ਸਿੱਖ ਨੌਜਵਾਨ ਪੀੜ੍ਹੀ ਨੂੰ ਸਾਂਭਣ ਦੀ ਮੁੱਖ ਲੋੜ
-ਸ. ਰਘਬੀਰ ਸਿੰਘ ‘ਬੈਂਸ’* ਸਿੱਖ ਜਗਤ ਪਾਸ ਭਾਗਾਂ ਭਰੀ ਨਿਆਮਤ ਤੇ ਮਨੁੱਖਤਾ ਦੇ ਭਲੇ, ਖੁਸ਼ਹਾਲੀ, ਸੁੱਖ, ਸ਼ਾਂਤੀ, ਸਹਿਣਸ਼ੀਲਤਾ ਅਤੇ ਚੜ੍ਹਦੀ ਕਲਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਖਿਓਂ ਮਿੱਠੀ ਬਾਣੀ ਤੇ ਸਦਾ ਸਲਾਮਤ ਰਹਿਣ ਵਾਲੀ ਅਨੰਤ ਦਾਤ ਬਿਰਾਜਮਾਨ ਹੈ। ਇਹ ਦਾਤ ਸਚਿਆਰੇ ਜੀਵਨ ਲਈ ਜਾਗਤ ਜੋਤ, ਸੋਝੀ ਤੇ ਵਿਸ਼ਵ ਭਰ ਲਈ ਪਰਮਾਤਮਾ ਦੀ ਪ੍ਰਾਪਤੀ […]
ਆਹਲੂਵਾਲੀਆ ਮਿਸਲ
ਡਾ. ਗੁਰਪ੍ਰੀਤ ਸਿੰਘ ਆਹਲੂਵਾਲੀਆ ਮਿਸਲ ਦਾ ਬਾਨੀ ਜੱਸਾ ਸਿੰਘ ਸੀ, ਜੋ ਲਾਹੌਰ ਤੋਂ 12 ਕਿ.ਮੀ. ਦੂਰ ਆਹਲੂ ਪਿੰਡ ਦਾ ਵਸਨੀਕ ਸੀ। ਜੱਸਾ ਸਿੰਘ ਦਾ ਜਨਮ 1718 ਈ. ਵਿਚ ਹੋਇਆ। ਉਸਦਾ ਪਿਤਾ ਬਦਰ ਸਿੰਘ ਜਾਤ ਦਾ ਕਲਾਲ ਸੀ। ਜੱਸਾ ਸਿੰਘ ਹਾਲੇ 5 ਸਾਲ ਦਾ ਸੀ ਜਦ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਜੱਸਾ ਸਿੰਘ ਮਾਤਾ […]
ਸਵੈਮਾਨ ਦੀ ਰਾਖੀ ਲਈ ਸਿੱਖ ਕੌਮ ਨਵੀਂ ਦ੍ਰਿਸ਼ਟੀ ਧਾਰਨ ਕਰੇ
ਸਿੱਖ ਕੌਮ ਦਾ ਵਰਤਮਾਨ ਸਮਾਂ ਚੁਣੌਤੀਆਂ ਭਰਿਆ ‘ਤੇ ਕਠਿਨ ਪ੍ਰੀਖਿਆਵਾਂ ਦਾ ਹੈ । ਚੁਣੌਤੀਆਂ, ਪ੍ਰੀਖਿਆਵਾਂ ਸਿੱਖ ਕੌਮ ਲਈ ਨਵੀਆਂ ਨਹੀਂ ਹਨ । ਸਿੱਖੀ ਦਾ ਉਭਾਰ ਹੀ ਸੰਘਰਸ਼ਾਂ ਤੋਂ ਹੋਇਆ ਹੈ । ਪਰ ਅੱਜ ਦੇ ਹਾਲਾਤ ਪੂਰੀ ਤਰਹ ਭਿੰਨ ਹਨ । ਬਾਬਾ ਬੰਦਾ ਸਿੰਘ ਦੇ ਰਾਜ ਦੀ ਸਮਾਪਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਣ ਤੱਕ ਦਾ ਸਮਾਂ ਸਿੱਖ ਕੌਮ ਦੀ ਹੋਂਦ ਬਚਾਉਣ ਦਾ ਸਮਾਂ ਸੀ । ਅੱਜ ਚੁਣੌਤੀ ਸਿੱਖੀ ਸਿਧਾਂਤਾਂ ‘ਤੇ ਸਿੱਖੀ ਵਿਰਸੇ ਨੂੰ ਬਚਾਉਣ ਦੀ ਹੈ । ਪਿੱਛਲੈ ਇੱਕ – ਡੇੜ੍ਹ ਸਾਲ ਤੋਂ ਲਗਾਤਾਰ ਕੁਝ ਨ ਕੁਝ ਅਜਿਹਾ ਵਾਪਰ ਰਿਹਾ ਹੈ ਜਿਸ ਨੇ ਚਿੰਤਾ ਵਧਾ ਦਿੱਤੀ ਹੈ । ਨਿਜ ਸੁਆਰਥ ਵਿੱਚ ਆਪਣਾ ਵਿਵੇਕ ਤੇ ਵਿਸਾਹ, ਜੋ ਸਿੱਖ ਨਿਤ ਆਪਣੀ ਅਰਦਾਸ ਵਿੱਚ ਮੰਗਦਾ ਹੈ, ਤਾਕ ਤੇ ਰੱਖ ਦਿੱਤਾ ਗਿਆ ਹੈ । ਧਰਮ ਦੀ ਦੁਰਵਰਤੋਂ ਸੱਤਾ, ਰੁਤਬੇ ਲਈ ਖੁੱਲ ਕੇ ਕੀਤੀ ਜਾਣ ਲੱਗ ਪਈ ਹੈ ।