ਜੰਮੂ—ਨੈਸ਼ਨਲ ਕਾਨਫਰੰਸ ਨੇ ਸਿੱਖ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬੀ ਨੂੰ ਜੰਮੂ-ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿੱਚ ਸ਼ਾਮਲ ਕਰਨ ਲਈ 2027 ਦੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ। ਰਾਜ ਸਭਾ ਮੈਂਬਰ ਸ਼ੰਮੀ ਓਬਰਾਏ ਵੱਲੋਂ ਲਿਖਤੀ ਭਰੋਸਾ ਮਿਲਣ ਮਗਰੋਂ ਸਿੱਖ ਸੰਗਤ ਨੇ ਜੰਮੂ ਵਿੱਚ ਚੱਲ ਰਿਹਾ 14 ਦਿਨਾਂ ਦਾ ਧਰਨਾ ਸਮਾਪਤ ਕਰ ਦਿੱਤਾ।
ਇਸ ਵੇਲੇ ਜੰਮੂ-ਕਸ਼ਮੀਰ ਵਿੱਚ ਅੰਗਰੇਜ਼ੀ, ਉਰਦੂ, ਡੋਗਰੀ, ਕਸ਼ਮੀਰੀ ਅਤੇ ਹਿੰਦੀ ਸਰਕਾਰੀ ਭਾਸ਼ਾਵਾਂ ਹਨ। ਪੰਜਾਬੀ ਨੂੰ ਇਹ ਦਰਜਾ ਦੇਣ ਦੀ ਮੰਗ ਅਜੇ ਵਿਧਾਨਕ ਪ੍ਰਵਾਨਗੀ ਦੀ ਉਡੀਕ ਵਿੱਚ ਹੈ।
