7 ਸਾਲ ਬਾਅਦ ਜਗਤਾਰ ਸਿੰਘ ਜੱਗੀ ਜੌਹਲ ਬਰੀ, ਪਰ ਕੀ ਬੰਦੀ ਸਿੰਘਾਂ ਨੂੰ ਇਨਸਾਫ ਮਿਲੇਗਾ

ਮੋਗਾ ਵਿਸ਼ੇਸ਼ ਅਦਾਲਤ ਨੇ ਬਾਘਾਪੁਰਾਣਾ ਥਾਣੇ ਦੇ ਇੱਕ ਮਾਮਲੇ ਵਿੱਚ 7 ਸਾਲਾਂ ਤੋਂ ਬਿਨਾਂ ਕਿਸੇ ਇਨਸਾਫ਼ ਦੇ ਕੈਦ ਸਕਾਟਲੈਂਡ ਨਿਵਾਸੀ ਬ੍ਰਿਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਸਭ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। 4 ਨਵੰਬਰ 2017 ਨੂੰ ਪੰਜਾਬ ਵਿੱਚ ਆਪਣੇ ਵਿਆਹ ਮਗਰੋਂ ਪਰਿਵਾਰ ਨਾਲ ਖਰੀਦਦਾਰੀ ਕਰਦੇ ਹੋਏ ਭਾਰਤੀ ਏਜੰਸੀਆਂ ਨੇ ਜੱਗੀ ਨੂੰ ਅਗਵਾ […]

ਤਾਜ਼ਾ ਖ਼ਬਰਾਂ, ਪੰਜਾਬ
March 05, 2025
230 views 1 sec 0

ਅਕਾਲੀ ਦਲ ਦੀ ਭਰਤੀ ਹੁਣ 5 ਮੈਂਬਰੀ ਕਮੇਟੀ ਦੇ ਹਵਾਲੇ, ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੀ ਗਈ ਅਰਦਾਸ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 5 ਮੈਂਬਰੀ ਕਮੇਟੀ ਵੱਲੋਂ ਅਰਦਾਸ ਕੀਤੀ ਗਈ, ਜਿਸਦੇ ਤਹਿਤ ਹੁਣ ਅਕਾਲੀ ਦਲ ਦੀ ਭਰਤੀ सिरਫ਼ ਇਹ ਕਮੇਟੀ ਹੀ ਕਰੇਗੀ। 18 ਮਾਰਚ ਤੋਂ ਅਕਾਲੀ ਦਲ ਵਿੱਚ ਨਵੀਆਂ ਭਰਤੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਹੁਕਮਨਾਮੇ ਲਾਗੂ ਰਹਿਣਗੇ ਅਤੇ ਭਰਤੀ ਪ੍ਰਕਿਰਿਆ ਜਥੇਦਾਰ ਸਾਹਿਬ ਦੇ ਫੈਸਲੇ ‘ਤੇ ਨਿਰਭਰ […]

ਤਾਜ਼ਾ ਖ਼ਬਰਾਂ, ਪੰਜਾਬ
March 04, 2025
269 views 2 secs 0

1993 ਦੇ ਝੂਠੇ ਪੁਲਿਸ ਮੁਕਾਬਲੇ ‘ਚ ਤਤਕਾਲੀ ਐੱਸਐਚਓ ਸੀਤਾ ਰਾਮ ਦੋਸ਼ੀ ਕਰਾਰ; 6 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ

ਮੋਹਾਲੀ ਦੀ ਸੀ.ਬੀ.ਆਈ. ਅਦਾਲਤ ਨੇ 1993 ਦੇ ਝੂਠੇ ਮੁਕਾਬਲੇ ਵਿੱਚ ਤਤਕਾਲੀ ਐੱਸ.ਐੱਚ.ਓ. ਸੀਤਾ ਰਾਮ ਨੂੰ ਦੋਸ਼ੀ ਕਰਾਰ ਦੇ ਦਿੱਤਾ। 80 ਸਾਲਾ ਸੀਤਾ ਰਾਮ ਉੱਤੇ ਦੋ ਬੇਗੁਨਾਹ ਨੌਜਵਾਨ—ਸੁਖਵੰਤ ਸਿੰਘ ਅਤੇ ਗੁਰਦੇਵ ਸਿੰਘ ਦੀ ਹੱਤਿਆ ਦੇ ਦੋਸ਼ ਸਾਬਤ ਹੋਏ ਹਨ। 6 ਮਾਰਚ ਨੂੰ ਉਸ ਦੀ ਸਜ਼ਾ ਦਾ ਐਲਾਨ ਹੋਵੇਗਾ। ਸੀ.ਬੀ.ਆਈ. ਦੀ ਜਾਂਚ ਦੌਰਾਨ ਇਹ ਸਿੱਧ ਹੋਇਆ ਕਿ […]

ਤਾਜ਼ਾ ਖ਼ਬਰਾਂ, ਪੰਜਾਬ
March 04, 2025
296 views 0 secs 0

ਪੰਜਾਬ ਪੁਲੀਸ ਵੱਲੋਂ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ, ਪ੍ਰਦਰਸ਼ਨ ‘ਤੇ ਲਗਾਈ ਰੋਕ – ਲੋਕਤੰਤਰਕ ਹੱਕਾਂ ਦੀ ਉਲੰਘਣਾ

ਪੰਜਾਬ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਾਲੇ ਗੱਲਬਾਤ ਨਤੀਜੇ ’ਤੇ ਨਾ ਪਹੁੰਚਣ ਤੋਂ ਬਾਅਦ, ਪੰਜਾਬ ਪੁਲੀਸ ਨੇ ਅੱਜ ਸਵੇਰੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਲਾਲੜੂ, ਮਾਨਸਾ, ਅਤੇ ਸਮਰਾਲਾ ਸਮੇਤ ਕਈ ਇਲਾਕਿਆਂ ਵਿੱਚ ਰਾਤ ਦੇ ਤਕਰੀਬਨ ਢਾਈ ਵਜੇ ਤੋਂ ਪੁਲੀਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ ਕਰ ਕੇ ਉਨ੍ਹਾਂ ਨੂੰ ਹਿਰਾਸਤ […]

ਤਾਜ਼ਾ ਖ਼ਬਰਾਂ, ਪੰਜਾਬ
March 04, 2025
313 views 1 sec 0

ਕਿਸਾਨ-ਸਰਕਾਰ ਮੀਟਿੰਗ ਬੇਨਤੀਜਾ, 5 ਮਾਰਚ ਨੂੰ ਚੰਡੀਗੜ੍ਹ ’ਚ ਵੱਡਾ ਧਰਨਾ

ਕਿਸਾਨਾਂ ਦੇ ਦਾਅਵੇ ਅਨੁਸਾਰ, ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੌਰਾਨ ਜ਼ਬਰਦਸਤ ਬਹਿਸ ਹੋਈ। ਮੁੱਖ ਮੰਤਰੀ ਨੇ 8-9 ਮੰਗਾਂ ’ਤੇ ਗੱਲਬਾਤ ਕਰਕੇ ਕਿਸਾਨਾਂ ਨੂੰ ਪੁੱਛਿਆ, “ਹੁਣ ਤੁਸੀਂ ਦੱਸੋ, ਧਰਨਾ ਲਗਾਉਗੇ ਜਾਂ ਨਹੀਂ? ਮੈਂ ਤਾਂ ਤੁਹਾਨੂੰ ਮੀਟਿੰਗ ਦੇ ਦਿੱਤੀ।” ਜਿਸ ’ਤੇ ਕਿਸਾਨ ਆਗੂਆਂ ਨੇ ਕਿਹਾ, “ਮੀਟਿੰਗ ਤਾਂ ਧਰਨੇ ਦੀ ਕਾਲ ਤੋਂ ਬਾਅਦ ਦਿੱਤੀ ਗਈ ਹੈ।” ਇਸ […]

ਪੰਜਾਬ, ਤਾਜ਼ਾ ਖ਼ਬਰਾਂ
March 03, 2025
237 views 0 secs 0

ਐਡਵੋਕੇਟ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼, ਪੰਥ ਦੀ ਭਲਾਈ ਲਈ ਫ਼ੈਸਲਾ ਬਦਲਣ ਦੀ ਅਪੀਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਲਈ ਕੱਲ੍ਹ ਅੰਤ੍ਰਿੰਗ ਕਮੇਟੀ ਦੇ ਪੰਜ ਮੈਂਬਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਬਲਦੇਵ ਸਿੰਘ ਕਲਿਆਣ, ਬਲਦੇਵ ਸਿੰਘ ਕੈਮਪੁਰੀ, ਸੁਰਜੀਤ ਸਿੰਘ ਤੁਗਲਵਾਲ, ਬੀਬੀ ਹਰਜਿੰਦਰ ਕੌਰ ਆਦਿ ਸ਼ਾਮਲ ਸਨ। ਕਰੀਬ ਡੇਢ ਘੰਟੇ ਚੱਲੀ ਮੀਟਿੰਗ ਤੋਂ ਬਾਅਦ, ਕਮੇਟੀ ਮੈਂਬਰ […]

ਤਾਜ਼ਾ ਖ਼ਬਰਾਂ, ਪੰਜਾਬ
March 03, 2025
337 views 1 sec 0

ਪੰਜਾਬ ਵਿਚ ਮੁੜ ਸ਼ੁਰੂ ਹੋਏ ਝੂਠੇ ਮੁਕਾਬਲਿਆਂ ‘ਤੇ ਵਿਸ਼ੇਸ਼

ਮੈਂ ਦੁਨੀਆਂ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਬੇਨਤੀ ਕਰਦਾਂ ਕਿ ਕੀ ਆਪਣੇ ਵਿੱਚ 100 ਸੁਹਿਰਦ ਸਿੱਖ ਵੀ ਹੈਨੀਂ ਜਿਹੜੇ ਇਹਨਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਸਕਣ? ਕੀ ਇਹ ਨੌਜਵਾਨ ਤੁਹਾਡੇ ਕੁੱਝ ਨਹੀਂ ਲੱਗਦੇ? ਚਲੋ ਸਟੇਟ ਦੀ ਨਿਗਾਹ ਵਿੱਚ ਗਲਤੀ ਵੀ ਕਰਤੀ ਹੋਣੀ ਏ, ਪਰ ਕੀ ਗਲ਼ਤੀ ਦੀ ਸਜ਼ਾ ਮੌਤ ਏ? ਕੀ ਅਦਾਲਤਾਂ ਸਿਰਫ ਸਿੱਖਾਂ ਨੂੰ […]

ਤਾਜ਼ਾ ਖ਼ਬਰਾਂ, ਦੇਸ਼, ਪੰਜਾਬ
February 28, 2025
421 views 1 sec 0

ਭਾਰਤੀ ਸੰਵਿਧਾਨ ਦੀ ਦੋਹਰੀ ਨੀਤੀ – ਰਾਮ ਰਹੀਮ ਨੂੰ ਵਾਰ-ਵਾਰ ਛੂਟ ਮਿਲਣ ਖ਼ਿਲਾਫ਼, ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਖਾਰਜ

ਭਾਰਤ ਦੀ ਸਰਬਉੱਚ ਅਦਾਲਤ ਨੇ ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ਅਤੇ ਫਰਲੋ ਖ਼ਿਲਾਫ਼ ਸ੍ਰੋਮਣੀ ਕਮੇਟੀ (SGPC) ਦੀ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਨਾਲ ਸੰਵਿਧਾਨ ਦੀ ਦੋਹਰੀ ਨੀਤੀ ਖੁਲ੍ਹ ਕੇ ਸਾਹਮਣੇ ਆ ਗਈ ਹੈ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਵੱਲੋਂ ਬਲਾਤਕਾਰੀ ਰਾਮ ਰਹੀਮ ਨੂੰ ਮਿਲ ਰਹੀ ਛੂਟ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। […]

ਤਾਜ਼ਾ ਖ਼ਬਰਾਂ, ਦੇਸ਼
February 28, 2025
393 views 1 sec 0

ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਨਹੀਂ, ਫਾਂਸੀ ਮਿਲਣੀ ਅਸਲ ਇਨਸਾਫ ਸੀ – ਜਥੇਦਾਰ ਗਿਆਨੀ ਰਘਬੀਰ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਮਿਲਣ ’ਤੇ ਆਪਣਾ ਵੱਡਾ ਬਿਆਨ ਜਾਰੀ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਅਜਿਹੇ ਸਿੱਖ ਵਿਰੋਧੀ ਵਿਅਕਤੀਆਂ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਧਾਰਮਿਕ ਨਫ਼ਰਤ ਨੂੰ ਉਕਸਾਉਣ […]

ਤਾਜ਼ਾ ਖ਼ਬਰਾਂ, ਪੰਜਾਬ
February 28, 2025
239 views 5 secs 0

ਕੇਂਦਰੀ ਪ੍ਰੀਖਿਆ ਬੋਰਡ ਨੇ ਸੋਧਿਆ ਫੈਸਲਾ, ਬੋਰਡ ਪ੍ਰੀਖਿਆਵਾਂ ਵਿੱਚ ਮੁੱਖ ਵਿਸ਼ਿਆਂ ਵਿਚ ਰਹੇਗਾ ਪੰਜਾਬੀ ਵਿਸ਼ਾ

CBSE ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਹਟਾਉਣ ਦੇ ਫੈਸਲੇ ‘ਤੇ ਪੰਜਾਬ ਸਰਕਾਰ ਨੇ ਤੁਰੰਤ ਆਪਣਾ ਵਿਰੋਧ ਦਰਜ ਕਰਵਾਇਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਪੱਤਰ ਲਿਖ ਕੇ ਇਸ ਗੰਭੀਰ ਮਾਮਲੇ ਵਿੱਚ ਤੁਰੰਤ ਦਖ਼ਲ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬੀ […]