ਕੌਮੀ ਉਨਤੀ ਦੇ ਸਾਧਨ- 2
ਪਿਛਲੇ ਪਰਚੇ ਵਿੱਚ ਅਸੀਂ ਈਸਾਈ ਕੌਮ ਦੇ ਬਾਨੀ ਮਹਾਤਮਾ ਮਸੀਹ ਦਾ ਹਾਲ ਅਤੇ ਉਨਾਂ ਦੇ ਸੇਵਕਾਂ ਦਾ ਪੁਰਖਾਰਥ ਕਥਨ ਕਰਕੇ ਅਪਨੇ ਪਾਠਕਾਂ ਪ੍ਰਤਿ ਪ੍ਰਗਟ ਕਰ ਆਏ ਹਾਂ ਉਨ੍ਹਾਂ ਨੇ ਅਪਨੇ ਗੁਰੂ ਦੇ ਪੁਰਖਾਰਥ ਨੂੰ ਅਜੇਹੇ ਦੁਖ ਸਹਾਰ ਕੇ ਪੂਰਨ ਕੀਤਾ ਸੀ। ਇਸੀ ਪਰਕਾਰ ਜਦ ਅਸੀਂ ਮੁਸਲਮਾਨ ਧਰਮ ਦੇ ਕਰਤਾ ਹਜ਼ਰਤ ਮੁਹੰਮਦ ਸਾਹਿਬ ਦਾ ਜੀਵਨ ਦੇਖਦੇ ਹਾਂ ਤਦ ਸਾਨੂੰ ਉਸਤੇ ਭੀ ਇਹੋ ਉਪਦੇਸ ਮਿਲਦਾ ਹੈ ਜੋ ਮਸੀਹ ਦੇ ਸੇਵਕਾਂ ਨੇ ਕੀਤਾ ਸੀ, ਉਨ੍ਹਾਂ ਦੀ ਤਾਰੀਖ ਏਹ ਦਸਦੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਚਾਲੀ ਸਾਲ ਤਕ ਆਮ ਆਦਮੀਆਂ ਦੀ ਤਰਹ ਅਰਬ ਦੇਸ ਦੇ ਦੀਨੇ ਨਾਮੇ ਨਗਰ ਵਿਚ ਅਪਨੀ ਉਮਰਾ ਬਤੀਤ ਕਰਦੇ ਰਹੇ ਅਤੇ ਇੱਕ ਇਸਤ੍ਰੀ ਦੇ ਤੇ ਉਸਦੇ ਊਠਾਂ ਦੇ ਸਰਵਾਨ ਰਹਕੇ ਉਸ ਦਾ ਕੰਮ ਕਰਦੇ ਰਹੇ-ਜਿਸਤੇ ਕੁਝ ਮਗਰੋਂ ਉਸੀ ਨਾਲ ਸ਼ਾਦੀ ਕਰਕੇ ਗ੍ਰਹਸਤੀ ਬਨ ਗਏ ਅਤੇ ਨਾਲ ਹੀ ਚਿੱਤ ਵਿਚ ਉਸ ਦੇਸ ਦੀਆਂ ਬੁਰਾਈਆ ਦੇ ਦੂਰ ਕਰਨ ਦਾ ਖਯਾਲ ਆਇ ਗਿਆ-ਜਿਸ ਪਰ ਉਨ੍ਹਾਂ ਨੇ ਧਾਰਮਕ ਕੰਮ ਨੂੰ ਕਰਨਾ ਆਰੰਭ ਕਰ ਦਿਤਾ ਜਿਸ ਪਰ ਉਨ੍ਹਾਂ ਦੇ ਚਾਰ ਸਾਥੀ ਅਜੇਹੇ ਹੋ ਗਏ ਜਿਨ੍ਹਾਂ ਨੇ ਅਪਨੇ ਜੀਵਨ ਨੂੰ ਮਹੰਮਦ ਸਾਹਿਬ ਦੇ ਪੁਰਖਾਰਥ ਪਰ ਕੁਰਬਾਨ ਕੀਤਾ ਸੀ-ਜਿਨ੍ਹਾਂ ਨੂੰ ਚਾਰ ਯਾਰ ਅਤੇ ਖਲੀਫੇ ਸਦਦੇ ਹਨ-ਜਿਨ੍ਹਾਂ ਦੇ ਨਾਮ-ਉਮਰ ਅਬੂ, ਆਸਮਾਨ ਅਤੇ ਅਲੀ ਕਰਕੇ ਸੱਦੀਦੇ ਹਨ। ਹਜ਼ਰਤ ਮੁਹੰਮਦ ਸਾਹਿਬ ਨੂੰ ਅਪਨੇ ਕੰਮ ਦੇ ਕਰਨੇ ਸਮਯ ਅਤੇ ਮੁਸਲਮਾਨੀ ਦੀਨ ਦੁਨੀਆ ਪਰ ਕਾਇਮ ਰੱਖਨ ਲਈ ਕਈ ਪਰਕਾਰ ਦੇ ਦੁੱਖ ਸਹਾਰਨੇ ਪਏ ਅਤੇ ਯਹੂਦੀ ਬਾਦਸਾਹਾਂ ਨਾਲ ਯੁੱਧ ਕਰਨੇ ਪਏ। ਐਥੋਂ ਤਕ ਜੋ ਇੱਕ ਜਗਾ ਪਰ ਉਨ੍ਹਾਂ ਦੇ ਦੋ ਦੰਦ ਭੀ ਸ਼ਹੀਦ ਹੋਏ ਸਨ- ਗਲ ਕਾਹਦੀ ਜੋ ਇਸੀ ਪਰਕਾਰ ਕੰਮ ਕਰਦੇ ਕਰਦੇ ਜਦ ਉਹ ਮਦੀਨੇ ਸ਼ਹਰ ਵਿੱਚ ਦੇਹ ਤ੍ਯਾਗ ਗਏ ਤਦ ਉਨ੍ਹਾਂ ਦੇ ਪਿੱਛੇ ਉਨ੍ਹਾਂ ਚਾਰਾਂ ਯਾਰਾਂ ਨੇ ਅਪਨੇ ਸਮਯ ਪਰ ਉਨ੍ਹਾਂ ਦੇ ਪੁਰਖਾਰਥ ਨੂੰ ਪੂਰਾ ਕਰਨ ਲਈ ਯਤਨ ਕੀਤਾ- ਜਿਸ ਪਰ ਉਨ੍ਹਾਂ ਨੇ ਹਜਾਰਾਂ ਜੰਗ ਅਤੇ ਹਜਾਰਾਂ ਉਪਦੇਸ਼ਾਂ ਨਾਲ ਇਸ ਦੀਨ ਨੂੰ ਵਧਾਇਆ ਅਤੇ ਦੂਸਰੀਆਂ ਕੌਮਾਂ ਅਤੇ ਉਨ੍ਹਾਂ ਦੇ ਬਾਦਸ਼ਾਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਦੀਨ ਮੁਹੰਮਦੀ ਜਰੂਰ ਫੈਲੇਗਾ ਜਿਸ ਪਰ ਉਹ ਬਾਦਸ਼ਾਹ ਭੀ ਇਸ ਖਯਾਲ ਪਰ ਮੁਸਲਮਾਨ ਹੋ ਗਏ।
ਆ ਹੁੰਦੀ ਏ ਜਥੇਦਾਰੀ – ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਜੀ ਦੀ ਬਰਸੀ ‘ਤੇ ਵਿਸ਼ੇਸ਼
ਏਸੇ ਵੇਲੇ ਦੀ ਗੱਲ ਆ ਉਦੋਂ ਪੰਜਾਬ ਦਾ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸੀ, ਜੋ ਬਾਅਦ ‘ਚ 1984 ਈ. ਸਮੇਂ ਰਾਸ਼ਟਰਪਤੀ ਬਣਿਆ। ਇੰਦਰਾ ਦਾ ਚਪਲੀਝਾੜ੍ਹ! ਜੈਲੇ ਦੀ ਧੀ ਦਾ ਵਿਆਹ ਸੀ। ਉਹਨੇ ਜਥੇਦਾਰ ਜੀ ਨੂੰ ਅਨੰਦ ਕਾਰਜ ਵਾਸਤੇ ਕਿਹਾ ਤਾਂ ਜਥੇਦਾਰ ਜੀ ਨੇ ਪੁਛਿਆ- “ਕੀ ਕੁੜੀ-ਮੁੰਡਾ ਸਾਬਤ ਸੂਰਤ ਆ?” ਜੈਲੇ ਨੇ ਕਿਹਾ,”ਨਹੀ ਜੀ ਮੁੰਡਾ ਪਤਿਤ ਆ!”ਜਥੇਦਾਰ ਜੀ ਨੇ ਕਿਹਾ, “ਮੈਂ ਉਸ ਕੇਸਗੜ੍ਹ ਸਾਹਿਬ ਦਾ ਜਥੇਦਾਰ ਆਂ, ਜਿਥੇ ਕਲਗੀਧਰ ਪਾਤਸ਼ਾਹ ਨੇ ਸਾਬਤ ਸੂਰਤ ਖਾਲਸਾ ਪ੍ਰਗਟ ਕੀਤਾ, ਉਹ ਖਾਲਸਾ ਜੋ ਗੁਰੂ ਦਾ ਖਾਸ ਰੂਪ ਆ! ਸੋ ਪੰਥ ਦੀ ਮਰਿਆਦਾ ਅਨੁਸਾਰ ਮੈਂ ਤੁਹਾਡੀ ਧੀ ਦੇ ਅਨੰਦ ਕਾਰਜ ਨਹੀਂ ਕਰਾ ਸਕਦਾ, ਕਿਉਂਕਿ ਮੁੰਡਾ ਪਤਿਤ ਆ!”
ਇਸ ਗੱਲੋਂ ਜੈਲਾ ਬੜਾ ਤੜਫਿਆ ਸੀ ।
ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਜਥੇਦਾਰ ਜੀ ਦਾ ਏਨਾ ਪਿਆਰ ਸੀ ਕਿ ਆਪਣੀ ਉਮਰ ਸੰਤਾਂ ਨੂੰ ਅਰਦਾਸ ਕਰਾਕੇ ਉਸੇ ਰਾਤ ਭਾਵ ਅੱਜ ਦੇ ਦਿਨ 18 ਮਾਰਚ, 1982 ਈ. ਨੂੰ ਉਹ ਚੜ੍ਹਾਈ ਕਰ ਗਏ ਸੀ।
ਐਸੇ ਪੰਥ-ਦਰਦੀ ਗੁਰਸਿੱਖ ਪਿਆਰੇ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਜੀ ਦੀ ਬਰਸੀ ‘ਤੇ ਉਨ੍ਹਾਂ ਦੇ ਚਰਨੀਂ ਨਮਸਕਾਰ!