
-ਮੇਜਰ ਸਿੰਘ
18 ਵੈਸਾਖ ਸੰਮਤ 1757 ਈਸਵੀ ਸੰਨ 1700 ਨੂੰ ਅਜ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਸਾਹਿਬ ਕੌਰ ਜੀ ਦਾ ਅਨੰਦ ਕਾਰਜ ਹੋਇਆ ਸੀ । ਮਾਤਾ ਸਾਹਿਬ ਕੌਰ ਜੀ ਦਾ ਜਨਮ 18 ਕੱਤਕ 1681 ਨੂੰ ਮਾਤਾ ਜਸਦੇਈ ਜੀ ਦੀ ਕੁੱਖੋਂ ਪਿਤਾ ਬਾਬਾ ਰਾਮੂ ਜੀ ਦੇ ਘਰ ਰੁਹਤਾਸ ਹੋਇਆ, ਜੋ ਹੁਣ ਪਾਕਿਸਤਾਨ ਚ ਰਹਿ ਗਿਆ ।
ਵਿਆਹ ਸਮੇਂ ਮਾਤਾ ਜੀ ਦੀ ਉਮਰ 19 ਦੇ ਕਰੀਬ ਸੀ ਤੇ ਕਲਗੀਧਰ ਪਿਤਾ ਜੀ ਦੀ ਉਮਰ ਲਗਭਗ 34 ਸੀ ਕਲਗੀਧਰ ਪਿਤਾ ਦਾ ਏ ਤੀਜਾ ਵਿਆਹ ਸੀ । ਪਹਿਲਾ ਮਾਤਾ ਜੀਤੋ ਜੀ ਨਾਲ ਦੂਜਾ ਮਾਤਾ ਸੁੰਦਰੀ ਜੀ ਨਾਲ ਤੀਜਾ ਮਾਤਾ ਸਾਹਿਬ ਦੇਵਾਂ ਜੀ ਨਾਲ, ਕਲਗੀਧਰ ਪਿਤਾ ਨੇ ਖ਼ਾਲਸਾ ਪੰਥ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਪਾਇਆ ਸੀ ਇਸ ਕਰਕੇ ਉਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ ।
ਸੋ ਮਾਤਾ ਸਾਹਿਬ ਕੌਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ।