ਅਮਰੀਕੀ ਏਜੰਟਾਂ ਵੱਲੋਂ ਗੈਰਕਾਨੂੰਨੀ ਪਰਵਾਸੀਆਂ ਦੀ ਜਾਂਚ ਲਈ ਗੁਰਦੁਆਰਿਆਂ ’ਚ ਪਹੁੰਚਣਾ ਸਿੱਖ ਵਿਸ਼ਵਾਸ ਲਈ ਖ਼ਤਰਾ

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (US Homeland Security) ਨੇ ਗੈਰ-ਕਾਨੂੰਨੀ ਪਰਵਾਸੀਆਂ ਦੀ ਮੌਜੂਦਗੀ ਦੀ ਜਾਂਚ ਲਈ ਨਿਊਯਾਰਕ ਅਤੇ ਨਿਊ ਜਰਸੀ ਦੇ ਕੁਝ ਗੁਰਦੁਆਰਿਆਂ ਦਾ ਦੌਰਾ ਕੀਤਾ। ਇਸ ਕਾਰਵਾਈ ਦੇ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਇਸਨੂੰ ਸਿੱਖ ਧਰਮ ਦੀ ਪਵਿੱਤਰਤਾ ਤੇ ਭਾਈਚਾਰਕ ਸੁਚੇਤਨਾ ਲਈ ਖ਼ਤਰਾ ਦੱਸਿਆ। ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਨੂੰ ਗੈਰ-ਕਾਨੂੰਨੀ […]

ਯੂਟਾਹ ਦੀ ਅਰਸ਼ਦੀਪ ਕੌਰ ਤੂਰ ਬਣੀ ਅਮਰੀਕੀ ਆਰਮੀ ਦੀ ਪਹਿਲੀ ਦਸਤਾਰਧਾਰੀ ਸਿੱਖ ਬੀਬੀ

ਯੂਟਾਹ ਦੀ ਅਰਸ਼ਦੀਪ ਕੌਰ ਤੂਰ ਅਮਰੀਕੀ ਫੌਜ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਦਸਤਾਰਧਾਰੀ ਸਿੱਖ ਬੀਬੀ ਬਣ ਗਈ ਹੈ। ਇਹ ਮਹੱਤਵਪੂਰਨ ਮੌਕਾ ਸਿੱਖ ਪਹਿਚਾਣ ਲਈ ਅਮਰੀਕਾ ਦੀ ਵਧਦੀ ਸਵੀਕਾਰਤਾ ਨੂੰ ਸਪਸ਼ਟ ਕਰਦਾ ਹੈ। ਅਮਰੀਕਾ ਵਿੱਚ ਸਿੱਖਾਂ ਦੀ ਧਾਰਮਿਕ ਪਹਿਚਾਣ ਨੂੰ ਸੁਰੱਖਿਅਤ ਰੱਖਣ ਅਤੇ ਪੂਰੀ ਆਜ਼ਾਦੀ ਦੇਣ ਦੇ ਯਤਨਾਂ ਨੇ ਹੁਣ ਫੌਜੀ ਸਤਰ ‘ਤੇ ਵੀ ਨਵੀਆਂ ਮਾਰਗਦਰਸ਼ਕ […]

ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ ਨੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ

ਵੈਨਕੂਵਰ ਸਾਊਥ ਹਲਕੇ ਦੇ ਲਿਬਰਲ ਐਮਪੀ ਅਤੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਚੋਣਾਂ ਲਈ ਮੈਦਾਨ ਵਿੱਚ ਨਹੀਂ ਉਤਰਣਗੇ। ਹਰਜੀਤ ਸਿੰਘ ਸੱਜਣ 2015 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੇ ਗਏ ਸਨ ਅਤੇ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਰੱਖਿਆ ਮੰਤਰੀ ਵਜੋਂ ਅਹਿਮ ਭੂਮਿਕਾ ਨਿਭਾਈ।

ਯੂ.ਐਨ. ਰਾਬਤਾਕਾਰਾਂ ਵੱਲੋਂ ਇੰਡੀਆ ਦੀ ਸਿੱਖ ਵਿਰੋਧੀ ਨੀਤੀਆਂ ਦੀ ਨਿੰਦਾ, ਮਨੁੱਖੀ ਅਧਿਕਾਰ ਉਲੰਘਣਾਵਾਂ ‘ਤੇ ਚਿੱਠੀ ਜਨਤਕ

ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਵੱਲੋਂ ਕੀਤੀ ਗਈ ਕਾਨੂੰਨੀ ਸ਼ਿਕਾਇਤ ਦੇ ਪ੍ਰਤੀਕਰਮ ਵਿੱਚ, ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸਭਾ (ਯੂ.ਐਨ. ਹਿਊਮਨ ਰਾਈਟਸ ਕੌਂਸਲ) ਦੇ ਵੱਖ-ਵੱਖ ਵਿਸ਼ੇਸ਼ ਰਾਬਤਾਕਾਰਾਂ ਨੇ ਅੱਜ ਇੰਡੀਆ ਸਰਕਾਰ ਨਾਲ ਆਪਣੀ ਚਿੱਠੀ ਜਨਤਕ ਤੌਰ ਤੇ ਜਾਰੀ ਕੀਤੀ। ਇਸ 16 ਪੰਨਿਆਂ ਦੇ ਦਸਤਾਵੇਜ਼ ਵਿੱਚ, ਭਾਈ ਹਰਦੀਪ ਸਿੰਘ ਨਿੱਜਰ ਅਤੇ ਹੋਰ ਜਲਾਵਤਨ ਸਿੱਖ […]

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ

ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਬਰਮਿੰਘਮ (ਯੂ.ਕੇ.) ਦੇ ਟਰੱਸਟੀ ਭਾਈ ਹਰਦੀਪ ਸਿੰਘ ਤੇ ਭਾਈ ਮਨਜਿੰਦਰ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਿਤੀ 24 ਤੋਂ 27 ਜਨਵਰੀ 2025 ਤਕ ਮਹਾਨ ਕੀਰਤਨ ਦਰਬਾਰ, ਰਾਗ ਦਰਬਾਰ, ਰੈਣ ਸਬਾਈ ਤੇ ਗੁਰਮਤਿ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਪੰਥ ਪ੍ਰਸਿੱਧ ਸਿੰਘ ਸਾਹਿਬਾਨ, ਕਥਾਵਾਚਕ, ਰਾਗੀ ਜਥੇ, ਕਵੀਸ਼ਰ ਤੇ ਢਾਡੀ ਸੰਗਤਾਂ ਨੂੰ ਪਾਵਨ ਗੁਰਬਾਣੀ, ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕਰਨਗੇ। ਇਸ ਪਾਵਨ ਮੌਕੇ ਵਿਸ਼ੇਸ਼ ਰੂਪ ਵਿਚ ਨੌਜੁਆਨਾਂ ਅੰਦਰ ਸਿੱਖੀ ਪ੍ਰਚਾਰ-ਪ੍ਰਸਾਰ ਕਰਨ ਲਈ ਜਿੱਥੇ ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਮੁਕਾਬਲੇ ਤੇ ਗੱਤਕਾ ਮੁਕਾਬਲੇ ਕਰਵਾਏ ਜਾਣਗੇ, ਉਥੇ ਹੀ ਨੌਜੁਆਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਾਲੀਬਾਲ ਟੂਰਨਾਮੈਂਟ ਤੇ ਰੱਸਾ ਕੱਸੀ ਮੁਕਾਬਲੇ ਵੀ ਕਰਵਾਏ ਜਾਣਗੇ।

MP ਢੇਸੀ ਨੇ ਮੁੜ 1984 ਸਿੱਖ ਘੱਲੂਘਾਰੇ ‘ਚ ਬਰਤਾਨੀਆ ਦੀ ਭੂਮਿਕਾ ਦੀ ਜਾਂਚ ਦਾ ਮੁੱਦਾ ਸੰਸਦ ‘ਚ ਉਠਾਇਆ

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਇੱਕ ਵਾਰ ਫਿਰ ਸੰਸਦ ਵਿਚ ਸਿੱਖ ਘੱਲੂਘਾਰੇ 1984 ਵਿੱਚ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਜ਼ਰੂਰੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ 1984 ਵਿੱਚ ਵੱਡੇ ਸਦਮੇ ਦਾ ਸਾਹਮਣਾ ਕਰਨਾ ਪਿਆ, ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਭਾਰਤੀ ਫ਼ੌਜ ਨੇ ਹਮਲਾ ਕਰਕੇ ਅਪਾਰ ਤਬਾਹੀ ਅਤੇ ਅਣਗਿਣਤ […]

ਅੰਤਰਰਾਸ਼ਟਰੀ, ਪੰਜਾਬ
January 10, 2025
193 views 9 secs 0

ਸਾਵਧਾਨ: ਕੋਵਿਡ-19 ਵਰਗਾ ਇੱਕ ਹੋਰ ਨਵਾਂ ਵਾਇਰਸ ਐਚ. ਐਮ. ਪੀ. ਵੀ.

-ਡਾ. ਦਲਵਿੰਦਰ ਸਿੰਘ* ਅੱਜਕਲ੍ਹ ਐਚ. ਐਮ. ਪੀ. ਵੀ. ਨਾਂ ਦੇ ਨਵੇਂ ਵਾਇਰਸ ਫੈਲ ਜਾਣ ਦਾ ਗੋਗਾ ਹੈ। ਇਸ ਨੂੰ ਕਰੋਨਾ ਵਾਂਗ ਹੀ ਚੀਨ ਤੋਂ ਹੀ ਫੈਲਦਾ ਦੱਸਿਆ ਗਿਆ ਹੈ। ਮਦਰਾਸ (ਚੈਨਈ) ਦੇ ਸ਼ਹਿਰ ਦੇ ਦੋ ਹਸਪਤਾਲਾਂ ਵਿਚ ਦੋ ਬੱਚਿਆਂ ਨੂੰ ਟੈਸਟ ਕਰਨ ਤੋਂ ਪਤਾ ਲੱਗਿਆ ਹੈ ਕਿ ਉਹ ਵੀ ਹਿਊਮਨ ਮੈਟਾ ਨਮੂਨੀਆਂ ਵਾਇਰਸ (ਐਚ.ਐਮ.ਪੀ.ਵੀ.) ਦਾ […]