
ਉਦਯੋਗਪਤੀ ਅਤੇ ਸਮਾਜ ਸੇਵੀ ਨਵੀਨ ਜਿੰਦਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ, ਗੁਰਦੁਆਰਾ ਮੰਜੀ ਸਾਹਿਬ, ਕੈਥਲ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਲਈ 11 ਲੱਖ ਰੁਪਏ ਦੀ ਰਕਮ ਗੁਰੂ ਤੇਗ ਬਹਾਦਰ ਸੇਵਾ ਦਲ ਨੂੰ ਭੇਟ ਕੀਤੀ ਗਈ।
*ਇਸ ਭਰਪੂਰ ਯੋਗਦਾਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸੰਯੁਕਤ ਸਕੱਤਰ ਸ. ਬਲਵਿੰਦਰ ਸਿੰਘ ਕਾਂਗਥਲੀ ਨੇ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਵੱਲੋਂ ਨਵੀਨ ਜਿੰਦਲ ਨੂੰ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਸੇਵਾ ਗੁਰੂ ਘਰ ਦੀ ਲਗਾਤਾਰ ਚੱਲ ਰਹੀ ਰੋਸ਼ਨੀ ਅਤੇ ਸਾਫ਼ ਸੂਥਰੇ ਊਰਜਾ ਸਰੋਤ ਵੱਲ ਇੱਕ ਮਹੱਤਵਪੂਰਨ ਕਦਮ ਹੈ।
*ਇਹ ਯਤਨ ਨਾ ਸਿਰਫ ਗੁਰਦੁਆਰੇ ਦੀ ਬਿਜਲੀ ਦੀ ਲੋੜ ਪੂਰੀ ਕਰੇਗਾ, ਸਗੋਂ ਵਾਤਾਵਰਣ ਸੰਭਾਲ ਅਤੇ ਨਵੀਂ ਪੀੜ੍ਹੀ ਨੂੰ ਹਰਿਆਵਲੀ ਅਤੇ ਟਿਕਾਊ ਵਿਕਾਸ ਵੱਲ ਪ੍ਰੇਰਿਤ ਵੀ ਕਰੇਗਾ।
ਸ੍ਰੀ ਗੁਰੂ ਤੇਗ ਬਹਾਦਰ ਸੇਵਾ ਦਲ ਦੇ ਮੈਂਬਰਾਂ ਨੇ ਨਵੀਨ ਜਿੰਦਲ ਨੂੰ ਸਨਮਾਨਿਤ ਵੀ ਕੀਤਾ
ਇਸ ਮੌਕੇ ਸ. ਮਨਿੰਦਰ ਸਿੰਘ ਐਡਵੋਕੇਟ, ਡਾ. ਮੋਹਿੰਦਰ ਸਿੰਘ ਸ਼ਾਹ ਡਾਇਰੈਕਟਰ,ਸ. ਰਾਜਿੰਦਰ ਸਿੰਘ ਚੇਅਰਮੈਨ, ਸ. ਸਤਿੰਦਰ ਸਿੰਘ ਸੈਕ੍ਰੇਟਰੀ, ਸ. ਬਲਜੀਤ ਸਿੰਘ ਕੈਸ਼ੀਅਰ, ਸ. ਗੁਰਚਰਨ ਸਿੰਘ ਮੈਂਬਰ, ਸ.ਬਲਜਿੰਦਰ ਸਿੰਘ ਬਿੱਟੂ, ਸ. ਹਰਜੀਤ ਸਿੰਘ ਕੰਬੋਜ, ਸ. ਰਤਨਪਾਲ ਸਿੰਘ ਲਾਡੀ, ਸ. ਦਰਸ਼ਨ ਸਿੰਘ, ਸ. ਅਵਤਾਰ ਸਿੰਘ, ਸ. ਹਰਕੀਰਤਨ ਸਿੰਘ ਮੈਨੇਜਰ, ਗਿਆਨੀ ਸਾਹਿਬ ਸਿੰਘ ਹਾਜਰ ਸਨ। <This message was edited>