ਅਮਰੀਕਾ ਤੋਂ ਡਿਪੋਰਟ ਕੀਤੇ ਗੈਰ-ਕਾਨੂੰਨੀ ਵਾਸੀਆਂ ਦੀ ਉਡਾਣ ਅੰਮ੍ਰਿਤਸਰ ਉਤਰਨ ਦੇ ਕਾਰਨ ‘ਤੇ ਸਵਾਲ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੈਰ-ਕਾਨੂੰਨੀ ਵਸਨੀਕਾਂ ਨੂੰ ਡਿਪੋਰਟ ਕਰਨ ਦੇ ਅਭਿਆਨ ਤਹਿਤ ਭਾਰਤ ਵਿੱਚ ਪਹਿਲਾ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਦਕਿ ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਬਹੁਤ ਘੱਟ ਹੁੰਦੀਆਂ ਹਨ, ਫਿਰ ਵੀ ਇਹ ਉਡਾਣ ਅੰਮ੍ਰਿਤਸਰ ਵਿੱਚ ਕਿਉਂ ਉਤਰੀ? ਦੈਨਿਕ ਭਾਸਕਰ ਦੀ ਇੱਕ […]

ਅਮਰੀਕਾ ਦੇ ਸ਼ਹਿਰ ਫ੍ਰੈਜ਼ਨੋ ‘ਚ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਗਿਆ ਸਕੂਲ ਦਾ ਨਾਮ

ਜਿੱਥੇ ਭਾਰਤ ਸਰਕਾਰ ਵੱਲੋਂ ’84 ਸਿੱਖ ਨਸਲਕੁਸ਼ੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਸੱਚ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ— ਭਾਈ ਖਾਲੜਾ ਜੀ ਦੀ ਜ਼ਿੰਦਗੀ ‘ਤੇ ਬਣੀ ਫਿਲਮ ਪੰਜਾਬ ’95 ‘ਤੇ ਪਾਬੰਦੀ ਲਗਾ ਦਿੱਤੀ ਗਈ—ਉਥੇ ਪੱਛਮੀ ਦੇਸ਼ ਨਾਂ ਸਿਰਫ਼ ਸਿੱਖਾਂ ਨੂੰ ਮੰਨਤਾ ਦੇ ਰਹੇ ਹਨ, ਸਗੋਂ ਸਾਡੇ ਮਹਾਨ ਯੋਧਿਆਂ ਦੇ ਨਾਮ ‘ਤੇ ਸਕੂਲ ਅਤੇ ਪਾਰਕ ਵੀ ਰੱਖ ਰਹੇ ਹਨ।

ਕਨੇਡਾ ਦੀ ਅਦਾਲਤ ਨੇ ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ‘ਚ ਭਾੜੇ ਦੇ ਕਾਤਲ ਨੂੰ ਸੁਣਾਈ ਉਮਰ ਕੈਦ

ਕਨੇਡਾ ਦੀ ਬੀ.ਸੀ. ਅਦਾਲਤ ਨੇ ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ਵਿੱਚ ਭਾੜੇ ਦੇ ਕਾਤਲ ਟੈਨਰ ਫੌਕਸ ਨੂੰ ਉਮਰ ਕੈਦ (20 ਸਾਲਾਂ ਤੱਕ ਪੈਰੋਲ ਤੋਂ ਬਗੈਰ) ਦੀ ਸਜ਼ਾ ਸੁਣਾਈ ਹੈ। 24 ਸਾਲਾ ਟੈਨਰ ਫੌਕਸ, ਜੋ ਥਾਈਲੈਂਡ ਵਿੱਚ ਜੰਮਿਆ ਅਤੇ ਐਬਸਫੋਰਡ ਵਿੱਚ ਵਧਿਆ, ਨੇ ਮਲਿਕ ਨੂੰ 14 ਜੁਲਾਈ 2022 ਨੂੰ ਸਰੀ (BC) ਵਿੱਚ ਗੋਲੀ ਮਾਰ ਕੇ […]

ਭਾਰਤੀ ਮੀਡੀਆ ਵੱਲੋਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਬਾਰੇ ਹੋ ਰਿਹਾ ਲਗਾਤਾਰ ਗਲਤ ਖ਼ਬਰਾਂ ਰਾਹੀਂ ਝੂਠ ਪ੍ਰਚਾਰ

ਲਗਾਤਾਰ ਭਾਰਤੀ ਮੀਡਿਆ ਵੱਲੋਂ ਵਿਦੇਸ਼ਾਂ ਵਿਚ ਵੱਸ ਰਹੇ ਸਿੱਖਾਂ ਬਾਰੇ ਝੂਠੀਆਂ ਖਬਰਾਂ ਚਲਾਉਣ ਦਾ ਸਿਲਸਿਲਾ ਮੁੜ ਉਜਾਗਰ ਹੋਇਆ ਹੈ। ਹਾਲ ਹੀ ਵਿਚ ਕੁਝ ਗਿਣਤੀ ਵਜੋਂ ਵੱਡੇ ਅਖਬਾਰਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਕਨੇਡਾ ਸਰਕਾਰ ਨੇ ਕਬੂਲਿਆ ਕਿ ਉਹਨਾਂ ਵੱਲੋਂ ਭਾਰਤ ਵਿਚ ਅੱਤ+ਵਾਦ ਫੈਲਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ […]

ਇੰਗਲੈਂਡ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ

ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਚ ਬਾਬਾ ਜੀ ਦਾ ਪਵਿੱਤਰ ਜਨਮ ਦਿਹਾੜਾ ਵਿਸ਼ਾਲ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਪਵਿੱਤਰ ਸਮਾਗਮਾਂ ਦੌਰਾਨ ਰਾਗੀ ਭਾਈ ਸਰਬਜੀਤ ਸਿੰਘ ਲਾਡੀ (ਸ੍ਰੀ ਦਰਬਾਰ ਸਾਹਿਬ), ਗਿਆਨੀ ਗੁਰਜੀਤ ਸਿੰਘ (ਪਟਿਆਲਾ), ਉਸਤਾਦ […]

ਅਮਰੀਕੀ ਏਜੰਟਾਂ ਵੱਲੋਂ ਗੈਰਕਾਨੂੰਨੀ ਪਰਵਾਸੀਆਂ ਦੀ ਜਾਂਚ ਲਈ ਗੁਰਦੁਆਰਿਆਂ ’ਚ ਪਹੁੰਚਣਾ ਸਿੱਖ ਵਿਸ਼ਵਾਸ ਲਈ ਖ਼ਤਰਾ

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (US Homeland Security) ਨੇ ਗੈਰ-ਕਾਨੂੰਨੀ ਪਰਵਾਸੀਆਂ ਦੀ ਮੌਜੂਦਗੀ ਦੀ ਜਾਂਚ ਲਈ ਨਿਊਯਾਰਕ ਅਤੇ ਨਿਊ ਜਰਸੀ ਦੇ ਕੁਝ ਗੁਰਦੁਆਰਿਆਂ ਦਾ ਦੌਰਾ ਕੀਤਾ। ਇਸ ਕਾਰਵਾਈ ਦੇ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਇਸਨੂੰ ਸਿੱਖ ਧਰਮ ਦੀ ਪਵਿੱਤਰਤਾ ਤੇ ਭਾਈਚਾਰਕ ਸੁਚੇਤਨਾ ਲਈ ਖ਼ਤਰਾ ਦੱਸਿਆ। ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਨੂੰ ਗੈਰ-ਕਾਨੂੰਨੀ […]

ਯੂਟਾਹ ਦੀ ਅਰਸ਼ਦੀਪ ਕੌਰ ਤੂਰ ਬਣੀ ਅਮਰੀਕੀ ਆਰਮੀ ਦੀ ਪਹਿਲੀ ਦਸਤਾਰਧਾਰੀ ਸਿੱਖ ਬੀਬੀ

ਯੂਟਾਹ ਦੀ ਅਰਸ਼ਦੀਪ ਕੌਰ ਤੂਰ ਅਮਰੀਕੀ ਫੌਜ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਦਸਤਾਰਧਾਰੀ ਸਿੱਖ ਬੀਬੀ ਬਣ ਗਈ ਹੈ। ਇਹ ਮਹੱਤਵਪੂਰਨ ਮੌਕਾ ਸਿੱਖ ਪਹਿਚਾਣ ਲਈ ਅਮਰੀਕਾ ਦੀ ਵਧਦੀ ਸਵੀਕਾਰਤਾ ਨੂੰ ਸਪਸ਼ਟ ਕਰਦਾ ਹੈ। ਅਮਰੀਕਾ ਵਿੱਚ ਸਿੱਖਾਂ ਦੀ ਧਾਰਮਿਕ ਪਹਿਚਾਣ ਨੂੰ ਸੁਰੱਖਿਅਤ ਰੱਖਣ ਅਤੇ ਪੂਰੀ ਆਜ਼ਾਦੀ ਦੇਣ ਦੇ ਯਤਨਾਂ ਨੇ ਹੁਣ ਫੌਜੀ ਸਤਰ ‘ਤੇ ਵੀ ਨਵੀਆਂ ਮਾਰਗਦਰਸ਼ਕ […]

ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ ਨੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ

ਵੈਨਕੂਵਰ ਸਾਊਥ ਹਲਕੇ ਦੇ ਲਿਬਰਲ ਐਮਪੀ ਅਤੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਚੋਣਾਂ ਲਈ ਮੈਦਾਨ ਵਿੱਚ ਨਹੀਂ ਉਤਰਣਗੇ। ਹਰਜੀਤ ਸਿੰਘ ਸੱਜਣ 2015 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੇ ਗਏ ਸਨ ਅਤੇ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਰੱਖਿਆ ਮੰਤਰੀ ਵਜੋਂ ਅਹਿਮ ਭੂਮਿਕਾ ਨਿਭਾਈ।

ਯੂ.ਐਨ. ਰਾਬਤਾਕਾਰਾਂ ਵੱਲੋਂ ਇੰਡੀਆ ਦੀ ਸਿੱਖ ਵਿਰੋਧੀ ਨੀਤੀਆਂ ਦੀ ਨਿੰਦਾ, ਮਨੁੱਖੀ ਅਧਿਕਾਰ ਉਲੰਘਣਾਵਾਂ ‘ਤੇ ਚਿੱਠੀ ਜਨਤਕ

ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਵੱਲੋਂ ਕੀਤੀ ਗਈ ਕਾਨੂੰਨੀ ਸ਼ਿਕਾਇਤ ਦੇ ਪ੍ਰਤੀਕਰਮ ਵਿੱਚ, ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸਭਾ (ਯੂ.ਐਨ. ਹਿਊਮਨ ਰਾਈਟਸ ਕੌਂਸਲ) ਦੇ ਵੱਖ-ਵੱਖ ਵਿਸ਼ੇਸ਼ ਰਾਬਤਾਕਾਰਾਂ ਨੇ ਅੱਜ ਇੰਡੀਆ ਸਰਕਾਰ ਨਾਲ ਆਪਣੀ ਚਿੱਠੀ ਜਨਤਕ ਤੌਰ ਤੇ ਜਾਰੀ ਕੀਤੀ। ਇਸ 16 ਪੰਨਿਆਂ ਦੇ ਦਸਤਾਵੇਜ਼ ਵਿੱਚ, ਭਾਈ ਹਰਦੀਪ ਸਿੰਘ ਨਿੱਜਰ ਅਤੇ ਹੋਰ ਜਲਾਵਤਨ ਸਿੱਖ […]

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ

ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਬਰਮਿੰਘਮ (ਯੂ.ਕੇ.) ਦੇ ਟਰੱਸਟੀ ਭਾਈ ਹਰਦੀਪ ਸਿੰਘ ਤੇ ਭਾਈ ਮਨਜਿੰਦਰ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਿਤੀ 24 ਤੋਂ 27 ਜਨਵਰੀ 2025 ਤਕ ਮਹਾਨ ਕੀਰਤਨ ਦਰਬਾਰ, ਰਾਗ ਦਰਬਾਰ, ਰੈਣ ਸਬਾਈ ਤੇ ਗੁਰਮਤਿ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਪੰਥ ਪ੍ਰਸਿੱਧ ਸਿੰਘ ਸਾਹਿਬਾਨ, ਕਥਾਵਾਚਕ, ਰਾਗੀ ਜਥੇ, ਕਵੀਸ਼ਰ ਤੇ ਢਾਡੀ ਸੰਗਤਾਂ ਨੂੰ ਪਾਵਨ ਗੁਰਬਾਣੀ, ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕਰਨਗੇ। ਇਸ ਪਾਵਨ ਮੌਕੇ ਵਿਸ਼ੇਸ਼ ਰੂਪ ਵਿਚ ਨੌਜੁਆਨਾਂ ਅੰਦਰ ਸਿੱਖੀ ਪ੍ਰਚਾਰ-ਪ੍ਰਸਾਰ ਕਰਨ ਲਈ ਜਿੱਥੇ ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਮੁਕਾਬਲੇ ਤੇ ਗੱਤਕਾ ਮੁਕਾਬਲੇ ਕਰਵਾਏ ਜਾਣਗੇ, ਉਥੇ ਹੀ ਨੌਜੁਆਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਾਲੀਬਾਲ ਟੂਰਨਾਮੈਂਟ ਤੇ ਰੱਸਾ ਕੱਸੀ ਮੁਕਾਬਲੇ ਵੀ ਕਰਵਾਏ ਜਾਣਗੇ।