ਲੇਖ
March 28, 2025
79 views 1 sec 0

ਗੁਣ ਕਿਤੋਂ ਵੀ ਮਿਲੇ, ਲੈ ਲਵੋ

-ਸ. ਸੁਖਦੇਵ ਸਿੰਘ ਸ਼ਾਂਤ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਵੀਸ਼ਰ ਆਏ। ਉਨ੍ਹਾਂ ਰਾਜਾ ਗੋਪੀ ਚੰਦ ਦੇ ਵੈਰਾਗ ਦੀ ਮਹਿਮਾ ਗਾਉਣੀ ਸ਼ੁਰੂ ਕਰ ਦਿੱਤੀ। ਕੁਝ ਸਿੱਖਾਂ ਨੂੰ ਗੁਰੂ-ਦਰਬਾਰ ਵਿੱਚ ਗੋਪੀ ਚੰਦ ਦੀ ਕਥਾ ਗਾਉਣੀ ਚੰਗੀ ਨਾ ਲੱਗੀ। ਉਨ੍ਹਾਂ ਸਿੱਖਾਂ ਨੇ ਕਵੀਸ਼ਰਾਂ ਨੂੰ ਵਿੱਚੋਂ ਟੋਕ ਕੇ ਇਹ ਕਥਾ ਬੰਦ ਕਰਨ ਲਈ ਕਿਹਾ। […]

ਲੇਖ
March 28, 2025
149 views 30 secs 0

ਅਖੌਤੀ ਬਾਬਾ-ਵਾਦ

-ਮਾਸਟਰ ਜਸਵੰਤ ਸਿੰਘ ਘਰਿੰਡਾ ‘ਬਾਬਾ” ਸ਼ਬਦ ਬੜਾ ਪਵਿੱਤਰ ਹੈ ਜਿਸ ਨੂੰ ਸੁਣ ਕੇ ਮਨ ਵਿਚ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਇਕ ਵਾਰ ਬਸ ਵਿਚ ਸਫ਼ਰ ਕਰਦਿਆਂ ਗ਼ਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਮੈਨੂੰ ਮਿਲ ਪਏ। ਮੈਂ ਉਨ੍ਹਾਂ ਨੂੰ ਸਵਾਲ ਕੀਤਾ, “ਬਾਬਾ ਜੀ! ਜਦੋਂ ਤੁਸੀਂ ਦੇਸ਼ ਨੂੰ ਅਜ਼ਾਦ ਕਰਾਉਣ ਵਾਸਤੇ ਗ਼ਦਰ ਪਾਰਟੀ […]

ਲੇਖ
March 27, 2025
153 views 7 secs 0

ਕੌਮੀ ਉਨਤੀ ਦੇ ਸਾਧਨ- 2

ਪਿਛਲੇ ਪਰਚੇ ਵਿੱਚ ਅਸੀਂ ਈਸਾਈ ਕੌਮ ਦੇ ਬਾਨੀ ਮਹਾਤਮਾ ਮਸੀਹ ਦਾ ਹਾਲ ਅਤੇ ਉਨਾਂ ਦੇ ਸੇਵਕਾਂ ਦਾ ਪੁਰਖਾਰਥ ਕਥਨ ਕਰਕੇ ਅਪਨੇ ਪਾਠਕਾਂ ਪ੍ਰਤਿ ਪ੍ਰਗਟ ਕਰ ਆਏ ਹਾਂ ਉਨ੍ਹਾਂ ਨੇ ਅਪਨੇ ਗੁਰੂ ਦੇ ਪੁਰਖਾਰਥ ਨੂੰ ਅਜੇਹੇ ਦੁਖ ਸਹਾਰ ਕੇ ਪੂਰਨ ਕੀਤਾ ਸੀ। ਇਸੀ ਪਰਕਾਰ ਜਦ ਅਸੀਂ ਮੁਸਲਮਾਨ ਧਰਮ ਦੇ ਕਰਤਾ ਹਜ਼ਰਤ ਮੁਹੰਮਦ ਸਾਹਿਬ ਦਾ ਜੀਵਨ ਦੇਖਦੇ ਹਾਂ ਤਦ ਸਾਨੂੰ ਉਸਤੇ ਭੀ ਇਹੋ ਉਪਦੇਸ ਮਿਲਦਾ ਹੈ ਜੋ ਮਸੀਹ ਦੇ ਸੇਵਕਾਂ ਨੇ ਕੀਤਾ ਸੀ, ਉਨ੍ਹਾਂ ਦੀ ਤਾਰੀਖ ਏਹ ਦਸਦੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਚਾਲੀ ਸਾਲ ਤਕ ਆਮ ਆਦਮੀਆਂ ਦੀ ਤਰਹ ਅਰਬ ਦੇਸ ਦੇ ਦੀਨੇ ਨਾਮੇ ਨਗਰ ਵਿਚ ਅਪਨੀ ਉਮਰਾ ਬਤੀਤ ਕਰਦੇ ਰਹੇ ਅਤੇ ਇੱਕ ਇਸਤ੍ਰੀ ਦੇ ਤੇ ਉਸਦੇ ਊਠਾਂ ਦੇ ਸਰਵਾਨ ਰਹਕੇ ਉਸ ਦਾ ਕੰਮ ਕਰਦੇ ਰਹੇ-ਜਿਸਤੇ ਕੁਝ ਮਗਰੋਂ ਉਸੀ ਨਾਲ ਸ਼ਾਦੀ ਕਰਕੇ ਗ੍ਰਹਸਤੀ ਬਨ ਗਏ ਅਤੇ ਨਾਲ ਹੀ ਚਿੱਤ ਵਿਚ ਉਸ ਦੇਸ ਦੀਆਂ ਬੁਰਾਈਆ ਦੇ ਦੂਰ ਕਰਨ ਦਾ ਖਯਾਲ ਆਇ ਗਿਆ-ਜਿਸ ਪਰ ਉਨ੍ਹਾਂ ਨੇ ਧਾਰਮਕ ਕੰਮ ਨੂੰ ਕਰਨਾ ਆਰੰਭ ਕਰ ਦਿਤਾ ਜਿਸ ਪਰ ਉਨ੍ਹਾਂ ਦੇ ਚਾਰ ਸਾਥੀ ਅਜੇਹੇ ਹੋ ਗਏ ਜਿਨ੍ਹਾਂ ਨੇ ਅਪਨੇ ਜੀਵਨ ਨੂੰ ਮਹੰਮਦ ਸਾਹਿਬ ਦੇ ਪੁਰਖਾਰਥ ਪਰ ਕੁਰਬਾਨ ਕੀਤਾ ਸੀ-ਜਿਨ੍ਹਾਂ ਨੂੰ ਚਾਰ ਯਾਰ ਅਤੇ ਖਲੀਫੇ ਸਦਦੇ ਹਨ-ਜਿਨ੍ਹਾਂ ਦੇ ਨਾਮ-ਉਮਰ ਅਬੂ, ਆਸਮਾਨ ਅਤੇ ਅਲੀ ਕਰਕੇ ਸੱਦੀਦੇ ਹਨ। ਹਜ਼ਰਤ ਮੁਹੰਮਦ ਸਾਹਿਬ ਨੂੰ ਅਪਨੇ ਕੰਮ ਦੇ ਕਰਨੇ ਸਮਯ ਅਤੇ ਮੁਸਲਮਾਨੀ ਦੀਨ ਦੁਨੀਆ ਪਰ ਕਾਇਮ ਰੱਖਨ ਲਈ ਕਈ ਪਰਕਾਰ ਦੇ ਦੁੱਖ ਸਹਾਰਨੇ ਪਏ ਅਤੇ ਯਹੂਦੀ ਬਾਦਸਾਹਾਂ ਨਾਲ ਯੁੱਧ ਕਰਨੇ ਪਏ। ਐਥੋਂ ਤਕ ਜੋ ਇੱਕ ਜਗਾ ਪਰ ਉਨ੍ਹਾਂ ਦੇ ਦੋ ਦੰਦ ਭੀ ਸ਼ਹੀਦ ਹੋਏ ਸਨ- ਗਲ ਕਾਹਦੀ ਜੋ ਇਸੀ ਪਰਕਾਰ ਕੰਮ ਕਰਦੇ ਕਰਦੇ ਜਦ ਉਹ ਮਦੀਨੇ ਸ਼ਹਰ ਵਿੱਚ ਦੇਹ ਤ੍ਯਾਗ ਗਏ ਤਦ ਉਨ੍ਹਾਂ ਦੇ ਪਿੱਛੇ ਉਨ੍ਹਾਂ ਚਾਰਾਂ ਯਾਰਾਂ ਨੇ ਅਪਨੇ ਸਮਯ ਪਰ ਉਨ੍ਹਾਂ ਦੇ ਪੁਰਖਾਰਥ ਨੂੰ ਪੂਰਾ ਕਰਨ ਲਈ ਯਤਨ ਕੀਤਾ- ਜਿਸ ਪਰ ਉਨ੍ਹਾਂ ਨੇ ਹਜਾਰਾਂ ਜੰਗ ਅਤੇ ਹਜਾਰਾਂ ਉਪਦੇਸ਼ਾਂ ਨਾਲ ਇਸ ਦੀਨ ਨੂੰ ਵਧਾਇਆ ਅਤੇ ਦੂਸਰੀਆਂ ਕੌਮਾਂ ਅਤੇ ਉਨ੍ਹਾਂ ਦੇ ਬਾਦਸ਼ਾਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਦੀਨ ਮੁਹੰਮਦੀ ਜਰੂਰ ਫੈਲੇਗਾ ਜਿਸ ਪਰ ਉਹ ਬਾਦਸ਼ਾਹ ਭੀ ਇਸ ਖਯਾਲ ਪਰ ਮੁਸਲਮਾਨ ਹੋ ਗਏ।

ਲੇਖ
March 27, 2025
144 views 7 secs 0

ਸੁਆਰਥ ਦਿਮਾਗ਼ ਉੱਤੇ ਕੀ ਅਸਰ ਪਾਉਂਦਾ ਹੈ

-ਡਾ. ਹਰਸ਼ਿੰਦਰ ਕੌਰ, ਐਮ. ਡੀ. ਕਿਸੇ ਵਿਰਲੇ ਟਾਵੇਂ ਨੂੰ ਛੱਡ ਕੇ ਬਾਕੀ ਸਭ ਕਿਸੇ ਨਾ ਕਿਸੇ ਮੌਕੇ ਸੁਆਰਥੀ ਜ਼ਰੂਰ ਹੋ ਜਾਂਦੇ ਹਨ। ਬਥੇਰੇ ਜਣੇ ਤਾਂ ਪੂਰੀ ਉਮਰ ਹੀ ਸੁਆਰਥ ਅਧੀਨ ਗੁਜ਼ਾਰਦੇ ਹਨ। ਆਪਣੇ ਤੇ ਆਪਣੇ ਟੱਬਰ ਬਾਰੇ ਕੁਝ ਜਣੇ ਫਿਕਰਮੰਦ ਹੁੰਦੇ ਹਨ, ਪਰੰਤੂ ਕੁਝ ਲੋਕ ਤਾਂ ਸਿਰਫ਼ ਆਪਣੇ ਆਪ ਤਕ ਹੀ ਸੀਮਤ ਹੋ ਜਾਂਦੇ ਹਨ […]

ਲੇਖ
March 25, 2025
157 views 4 secs 0

ਜਿਹੜੇ ਚਰਖੜੀਆਂ ‘ਤੇ ਚੜ੍ਹੇ – ਭਾਈ ਸ਼ਾਹਬਾਜ਼ ਸਿੰਘ ਅਤੇ ਭਾਈ ਸੁਬੇਗ ਸਿੰਘ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

– ਮੇਜਰ ਸਿੰਘ ਚਰਖੜੀ ‘ਤੇ ਚਾੜ੍ਹਨ ਤੋਂ ਪਹਿਲਾਂ ਕਾਜ਼ੀ ਨੇ ਭਾਈ ਸੁਬੇਗ ਸਿੰਘ ਜੀ ਨੂੰ ਕਿਹਾ, “ਤੂੰ ਤਾਂ ਆਪਣੀ ਉਮਰ ਕਾਫ਼ੀ ਹੰਢਾ ਲਈ ਹੈ, ਪਰ ਘੱਟੋ-ਘੱਟ ਆਪਣੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਸਮਝਾ, ਉਸ ਨੇ ਅਜੇ ਦੇਖਿਆ ਹੀ ਕੀ ਹੈ?” “ਨਾਲੇ ਤੇਰਾ ਇੱਕੋ-ਇੱਕ ਪੁੱਤਰ ਹੈ, ਜੇ ਉਹ ਵੀ ਚਰਖੜੀ ‘ਤੇ ਚੜ੍ਹ ਗਿਆ, ਤਾਂ ਤੇਰੀ ਕੁਲ ਨਾਸ […]

ਲੇਖ
March 24, 2025
138 views 2 secs 0

ਗੁਰਸਿੱਖ ਪਿਤਾ ਦਾ ਪੁੱਤਰ ਨੂੰ ਉਪਦੇਸ਼

– ਭਗਤ ਪੂਰਨ ਸਿੰਘ ਜੀ ਭਾਈ ਸਾਹਿਬ ਭਾਈ ਜੋਧ ਸਿੰਘ ਜੀ ਇਕ ਮਹਾਨ ਵਿਦਵਾਨ ਗੁਰਸਿੱਖ ਹੋਏ ਹਨ। ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਵੀ ਰਹੇ ਸਨ। ਉਹਨਾਂ ਦਾ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਨ ਤੇ ਗੁਰਮਤਿ ਦੇ ਗ੍ਰੰਥ ਲਿਖਣ ਵਿਚ ਬਤੀਤ ਹੋਇਆ। ਉਹ ਤੜਕੇ […]

ਲੇਖ
March 21, 2025
78 views 5 secs 0

ਸ਼ਹੀਦੀ ਦਿਹਾੜਾ ਪੀਰ ਬੁੱਧੂ ਸ਼ਾਹ ਜੀ

-ਮੇਜਰ ਸਿੰਘ ਪੀਰ ਬੁੱਧੂ ਸ਼ਾਹ ਜੀ ਦਾ ਜਨਮ 1647 ਈਸਵੀ ਵਿੱਚ ਹੋਇਆ। ਉਨ੍ਹਾਂ ਦਾ ਪੂਰਾ ਨਾਮ ਸੱਯਦ ਬਦਰ-ਉਦ-ਦੀਨ ਸੀ। ਉਮਰ ਵਿੱਚ ਪੀਰ ਜੀ ਦਸਮੇਸ਼ ਜੀ ਤੋਂ ਤਕਰੀਬਨ 19 ਵਰ੍ਹੇ ਵੱਡੇ ਸਨ, ਪਰ ਗੁਰੂ ਪਾਤਸ਼ਾਹ ਨੂੰ ਰੱਬ ਦਾ ਨੂਰ ਮੰਨਦੇ ਸਨ। ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ ਪੀਰ ਬੁੱਧੂ ਸ਼ਾਹ ਜੀ ਦੇ ਗ੍ਰਹਿ ‘ਤੇ ਹਮਲਾ ਕਰਕੇ […]

ਲੇਖ
March 19, 2025
80 views 1 sec 0

ਜ਼ਕਰੀਆਸ਼ਾਹੀ

– ਮੇਜਰ ਸਿੰਘ ਜਦੋਂ ਵੀ ਪੰਜਾਬ ‘ਚ ਜ਼ੁਲਮ ਦੀ ਗੱਲ ਚੱਲਦੀ ਆ, ਪੁਰਾਣੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਨਵਾਬ ਮੀਰ ਮੰਨੂ ਤੇ ਜ਼ਕਰੀਏ ਦਾ ਜ਼ਿਕਰ ਕਹਾਵਤ ਵਾਂਗ ਕੀਤਾ ਜਾਂਦਾ। ਸੰਤ ਜਰਨੈਲ ਸਿੰਘ ਜੀ ਅਕਸਰ ਪੰਜਾਬ ਦੇ ਮੁੱਖ ਮੰਤਰੀ ਦਰਬਾਰੇ ਨੂੰ ਜ਼ਕਰੀਏ ਦੇ ਨਾਮ ਨਾਲ ਹੀ ਸੰਬੋਧਨ ਕਰਦੇ ਸੀ। ਇਤਿਹਾਸ ‘ਚ ਜ਼ਿਕਰ ਆ ਸਰਕਾਰੀ ਜ਼ੁਲਮ ਕਰਕੇ […]

ਲੇਖ
March 18, 2025
162 views 3 secs 0

ਗੁਰੂ ਕੇ ਲੰਗਰ ਦੀ ਮਹਾਨਤਾ

ਸਿੱਖ ਗੁਰੂ ਸਾਹਿਬਾਨ ਨੇ “ਏਕ ਪਿਤਾ ਏਕਸ ਕੇ ਹਮ ਬਾਰਿਕ” ਉਹਨਾਂ ਵੱਲੋਂ ਦੱਸੇ ਗਏ ਮਾਨਵ ਜਾਤੀ ਦੀ ਏਕਤਾ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਸੰਗਤ ਪੰਗਤ ਦੀ ਏਕਤਾ ਨੂੰ ਬੇਹੱਦ ਜ਼ਰੂਰੀ ਸਮਝਿਆ ਸੀ ਤਾਂ ਜੋ ਏਕਤਾ ਦੀ ਤਾਲੀਮ ਜੀਵਨ ਵਿਚ ਪੱਕੀ ਹੋ ਕੇ ਸਾਰੇ ਜੀਵਨ ਨੂੰ ਇਸੇ ਰੰਗ ਵਿਚ ਰੰਗ ਦੇਵੇ। ਇਹ ਇਸ ਹੱਦ […]

ਲੇਖ
March 18, 2025
205 views 0 secs 0

ਨਿਰੰਕਾਰੀ ਖੁਸ਼ਬੋ

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਅੰਮ੍ਰਿਤ ਵੇਲੇ ਤਿੰਨ ਵਜੇ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰ ਕੇ ਦਰਬਾਰ ਸਾਹਿਬ ਚਲੇ ਜਾਣਾ। ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਸੁਣਨਾ, ਫੇਰ ਹੋਰ ਕੀਰਤਨ ਸੁਣਨਾ। ਉੱਥੋਂ ਹੀ ਸਵੇਰੇ 9 ਕੁ ਵਜੇ ਆਪਣੇ ਛਾਪੇਖਾਨੇ ਚਲੇ ਜਾਣਾ। ਉੱਥੇ ਸ਼ਾਮ 6 ਕੁ ਵਜੇ ਤੱਕ ਕੰਮ ਕਰਨਾ ਤੇ ਫੇਰ ਦਰਬਾਰ ਸਾਹਿਬ […]