
ਕੱਲ ਤੋਂ ਬਰਸੀ ਸਮਾਗਮ ਆਰੰਭ, 27ਨੂੰ ਹੋਵੇਗੀ ਸਮਾਪਤੀ, ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਸਭਨਾਂ ਨੂੰ ਸਮੂਲੀਅਤ ਕਰਨ ਦੀ ਸਨਿਮਰ ਅਪੀਲ
ਲੁਧਿਆਣਾ-ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ “ਜਵੱਦੀ ਟਕਸਾਲ” ਵਲੋਂ ਅੱਜ ਮਹੀਨਾਵਾਰ ਸਮਾਗਮ ਦੀ ਆਰੰਭਤਾ “ਗੁਰ ਸਬਦ ਸੰਗੀਤ ਅਕੈਡਮੀ” ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਵਲੋਂ ਬਾਰਹ ਮਾਹ ਤੁਖਰੀ ਦੀ ਪਾਵਨ ਪਉੜੀ “ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ॥” ਦੇ ਕੀਰਤਨ ਨਾਲ ਹੋਈ। ਉਪਰੰਤ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਜੁੜੀਆਂ ਸੰਗਤਾਂ ਸਨਮੁੱਖ ਬਾਰਹ ਮਾਹਾ ਮਾਂਝ ਅਤੇ ਬਾਰਹ ਮਾਹਾ ਤੁਖਾਰੀ ਦੇ ਨਾਲ-ਨਾਲ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਵੱਖ-ਵੱਖ ਪੱਖਾਂ ਦੇ ਹਵਾਲਿਆਂ ਨਾਲ “ਭਾਦੋਂ” ਮਹੀਨੇ ਦਾ ਪ੍ਰਾਕਿਰਤਕ ਦ੍ਰਿਸ਼ ਚਿਤਰਦਿਆਂ ਪਰਮਾਤਮਾਂ ਤੋਂ ਵਿਛੋੜੇ ਦੇ ਹਾਲਾਤ ਦਾ ਤੀਬਰ ਅਨੁਭਵ ਕਰਵਾਉਂਦਿਆਂ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਅਕਾਲ ਪੁਰਖ ਵਾਹਿਗੁਰੂ ਜੀ ਦੇ “ਨਾਮ” ਦੇ ਗੁਰਮਤਿ ਗਾਡੀ ਰਾਹ ਨੂੰ ਅਪਣਾਉਣ ਹਿੱਤ ਪ੍ਰੇਰਿਤ ਕਰਦਿਆਂ ਫੁਰਮਾਇ ਕਿ ਪਰਮਾਤਮਾਂ ਦੇ ਨਾਮ ਤੋਂ ਵਿਹੂਣੇਆਂ ਨੂੰ ਸੁੱਖ ਨਹੀਂ ਮਿਲਦਾ। ਪਰ, ਗੁਰੂ ਸਿੱਖਿਆਵਾਂ ਅਨੁਸਾਰ ਚੱਲਣ ਵਾਲਿਆਂ ਨੂੰ ਭਾਦੋਂ ਦਾ ਮਹੀਨਾ ਨਿਰਮਲ ਉਪਦੇਸ਼ ਕਮਾਉਣ ਦੇ ਯੋਗ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਗੁਰਪੁਰਵਾਸੀ ਬ੍ਰਹਮਗਿਆਨੀ ਸੰਤ ਬਾਬਾ ਸੁੱਚਾ ਸਿੰਘ ਜੀ ਦੀ 23 ਵੀਂ ਸਲਾਨਾਂ ਯਾਦ ‘ਚ ਬਰਸੀ ਸਮਾਗਮ ਬੀਤੇ ਕੱਲ ਤੋਂ ਆਰੰਭ ਹੋ ਗਏ ਹਨ। ਦੇਸ਼ ਵਿਦੇਸ਼ ਤੋਂ ਪੁੱਜਣ ਵਾਲ਼ੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਮਹਾਂਪੁਰਸ਼ਾਂ ਦੀ ਯਾਦ ‘ਚ ਹੋ ਰਹੇ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ, 27 ਅਗਸਤ ਤੱਕ ਹੋਣ ਵਾਲੇ ਬਰਸੀ ਸਮਾਗਮ ਦੌਰਾਨ 23ਅਗਸਤ ਨੂੰ ਵਿਸ਼ੇਸ਼ ਜਪ ਤਪ ਸਮਾਗਮ ਹੋਵੇਗਾ। ਜਿਸ ਵਿੱਚ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲੇ ਪੁੱਜਣਗੇ। 24ਅਗਸਤ ਦੇ ਰਾਤ ਦੇ ਦੀਵਾਨ ਵਿਚ ਭਾਈ ਮਹਾਂਵੀਰ ਸਿੰਘ ਅਤੇ ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਕੁਲਵੰਤ ਸਿੰਘ ਲੁਧਿਆਣਾ, 25ਅਗਸਤ ਨੂੰ ਗੁਰਬਾਣੀ ਪ੍ਰਤੀਯੋਗਤਾ ਹੋਵੇਗੀ, ਗੁਰਮਤਿ ਰਾਗੀ ਸਭਾ ਲੁਧਿਆਣਾ ਵਲੋਂ ਕੀਰਤਨ ਦਰਬਾਰ ਹੋਵੇਗਾ।26ਅਗਸਤ ਨੂੰ ਲੁਧਿਆਣਾ ਦੀਆਂ ਸਮੂੰਹ ਸੁਸਾਇਟੀਆਂ ਦੀਆਂ ਬੀਬੀਆਂ ਵਲੋਂ ਪਾਠ ਸ਼੍ਰੀ ਸੁਖਮਨੀ ਸਾਹਿਬ, ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ 27ਅਗਸਤ ਨੂੰ ਸਮਾਪਤੀ ਹੋਵੇਗੀ। ਇਸ ਦਿਨ ਭਾਈ ਸਤਿੰਦਰ ਸਿੰਘ ਬੋਦਲ, ਭਾਈ ਗੁਰਮੀਤ ਸਿੰਘ ਸ਼ਾਂਤ ਭਾਈ ਬਲਦੀਪ ਸਿੰਘ ਦਿੱਲੀ, ਭਾਈ ਬਲਜੀਤ ਸਿੰਘ ਨਾਮਧਾਰੀ ਗੁਰਬਾਣੀ ਕੀਰਤਨ ਜਦਕਿ ਗਿਆਨੀ ਜਸਵੰਤ ਸਿੰਘ ਪਰਵਾਨਾ ਕਥਾ ਵਿਚਾਰ ਸਾਂਝੀ ਕਰਨਗੇ। ਮਹਾਂਪੁਰਸ਼ਾਂ ਵਲੋਂ ਸਭਨਾਂ ਨੂੰ ਬਰਸੀ ਸਮਾਗਮ ਵਿੱਚ ਸਮੂਲੀਅਤ ਕਰਨ ਦੀ ਸਨੀਮਰ ਬੇਨਤੀ ਕੀਤੀ।