ਲੇਖ
February 18, 2025
179 views 1 sec 0

ਮੇਰੀ ਹੋਂਦ ਤੋਂ ਕਿਤੇ ਵੱਡਾ ਰੁਤਬਾ ਮਾਂ ਦਾ

-ਅਨੰਦਪੁਰ ਤੋਂ ਖੈਹਬਰ ਮੇਰੀ ਹੋਂਦ ਤੋਂ ਕਿਤੇ ਵੱਡਾ ਰੁਤਬਾ ਮਾਂ ਦਾ ਹੈ ਤੇ ਮੈਂ ਠੇਠਰ ਨਿੱਤ ਉਸ ਰੁਤਬੇ ਤੋਂ ਵੱਡਾ ਹੋਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਰੋਜ਼ ਬੌਣਾ ਰਹਿ ਜਾਂਦਾ ਹਾਂ। ਮਾਂ ਬਹੁਤ ਕੁਝ ਸੰਭਾਲੀ ਬੈਠੀ ਹੈ—ਇੱਕ ਲਾਇਬ੍ਰੇਰੀ ਵਾਂਗ।ਸੰਦੂਕਾਂ ਵਿੱਚ, ਅਲਮਾਰੀ ਵਿੱਚ, ਤੇ ਆਪਣੀ ਚੇਤਨਾ ਅੰਦਰ।ਜੋ ਉਹਦੀ ਚੇਤਨਾ ਵਿੱਚ ਹੈ, ਉਹ ਮੈਨੂੰ ਕਦੇ ਵੀ ਕਿਤਾਬਾਂ […]

ਲੇਖ
February 15, 2025
175 views 6 secs 0

ਹੋਂਦ ਦਾ ਨਗਾਰਚੀ – ਦੀਪ ਸਿੱਧੂ ਦੀ ਬਰਸੀ ‘ਤੇ ਵਿਸ਼ੇਸ਼

ਭਾਈ ਸੰਦੀਪ ਸਿੰਘ(ਦੀਪ ਸਿੱਧੂ) ਦੇ ਜਾਣ ਤੋਂ ਬਾਅਦ ਉਹਦੇ ਪਿਆਰ ‘ਚ ਉੱਛਲੇ ਹਿਰਦਿਆਂ ਨੂੰ ਦੇਖ ਕੁਝ ਕੁ ਸੱਜਣਾਂ ਬੜਾ ਗਿਲਾ ਕੀਤਾ ਸੀ ਕਿ ਸਾਡੇ ਲੋਕ ਜਿਉਂਦੇ ਨੂੰ ਕਿਉਂ ਨਹੀਂ ਪਹਿਚਾਣਦੇ ? ਹੁਣ ਮਰਿਆ ‘ਤੇ ਰੋਂਦੇ ਫਿਰਦੇ ਆ

ਏਨਾਂ ਹੀ ਨਹੀਂ ਲਾਲ ਕਿਲ੍ਹੇ ਦੀ ਘਟਨਾਂ ਤੋਂ ਬਾਅਦ ਜਦੋਂ ਪੁਲਿਸ ਲਭਦੀ ਫਿਰਦੀ ਸੀ ਤਾਂ ਉਦੋਂ ਏਹ ਗਿਲਾ ਖੁਦ ਦੀਪ ਨੇ ਵੀ ਕੀਤਾ ਸੀ ਕਿ
“ਤੁਹੀ ਬਰਸੀਆਂ ਮਨਾਉਣ ਜੋਗੇ ਉ”

ਪਰ ਥੋੜਾ ਜਿਹਾ ਗਹੁ ਨਾਲ ਵੇਖੋ ਤਾਂ ਪਤਾ ਲਗਦਾ ਏ ਤਾਂ ਸਦਾ ਹੀ ਹੁੰਦਾ ਰਿਹਾ ਤੇ ਸ਼ਾਇਦ ਅੱਗੋਂ ਲਈ ਸਦਾ ਹੁੰਦਾ ਹੀ ਰਹੂਗਾ

ਕਿਉਕਿ ਇਸ ਦੇ ਕਾਰਨ ਹਨ;-

1) ਬਹੁਤਾਤ ਗਿਣਤੀ ਚ ਮਨੁੱਖੀ ਸਮਝ ਦੀ ਇਹ ਕਮਜ਼ੋਰੀ ਆ ਕਿ ਉਹ ਸਮਾਂ ਰਹਿੰਦੇ ਸਹੀ ਗ਼ਲਤ ਦੀ ਪਛਾਣ ਨਹੀਂ ਕਰ ਪਾਉਂਦੀ। ਸਦੀਆਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਗੁਰਪੁਰਵਾਸੀ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਅਕਸਰ ਕਥਾ ਕਹਿੰਦੇ ਹੁੰਦੇ ਸਨ ਕਿ ਹਰ ਅਵਤਾਰੀ ਪੁਰਸ਼ ਅਪਣੇ ਸਮੇਂ ਤੋਂ ਪਹਿਲਾਂ ਹੁੰਦਾ ਏ, ਏਸੇ ਕਰਕੇ ਜਦੋਂ ਉਹ ਮਹਾਂ ਪੁਰਖ ਹੁੰਦਾ ਉਦੋਂ ਦੁਨੀਆਂ ਸਮਝਦੀ ਨਹੀਂ ਤੇ ਜਦੋਂ ਉਸਦੀ ਸਮਝ ਆਉਂਦੀ ਉਦੋਂ ਉਹ ਸੰਸਾਰ ਤੋਂ ਰੁਖ਼ਸਤ ਹੋ ਗਿਆ ਹੁੰਦਾ ਏ। ਫੇਰ ਖ਼ਾਸ ਕਰਕੇ ਦੀਪ ਸਿੱਧੂ ਵਰਗੇ ਬੰਦਿਆਂ ਨੂੰ ਸਮਝਣਾ ਆਮ ਬੰਦੇ ਲਈ ਹੋਰ ਵੀ ਔਖਾ ਹੋਰ ਜਾਂਦਾ ਹੈ ਜਿਨ੍ਹਾਂ ਦਾ ਪਿਛੋਕੜ ਬਹੁਤ ਧੁੰਦਲਾ ਹੋਵੇ , ਆਮ ਬੰਦੇ ਦੀ ਸਮਝ ਹੀ ਨਹੀਂ ਆਉਂਦਾ ਕਿ ਕੋਈ ਏਨਾਂ ਕਿਵੇਂ ਬਦਲ ਸਕਦਾ? ….

2) ਮੌਤ ਜ਼ਿੰਦਗੀ ਦਾ ਇੱਕ ਤਰਾਂ Full stop ਹੈ । ਮੌਤ ਤੋਂ ਬਾਦ ਫ਼ੈਸਲਾ ਕਰਨਾ ਸੌਖਾ ਹੈ ਜਿਵੇਂ ਕ੍ਰਿਕਟ ਮੈਚ ਵਿਚ ਆਖ਼ਰੀ ਗੇਂਦ ਨਾਲ ਸਭ ਨੂੰ ਪਤਾ ਲਗ ਜਾਂਦਾ । ਜਿੱਤ ਹਾਰ ਦਾ ਪਹਿਲਾਂ ਸ਼ੱਕ ਬਣਿਆ ਰਹਿੰਦਾ, ਇਸ ਤਰਾਂ ਬੰਦੇ ਬਾਰੇ ਵੀ ਬਹੁਤ ਸਾਰੇ ਸ਼ੱਕ ਭੁਲੇਖੇ ਬਣੇ ਰਹਿੰਦੇ ਪਰ ਆਖਰੀ ਸਾਹ ਆਉਂਦਿਆਂ ਹੀ ਉਹ ਦੂਰ ਹੋ ਜਾਂਦੇ , ਏਸੇ ਕਾਰਨ ਆ ਇਤਿਹਾਸ ਦਾ ਬੜੀ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਵਾਲੇ ਵਿਦਵਾਨ ਵੀ ਭਵਿੱਖ ਸਬੰਧੀ ਸਾਫ ਨਹੀਂ ਦਸ ਪਉਦੇਂ, ਏਂਥੋ ਤਕ ਦੀਪ ਵਰਗੇ ਬੰਦਿਆਂ ਨੂੰ ਪਰਖਣ ‘ਚ ਵੀ ਭੁਲੇਖਾ ਖਾ ਜਾਂਦੇ ਆ।

ਭਗਤ ਕਬੀਰ ਜੀ ਮਹਾਰਾਜ ਨੇ ਇਸ ਨੂੰ ਆਲਮਾਨਾ ਢੰਗ ਨਾਲ ਬਿਆਨ ਕੀਤਾ ਉਹ ਕਹਿੰਦੇ ਹਨ:-
“ਜਦੋਂ ਤਕ ਬੇੜੀ ਸਮੁੰਦਰ ਚ ਹੈ ਭਰੋਸਾ ਕਰਨਾ ਔਖਾ ਪਾਰ ਪਹੁੰਚੂ ਜਾਂ ਨਹੀ”

ਅਜਹੁ ਸੁ ਨਾਉ ਸਮੁੰਦ੍ਰ ਮਹਿ
ਕਿਆ ਜਾਨਉ ਕਿਆ ਹੋਇ ॥੩੯॥

ਲੇਖ
February 14, 2025
175 views 57 secs 0

ਕਾਲੇ ਪਾਣੀਆਂ ਦੀ ਸੈਲੂਲਰ ਜੇਲ੍ਹ ਦੇ ਜਾਂਬਾਜ਼ ਸਿਰਲੱਥ ਸ਼ਹੀਦ ਯੋਧੇ

-ਪ੍ਰੋ. ਕਿਰਪਾਲ ਸਿੰਘ ਬਡੂੰਗਰ ਅੰਡੇਮਾਨ-ਨਿਕੋਬਾਰ ਭਾਰਤ ਦੇ ਦੋ ਟਾਪੂ ਹਨ। ਜਿੱਥੇ ਜਾਣ ਲਈ ਸਮੁੰਦਰ ਵਿੱਚੋਂ ਦੀ ਪਹਿਲਾਂ ਸਮੁੰਦਰੀ ਜਹਾਜ਼ ਅਤੇ ਅਜੋਕੇ ਸਮੇਂ ਹਵਾਈ ਜਹਾਜ਼ ਦੁਆਰਾ ਵੀ ਜਾਇਆ ਜਾ ਸਕਦਾ ਹੈ। ਇਨ੍ਹਾਂ ਟਾਪੂਆਂ ਦੇ ਰਾਜਨੀਤਕ-ਪ੍ਰਬੰਧਕੀ ਢਾਂਚੇ ਨੂੰ ਚਲਾਉਣ, ਉੱਥੋਂ ਦੇ ਵਸਨੀਕਾਂ ਖਾਸ ਕਰਕੇ ਅਤੀ ਕਠੋਰ ਅਤੇ ਸਖਤ ਜੇਲ੍ਹ ਸਜ਼ਾਵਾਂ ਭੁਗਤਣ ਲਈ ਜਾਂ ਲੋੜ ਅਨੁਸਾਰ ਸੈਲੂਲਰ ਜੇਲ੍ਹ […]

ਲੇਖ
February 13, 2025
172 views 2 secs 0

੧੦ ਫਰਵਰੀ ਨੂੰ ਜਨਮ ਦਿਨ ‘ਤੇ ਵਿਸ਼ੇਸ਼: ਹੱਥ-ਲਿਖਤਾਂ ਦਾ ਸਮਰਾਟ : ਸ਼ਮਸ਼ੇਰ ਸਿੰਘ ਅਸ਼ੋਕ

ਡਾ. ਗੁਰਪ੍ਰੀਤ ਸਿੰਘ ਸ਼ਮਸ਼ੇਰ ਸਿੰਘ ਅਸ਼ੋਕ ਪੰਜਾਬ ਦਾ ਪ੍ਰਸਿਧ ਖੋਜਕਾਰ, ਸੰਪਾਦਕ ਅਤੇ ਲੇਖਕ ਸੀ। ਇਸ ਦਾ ਜਨਮ ੧੦ ਫਰਵਰੀ ੧੯੦੪ ਈ. ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮਲੇਰਕੋਟਲਾ ਦੇ ਪਿੰਡ ਗੁਆਰਾ ਵਿਖੇ ਇਕ ਜ਼ਿਮੀਂਦਾਰ ਸ. ਝਾਬਾ ਸਿੰਘ ਦੇ ਘਰ ਹੋਇਆ। ਅਸ਼ੋਕ ਨੇ ਸੰਸਕ੍ਰਿਤ ਦੀ ਸਿੱਖਿਆ ਸਾਧੂਆਂ ਤੇ ਪੰਡਿਤਾਂ ਪਾਸੋਂ ਅਤੇ ਉਰਦੂ ਫ਼ਾਰਸੀ ਦਾ ਗਿਆਨ […]

ਲੇਖ
February 13, 2025
184 views 3 secs 0

ਬਾਲ ਕਥਾ: ਅਮਲ ਕਰਨਾ ਜ਼ਰੂਰੀ ਹੈ

ਸ. ਸੁਖਦੇਵ ਸਿੰਘ ਸ਼ਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਬਵੰਜਾ ਕਵੀ ਰਹਿੰਦੇ ਸਨ। ਸੁਥਰਾ ਜੀ ਇਨ੍ਹਾਂ ਵਿੱਚੋਂ ਇੱਕ ਸਨ। ਆਪ ਹਾਸ- ਰਸ ਭਰੇ ਸੁਭਾਅ ਵਾਲੇ ਵਿਅਕਤੀ ਸਨ। ਗੁਰੂ ਜੀ ਕਵੀਆਂ ਨਾਲ ਬੜਾ ਪਿਆਰ ਕਰਦੇ ਸਨ। ਸੁਥਰਾ ਜੀ ਦੀ ਹਾਸ-ਰਸ ਵਾਲੀ ਤਬੀਅਤ ਉਨ੍ਹਾਂ ਨੂੰ ਬਹੁਤ ਪਸੰਦ ਸੀ। ਇਕ ਦਿਨ ਗੁਰਬਾਣੀ ਦੇ ਕਿਸੇ ਸ਼ਬਦ […]

ਲੇਖ
February 13, 2025
196 views 4 secs 0

ਨਿਰਗੁਣ ਤੇ ਸਰਗੁਣ

– ਪ੍ਰੋ. ਪ੍ਰਕਾਸ਼ ਸਿੰਘ ਸਿੱਖ ਧਰਮ ਵਿਚ ਵਾਹਿਗੁਰੂ ਦੇ ਦੋ ਸਰੂਪਾਂ ਦਾ ਜ਼ਿਕਰ ਆਇਆ ਹੈ ਇਕ ਨਿਰਗੁਣ ਤੇ ਦੂਜਾ ਸਰਗੁਣ: ਆਪੇ ਸੂਰੁ ਕਿਰਣਿ ਬਿਸਥਾਰੁ॥ ਸੋਈ ਗੁਪਤੁ ਸੋਈ ਆਕਾਰੁ॥੨॥ ਸਰਗੁਣ ਨਿਰਗੁਣ ਥਾਪੈ ਨਾਉ॥ ਦੁਹ ਮਿਲਿ ਏਕੈ ਕੀਨੋ ਠਾਉ॥ (ਪੰਨਾ ੩੮੭) ਨਿਰਗੁਣ ਸਰੂਪ ਦਾ ਸਬੰਧ ਤਾਂ ਗੁਪਤ ਹਾਲਤ ਨਾਲ ਹੈ। ਦੂਜੇ ਸ਼ਬਦਾਂ ਵਿਚ ਨਿਰਗੁਣ ਸਰੂਪ ਦਾ ਸਬੰਧ […]

ਲੇਖ
February 13, 2025
137 views 16 secs 0

ਸਿੱਖ ਧਰਮ ‘ਚ ਸਦਾਚਾਰ

– ਪ੍ਰਿ. ਪ੍ਰੀਤਮ ਸਿੰਘ ਕਈ ਲੋਕ ਇਹ ਖਿਆਲ ਰੱਖਦੇ ਹਨ ਕਿ ਚੰਗੇ ਕੰਮ ਕਰੀ ਚੱਲੋ ਕਿਸੇ ਧਰਮ ਦੀ ਲੋੜ ਨਹੀਂ। ਦੂਸਰੇ ਪਾਸੇ ਕਈ ਲੋਕ ਇਹ ਵਿਚਾਰ ਰੱਖਦੇ ਹਨ ਕਿ ਕੁਝ ਧਾਰਮਿਕ ਨਿਯਮਾਂ ਵਿਚ ਯਕੀਨ ਲੈ ਆਉ, ਰੱਬ ਜਾਂ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰੀ ਚਲੋ, ਕਿਸੇ ਖਾਸ ਸ਼ਰ੍ਹਾ, ਰਹੁਰੀਤ ਤੇ ਮਰਯਾਦਾ ਅਨੁਸਾਰ ਜੀਵਨ ਢਾਲ ਲਓ, ਕਿਸੇ […]

ਲੇਖ
February 13, 2025
152 views 7 secs 0

ਗੁਰਬਾਣੀ ਵਿਚਾਰ : ਸੂਰਾ ਸੋ ਪਹਿਚਾਨੀਐ…

ਸੂਰਾ ‘ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਸ੍ਰੀ ਗੁਰੁ ਗ੍ਰੰਥ ਸਾਹਿਬ, ੧੧੦੫) ਭਗਤ ਕਬੀਰ ਜੀ ਦਾ ਇਹ ਸਲੋਕ ਮਾਰੂ ਰਾਗ ਵਿਚ ਦਰਜ ਹੈ, ਜਿਸ ਵਿਚ ਉਹ ਅਸਲ ਸੂਰਬੀਰ ਦੀਆਂ ਖੂਬੀਆਂ ਬਿਆਨ ਕਰਦੇ ਹਨ । ਭਗਤ ਜੀ ਫ਼ਰਮਾਉਂਦੇ ਹਨ ਕਿ ਸੂਰਬੀਰ (ਸੂਰਮਾ) ਉਹੀ ਹੈ ਜੋ ਗਰੀਬਾਂ/ਨਿਤਾਣਿਆਂ […]

ਲੇਖ
February 13, 2025
127 views 18 secs 0

੧੦ ਫਰਵਰੀ ਨੂੰ ਪ੍ਰਕਾਸ਼ ਗੁਰਪੁਰਬ ’ਤੇ ਵਿਸ਼ੇਸ਼: ਸ੍ਰੀ ਗੁਰੂ ਹਰਿਰਾਇ ਸਾਹਿਬ : ਜੀਵਨ ਝਾਤ

-ਗਿ. ਸੁਰਿੰਦਰ ਸਿੰਘ ਨਿਮਾਣਾ ਗੁਰੂ ਨਾਨਕ ਸਾਹਿਬ ਵੱਲੋਂ ਅਰੰਭੇ ਗੁਰਮਤਿ ਵਿਚਾਰ ਪ੍ਰਸਾਰ ਤੇ ਅਮਲ ਆਧਾਰਿਤ ਰਹਿਣੀ ਦਿਖਾਉਣ/ਦਰਸਾਉਣ ਵਾਲੀ ਰੂਹਾਨੀ ਗੁਰਿਆਈ ’ਤੇ ਸੁਸ਼ੋਭਿਤ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਜੀਵਨ ਸਮਾਂ ੧੬੩੦ ਤੋਂ ੧੬੬੧ ਈ. ਤੇ ਗੁਰਿਆਈ ਦਾ ਸਮਾਂ ੧੬੪੪ ਤੋਂ ੧੬੬੧ ਈ. ਤਕ ਦਾ ਹੈ। ਰਾਜਸੀ ਪੱਖੋਂ ਇਹ ਸਮਾਂ ਸ਼ਾਹ ਜਹਾਨ ਅਤੇ ਔਰੰਗਜ਼ੇਬ ਦਾ […]

ਲੇਖ
February 13, 2025
122 views 1 sec 0

ਦੁਨੀਆਂ ਅਤੇ ਦੀਨ ਦੇ ਪ੍ਯਾਰੇ (ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)

– ਗਿ. ਦਿੱਤ ਸਿੰਘ ਪ੍ਯਾਰੇ ਪਾਠਕੋ ! ਇਸ ਸੰਸਾਰ ਪਰ ਦੋ ਪ੍ਰਕਾਰ ਦੇ ਆਦਮੀ ਪਾਏ ਜਾਂਦੇ ਹਨ ਜਿਨਾਂ ਵਿਚੋਂ ਇਕ ਤਾਂ ਉਹ ਪੁਰਖ ਹਨ ਜੋ ਆਪਨੇ ਜੀਵਨ ਦਾ ਫਲ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਹੀ ਜਾਨਦੇ ਹਨ ਜਿਸ ਤੇ ਆਪਨੇ ਤਨ, ਮਨ ਅਤੇ ਧਨ ਤੇ ਏਹੋ ਪੁਰਖਾਰਥ ਕਰਦੇ ਹਨ ਕਿ ਸਾਰੇ ਸੰਸਾਰ ਦੇ ਸੁਖ ਸਾਡੇ ਹੀ […]