ਕੈਨੇਡਾ ਦੀ ਸੰਸਦੀ ਚੋਣਾਂ ਵਿੱਚ 16 ਦਸਤਾਰਧਾਰੀ ਪੰਜਾਬੀ ਉਮੀਦਵਾਰ ਮੈਦਾਨ ‘ਚ

ਕੈਨੇਡਾ ਵਿੱਚ 28 ਅਪ੍ਰੈਲ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਹਰ ਕਨੇਡਾ ਵਾਸੀ ਸਰਗਰਮ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰ-ਘਰ ਜਾ ਕੇ ਵੋਟ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਚੋਣਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਾਰ 16 ਦਸਤਾਰਧਾਰੀ ਸਿੱਖ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 10 ਸਿੰਘ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਹਨ। […]

ਅਲਬਰਟਾ, ਕਨੇਡਾ ਵਿਧਾਨ ਸਭਾ ਵਿੱਚ ਪਰਮੀਤ ਸਿੰਘ ਵੱਲੋਂ ਸਿੱਖ ਵਿਰਾਸਤ ਮਹੀਨੇ ਨੂੰ ਮਨਾਉਣ ਬਾਰੇ ਖਾਸ ਸੰਬੋਧਨ

ਅਲਬਰਟਾ, ਕੈਨੇਡਾ ਵਿੱਚ ਐਨਡੀਪੀ ਪਾਰਟੀ ਦੇ ਵਿਧਾਇਕ ਪਰਮਜੀਤ ਸਿੰਘ (ਕੈਲਗਰੀ-ਫਾਲਕਨਰਿਜ) ਨੇ ਵਿਧਾਨ ਸਭਾ ਵਿੱਚ ਬੋਲਦਿਆਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਉਣ ਦਾ ਜ਼ਿਕਰ ਕੀਤਾ। ਇਹ ਐਲਾਨ ਸਾਬਕਾ ਪ੍ਰੀਮੀਅਰ ਰੇਚਲ ਨੌਟਲੇ ਨੇ 2017 ਵਿੱਚ ਕੀਤਾ ਸੀ, ਤਾਂ ਜੋ ਅਲਬਰਟਾ ਵਿੱਚ ਸਿੱਖ ਭਾਈਚਾਰੇ ਦੇ ਸ਼ਾਨਦਾਰ ਇਤਿਹਾਸ ਅਤੇ ਯੋਗਦਾਨ ਨੂੰ ਸਨਮਾਨਿਤ ਕੀਤਾ ਜਾ ਸਕੇ। ਪਰਮੀਤ ਸਿੰਘ […]

ਕੈਨੇਡਾ ਦੀ ਐਮਐਲਏ ਨੇ ਜਗਮੀਤ ਸਿੰਘ ਨੂੰ “ਅੱਤਵਾਦੀ” ਕਹਿਣ ‘ਤੇ ਮੰਗੀ ਮਾਫੀ, ਵੱਡੇ ਪੱਧਰ ‘ਤੇ ਮੰਗਿਆ ਜਾ ਰਿਹਾ ਅਸਤੀਫਾ

ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਸਸਕੈਚਵਨ ਪਾਰਟੀ ਦੀ ਵਿਧਾਇਕਾ ਰੈਕੇਲ ਹਿਲਬਰਟ ਨੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਵਿਰੁੱਧ ਬਹੁਤ ਹੀ ਘਟੀਆ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਹੁਣ ਉਸ ਨੇ ਮੁਆਫੀ ਮੰਗ ਲਈ ਹੈ। ਇਹ ਘਟਨਾ ਸੂਬਾਈ ਵਿਧਾਨ ਸਭਾ ਵਿੱਚ ਸਵਾਲ-ਜਵਾਬ ਦੇ ਸਮੇਂ ਦੌਰਾਨ ਵਾਪਰੀ, ਜਦੋਂ ਰੈਕੇਲ ਹਿਲਬਰਟ ਨੇ ਜਗਮੀਤ ਸਿੰਘ ਨੂੰ “ਅੱਤਵਾਦੀ” ਕਹਿ ਕੇ ਸੰਬੋਧਨ […]

ਕੈਨੇਡਾ ਚੋਣਾਂ ‘ਚ ਭਾਰਤੀ ਦਖਲਅੰਦਾਜ਼ੀ ਦਾ ਨਵਾਂ ਖੁਲਾਸਾ: ਪੋਲੀਏਵ ਦੀ ਜਿੱਤ ‘ਤੇ ਸਵਾਲ

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਿਏਰ ਪੋਲੀਏਵ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਲੀਡਰਸ਼ਿਪ ਨਿਰਪੱਖ ਅਤੇ ਖੁਲ੍ਹੇ ਤਰੀਕੇ ਨਾਲ ਜਿੱਤੀ ਹੈ। ਇਹ ਬਿਆਨ ਗਲੋਬ ਐਂਡ ਮੇਲ ਦੀ ਇੱਕ ਰਿਪੋਰਟ ਤੋਂ ਬਾਅਦ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਏਜੰਟਾਂ ਨੇ 2022 ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ‘ਚ ਦਖ਼ਲ ਦਿੱਤੀ। ਅਖ਼ਬਾਰ ਨੇ ਉੱਚ […]

ਬ੍ਰਿਟਿਸ਼ ਕੋਲੰਬੀਆ ਦੀਆਂ ਪੰਥਕ ਜਥੇਬੰਦੀਆਂ ਵੱਲੋਂ ‘ਪੰਥਕ ਅਲਾਇੰਸ ਬੀ.ਸੀ.’ ਦੀ ਸਥਾਪਨਾ

ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਅਨੇਕਾਂ ਪੰਥਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਨਵੇਂ ਸਾਂਝੇ ਮੰਚ ‘ਪੰਥਕ ਅਲਾਇੰਸ ਬੀ.ਸੀ.’ ਦੀ ਸਥਾਪਨਾ ਦਾ ਐਲਾਨ ਕੀਤਾ ਹੈ। ਇਹ ਮੰਚ ਅਕਾਲ ਫੋਰਸ, ਬੱਬਰ ਅਕਾਲੀ ਲਹਿਰ, ਬੀ.ਸੀ. ਅਖੰਡ ਕੀਰਤਨੀ ਜਥਾ ਐਜੂਕੇਸ਼ਨਲ ਸੋਸਾਇਟੀ, ਚਲਦਾ ਵਹੀਰ ਕੈਨੇਡਾ, ਨੋਰਥ ਅਮੈਰਿਕਨ ਸਿੱਖ ਐਸੋਸੀਏਸ਼ਨ, ਪੰਥਕ ਮੀਡੀਆ, ਦਾ ਅਨਡਾਇੰਗ ਮੋਰਚਾ, ਤੂਫ਼ਾਨ ਸਿੰਘ ਯੂਥ ਫੇਡਰੇਸ਼ਨ ਅਤੇ […]

ਮੈਨਚੈਸਟਰ ‘ਚ ਵਿਸ਼ਾਲ ਪੰਥਕ ਇਕੱਠ: ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਅਤੇ ਜਥੇਦਾਰਾਂ ਦੇ ਸਨਮਾਨ ਬਹਾਲੀ ‘ਤੇ ਗੰਭੀਰ ਵਿਚਾਰ-ਵਟਾਂਦਰਾ

ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸੈਂਟਰਲ, ਮੈਨਚੈਸਟਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਅਤੇ ਜਥੇਦਾਰਾਂ ਦੇ ਸਨਮਾਨ ਦੀ ਬਹਾਲੀ ਨੂੰ ਲੈ ਕੇ ਇੱਕ ਵਿਸ਼ਾਲ ਪੰਥਕ ਇਕੱਠ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਇਕੱਠ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਜਿਸ ਵਿੱਚ ਇੰਗਲੈਂਡ ਭਰ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਵਿਦਵਾਨ ਸ਼ਾਮਲ ਹੋਣਗੇ।

2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜਥੇਦਾਰਾਂ ਵੱਲੋਂ ਜਾਰੀ ਆਦੇਸ਼ਾਂ ਨੂੰ ਚੁਣੌਤੀ ਦੇਣ ਅਤੇ ਤਖਤ ਦੀ ਪ੍ਰਭੂਸੱਤਾ ਉੱਤੇ ਉਠ ਰਹੇ ਸਵਾਲਾਂ ਨੇ ਵਿਸ਼ਵਭਰ ਦੇ ਸਿੱਖਾਂ ਵਿੱਚ ਚਿੰਤਾ ਅਤੇ ਬੇਚੈਨੀ ਪੈਦਾ ਕਰ ਦਿੱਤੀ ਹੈ। ਇਸ ਗੰਭੀਰ ਮਾਮਲੇ ‘ਤੇ ਚਰਚਾ ਕਰਨ ਅਤੇ ਇਕੱਠਾ ਫੈਸਲਾ ਲੈਣ ਲਈ ਪੰਥਕ ਦਰਦੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ।

ਇਸ ਇਤਿਹਾਸਕ ਇਕੱਠ ਵਿੱਚ ਪੰਥਕ ਜਥੇਬੰਦੀਆਂ ਦੇ ਆਗੂ, ਵਿਦਵਾਨ ਅਤੇ ਗੁਰਦੁਆਰਾ ਪ੍ਰਬੰਧਕ ਸ਼ਾਮਲ ਹੋ ਕੇ ਸਾਂਝਾ ਰਾਹ ਨਿਕਲਣਗੇ। ਸਿੱਖ ਸੰਗਤ ਨੂੰ ਹੱਥ ਜੋੜ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮਹੱਤਵਪੂਰਨ ਵਿਸ਼ੇ ‘ਤੇ ਆਪਣੇ ਵਿਚਾਰ ਰੱਖਣ ਅਤੇ ਸਮੂਹਕ ਹੱਲ ਕੱਢਣ ਲਈ ਆਪਣੀ ਹਾਜ਼ਰੀ ਯਕੀਨੀ ਬਣਾਉਣ।

ਵਧੇਰੇ ਜਾਣਕਾਰੀ ਲਈ:
– ਸਥਾਨ: ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸੈਂਟਰਲ, ਮੈਨਚੈਸਟਰ
– ਤਾਰੀਖ: 9 ਮਾਰਚ 2025 (ਐਤਵਾਰ)
– ਸਮਾਂ: ਦੁਪਹਿਰ 2 ਵਜੇ – ਸ਼ਾਮ 5 ਵਜੇ

ਭਾਈ ਪਰਮਜੀਤ ਸਿੰਘ ਭਿਉਰਾ ਵੱਲੋਂ ਇੰਗਲੈਂਡ ਦੇ ਪੰਜਾਬੀਆਂ ਨੂੰ 9 ਮਾਰਚ ਨੂੰ ਥੈਂਟਫਰਡ ਜਾਣ ਦੀ ਅਪੀਲ

ਬੁੜੈਲ ਜੇਲ, ਚੰਡੀਗੜ੍ਹ ਵਿੱਚ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਉਰਾ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਰਾਹੀਂ ਜਾਰੀ ਪ੍ਰੈੱਸ ਨੋਟ ਰਾਹੀਂ ਇੰਗਲੈਂਡ ਦੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ 9 ਮਾਰਚ 2025 ਨੂੰ “ਕੋਆਰਡੀਨੇਸ਼ਨ ਕਮੇਟੀ ਆਨ ਟਰੀਟੀ ਆਫ ਲਾਹੌਰ” ਵੱਲੋਂ ਥੈਂਟਫਰਡ, ਇੰਗਲੈਂਡ ਵਿੱਚ “ਲਾਹੌਰ ਸੰਧੀ ਵਿਸਾਹਘਾਤ ਦਿਹਾੜਾ” ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਵਧੇਰੇ ਤੋਂ ਵਧੇਰੇ […]

NDP ਆਗੂ ਜਗਮੀਤ ਸਿੰਘ ਦਾ ਰਾਸ਼ਟਰਪਤੀ ਟਰੰਪ ਖਿਲਾਫ ਤਗੜਾ ਸਟੈਂਡ – ਕੈਨੇਡੀਅਨ ਲੋਕਾਂ ਦੇ ਹੱਕ ਵਿੱਚ ਆਵਾਜ਼

NDP ਆਗੂ ਜਗਮੀਤ ਸਿੰਘ ਨੇ ਇੱਕ ਵੱਡਾ ਬਿਆਨ ਜਾਰੀ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ G7 ਸੰਮੇਲਨ ਲਈ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ “ਟਰੰਪ ਨੇ ਕਦੇ ਵੀ ਕੈਨੇਡਾ ਜਾਂ ਕੈਨੇਡਾ ਵਾਸੀਆਂ ਦੀ ਇਜ਼ੱਤ ਨਹੀਂ ਕੀਤੀ, ਇਸ ਲਈ ਸਾਡੇ ਦੇਸ਼ ਵਿੱਚ ਉਸਦਾ ਸਵਾਗਤ ਨਹੀਂ ਹੋਣਾ ਚਾਹੀਦਾ।” ਇਸ […]

ਡਿਪੋਰਟ ਕੀਤੇ ਸਿੱਖ ਨੌਜਵਾਨਾਂ ਦੀਆਂ ਪੱਗਾਂ ਉਤਾਰਨੀਆਂ ਨਿੰਦਣਯੋਗ: ਸਪੀਕਰ ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਸਿੱਖ ਨੌਜਵਾਨਾਂ ਦੀਆਂ ਪੱਗਾਂ ਉਤਾਰ ਕੇ ਇਥੇ ਲਿਆਂਦਾ ਗਿਆ ਹੈ, ਜੋ ਨਿੰਦਣਯੋਗ ਕਾਰਵਾਈ ਹੈ।

ਸੰਧਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਜਦੋਂ ਡਿਪੋਰਟ ਹੋਣ ਵਾਲੇ ਨੌਜਵਾਨਾਂ ਨੂੰ ਹੱਥਕੜੀਆਂ ਪਾਈਆਂ ਜਾ ਰਹੀਆਂ ਸਨ, ਉਸੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੱਥ ਮਿਲਾ ਰਹੇ ਸਨ। ਕੋਲੰਬੀਆ ਵਰਗੇ ਛੋਟੇ-ਛੋਟੇ ਦੇਸ਼ਾਂ ਦੇ ਲੋਕਾਂ ਨੂੰ ਤਾ ਅਮਰੀਕਾ ਪੂਰੇ ਸਨਮਾਨ ਨਾਲ ਵਾਪਸ ਭੇਜ ਰਿਹਾ ਹੈ ਪਰ ਭਾਰਤ ਲਈ ਇਹ ਮਿਆਰ ਨਹੀਂ। ਉਹਨਾਂ ਕਿਹਾ ਕਿ ਭਾਰਤ ਦੀ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਦੀ ਇਜ਼ਤ ਬਚਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ।

ਭਾਰਤੀ ਮੀਡੀਆ ਭਾਵੇਂ ਭਾਰਤ ਨੂੰ ‘ਵਿਸ਼ਵਗੁਰੂ’ ਦੱਸਣ ਦਾ ਦਾਅਵਾ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਇਥੇ ਦੇ ਨਾਗਰਿਕ, ਭਾਵੇਂ ਉਹ ਗੈਰਕਾਨੂੰਨੀ ਹੀ ਸਹੀ ਉਨ੍ਹਾਂ ਨੂੰ ਕੈਦੀਆਂ ਵਾਂਗ ਫੌਜੀ ਜਹਾਜ਼ਾਂ ‘ਚ ਵਾਪਸ ਭੇਜਿਆ ਜਾ ਰਿਹਾ ਹੈ। ਉੱਧਰ ਹੋਰ ਦੇਸ਼ ਆਪਣੇ ਡਿਪੋਰਟੀਆਂ ਨੂੰ ਸਿਵਲ ਜਹਾਜ਼ਾਂ ਵਿੱਚ ਇਜ਼ਤ ਨਾਲ ਭੇਜ ਰਹੇ ਹਨ।

ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਦਾ ਸਨਮਾਨ

ਬਰਮਿੰਘਮ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਐਤਵਾਰ ਨੂੰ ਚੌਪਹਿਰਾ ਸਾਹਿਬ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਪਰਿਵਾਰਾਂ ਨਾਲ ਹਾਜ਼ਰੀ ਭਰੀ। ਸਮਾਗਮ ਦੌਰਾਨ ਪਾਵਨ ਗੁਰਬਾਣੀ ਕੀਰਤਨ ਅਤੇ ਸੰਗਤ ਵਲੋਂ ਜਾਪ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਨੂੰ ਚੌਪਹਿਰਾ ਸਾਹਿਬ ਸਮਾਗਮ ਕਰਵਾਇਆ ਜਾਂਦਾ ਹੈ। ਇਸ ਮਹਾਨ ਸਮਾਗਮ ਦੌਰਾਨ, ਸੱਚਖੰਡ ਸ੍ਰੀ […]