ਮਾਮਲਾ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜਥੇ ‘ਤੇ ਪਾਬੰਦੀ ਦਾ: ਅਮਰੀਕੀ ਸਿੱਖ ਕਾਕਸ ਕਮੇਟੀ ਨੇ ਅਮਰੀਕੀ ਕਾਨੂੰਨਸਾਜ਼ਾਂ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ

ਫ੍ਰੇਮੋਂਟ, ਕੈਲੀਫੋਰਨੀਆ: ਅਮਰੀਕੀ ਸਿੱਖ ਕਾਕਸ ਕਮੇਟੀ ਨੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਗੁਰਪੁਰਬ ਲਈ ਪਾਕਿਸਤਾਨ ਦੇ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਰੋਕਣ ਦੇ ਭਾਰਤ ਸਰਕਾਰ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ।ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ ਦੇ ਸਹਿ-ਚੇਅਰਪਰਸਨ ਮਾਣਯੋਗ ਡੇਵਿਡ ਜੀ. ਵਾਲਾਦਾਓ ਅਤੇ ਮਾਣਯੋਗ ਮੈਰੀ ਗੇ ਸਕੈਨਲਨ ਨੂੰ […]

ਅਮਰੀਕਾ ਵਿੱਚ ਸਿੱਖ ਵਿਅਕਤੀ ’ਤੇ ਹਮਲਾ ਕਰਨ ਵਾਲੇ ਵਿਰੁੱਧ ਕਾਰਜਕਾਰੀ ਜਥੇਦਾਰ ਵੱਲੋਂ ਸਖ਼ਤ ਕਾਰਵਾਈ ਦੀ ਮੰਗ

ਅਮਰੀਕਾ ਵਿਚ ਰਹਿਣ ਵਾਲੇ ਸਿੱਖ ਇਕਜੁੱਟ ਹੋਣ: ਜਥੇਦਾਰ ਗੜਗੱਜ ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੁੱਧਵਾਰ ਨੂੰ ਅਮਰੀਕਾ ਵਿੱਚ 70 ਸਾਲਾ ਸਿੱਖ ’ਤੇ ਹੋਏ ਕਥਿਤ ਨਫ਼ਰਤ ਅਪਰਾਧ ਹਮਲੇ ਦੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ। ਜਾਣਕਾਰੀ ਮੁਤਾਬਕ ਪਿਛਲੇ ਹਫ਼ਤੇ, ਹਰਪਾਲ ਸਿੰਘ ਕੈਲੀਫੋਰਨੀਆ ਦੇ ਉੱਤਰੀ ਹਾਲੀਵੁੱਡ ਵਿੱਚ ਸੈਟੀਕੋਏ […]

ਮੀਰੀ ਪੀਰੀ ਦਿਵਸ ਨੂੰ ਸਮਰਪਿਤ ਬਰਮਿੰਘਮ ਵਿਖੇ ਮਹਾਨ ਢਾਡੀ ਦਰਬਾਰ

ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ 06 ਓਕਲੈਂਡ , ਹੈਂਡਸਵਰਥ, ਬਰਮਿੰਘਮ ਬੀ 21 , ਯੂਕੇ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ ਪੀਰੀ ਦੀਆਂ  ਦੋ ਤਲਵਾਰਾਂ ਧਾਰਨ ਕਰਨ ਦੇ ਸਬੰਧ ਵਿੱਚ  ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮਹਾਨ ਢਾਡੀ ਦਰਬਾਰ 27 ਜੁਲਾਈ 2025 ਐਤਵਾਰ ਨੂੰ ਸ਼ਾਮ 6:30-ਰਾਤ 9:00 ਵਜੇ ਤਕ ਕਰਵਾਇਆ ਗਿਆ । ਸਮਾਗਮ […]

ਅਮਰੀਕਾ ਵਿਚ ਸਿੱਖ ਵਿਰੋਧੀ ਬਿਆਨ ਕਾਰਣ ਰਾਹੁਲ ਗਾਂਧੀ ‘ਤੇ ਚਲੇਗਾ ਕੇਸ

ਵਾਰਾਨਸੀ-ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਵਾਰਾਨਸੀ ਵਿੱਚ ਕੇਸ ਦਾਇਰ ਕੀਤਾ ਜਾਵੇਗਾ। ਵਾਰਾਣਸੀ ਦੀ ਐਮਪੀ-ਐਮਐਲਏ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਵੱਲੋਂ ਦਾਇਰ ਪਟੀਸ਼ਨ ਨੂੰ ਸਵੀਕਾਰ ਕਰ ਲਿਆ। ਰਾਹੁਲ ਗਾਂਧੀ ‘ਤੇ ਅਮਰੀਕਾ ਵਿੱਚ ਸਿੱਖਾਂ ਬਾਰੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ। ਇਹ ਪਟੀਸ਼ਨ ਤਿਲਮਾਪੁਰ ਦੇ ਸਾਬਕਾ ਪ੍ਰਧਾਨ ਨਾਗੇਸ਼ਵਰ ਮਿਸ਼ਰਾ ਨੇ ਅਦਾਲਤ […]

ਯੂ.ਕੇ. ਗੁਰਦੁਆਰਿਆਂ ਵੱਲੋਂ ਸਿੱਖ ਮਸਲਿਆਂ ਨੂੰ ਦੂਰ ਕਰਨ ਲਈ ਗੱਠਜੋੜ ਦੀ ਸ਼ੁਰੂਆਤ

ਲੰਡਨ-ਯੂਕੇ ਦੇ ਵੱਖ-ਵੱਖ ਸਿੱਖ ਗੁਰਦੁਆਰਿਆਂ ਦੀ ਪ੍ਰਤੀਨਿਧ ਸੰਸਥਾ, ਨਵੇਂ ਬਣੇ ਯੂਕੇ ਗੁਰਦੁਆਰਾ ਅਲਾਇੰਸ ਨੂੰ 1 ਜੁਲਾਈ 2025 ਨੂੰ ਬ੍ਰਿਟਿਸ਼ ਸਿੱਖਾਂ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੀ 20ਵੀਂ ਵਰ੍ਹੇਗੰਢ ਨੂੰ ਮਨਾਉਣ ਵਾਲੇ ਇੱਕ ਸਮਾਗਮ ਦੌਰਾਨ ਯੂਕੇ ਸੰਸਦ ਵਿੱਚ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਸ ਮੌਕੇ ਲਾਂਚ ਸਮਾਗਮ ਵਿੱਚ ਮੰਤਰੀਆਂ, ਸੰਸਦ ਮੈਂਬਰਾਂ, ਸਾਥੀਆਂ […]

ਪੰਜਾਬੀਆਂ ਲਈ ਖੁਸ਼ਖਬਰੀ : ਕੈਨੇਡਾ ਦੀ ਲਿਬਰਲ ਪਾਰਟੀ ਬਣੀ ਸਭ ਤੋਂ ਵੱਡੀ ਪਾਰਟੀ

( ਮਾਰਕ ਕਾਰਨੇ ਬਣਨਗੇ ਨਵੇਂ ਪ੍ਰਧਾਨ ਮੰਤਰੀ) 2025 ਦੀਆਂ ਕੈਨੇਡੀਅਨ ਸੰਘੀ ਚੋਣਾਂ ਦੇ ਨਤੀਜੇ ਆ ਗਏ ਹਨ ਜਿੱਥੇ ਲਿਬਰਲ ਪਾਰਟੀ 338 ਵਿੱਚੋਂ 168 ਸੀਟਾਂ ਜਿੱਤ ਕੇ ਘੱਟਗਿਣਤੀ ਸਰਕਾਰ ਬਣਾਉਣ ਵਾਲੀ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ। ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੇ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਬਹੁਸੰਖਿਆ ਲਈ ਜਿੱਥੇ 172 […]

ਸਿੱਖ ਸਰੂਪ ਵੈਨਕੂਵਰ ਪੁਲਿਸ ਵਿੱਚ ਬਣਿਆ ਖਿੱਚ ਦਾ ਕੇਂਦਰ, ਅੰਗਰੇਜ਼ ਵੀ ਕਰਦੇ ਨੇ ਦਾੜ੍ਹੀ ਦੀ ਸ਼ਲਾਘਾ

ਵੈਨਕੂਵਰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ, ਸਰਦਾਰ ਸੁਖਵਿੰਦਰ ਸਿੰਘ ਸੰਘਰ, ਆਪਣੀ ਸਾਬਤ ਸੂਰਤ ਅਤੇ ਲੰਬੀ ਦਾੜ੍ਹੀ ਸਦਕਾ ਨਾ ਸਿਰਫ਼ ਸਿੱਖ ਭਾਈਚਾਰੇ ਵਿੱਚ ਸਗੋਂ ਹੋਰਨਾਂ ਕੌਮਾਂ ਦੇ ਲੋਕਾਂ ਵਿੱਚ ਵੀ ਸਤਿਕਾਰ ਦਾ ਪਾਤਰ ਬਣੇ ਹੋਏ ਹਨ। ਉਹ ਦੱਸਦੇ ਹਨ ਕਿ ਜਦੋਂ ਉਹ ਵਰਦੀ ਵਿੱਚ ਜਨਤਕ ਥਾਵਾਂ ‘ਤੇ ਜਾਂਦੇ ਹਨ, ਤਾਂ ਅਕਸਰ ਅੰਗਰੇਜ਼ ਅਤੇ ਹੋਰ ਲੋਕ ਉਨ੍ਹਾਂ […]

ਅਮਰੀਕਾ ਦੇ ਵਾਸ਼ਿੰਗਟਨ ਰਾਜ ਵੱਲੋਂ 13 ਅਪ੍ਰੈਲ ਨੂੰ ‘ਵਿਸਾਖੀ ਅਤੇ ਖ਼ਾਲਸਾ ਦਿਵਸ’ ਵਜੋਂ ਮਾਨਤਾ

ਸਿੱਖ ਕੌਮ ਲਈ ਅਹਿਮ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਅਮਰੀਕੀ ਰਾਜ ਵਾਸ਼ਿੰਗਟਨ ਦੇ ਗਵਰਨਰ ਬਾਬ ਫਰਗੂਸਨ ਨੇ 13 ਅਪ੍ਰੈਲ, 2025 ਨੂੰ ‘ਵਿਸਾਖੀ ਅਤੇ ਖ਼ਾਲਸਾ ਦਿਵਸ’ ਵਜੋਂ ਅਧਿਕਾਰਿਕ ਤੌਰ ‘ਤੇ ਮਨਾਉਣ ਦੀ ਘੋਸ਼ਣਾ ਕੀਤੀ ਹੈ। ਇਸ ਪ੍ਰੋਕਲੇਮੇਸ਼ਨ ਰਾਹੀਂ ਸਿੱਖ ਇਤਿਹਾਸ, ਸੰਸਕਾਰਾਂ ਅਤੇ ਸਮਾਜਿਕ ਯੋਗਦਾਨਾਂ ਨੂੰ ਮਨੁੱਖਤਾ ਦੇ ਪੱਧਰ ’ਤੇ ਮਾਨਤਾ ਦਿੱਤੀ ਗਈ ਹੈ। ਗਵਰਨਰ ਵੱਲੋਂ ਜਾਰੀ ਪ੍ਰੋਕਲੇਮੇਸ਼ਨ […]

ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਿਲੀ ਅਧਿਕਾਰਿਤ ਮਾਨਤਾ

ਸਾਕਾ ਨਕੋਦਰ (1986) ਵਿਚ ਨਿਹੱਥੇ ਗੁਰਸਿੱਖ ਵਿਦਿਆਰਥੀਆਂ ਦੀ ਸ਼ਹਾਦਤ ਨੂੰ ਅਮਰੀਕੀ ਕਾਂਗਰਸ ਨੇ ਅਧਿਕਾਰਿਤ ਤੌਰ ’ਤੇ ਮਾਨਤਾ ਦਿੰਦਿਆਂ ਇਕ ਇਤਿਹਾਸਕ ਮਤਾ ਪਾਸ ਕੀਤਾ ਹੈ। ਇਹ ਮਤਾ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸੈਨ ਹੋਜ਼ੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਾਂਗਰਸਮੈਨ ਜਿੰਮੀ ਪਾਨੇਟਾ ਵੱਲੋਂ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਬਾਪੂ ਬਲਦੇਵ ਸਿੰਘ ਤੇ ਮਾਤਾ ਬਲਦੀਪ ਕੌਰ […]

ਵਿਨੀਪੈੱਗ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ

ਖ਼ਾਲਸਾ ਪੰਥ ਦੀ ਸਾਜਨਾ ਅਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ, ਵਿਨੀਪੈੱਗ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੀ ਮਰਿਆਦਾ ਬੜੇ ਅਦਬ ਅਤੇ ਸਤਿਕਾਰ ਨਾਲ ਅਦਾ ਕੀਤੀ ਗਈ। ਇਸ ਦਿਹਾੜੇ ‘ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਿਟੀ ਕੌਂਸਲ ਦੀ ਸਪੀਕਰ ਦੇਵੀ ਸ਼ਰਮਾ ਨੇ ਮੰਚ ਤੋਂ ਸਾਰੇ ਸਿੱਖ […]