
ਪਟਿਆਲਾ ਅਦਾਲਤ ਨੇ ਸੰਘੀ ਆਗੂ ਰੁਲਦਾ ਸਿਹੁੰ ਹੱਤਿਆ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਹੈ। 2009 ਵਿੱਚ ਰੁਲਦਾ ਸਿਹੁੰ ਉੱਤੇ ਗੋਲੀ ਚਲਾਉਣ ਦੀ ਘਟਨਾ ਵਾਪਰੀ ਸੀ, ਜਿਸ ‘ਚ ਉਹ ਗੰਭੀਰ ਜ਼ਖ਼ਮੀ ਹੋਇਆ ਅਤੇ ਕੁਝ ਦਿਨਾਂ ਬਾਅਦ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪਰ ਸਬੂਤਾਂ ਦੀ ਘਾਟ ਕਰਕੇ ਪਹਿਲਾਂ ਵੀ ਕਈ ਦੋਸ਼ੀਆਂ ਨੂੰ ਬਰੀ ਕੀਤਾ ਜਾ ਚੁੱਕਾ ਹੈ।
ਪੰਥ ਸੇਵਕ ਭਾਈ ਜਗਤਾਰ ਸਿੰਘ ਤਾਰਾ, ਨੂੰ 16 ਸਾਲ ਪੁਰਾਣੇ ਮਾਮਲੇ ਵਿੱਚ ਬਿਨਾ ਕਿਸੇ ਪੱਕੇ ਸਬੂਤ ਦੇ ਕੈਦ ਵਿੱਚ ਰੱਖਿਆ ਗਿਆ। ਇਹ ਖੁਸ਼ੀ ਦੀ ਗੱਲ ਹੈ ਕਿ ਭਾਈ ਤਾਰਾ ਨੂੰ ਇਸ ਝੂਠੇ ਮਾਮਲੇ ਵਿੱਚ ਬੇਕਸੂਰ ਕਰਾਰ ਦਿੱਤਾ ਗਿਆ ਪਰ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਭਾਰਤ ਸਰਕਾਰ ਹਜੇ ਵੀ ਆਪਣੇ ਤੰਤਰ ਦੀ ਬੇਇਨਸਾਫ਼ੀ ਨੂੰ ਜਾਰੀ ਰੱਖ ਰਹੀ ਹੈ। ਸੈਕੜੇ ਸਿੱਖ ਅਜੇ ਵੀ ਜੇਲ੍ਹਾਂ ਵਿੱਚ ਆਪਣੇ ਹੱਕ ਅਤੇ ਨਿਆਂ ਦੀ ਉਡੀਕ ਕਰ ਰਹੇ ਹਨ, ਸਿਰਫ਼ ਇਸ ਕਰਕੇ ਕਿ ਉਨ੍ਹਾਂ ਨੇ ਹਕੂਮਤ ਦੇ ਖ਼ਿਲਾਫ਼ ਬੋਲਣ ਦੀ ਹਿੰਮਤ ਦਿਖਾਈ।
ਅਸਲ ਮੁੱਦਾ ਹੁਣ ਇਹ ਰਹੇਗਾ ਕਿ ਭਾਈ ਜਗਤਾਰ ਸਿੰਘ ਤਾਰਾ ‘ਤੇ ਹੋਰ ਕੀ ਕਾਨੂੰਨੀ ਕਾਰਵਾਈਆਂ ਹੁੰਦੀਆਂ ਹਨ ਅਤੇ ਕੀ ਇਹ ਮਾਮਲਾ ਹੋਰ ਨਵੇਂ ਮੋੜ ਲੈਂਦਾ ਹੈ ਜਾਂ ਨਹੀਂ।