ਯੂ.ਕੇ. ਗੁਰਦੁਆਰਿਆਂ ਵੱਲੋਂ ਸਿੱਖ ਮਸਲਿਆਂ ਨੂੰ ਦੂਰ ਕਰਨ ਲਈ ਗੱਠਜੋੜ ਦੀ ਸ਼ੁਰੂਆਤ

ਲੰਡਨ-ਯੂਕੇ ਦੇ ਵੱਖ-ਵੱਖ ਸਿੱਖ ਗੁਰਦੁਆਰਿਆਂ ਦੀ ਪ੍ਰਤੀਨਿਧ ਸੰਸਥਾ, ਨਵੇਂ ਬਣੇ ਯੂਕੇ ਗੁਰਦੁਆਰਾ ਅਲਾਇੰਸ ਨੂੰ 1 ਜੁਲਾਈ 2025 ਨੂੰ ਬ੍ਰਿਟਿਸ਼ ਸਿੱਖਾਂ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੀ 20ਵੀਂ ਵਰ੍ਹੇਗੰਢ ਨੂੰ ਮਨਾਉਣ ਵਾਲੇ ਇੱਕ ਸਮਾਗਮ ਦੌਰਾਨ ਯੂਕੇ ਸੰਸਦ ਵਿੱਚ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਸ ਮੌਕੇ ਲਾਂਚ ਸਮਾਗਮ ਵਿੱਚ ਮੰਤਰੀਆਂ, ਸੰਸਦ ਮੈਂਬਰਾਂ, ਸਾਥੀਆਂ […]

ਪੰਜਾਬੀਆਂ ਲਈ ਖੁਸ਼ਖਬਰੀ : ਕੈਨੇਡਾ ਦੀ ਲਿਬਰਲ ਪਾਰਟੀ ਬਣੀ ਸਭ ਤੋਂ ਵੱਡੀ ਪਾਰਟੀ

( ਮਾਰਕ ਕਾਰਨੇ ਬਣਨਗੇ ਨਵੇਂ ਪ੍ਰਧਾਨ ਮੰਤਰੀ) 2025 ਦੀਆਂ ਕੈਨੇਡੀਅਨ ਸੰਘੀ ਚੋਣਾਂ ਦੇ ਨਤੀਜੇ ਆ ਗਏ ਹਨ ਜਿੱਥੇ ਲਿਬਰਲ ਪਾਰਟੀ 338 ਵਿੱਚੋਂ 168 ਸੀਟਾਂ ਜਿੱਤ ਕੇ ਘੱਟਗਿਣਤੀ ਸਰਕਾਰ ਬਣਾਉਣ ਵਾਲੀ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ। ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੇ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਬਹੁਸੰਖਿਆ ਲਈ ਜਿੱਥੇ 172 […]

ਸਿੱਖ ਸਰੂਪ ਵੈਨਕੂਵਰ ਪੁਲਿਸ ਵਿੱਚ ਬਣਿਆ ਖਿੱਚ ਦਾ ਕੇਂਦਰ, ਅੰਗਰੇਜ਼ ਵੀ ਕਰਦੇ ਨੇ ਦਾੜ੍ਹੀ ਦੀ ਸ਼ਲਾਘਾ

ਵੈਨਕੂਵਰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ, ਸਰਦਾਰ ਸੁਖਵਿੰਦਰ ਸਿੰਘ ਸੰਘਰ, ਆਪਣੀ ਸਾਬਤ ਸੂਰਤ ਅਤੇ ਲੰਬੀ ਦਾੜ੍ਹੀ ਸਦਕਾ ਨਾ ਸਿਰਫ਼ ਸਿੱਖ ਭਾਈਚਾਰੇ ਵਿੱਚ ਸਗੋਂ ਹੋਰਨਾਂ ਕੌਮਾਂ ਦੇ ਲੋਕਾਂ ਵਿੱਚ ਵੀ ਸਤਿਕਾਰ ਦਾ ਪਾਤਰ ਬਣੇ ਹੋਏ ਹਨ। ਉਹ ਦੱਸਦੇ ਹਨ ਕਿ ਜਦੋਂ ਉਹ ਵਰਦੀ ਵਿੱਚ ਜਨਤਕ ਥਾਵਾਂ ‘ਤੇ ਜਾਂਦੇ ਹਨ, ਤਾਂ ਅਕਸਰ ਅੰਗਰੇਜ਼ ਅਤੇ ਹੋਰ ਲੋਕ ਉਨ੍ਹਾਂ […]

ਅਮਰੀਕਾ ਦੇ ਵਾਸ਼ਿੰਗਟਨ ਰਾਜ ਵੱਲੋਂ 13 ਅਪ੍ਰੈਲ ਨੂੰ ‘ਵਿਸਾਖੀ ਅਤੇ ਖ਼ਾਲਸਾ ਦਿਵਸ’ ਵਜੋਂ ਮਾਨਤਾ

ਸਿੱਖ ਕੌਮ ਲਈ ਅਹਿਮ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਅਮਰੀਕੀ ਰਾਜ ਵਾਸ਼ਿੰਗਟਨ ਦੇ ਗਵਰਨਰ ਬਾਬ ਫਰਗੂਸਨ ਨੇ 13 ਅਪ੍ਰੈਲ, 2025 ਨੂੰ ‘ਵਿਸਾਖੀ ਅਤੇ ਖ਼ਾਲਸਾ ਦਿਵਸ’ ਵਜੋਂ ਅਧਿਕਾਰਿਕ ਤੌਰ ‘ਤੇ ਮਨਾਉਣ ਦੀ ਘੋਸ਼ਣਾ ਕੀਤੀ ਹੈ। ਇਸ ਪ੍ਰੋਕਲੇਮੇਸ਼ਨ ਰਾਹੀਂ ਸਿੱਖ ਇਤਿਹਾਸ, ਸੰਸਕਾਰਾਂ ਅਤੇ ਸਮਾਜਿਕ ਯੋਗਦਾਨਾਂ ਨੂੰ ਮਨੁੱਖਤਾ ਦੇ ਪੱਧਰ ’ਤੇ ਮਾਨਤਾ ਦਿੱਤੀ ਗਈ ਹੈ। ਗਵਰਨਰ ਵੱਲੋਂ ਜਾਰੀ ਪ੍ਰੋਕਲੇਮੇਸ਼ਨ […]

ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਿਲੀ ਅਧਿਕਾਰਿਤ ਮਾਨਤਾ

ਸਾਕਾ ਨਕੋਦਰ (1986) ਵਿਚ ਨਿਹੱਥੇ ਗੁਰਸਿੱਖ ਵਿਦਿਆਰਥੀਆਂ ਦੀ ਸ਼ਹਾਦਤ ਨੂੰ ਅਮਰੀਕੀ ਕਾਂਗਰਸ ਨੇ ਅਧਿਕਾਰਿਤ ਤੌਰ ’ਤੇ ਮਾਨਤਾ ਦਿੰਦਿਆਂ ਇਕ ਇਤਿਹਾਸਕ ਮਤਾ ਪਾਸ ਕੀਤਾ ਹੈ। ਇਹ ਮਤਾ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸੈਨ ਹੋਜ਼ੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਾਂਗਰਸਮੈਨ ਜਿੰਮੀ ਪਾਨੇਟਾ ਵੱਲੋਂ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਬਾਪੂ ਬਲਦੇਵ ਸਿੰਘ ਤੇ ਮਾਤਾ ਬਲਦੀਪ ਕੌਰ […]

ਵਿਨੀਪੈੱਗ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ

ਖ਼ਾਲਸਾ ਪੰਥ ਦੀ ਸਾਜਨਾ ਅਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ, ਵਿਨੀਪੈੱਗ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੀ ਮਰਿਆਦਾ ਬੜੇ ਅਦਬ ਅਤੇ ਸਤਿਕਾਰ ਨਾਲ ਅਦਾ ਕੀਤੀ ਗਈ। ਇਸ ਦਿਹਾੜੇ ‘ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਿਟੀ ਕੌਂਸਲ ਦੀ ਸਪੀਕਰ ਦੇਵੀ ਸ਼ਰਮਾ ਨੇ ਮੰਚ ਤੋਂ ਸਾਰੇ ਸਿੱਖ […]

ਕੈਨੇਡਾ ਦੀ ਸੰਸਦੀ ਚੋਣਾਂ ਵਿੱਚ 16 ਦਸਤਾਰਧਾਰੀ ਪੰਜਾਬੀ ਉਮੀਦਵਾਰ ਮੈਦਾਨ ‘ਚ

ਕੈਨੇਡਾ ਵਿੱਚ 28 ਅਪ੍ਰੈਲ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਹਰ ਕਨੇਡਾ ਵਾਸੀ ਸਰਗਰਮ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰ-ਘਰ ਜਾ ਕੇ ਵੋਟ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਚੋਣਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਾਰ 16 ਦਸਤਾਰਧਾਰੀ ਸਿੱਖ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 10 ਸਿੰਘ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਹਨ। […]

ਅਲਬਰਟਾ, ਕਨੇਡਾ ਵਿਧਾਨ ਸਭਾ ਵਿੱਚ ਪਰਮੀਤ ਸਿੰਘ ਵੱਲੋਂ ਸਿੱਖ ਵਿਰਾਸਤ ਮਹੀਨੇ ਨੂੰ ਮਨਾਉਣ ਬਾਰੇ ਖਾਸ ਸੰਬੋਧਨ

ਅਲਬਰਟਾ, ਕੈਨੇਡਾ ਵਿੱਚ ਐਨਡੀਪੀ ਪਾਰਟੀ ਦੇ ਵਿਧਾਇਕ ਪਰਮਜੀਤ ਸਿੰਘ (ਕੈਲਗਰੀ-ਫਾਲਕਨਰਿਜ) ਨੇ ਵਿਧਾਨ ਸਭਾ ਵਿੱਚ ਬੋਲਦਿਆਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਉਣ ਦਾ ਜ਼ਿਕਰ ਕੀਤਾ। ਇਹ ਐਲਾਨ ਸਾਬਕਾ ਪ੍ਰੀਮੀਅਰ ਰੇਚਲ ਨੌਟਲੇ ਨੇ 2017 ਵਿੱਚ ਕੀਤਾ ਸੀ, ਤਾਂ ਜੋ ਅਲਬਰਟਾ ਵਿੱਚ ਸਿੱਖ ਭਾਈਚਾਰੇ ਦੇ ਸ਼ਾਨਦਾਰ ਇਤਿਹਾਸ ਅਤੇ ਯੋਗਦਾਨ ਨੂੰ ਸਨਮਾਨਿਤ ਕੀਤਾ ਜਾ ਸਕੇ। ਪਰਮੀਤ ਸਿੰਘ […]

ਕੈਨੇਡਾ ਦੀ ਐਮਐਲਏ ਨੇ ਜਗਮੀਤ ਸਿੰਘ ਨੂੰ “ਅੱਤਵਾਦੀ” ਕਹਿਣ ‘ਤੇ ਮੰਗੀ ਮਾਫੀ, ਵੱਡੇ ਪੱਧਰ ‘ਤੇ ਮੰਗਿਆ ਜਾ ਰਿਹਾ ਅਸਤੀਫਾ

ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਸਸਕੈਚਵਨ ਪਾਰਟੀ ਦੀ ਵਿਧਾਇਕਾ ਰੈਕੇਲ ਹਿਲਬਰਟ ਨੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਵਿਰੁੱਧ ਬਹੁਤ ਹੀ ਘਟੀਆ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਹੁਣ ਉਸ ਨੇ ਮੁਆਫੀ ਮੰਗ ਲਈ ਹੈ। ਇਹ ਘਟਨਾ ਸੂਬਾਈ ਵਿਧਾਨ ਸਭਾ ਵਿੱਚ ਸਵਾਲ-ਜਵਾਬ ਦੇ ਸਮੇਂ ਦੌਰਾਨ ਵਾਪਰੀ, ਜਦੋਂ ਰੈਕੇਲ ਹਿਲਬਰਟ ਨੇ ਜਗਮੀਤ ਸਿੰਘ ਨੂੰ “ਅੱਤਵਾਦੀ” ਕਹਿ ਕੇ ਸੰਬੋਧਨ […]

ਕੈਨੇਡਾ ਚੋਣਾਂ ‘ਚ ਭਾਰਤੀ ਦਖਲਅੰਦਾਜ਼ੀ ਦਾ ਨਵਾਂ ਖੁਲਾਸਾ: ਪੋਲੀਏਵ ਦੀ ਜਿੱਤ ‘ਤੇ ਸਵਾਲ

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਿਏਰ ਪੋਲੀਏਵ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਲੀਡਰਸ਼ਿਪ ਨਿਰਪੱਖ ਅਤੇ ਖੁਲ੍ਹੇ ਤਰੀਕੇ ਨਾਲ ਜਿੱਤੀ ਹੈ। ਇਹ ਬਿਆਨ ਗਲੋਬ ਐਂਡ ਮੇਲ ਦੀ ਇੱਕ ਰਿਪੋਰਟ ਤੋਂ ਬਾਅਦ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਏਜੰਟਾਂ ਨੇ 2022 ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ‘ਚ ਦਖ਼ਲ ਦਿੱਤੀ। ਅਖ਼ਬਾਰ ਨੇ ਉੱਚ […]