
1 ਅਪ੍ਰੈਲ 1911 ਨੂੰ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਪਿੰਡ ਬਿਆਸ ਵਿਚ ਜਨਮੇ ਬਾਬਾ ਫੌਜਾ ਸਿੰਘ ਸੁਲਝੇ ਹੋਏ ਕਿਸਾਨ ਸਨ 1992 ਵਿੱਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਕੋਲ ਲੰਡਨ ਆਏ,ਜਿਥੇ ਆਣ ਕੇ ਉਹਨਾਂ ਅੰਦਰ ਦੌੜਨ ਦਾ ਸ਼ੌਕ ਜਾਗਿਆ ਅਤੇ ਉਹਨਾਂ 81 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ (2000) ਤੋਂ ਦੌੜਨਾ ਸ਼ੁਰੂ ਕੀਤਾ ।
ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਵਲੋਂ ਉਨ੍ਹਾਂ ਦੀ ਜੀਵਨੀ ਲਿਖੀ ਜੀਵਨੀ ਖ਼ੁਦ ਨਾ ਪੜ੍ਹ ਸਕਣ ਦਾ ਉਹ ਦੁੱਖ ਜ਼ਾਹਰ ਕਰਦੇ ਸਨ,ਕਿਉਂਕਿ ਪੰਜਾਬੀ ਬੋਲਣੀ ਜਾਣਦੇ ਸਨ ਪਰ ਪੜ੍ਹਨੀ ਨਹੀ ।
ਸੰਸਾਰ ਪ੍ਰਸਿੱਧ ਬਾਦਸ਼ਾਹ ਅਖਵਾਉਣ ਵਾਲੇ ਵਡੇਰੀ ਉਮਰ ਦੇ ਦੌੜ੍ਹਾਕ ਫੌਜਾ ਸਿੰਘ ਜੀ ਦੇ ਜੀਵਨ ਦਾ ਅੰਤ ਬਹੁਤ ਦੁੱਖਦਾਈ ਹਾਲਾਤਾਂ ਵਿਚ ਹੋਇਆ ਹੈ।
ਮਹਾਰਾਜ ਸਾਹਿਬ ਉਨ੍ਹਾਂ ਦੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ੍ਹ ਬਖਸ਼ਿਸ਼ ਕਰਨ ।
ਸੰਨ੍ਹ 2003 ਵਿੱਚ ਉਹਨਾਂ ਨੇ ਟੋਰਾਂਟੋ ਮੈਰਾਥਾਨ ਵਿੱਚ 92 ਸਾਲ ਦੀ ਉਮਰ ਵਿੱਚ ਨੱਬੇ ਸਾਲਾਂ ਤੋਂ ਉੱਤੇ ਦੇ ਦੌੜਾਕ ਦਾ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ, ਲੰਡਨ ਮੈਰਾਥਾਨ (2003) ਉਹਨਾਂ ਨੇ 6 ਘੰਟੇ 2 ਮਿੰਟਾਂ ਵਿੱਚ ਪੂਰੀ ਕੀਤੀ। ਅਗਸਤ 2012 ਤੱਕ ਉਹਨਾਂ ਨੇ ਛੇ ਲੰਡਨ ਮੈਰਾਥਾਨ, 7 ਦੋ ਕਨੇਡੀਆਈ ਮੈਰਾਥਾਨ, ਨਿਊਯਾਰਕ ਮੈਰਾਥਾਨ ਅਤੇ ਅਨੇਕਾਂ ਅੱਧੀਆਂ-ਮੈਰਾਥਾਨਾਂ ਵਿੱਚ ਹਿੱਸਾ ਲਿਆ।
-ਸ਼ਮਸ਼ੇਰ ਸਿੰਘ ਜੇਠੂਵਾਲ