ਆ ਹੁੰਦੀ ਏ ਜਥੇਦਾਰੀ – ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਜੀ ਦੀ ਬਰਸੀ ‘ਤੇ ਵਿਸ਼ੇਸ਼
ਏਸੇ ਵੇਲੇ ਦੀ ਗੱਲ ਆ ਉਦੋਂ ਪੰਜਾਬ ਦਾ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸੀ, ਜੋ ਬਾਅਦ ‘ਚ 1984 ਈ. ਸਮੇਂ ਰਾਸ਼ਟਰਪਤੀ ਬਣਿਆ। ਇੰਦਰਾ ਦਾ ਚਪਲੀਝਾੜ੍ਹ! ਜੈਲੇ ਦੀ ਧੀ ਦਾ ਵਿਆਹ ਸੀ। ਉਹਨੇ ਜਥੇਦਾਰ ਜੀ ਨੂੰ ਅਨੰਦ ਕਾਰਜ ਵਾਸਤੇ ਕਿਹਾ ਤਾਂ ਜਥੇਦਾਰ ਜੀ ਨੇ ਪੁਛਿਆ- “ਕੀ ਕੁੜੀ-ਮੁੰਡਾ ਸਾਬਤ ਸੂਰਤ ਆ?” ਜੈਲੇ ਨੇ ਕਿਹਾ,”ਨਹੀ ਜੀ ਮੁੰਡਾ ਪਤਿਤ ਆ!”ਜਥੇਦਾਰ ਜੀ ਨੇ ਕਿਹਾ, “ਮੈਂ ਉਸ ਕੇਸਗੜ੍ਹ ਸਾਹਿਬ ਦਾ ਜਥੇਦਾਰ ਆਂ, ਜਿਥੇ ਕਲਗੀਧਰ ਪਾਤਸ਼ਾਹ ਨੇ ਸਾਬਤ ਸੂਰਤ ਖਾਲਸਾ ਪ੍ਰਗਟ ਕੀਤਾ, ਉਹ ਖਾਲਸਾ ਜੋ ਗੁਰੂ ਦਾ ਖਾਸ ਰੂਪ ਆ! ਸੋ ਪੰਥ ਦੀ ਮਰਿਆਦਾ ਅਨੁਸਾਰ ਮੈਂ ਤੁਹਾਡੀ ਧੀ ਦੇ ਅਨੰਦ ਕਾਰਜ ਨਹੀਂ ਕਰਾ ਸਕਦਾ, ਕਿਉਂਕਿ ਮੁੰਡਾ ਪਤਿਤ ਆ!”
ਇਸ ਗੱਲੋਂ ਜੈਲਾ ਬੜਾ ਤੜਫਿਆ ਸੀ ।
ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਜਥੇਦਾਰ ਜੀ ਦਾ ਏਨਾ ਪਿਆਰ ਸੀ ਕਿ ਆਪਣੀ ਉਮਰ ਸੰਤਾਂ ਨੂੰ ਅਰਦਾਸ ਕਰਾਕੇ ਉਸੇ ਰਾਤ ਭਾਵ ਅੱਜ ਦੇ ਦਿਨ 18 ਮਾਰਚ, 1982 ਈ. ਨੂੰ ਉਹ ਚੜ੍ਹਾਈ ਕਰ ਗਏ ਸੀ।
ਐਸੇ ਪੰਥ-ਦਰਦੀ ਗੁਰਸਿੱਖ ਪਿਆਰੇ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਜੀ ਦੀ ਬਰਸੀ ‘ਤੇ ਉਨ੍ਹਾਂ ਦੇ ਚਰਨੀਂ ਨਮਸਕਾਰ!
ਗੁਰਮਤਿ ਅਨੁਸਾਰ ਮੌਤ
-ਸ. ਸੁਖਦੇਵ ਸਿੰਘ ਸ਼ਾਂਤ ‘ਮਰਨਾ ਸੱਚ ਅਤੇ ਜਿਊਣਾ ਝੂਠ’ ਵਾਲੀ ਸਾਖੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੌਤ ਦੀ ਅਟੱਲਤਾ ਬਾਰੇ ਇਸ ਦੇ ਮਹੱਤਵ ਨੂੰ ਬੜੀ ਚੰਗੀ ਤਰ੍ਹਾਂ ਦਰਸਾਇਆ ਹੈ। ਨਿਰਸੰਦੇਹ ਮੌਤ ਇਕ ਅਟੱਲ ਸੱਚਾਈ ਹੈ ਅਤੇ ‘ਜੋ ਆਇਆ ਸੋ ਚਲਸੀ’ ਦੀ ਹਕੀਕਤ ਹਰ ਇਕ ਜੀਵ ’ਤੇ ਲਾਗੂ ਹੁੰਦੀ ਹੈ। ਮਹਾਤਮਾ ਬੁੱਧ ਕੋਲ ਜਦੋਂ […]
ਸਿੱਖ ਧਰਮ ‘ਚ ਸਦਾਚਾਰ
-ਸ. ਪ੍ਰੀਤਮ ਸਿੰਘ ਕਈ ਲੋਕ ਇਹ ਖਿਆਲ ਰੱਖਦੇ ਹਨ ਕਿ ਚੰਗੇ ਕੰਮ ਕਰੀ ਚੱਲੋ ਕਿਸੇ ਧਰਮ ਦੀ ਲੋੜ ਨਹੀਂ। ਦੂਸਰੇ ਪਾਸੇ ਕਈ ਲੋਕ ਇਹ ਵਿਚਾਰ ਰੱਖਦੇ ਹਨ ਕਿ ਕੁਝ ਧਾਰਮਿਕ ਨਿਯਮਾਂ ਵਿਚ ਯਕੀਨ ਲੈ ਆਉ, ਰੱਬ ਜਾਂ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰੀ ਚਲੋ, ਕਿਸੇ ਖਾਸ ਸ਼ਰ੍ਹਾ, ਰਹੁਰੀਤ ਤੇ ਮਰਯਾਦਾ ਅਨੁਸਾਰ ਜੀਵਨ ਢਾਲ ਲਓ, ਕਿਸੇ ਸਦਾਚਾਰ […]
ਨਿਰਗੁਣ ਤੇ ਸਰਗੁਣ
-ਸ. ਪ੍ਰਕਾਸ਼ ਸਿੰਘ ਸਿੱਖ ਧਰਮ ਵਿਚ ਵਾਹਿਗੁਰੂ ਦੇ ਦੋ ਸਰੂਪਾਂ ਦਾ ਜ਼ਿਕਰ ਆਇਆ ਹੈ ਇਕ ਨਿਰਗੁਣ ਤੇ ਦੂਜਾ ਸਰਗੁਣ: ਆਪੇ ਸੂਰੁ ਕਿਰਣਿ ਬਿਸਥਾਰੁ॥ ਸੋਈ ਗੁਪਤੁ ਸੋਈ ਆਕਾਰੁ॥੨॥ ਸਰਗੁਣ ਨਿਰਗੁਣ ਥਾਪੈ ਨਾਉ॥ ਦੁਹ ਮਿਲਿ ਏਕੈ ਕੀਨੋ ਠਾਉ॥ (ਪੰਨਾ ੩੮੭) ਨਿਰਗੁਣ ਸਰੂਪ ਦਾ ਸਬੰਧ ਤਾਂ ਗੁਪਤ ਹਾਲਤ ਨਾਲ ਹੈ। ਦੂਜੇ ਸ਼ਬਦਾਂ ਵਿਚ ਨਿਰਗੁਣ ਸਰੂਪ ਦਾ ਸਬੰਧ ਵਾਹਿਗੁਰੂ […]
ਸ. ਕਰਮ ਸਿੰਘ ਹਿਸਟੋਰੀਅਨ
-ਡਾ. ਗੁਰਪ੍ਰੀਤ ਸਿੰਘ ਸਿੱਖ ਇਤਿਹਾਸ ਦੇ ਅਦੁੱਤੀ ਵਿਦਵਾਨ ਸ. ਕਰਮ ਸਿੰਘ ਦਾ ਜਨਮ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਝਬਾਲ ਵਿਚ ਸ. ਝੰਡਾ ਸਿੰਘ ਦੇ ਘਰ ੧੮ ਮਾਰਚ ੧੮੮੪ ਈ. ਨੂੰ ਹੋਇਆ। ਸ. ਕਰਮ ਸਿੰਘ ਬਚਪਨ ਤੋਂ ਹੀ ਜਿਗਿਆਸੂ ਬਿਰਤੀ ਦਾ ਮਾਲਕ ਸੀ। ਉਸ ਨੇ ਸੰਤ ਅਤਰ ਸਿੰਘ ਦੇ ਜਥੇ ਤੋਂ ਅੰਮ੍ਰਿਤ ਛਕਿਆ ਤੇ ਉਨ੍ਹਾਂ […]
ਗੁਰੂ ਜੀ, ਮੈਥੋਂ ਸਿਖੁ ਬਣਿਆ ਨਹੀਂ ਜਾਂਦਾ
-ਪ੍ਰਿੰ. ਨਰਿੰਦਰ ਸਿੰਘ ਸੋਚ ਗੁਰੂ ਜੀ, ਮੇਰੇ ਕੋਲ ਕਾਫੀ ਸਮਾਂ ਹੈ, ਪਰ ਇਹ ਸਮਾਂ ਜ਼ਰੂਰੀ ਕੰਮਾਂ ਲਈ ਹੈ, ਇਹ ਸਮਾਂ ਮਿੱਤਰਾਂ ਲਈ ਹੈ, ਅੰਗਾਂ ਸਾਕਾਂ ਲਈ ਹੈ, ਕੰਮਾਂ ਕਾਰਾਂ ਲਈ ਹੈ, ਬੱਚਿਆਂ ਲਈ ਹੈ, ਸਰਕਾਰੀ ਕਰਮਚਾਰੀਆਂ ਲਈ ਹੈ, ਆਪਣੀ ਨੌਕਰੀ ਦੇ ਕੰਮ ਲਈ ਹੈ। ਮੈਨੂੰ ਸਾਰੇ ਆਖਦੇ ਹਨ ਕਿ ਮੈਂ ਵਕਤ ਦਾ ਪਾਬੰਦ ਹਾਂ, ਮੈਂ […]
ਪੰਚਾਮ੍ਰਿਤ ਕੀ ਹੁੰਦਾ ਹੈ?
-ਡਾ. ਜਸਵੰਤ ਸਿੰਘ ਨੇਕੀ ਮੇਰੇ ਦਾਦਾ ਜੀ ਨੇ ਮੈਨੂੰ ਪੁੱਛਿਆ, “ਕਾਕਾ ਤੈਨੂੰ ਪਤਾ ਏ ਅੰਮ੍ਰਿਤ ਕੀ ਹੁੰਦਾ ਏ?” ਮੈਂ ਉੱਤਰ ਦਿੱਤਾ, “ਹਾਂ ਬਾਬਾ ਜੀ! । ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਬਾਟੇ ਵਿਚ ਜਲ ਪਾ ਕੇ, ਬੀਰ ਆਸਣ ਵਿਚ ਖੰਡੇ ਨਾਲ ਉਸਨੂੰ ਮਥਿਆ ਤੇ ਨਾਲ ਪੰਜ ਬਾਣੀਆਂ ਦਾ ਪਾਠ ਵੀ ਕੀਤਾ। ਮਾਤਾ ਸਾਹਿਬ ਕੌਰ ਜੀ […]
