਆਂ ਤੋਂ ਟੁੱਟ ਗਏ ! ਮਾਨੋ ਮੈ ਤੇ ਮੇਰਾ ਘਰ ਵਾਲਾ ਦੋਨੋ ਜੀਅ ਸੰਸਾਰ ਚ ਇਕਲੇ ਰਹਿ ਗਏ !
ਜਦੋ ਅਸੀ ਸਿੱਖੀ ਵਿੱਚ ਪਰਪੱਕ ਹੋ ਗਏ ਤੇ ਮੈ ਦੂਰ ਦੂਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ! ਮੈਨੂੰ ਪੰਜਾਬੀ ਨਹੀ ਸੀ ਆਉੰਦੀ ਤੇ ਅਸੀ ਅੰਗਰੇਜ਼ੀ ਚ ਲਿਟਰੇਚਰ ਛਾਪਦੇ ਸੀ ! ਬਹੁਤਾ ਕਰਕੇ ਮੈ ਫੈਡਰਲ ਜੇਲ੍ਹਾਂ ਵਿੱਚ ਜਾਂਦੀ ਸੀ ਤੇ ਉਨਾਂ ਕੈਦੀਆਂ ਕੋਲ ਜਿੰਨਾ ਨੇ ਸਾਰੀ ਉਮਰ ਕਦੀ ਵੀ ਬਾਹਰ ਨਹੀ ਸੀ ਆਉਣਾ ਜਾਂ ਜਿਨਾ ਨੂੰ ਸਜਾਇ ਮੌਤ ਮਿਲੀ ਹੋਈ ਸੀ ! ਉਨਾਂ ਨੂੰ ਮੈ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੋੜਨ ਵਾਸਤੇ ਥਾਂ ਥਾਂ ਜਾ ਕੇ ਜੇਲ੍ਹ ਅੰਦਰ ਗੁਰਬਾਣੀ ਦੀ ਟਰਾਂਸਲੇਸ਼ਨ ਵੰਡਦੀ ਹੁੰਦੀ ਸੀ ਜਾਂ ਉਹਨਾਂ ਨੂੰ ਗੁਰੂ ਦੀਆੰ ਸਾਖੀਆਂ ਸੁਣਾਉੰਦੀ ਹੁੰਦੀ ਸੀ ਕਿਵੇਂ ਗੁਰੂ ਸਾਹਿਬਾਨ ਨੇ ਜ਼ਿੰਦਗੀ ਜੀਉਣ ਦਾ ਰਸਤਾ ਦਸਿਆ ! ਸਾਡੇ ਕੋਲ ਜੋ ਵੀ ਜ਼ਿੰਦਗੀ ਭਰ ਦਾ ਜੋੜਿਆ ਸੀ ਉਹ ਅਸੀ ਸਿੱਖੀ ਦੇ ਪ੍ਰਚਾਰ ਵਾਸਤੇ ਖ਼ਰਚਣ ਦਾ ਮਨ ਬਣਾ ਲਿਆ ਸੀ ! ਇਕ ਦਿਨ ਮੇਰੇ ਘਰ ਵਾਲਾ ਮੈਨੂੰ ਕਹਿਣ ਲਗਾ ਕਿ ਤੇਰੀ ਅਵਸਥਾ ਬਹੁਤ ਉੱਚੀ ਹੈ ਮੈ ਤੇਰੀ ਚਾਲ ਨਹੀ ਚਲ ਸਕਦਾ ! ਉਹਨੇ ਇਹ ਨਹੀ ਕਿ ਸਿੱਖੀ ਛੱਡ ਦਿੱਤੀ ਪਰ ਮੇਰਾ ਹਰ ਸਮੇ ਘਰੋ ਬਾਹਰ ਰਹਿਣਾ ਉਹਦੇ ਵਾਸਤੇ ਇਸ ਉਮਰ ਵਿੱਚ ਬਹੁਤ ਔਖਾ ਸੀ ਤੇ ਹੁਣ ਉਹ ਇਕੱਲਾ ਰਹਿ ਗਿਆ ਸੀ ! ਮੈਨੂੰ ਹੋਰ ਕੋਈ ਹੱਲ ਨਹੀ ਲੱਭਾ ਸਿਵਾਇ ਏਸ ਦੇ ਕਿ ਮੈ ਉਹਦੇ ਬੁਢਾਪੇ ਦਾ ਇੰਤਜ਼ਾਮ ਕਰਾਂ ! ਜਿਸ ਨੇ ਮੇਰੇ ਨਾਲ ਸਾਰੀ ਉਮਰ ਦਾ ਸਾਥ ਦਿੱਤਾ ਸੀ ਉਹਨੂੰ ਮੈ ਇਕੱਲਾ ਕਿਵੇੰ ਛੱਡ ਸਕਦੀ ਸੀ ? ਤੇ ਮੈ ਸਿੱਖੀ ਦੇ ਪ੍ਰਚਾਰ ਤੋਂ ਵੀ ਮੁੱਖ ਨਹੀ ਸੀ ਮੋੜ ਸਕਦੀ ! ਇਸ ਦਾ ਇੱਕੋ ਇਕ ਹੱਲ ਸੀ ਜੋ ਮੈਨੂੰ ਸਿੱਖੀ ਖ਼ਾਤਰ ਕਰਨਾ ਪੈਣਾ ਸੀ !
ਮੈ ਆਪਦੀ ਇਕ ਦੋਸਤ ਨਾਲ ਗੱਲ ਕਰਕੇ ਆਪਦੇ ਘਰ ਵਾਲੇ ਨੂੰ ਤਲਾਕ ਦਿੱਤਾ ਤੇ ਸਾਰੀ ਜਾਇਦਾਦ ਉਹਦੇ ਨਾਮ ਕਰ ਦਿੱਤੀ ਤੇ ਆਪਦੇ ਹਥੀ ਉਹਦਾ ਵਿਆਹ ਆਪਦੀ ਦੋਸਤ ਨਾਲ ਕੀਤਾ ਤਾਂ ਕਿ ਬੁਢਾਪੇ ਵੇਲੇ ਉਹ ਇਕਲਾ ਨ ਰਹਿ ਜਾਵੇ ! ਹੁਣ ਮੈਨੂੰ ਉਹਦਾ ਕੋਈ ਫਿਕਰ ਨਹੀ ਸੀ ਰਹਿ ਗਿਆ ਕਿ ਉਹ ਇਕੱਲਾ ਔਖਾ ਹੋਊ ! ਇਉੰ ਕਰਨ ਨਾਲ ਮੈ ਅਜ਼ਾਦ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਈ !! ਮੈਨੂੰ ਜਦੋ ਕਦੀ ਕਦੀ ਪੰਜਾਬੀ ਸਿੱਖਾਂ ਦੇ ਘਰੇ ਜਾਣ ਦਾ ਮੌਕਾ ਮਿਲਣਾ ਤਾਂ ਬਹੁਤੇ ਥਾਈਂ ਸਿੱਖ ਲੋਕ ਮੈਨੂੰ ਵਾਰ ਵਾਰ ਇਹੀ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੇ ਕੋਲੋੰ ਇੰਨੇ ਪੈਸੇ ਲੈ ਲੈ ਤੇ ਮੇਰੇ ਨਾਲ ਵਿਆਹ ਕਰਾ ਕੇ ਮੈਨੂੰ ਅਮਰੀਕਾ ਵਿੱਚ ਪੱਕਾ ਕਰਾ ਦੇ ! ਜਾਂ ਉਹ ਕਹਿੰਦੇ ਸੀ ਕਿ ਸਾਡਾ ਇਕ ਬੰਦਾ ਪੰਜਾਬ ਤੋਂ ਵਿਆਹ ਕਰਾ ਕੇ ਅਮਰੀਕਾ ਮੰਗਾ ਦੇ ਤੇ ਦਸ ਤੈਨੂੰ ਕਿੰਨੇ ਪੈਸੇ ਚਾਹੀਦੇ ਹਨ ?? ਉਦੋਂ ਮੈਨੂੰ ਜੋ ਦੁੱਖ ਲਗਦਾ ਸੀ ਉਹ ਮੈ ਬਿਆਨ ਨਹੀ ਕਰ ਸਕਦੀ ! ਮੇਰਾ ਦਿਲ ਟੁੱਟ ਗਿਆ ਕਿ ਆਹ ਸਿੱਖੀ ਹੈ ? ਆਹ ਲੋਕ ਸਿੱਖ ਨੇ ? ਇਨਾ ਲੋਕਾੰ ਨੂੰ ਕੀ ਪਤਾ ਕਿ ਮੈ ਸਿੱਖੀ ਖ਼ਾਤਰ ਆਪਣਾ ਪਰਿਵਾਰ ਆਪਦਾ ਘਰ-ਬਾਰ ਤੇ ਆਪਣਾ ਸੁਹਾਗ ਤੇ ਸਾਰੀ ਜ਼ਿੰਦਗੀ ਦੀ ਕਮਾਈ ਛੱਡ ਕੇ ਖਾਲੀ ਹਥੀੰ ਘਰ ਛੱਡ ਕੇ ਆਈੰ ਹਾਂ ਤੇ ਇਹ ਮੈਨੂੰ ਇਕ ਗਿਰੀ ਹੋਈ ਔਰਤ ਤੋਂ ਵੱਧ ਕੁਝ ਨਹੀ ਸਮਝਦੇ !! ਮੇਰਾ ਮਨ ਬਹੁਤ ਉਦਾਸ ਰਹਿਣ ਲੱਗ ਪਿਆ !!
ਮੈ ਇਕ ਦਿਨ ਵੈਰਾਗ ਚ ਆ ਕੇ ਰੋਣ ਲੱਗ ਪਈ ! ਮੈ ਇੰਨਾ ਰੋਈ ਇੰਨਾ ਰੋਈ ਕਿ ਮੇਰੀ ਸਮਾਧੀ ਲੱਗ ਗਈ ਤੇ ਮੇਰੀ ਰੂਹ ਮੇਰਾ ਸਰੀਰ ਛੱਡ ਗਈ ! ਮੈ ਉਪਰ ਵੱਲ ਜਾਣਾ ਸ਼ੁਰੂ ਕਰ ਦਿੱਤਾ ! ਮੈ ਇਕ ਬਹੁਤ ਹੀ ਸੋਹਣੇ ਹਨੇਰ ਵਿਚੀੰ ਲੰਘੀ ਤੇ ਅੱਗੇ ਮੈਨੂੰ ਇਕ ਰੋਸ਼ਨੀ ਦਿਖਾਈ ਦਿੱਤੀ
WHEN I LEFT MY BODY I STARTED TO FLOAT IN THE SKY THEN I WENT THROUGH DARK .IT WAS NOT TERRIBLE DARK BUT VERY BEAUTIFUL DARK . THEN I SEEN THE LIGHT .
ਮੇਰੀ ਰੂਹ ਇਕ ਥਾਂ ਤੇ ਜਾ ਕੇ ਰੁਕ ਗਈ ! ਮੈਨੂੰ ਲਗਿਆ ਕਿ ਜੇ ਮੈ ਹੋਰ ਅੱਗੇ ਗਈ ਤਾਂ ਮੇਰਾ ਸੰਬੰਧ ਮੇਰੇ ਸਰੀਰ ਨਾਲ਼ੋਂ ਟੁੱਟ ਜਾਣਾ ! ਫੇਰ ਇਕ ਬਹੁਤ ਤੇਜ਼ ਰੋਸ਼ਨੀ ਮੇਰੇ ਵੱਲ ਆਈ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਣ ਹੋਏ ! ਉਹ ਕਹਿਣ ਲੱਗੇ ਤੂੰ ਇੰਨਾ ਕਿਉੰ ਰੋ ਰਹੀ ਹੈ ? ਤੈਨੂੰ ਕਿਹੜੀ ਗੱਲ ਦਾ ਦੁੱਖ ਹੈ ? ਮੈ ਕਿਹਾ ਕਿ ਮੈਨੂੰ ਪੰਜਾਬੀ ਨਹੀ ਆਉਦੀ ਮੈ ਤੇਰੀ ਬਾਣੀ ਨਹੀ ਪੜ ਸਕਦੀ ! ਜੇ ਤੂੰ ਮੈਨੂੰ ਆਪਦੀ ਸਿੱਖ ਬਣਾਉਣਾ ਸੀ ਫੇਰ ਸਿਖਾੰ ਦੇ ਘਰ ਜਨਮ ਦਿੰਦਾ ! ਗੁਰੂ ਸਾਹਿਬ ਕਹਿਣ ਲੱਗੇ
JUST BE MY SIKH .THATS ENOUGH FOR ME . ਤੇਰਾ ਸਿੱਖ ਹੋਣਾ ਹੀ ਮੇਰੇ ਲ਼ਈ ਕਾਫ਼ੀ ਹੈ ! ਮੈਨੂੰ ਪਤਾ ਹੀ ਨਹੀ ਲਗਾ ਮੈ ਕਦੋ ਵਾਪਸ ਸਰੀਰ ਚ ਆ ਗਈ । ਮੇਰਾ ਸਰੀਰ ਇਲਾਹੀ ਜੋਤ ਨਾਲ ਜਗਮਗਾ ਉੱਠਿਆ ਸੀ ! ਉਸ ਤੋਂ ਬਾਅਦ ਮੈਨੂੰ ਨਹੀ ਪਤਾ ਕਿ ਮੈਨੂੰ ਪੰਜਾਬੀ ਕਿਵੇਂ ਆ ਗਈ !
——-
ਫੇਰ ਉਹਨੂੰ ਭਾਈ ਜੀਵਨ ਸਿੰਘ ਜੀ ਨਾਲ ਮਿਲਾਪ ਹੋਇਆ ਤੇ ਉਹ ਉਨਾਂ ਨਾਲ ਕਾਫ਼ੀ ਦੇਰ ਕੀਰਤਨ ਕਰਦੀ ਰਹੀ ! ਮੈ ਤੁਹਾਨੂੰ ਦਸ ਦੇਵਾਂ ਇਸ ਬੀਬੀ ਨੂੰ 80 ਸ਼ਬਦ ਜ਼ੁਬਾਨੀ ਯਾਦ ਸੀ ਜਿਹਦਾ ਉਹ ਕੀਰਤਨ ਕਰ ਲੈੰਦੀ ਸੀ ! ਸਾਰਾ ਲੜੀਵਾਰ ਗੁਰੂ ਗਰੰਥ ਸਾਹਿਬ ਪੜ ਲੈੰਦੀ ਸੀ !
ਉਹ ਆਪਣਾ ਸਾਰਾ ਖਰਚਾ ਆਪਦੀ ਪੈਨਸ਼ਨ ਨਾਲ ਕਰਦੀ ਸੀ ! ਤੇ ਜੇ ਕੋਈ ਉਹਨੂੰ ਪੈਸੇ ਦਿੰਦਾ ਤਾਂ ਉਹ ਉਹਦੇ ਨਾਲ ਲਿਟਰੇਚਰ ਖਰੀਦ ਕੇ ਅੱਗੇ ਵੰਡਦੀ ਹੁੰਦੀ ਸੀ । ਇਸ ਬੀਬੀ ਨੇ ਬਾਕੀ ਰਹਿੰਦੀ ਸਾਰੀ ਉਮਰ ਸਿੱਖੀ ਲੇਖੇ ਲਾਈ ਤੇ ਜਦੋ ਉਹ ਇੰਨੀ ਬਿਰਧ ਹੋ ਗਈ ਕਿ ਸਫਰ ਨਹੀ ਸੀ ਕਰ ਸਕਦੀ ਤਾਂ ਮੁੜ ਉਹਨੇ ਆਪਣੇ ਪੋਤਰੇ ਪੋਤਰੀਆਂ ਦੋਹਤਰੇ ਦੋਹਤਰੀਆਂ ਨੂੰ ਸਿੱਖੀ ਚ ਪਰਪੱਕ ਕੀਤਾ ਤੇ ਉਹ ਫੇਰ ਜਿਵੇਂ ਗੁਰੂ ਚ ਸਮਾ ਗਈ ! ਤੇ ਮੈਨੂੰ ਉਹਦੇ ਦੁਬਾਰਾ ਦਰਸ਼ਣ ਨਹੀਂ ਹੋਏ –