੧) ਜਦ ਤੱਕ ਕਿਸੇ ਨੂੰ ਉਪਦੇਸ਼ ਸੁਣ ਕੇ ਪਿਆਰਾ ਨਾ ਲਗੇ ਉਪਦੇਸ਼ ਦਾ ਅਸਰ ਕੁਝ ਨਹੀਂ ਹੁੰਦਾ |
੨) ਖੰਡਨ ਕਰਨਾ ਸੁਣਨ ਵਾਲੇ ਨੂੰ ਗੁਸੇ ਕਰ ਦਿੰਦਾ ਹੈ ਗੁਸੇ ਨਾਲ ਆਦਮੀ ਆਪਣੇ ਹਠ ਵਿਚ ਹੋਰ ਭੀ ਪੱਕਾ ਕਰ ਦਿੰਦਾ ਹੈ ।
੩) ਜਦੋਂ ਸਾਨੂੰ ਆਪਣਾ ਖੰਡਨ ਸੁਣ ਕੇ ਦੁਖ ਹੁੰਦਾ ਹੈ ਤਾ ਦੂਜੇ ਦਾ ਖੰਡਨ ਕਰਨ ਕਰਕੇ ਖੁਸ਼ ਨਹੀਂ ਹੋਣਾ ਚਾਹੀਦਾ ।
੪) ਜਦ ਅਸੀਂ ਆਪਣੇ ਵੱਡਿਆਂ ਦਾ ਖੰਡਨ ਸੁਣ ਕੇ ਨਹੀਂ ਸਹਾਰ ਸਕਦੇ ਤਾਂ ਦੂਜਾ ਸਾਥੋਂ ਆਪਣੇ ਵੱਡਿਆਂ ਦਾ ਖੰਡਨ ਸੁਣ ਕੇ ਕਿਉਂ ਪ੍ਰਸੰਨ ਹੋਏਗਾ
੫) ਉਪਦੇਸ਼ ਉਹ ਅਸਰ ਕਰਦਾ ਹੈ ਜੋ ਪ੍ਰੇਮ ਨਾਮ ਭਰਿਆ ਹੋਵੇਗਾ।
੬) ਉਪਦੇਸ਼ ਉਸਦਾ ਲਾਭਦਾਇਕ ਹੁੰਦਾ ਹੈ ਜੋ…
੭) ਕਹਿਣੀ ਨਾਲ ਰਹਿਣੀ ਬਾਹਲਾ ਅਸਰ ਕਰਦੀ ਹੈ ।
੮) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਪਰ ਉਪਦੇਸ਼ ਕਰਨਾ ਸਭ ਨੂੰ ਮਿਠਾ ਲਗਦਾ ਹੈ ਜੈਸਾ “ਕਰਉ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ।”
੯) ਉਪਦੇਸ਼ ਵਿਚ ਹਾਸਾ ਮਖੌਲ ਨਹੀਂ ਹੋਣਾ ਚਾਹੀਦਾ ।
੧੦) ਸਦਾ ਉਹ ਉਪਦੇਸ਼ ਬਹੁਤ ਚੰਗਾ ਲਗਦਾ ਹੈ ਜਿਸ ਵਿਚ ਵੈਰਾਗ ਤੇ ਭਗਤੀ ਦਾ ਕਥਨ ਹੋਵੇ
੧੧) ਉਪਦੇਸ਼ ਕਰਨ ਵਾਲਾ ਕਰੋਧੀ ਨਹੀਂ ਹੋਣਾ ਚਾਹੀਦਾ ।
੧੨) ਉਪਦੇਸ਼ਕ ਅੱਛਾ ਵਖਿਆਨ ਦੇ ਕੇ ਹੰਕਾਰ ਨਾ ਕਰੇ ।
੧੩) ਉਪਦੇਸ਼ਕ ਸਭਸ ਨਾਲ ਮੈਤ੍ਰੀ ਕਰਨ ਵਾਲਾ ਹੋਵੇ ।
੧੪) ਉਪਦੇਸ਼ ਕਰਨ ਵਾਲਾ ਨਿਰਲੋਭ ਨਿਰਮਾਨ ਤੇ ਸੇਵਾ ਕਰਨ ਵਾਲਾ ਹੋਣਾ ਚਾਹੀਦਾ ਹੈ ।
੧੫) ਆਪਣੇ ਦੂਜੇ ਉਪਦੇਸ਼ਕ ਭਰਾਵਾਂ ਤੋਂ ਨਫ਼ਰਤ ਨਾ ਕਰੇ ।
੧੬) ਆਪਣੀ ਵਡਿਆਈ ਵਾਸਤੇ ਦੂਸਰੇ ਦੀ ਨਿੰਦਾ ਨਾ ਕਰੇ ।
੧੭) ਚੰਗਾ ਬੋਲਣ ਵਾਲੇ ਨਾਲੋ ਚੰਗੇ ਜੀਵਨ ਵਾਲਾ ਉਪਦੇਸ਼ਕ ਉੱਤਮ ਹੈ ।
ਇਹ ਸਿੰਘ ਸਭਾ ਪਤ੍ਰਿਕਾ ਵਿੱਚ ਜਨਵਰੀ ੧੯੭੪ ਨੂੰ ਛਪਿਆ ਸੀ।
– ਗਿਆਨੀ ਪਿੰਦਰਪਾਲ ਸਿੰਘ ਜੀ