ਭਾਈ ਸੰਦੀਪ ਸਿੰਘ(ਦੀਪ ਸਿੱਧੂ) ਦੇ ਜਾਣ ਤੋਂ ਬਾਅਦ ਉਹਦੇ ਪਿਆਰ ‘ਚ ਉੱਛਲੇ ਹਿਰਦਿਆਂ ਨੂੰ ਦੇਖ ਕੁਝ ਕੁ ਸੱਜਣਾਂ ਬੜਾ ਗਿਲਾ ਕੀਤਾ ਸੀ ਕਿ ਸਾਡੇ ਲੋਕ ਜਿਉਂਦੇ ਨੂੰ ਕਿਉਂ ਨਹੀਂ ਪਹਿਚਾਣਦੇ ? ਹੁਣ ਮਰਿਆ ‘ਤੇ ਰੋਂਦੇ ਫਿਰਦੇ ਆ
ਏਨਾਂ ਹੀ ਨਹੀਂ ਲਾਲ ਕਿਲ੍ਹੇ ਦੀ ਘਟਨਾਂ ਤੋਂ ਬਾਅਦ ਜਦੋਂ ਪੁਲਿਸ ਲਭਦੀ ਫਿਰਦੀ ਸੀ ਤਾਂ ਉਦੋਂ ਏਹ ਗਿਲਾ ਖੁਦ ਦੀਪ ਨੇ ਵੀ ਕੀਤਾ ਸੀ ਕਿ
“ਤੁਹੀ ਬਰਸੀਆਂ ਮਨਾਉਣ ਜੋਗੇ ਉ”
ਪਰ ਥੋੜਾ ਜਿਹਾ ਗਹੁ ਨਾਲ ਵੇਖੋ ਤਾਂ ਪਤਾ ਲਗਦਾ ਏ ਤਾਂ ਸਦਾ ਹੀ ਹੁੰਦਾ ਰਿਹਾ ਤੇ ਸ਼ਾਇਦ ਅੱਗੋਂ ਲਈ ਸਦਾ ਹੁੰਦਾ ਹੀ ਰਹੂਗਾ
ਕਿਉਕਿ ਇਸ ਦੇ ਕਾਰਨ ਹਨ;-
1) ਬਹੁਤਾਤ ਗਿਣਤੀ ਚ ਮਨੁੱਖੀ ਸਮਝ ਦੀ ਇਹ ਕਮਜ਼ੋਰੀ ਆ ਕਿ ਉਹ ਸਮਾਂ ਰਹਿੰਦੇ ਸਹੀ ਗ਼ਲਤ ਦੀ ਪਛਾਣ ਨਹੀਂ ਕਰ ਪਾਉਂਦੀ। ਸਦੀਆਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਗੁਰਪੁਰਵਾਸੀ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਅਕਸਰ ਕਥਾ ਕਹਿੰਦੇ ਹੁੰਦੇ ਸਨ ਕਿ ਹਰ ਅਵਤਾਰੀ ਪੁਰਸ਼ ਅਪਣੇ ਸਮੇਂ ਤੋਂ ਪਹਿਲਾਂ ਹੁੰਦਾ ਏ, ਏਸੇ ਕਰਕੇ ਜਦੋਂ ਉਹ ਮਹਾਂ ਪੁਰਖ ਹੁੰਦਾ ਉਦੋਂ ਦੁਨੀਆਂ ਸਮਝਦੀ ਨਹੀਂ ਤੇ ਜਦੋਂ ਉਸਦੀ ਸਮਝ ਆਉਂਦੀ ਉਦੋਂ ਉਹ ਸੰਸਾਰ ਤੋਂ ਰੁਖ਼ਸਤ ਹੋ ਗਿਆ ਹੁੰਦਾ ਏ। ਫੇਰ ਖ਼ਾਸ ਕਰਕੇ ਦੀਪ ਸਿੱਧੂ ਵਰਗੇ ਬੰਦਿਆਂ ਨੂੰ ਸਮਝਣਾ ਆਮ ਬੰਦੇ ਲਈ ਹੋਰ ਵੀ ਔਖਾ ਹੋਰ ਜਾਂਦਾ ਹੈ ਜਿਨ੍ਹਾਂ ਦਾ ਪਿਛੋਕੜ ਬਹੁਤ ਧੁੰਦਲਾ ਹੋਵੇ , ਆਮ ਬੰਦੇ ਦੀ ਸਮਝ ਹੀ ਨਹੀਂ ਆਉਂਦਾ ਕਿ ਕੋਈ ਏਨਾਂ ਕਿਵੇਂ ਬਦਲ ਸਕਦਾ? ….
2) ਮੌਤ ਜ਼ਿੰਦਗੀ ਦਾ ਇੱਕ ਤਰਾਂ Full stop ਹੈ । ਮੌਤ ਤੋਂ ਬਾਦ ਫ਼ੈਸਲਾ ਕਰਨਾ ਸੌਖਾ ਹੈ ਜਿਵੇਂ ਕ੍ਰਿਕਟ ਮੈਚ ਵਿਚ ਆਖ਼ਰੀ ਗੇਂਦ ਨਾਲ ਸਭ ਨੂੰ ਪਤਾ ਲਗ ਜਾਂਦਾ । ਜਿੱਤ ਹਾਰ ਦਾ ਪਹਿਲਾਂ ਸ਼ੱਕ ਬਣਿਆ ਰਹਿੰਦਾ, ਇਸ ਤਰਾਂ ਬੰਦੇ ਬਾਰੇ ਵੀ ਬਹੁਤ ਸਾਰੇ ਸ਼ੱਕ ਭੁਲੇਖੇ ਬਣੇ ਰਹਿੰਦੇ ਪਰ ਆਖਰੀ ਸਾਹ ਆਉਂਦਿਆਂ ਹੀ ਉਹ ਦੂਰ ਹੋ ਜਾਂਦੇ , ਏਸੇ ਕਾਰਨ ਆ ਇਤਿਹਾਸ ਦਾ ਬੜੀ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਵਾਲੇ ਵਿਦਵਾਨ ਵੀ ਭਵਿੱਖ ਸਬੰਧੀ ਸਾਫ ਨਹੀਂ ਦਸ ਪਉਦੇਂ, ਏਂਥੋ ਤਕ ਦੀਪ ਵਰਗੇ ਬੰਦਿਆਂ ਨੂੰ ਪਰਖਣ ‘ਚ ਵੀ ਭੁਲੇਖਾ ਖਾ ਜਾਂਦੇ ਆ।
ਭਗਤ ਕਬੀਰ ਜੀ ਮਹਾਰਾਜ ਨੇ ਇਸ ਨੂੰ ਆਲਮਾਨਾ ਢੰਗ ਨਾਲ ਬਿਆਨ ਕੀਤਾ ਉਹ ਕਹਿੰਦੇ ਹਨ:-
“ਜਦੋਂ ਤਕ ਬੇੜੀ ਸਮੁੰਦਰ ਚ ਹੈ ਭਰੋਸਾ ਕਰਨਾ ਔਖਾ ਪਾਰ ਪਹੁੰਚੂ ਜਾਂ ਨਹੀ”
ਅਜਹੁ ਸੁ ਨਾਉ ਸਮੁੰਦ੍ਰ ਮਹਿ
ਕਿਆ ਜਾਨਉ ਕਿਆ ਹੋਇ ॥੩੯॥