
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਦ ਗ੍ਰਿਫਤਾਰ ਕਰ ਗਵਾਲੀਅਰ ਬੰਦੀ ਬਣਾਇਆ ਗਿਆ ਤਾਂ ਸੰਗਤਾਂ ਨੂੰ ਨਿੰਮੋਝੂਣੇ ਦੇਖ ਮਾਤ ਗੰਗਾ ਜੀ ਨੇ ਸਮਝਾਇਆ ਕਿ ਟਿਕ ਕੇ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਸੁਣੋਗੇ ਤਾਂ ਜਾਗਤ ਜੋਤ ਗੁਰੂ ਤੁਹਾਨੂੰ ਪ੍ਰਤੱਖ ਦਿੱਸ ਪਵੇਗਾ।
ਕਰਹੁ ਆਰਾਧਨਿ ਸ੍ਰੀ ਹਰਿਮੰਦਰ। ਜਾਗਤ ਜੋਤਿ ਗੁਰ ਕੀ ਅੰਦਰ।
ਬਿਨਤੀ ਭਨੀ ਜੋਤਿ ਗੁਰ ਜ਼ਾਹਰ।
ਕੁਸਲ ਕਰਹੁ ਸਭਿ ਘਰ ਅਰ ਬਾਹਰ।
ਮਾਈਕਲ ਐਡਵਰਡਜ਼ ਨੇ ਇਸੇ ਲਈ ਚੇਤਾਵਨੀ ਦੇਂਦੇ ਕਹਿਆ ਸੀ ਕਿ ਦਰਬਾਰ ਸਾਹਿਬ ਨੂੰ ਇਮਾਰਤ ਨਾਂਹ ਜਾਣਨਾ, ਇਹ ਤਾਂ ਕੌਮ ਦੇ ਹਾਵ-ਭਾਵ ਤੇ ਵਲਵਲੇ ਨੂੰ ਕਾਇਮ ਰੱਖਣ ਦਾ ਜੰਤਰ ਹੈ।
(Harmandar is not a Museum. On Contrary it is a shrine part of the essential machinery of living faith).
ਪ੍ਰੋਫੈਸਰ ਪੂਰਨ ਸਿੰਘ ਨੇ ਇਸੇ ਲਈ ਕਹਿਆ ਸੀ ਕਿ ਦਰਬਾਰ ਸਾਹਿਬ ਦੀ ਪਰਕਰਮਾ ਕਰਦੇ ਕਾਹਲੀ ਨਾ ਪਾਵੀਂ, ਹੌਲੇ ਹੋਲੇ ਜਾਈਂ ਕਿਉਂਕਿ ਹਰ ਸਿਲ ਹੇਠਾਂ ਇਕ ਸ਼ਹੀਦ ਸਿੱਖ ਸੁੱਤਾ ਹੈ।
ਪਰਸੀ ਬ੍ਰਾਊਨ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਇਸੇ ਲਈ ਲਿਖਿਆ ਸੀ ਕਿ ਕਿਸੇ ਕੌਮ ਦੇ ਧਾਰਮਕ ਵਲਵਲਿਆਂ ਨੂੰ ਜੋ ਕਿਸੇ ਕੱਦ, ਰੰਗ, ਧਾਤ ਤੇ ਸੰਗੇਮਰਮਰ ਵਿਚ ਮੂਰਤੀਮਾਨ ਹੋਆ ਦੇਖਣਾ ਹੋਵੇ ਤਾਂ ਸ੍ਰੀ ਦਰਬਾਰ ਸਾਹਿਬ ਦੇ ਆ ਦਰਸ਼ਨ ਕਰੇ।
“(As an example of Religious emotion materialised in marble, glass, colour and metal the Golden Temple at Amritsar.)”
ਪ੍ਰਿੰ. ਸਤਿਬੀਰ ਸਿੰਘ