ਈ.ਡੀ. ਵਲੋਂ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ ਕੁਰਕ – ਸਰਕਾਰ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਨਵੀਂ ਕੋਸ਼ਿਸ਼?

ਈ.ਡੀ. (ਐਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਭਾਰਤੀ ਅਕਾਲੀ ਆਗੂ ਸੁਖਪਾਲ ਖਹਿਰਾ ਦੀ ਚੰਡੀਗੜ੍ਹ ‘ਚ ਸਥਿਤ ਰਿਹਾਇਸ਼ ਅਟੈਚ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

ਸੁਖਪਾਲ ਖਹਿਰਾ ਨੇ ਇਸ ਮਾਮਲੇ ‘ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ “ਮੈਨੂੰ ਮੀਡੀਆ ਰਾਹੀਂ ਹੁਣੇ ਪਤਾ ਲੱਗਾ ਹੈ ਕਿ ਈ.ਡੀ. ਨੇ ਮੇਰੀ ਚੰਡੀਗੜ੍ਹ ਰਿਹਾਇਸ਼ ਨੂੰ ਅਟੈਚ ਕਰ ਲਿਆ ਹੈ। ਇਸ ਬਾਰੇ ਮੈਨੂੰ ED ਜਾਂ ਕਿਸੇ ਹੋਰ ਸਰਕਾਰੀ ਸਰੋਤ ਤੋਂ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ। ਜੇਕਰ ਇਹ ਖਬਰ ਸਚ ਵੀ ਹੈ, ਤਾਂ ਮੀਡੀਆ ਰਾਹੀਂ ਚਲਾਉਣ ਦੀ ਬਜਾਏ, ਮੈਨੂੰ ਆਧਿਕਾਰਿਕ ਤੌਰ ‘ਤੇ ਸੂਚਿਤ ਕੀਤਾ ਜਾਣਾ ਚਾਹੀਦਾ ਸੀ।”

ਉਨ੍ਹਾਂ ਨੇ ਇਸ ਕਾਰਵਾਈ ਨੂੰ ਆਪਣੀ ਛਵੀ ਖ਼ਰਾਬ ਕਰਨ ਦੀ ਸਾਜ਼ਿਸ਼ ਦੱਸਦਿਆਂ ਦਾਅਵਾ ਕੀਤਾ ਕਿ “BJP ਸਰਕਾਰ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਈ.ਡੀ. ਦਾ ਦੁਰਵਰਤੋਂ ਕਰ ਰਹੀ ਹੈ।”

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਰਕਾਰ ਵਿਰੋਧੀ ਨੇਤਾਵਾਂ ‘ਤੇ ਜ਼ਬਰੀ ਕਾਰਵਾਈ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਆਮ ਤੌਰ ‘ਤੇ ਜੋ ਵੀ ਆਦਮੀ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਬੋਲਦਾ ਹੈ, ਉਨ੍ਹਾਂ ‘ਤੇ ਧਮਕੀਆਂ, ਕੇਸ ਜਾਂ ਜਾਂਚ ਏਜੰਸੀਆਂ ਰਾਹੀਂ ਦਬਾਅ ਪਾਇਆ ਜਾਂਦਾ ਹੈ।