ਇਹ ਹਕੀਕਤ ਹੈ ਕਿ ਮਨੁੱਖ ਦੇ ਵਿਅਕਤੀਗਤ ਵਿਕਾਸ ਲਈ ਧਾਰਮਿਕ ਸਾਧਨਾ ਵਿਸ਼ੇਸ਼ ਹਿੱਸਾ ਪਾਉਂਦੀ ਹੈ ਤੇ ਸਮਾਜਕ ਵਿਕਾਸ ਲਈ ਰਾਜ ਦੀ ਸ਼ਕਤੀ ਵਧੇਰੇ ਕੰਮ ਆਉਂਦੀ ਹੈ। ਇਨ੍ਹਾਂ ਦੋਹਾਂ ਨੂੰ ਸਿੱਖ ਪਰੰਪਰਾ ਵਿੱਚ ‘ਮੀਰੀ-ਪੀਰੀ’ ਦਾ ਨਾਂ ਦਿੱਤਾ ਗਿਆ ਹੈ ਤੇ ਜੀਵਨ ਲਈ ਦੋਹਾਂ ਦੀ ਆਵਸ਼ਕਤਾ ਜ਼ਰੂਰੀ ਕਰਾਰ ਦਿੱਤੀ ਗਈ ਹੈ।
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਅੰਤ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ- ‘ਕਲਗੀਆਂ ਵਾਲੇ’,‘ਬਾਜਾਂ ਵਾਲੇ’,‘ਸਰਬੰਸ ਦਾਨੀ’,‘ਅੰਮ੍ਰਿਤ ਕੇ ਦਾਤੇ’,‘ਪੰਥ ਦੇ ਵਾਲੀ’,‘ਨੀਲੇ ਦੇ ਸਵਾਰ’,‘ਚੋਜੀ ਪ੍ਰੀਤਮ’,‘ਪੁੱਤਰਾਂ ਦੇ ਦਾਨੀ’,‘ਪਰਮ ਪੁਰਖ’,‘ਦੁਸ਼ਟ ਦਮਨ’,‘ਸੰਤ ਸਿਪਾਹੀ’,‘ਸਾਹਿਬ-ਏ-ਕਮਾਲ’,‘ਮਰਦ ਅਗੰਮੜਾ’,‘ਮਹਾਨ ਮਨੋਵਿਿਗਆਨੀ’,‘ਸ਼ਮਸ਼ੀਰ-ਏ-ਬਹਾਦਰ’,‘
ਸਿੱਖ ਕੌਮ ਵਿਚ ਰਾਜ ਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਹੀ ਪੈਦਾ ਹੋ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਇਸ ਸੰਕਲਪ ਲਈ ਭੂਮੀ ਤਿਆਰ ਹੁੰਦੀ ਰਹੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜ਼ੁਲਮ ਦੇ ਖਿਲਾਫ਼ ਵਿਦਰੋਹ ਦੀ ਭਾਵਨਾ ਸਿੱਖਾਂ ਵਿਚ ਪੈਦਾ ਹੋ ਗਈ ਸੀ। ਸਮੇਂ ਦੇ ਜ਼ਾਲਮ ਬਾਦਸ਼ਾਹ ਨੂੰ ਸ਼ੀਂਹ ਤੇ ਭ੍ਰਿਸ਼ਟਾਚਾਰੀ ਨੂੰ ਮੁਕੱਦਮ ਕੁੱਤੇ ਕਿਹਾ ਜਾਣ ਲੱਗ ਪਿਆ ਸੀ। ਗੁਰੂ ਜੀ ਦੇ ਸਿੱਖ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਆਖਣ ਲੱਗ ਪਏ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਾਈ ਤੇ ਇਨਸਾਫ ਲਈ ਆਪਣੀ ਸ਼ਹਾਦਤ ਦੇ ਕੇ ਇਸ ਸੰਕਲਪ ਨੂੰ ਹੋਰ ਪੱਕਾ ਕਰ ਦਿੱਤਾ।
ਅੱਜ ਕੱਲ ਸਾਡੇ ਦੇਸ ਦੇ ਮਹਾਤਮਾ ਪੁਰਖ ਜੋ ਨਿਰੇ ਬਚਪਨ ਤੇ ਤਾਲੀਮ ਵਿਚ ਹੀ ਰਹਿੰਦੇ ਹਨ ਤੇ ਉਨ੍ਹਾਂ ਨੂੰ ਜੋ ਕੁਝ ਤਜਰਬਾ ਹੁੰਦਾ ਹੈ ਸੋ ਉਨਾਂ ਹੀ ਥੋੜੀ ਜੇਹੀਆਂ ਕਤਾਬਾਂ ਦਾ ਹੁੰਦਾ ਹੈ ਜੋ ਉਨ੍ਹਾਂ ਨੇ ਅਪਨੀ ਜਿੰਦਗੀ ਦਾ ਕੁਝ ਹਿੱਸਾ ਖਰਚ ਕੇ ਪੜੀਆਂ ਹੁੰਦੀਆਂ ਹਨ। ਉਨਾਂ ਭਾਈਆਂ ਨੂੰ ਇਸ ਦੁਨੀਆਂ ਰੂਪੀ ਕਤਾਬ ਦੇ ਵਰਤਾਉ ਰੂਪੀ (ਚੇਪਟਰ) ਅਰਥਾਤ ਹਿੱਸੇ ਪੜਨ ਦਾ ਸਮਯ ਨਹੀਂ ਮਿਲਦਾ, ਜਿਸ ‘ਤੇ ਜਦ ਉਹ ਕਿਸੇ ਨਾਲ ਕੋਈ ਬਾਤ-ਚੀਤ ਕਰਦੇ ਯਾ ਕਿਸੇ ਮਹਾਤਮਾ ਦਾ ਜੀਵਨ ਚਰਤ ਸੁਨਦੇ ਹਨ ਤਦ ਉਹ ਦੁਨੀਆਂ ਦੀ ਕਤਾਬ ਦਾ ਮੁਕਾਬਲਾ ਛੱਡ ਕੇ ਕੇਵਲ ਉਸ ਕਿਤਾਬ ਦੇ ਖਯਾਲਾਂ ਦੇ ਮੁਤਾਬਕ ਉਸ ਦਾ ਮੁਕਾਬਲਾ ਕਰਦੇ ਹਨ ਜੋ ਕਿਸੇ ਨੈ ਅਪਨੇ ਖਯਾਲ ਲਿਖ ਕੇ ਉਸ ਵਿਚ ਇਕੱਠੇ ਕੀਤੇ ਹੋਨ, ਜਿਸ ‘ਤੇ ਜੋ ਉਸ ਦੇ ਮੁਤਾਬਕ ਹੁੰਦਾ ਹੈ ਉਸ ਨੂੰ ਅਛਾ ਜਾਪਦੇ ਹਨ ਅਤੇ ਜੋ ਬਰਖਲਾਫ਼ ਹੋਵੇ, ਉਸ ਨੂੰ ਬੁਰਾ ਆਖਦੇ ਹਨ।
ਵਰਤਮਾਨ ਵਿਚ ਅਸੀਂ ਜੇਕਰ ਆਪਣੇ ਆਲੇ-ਦੁਆਲੇ ਵੱਲ ਝਾਤ ਮਾਰੀਏ ਤਾਂ ਅੱਜ ਸਾਨੂੰ ਗੁਰੂ ਸਾਹਿਬਾਨ ਦੀਆਂ ਉਮੰਗਾਂ ਵਾਲੇ ਆਦਰਸ਼ਕ ਸਮਾਜ ਦੀ ਅਣਹੋਂਦ ਹੀ ਨਜ਼ਰ ਆਉਂਦੀ ਹੈ। ਇਸ ਸਮਾਜਿਕ ਨਿਘਾਰ ਨੇ ਮਨੁੱਖਤਾ ਦੇ ਨੈਤਿਕ ਪੱਧਰ ਨੂੰ ਬਹੁਤ ਨੀਵਿਆਂ ਕਰ ਛੱਡਿਆ ਹੈ। ਅਜਿਹੀ ਦਸ਼ਾ ਵਿਚ ਧਰਮੀ ਸਮਾਜ ਦੀ ਸਿਰਜਣਾ ਹੀ ਸਾਰੀਆਂ ਸਮਾਜਿਕ ਬੁਰਾਈਆਂ ਦਾ ਸਾਰਥਕ ਸਮਾਧਾਨ ਹੋ ਸਕਦੀ ਹੈ। ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜਿੱਥੇ ਧਾਰਮਿਕ ਸੰਸਥਾਵਾਂ, ਪ੍ਰਚਾਰਕ, ਕਥਾ-ਵਾਚਕ ਆਦਿ ਆਪੋ-ਆਪਣਾ ਬਣਦਾ ਸਰਦਾ ਯੋਗਦਾਨ ਪਾ ਰਹੇ ਹਨ, ਉੱਥੇ ਸਾਡੀਆਂ ਮਾਤਾਵਾਂ ਇਸ ਕਾਰਜ ਵਿਚ ਸਭ ਨਾਲੋਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਜੇਕਰ ਅਸੀਂ ਗੁਰਮਤਿ ਅਨੁਸਾਰੀ ਆਦਰਸ਼ਕ ਧਰਮੀ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਗੁਰਮਤਿ ਦੀ ਰੋਸ਼ਨੀ ਵਿਚ ਬਚਪਨ ਨੂੰ
ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵਿਚ ਬਿਰਾਜਮਾਨ ਸਨ। ਉਨ੍ਹਾਂ ਨੇ ਪਾਣੀ ਪੀਣ ਦੀ ਇੱਛਾ ਪ੍ਰਗਟ ਕੀਤੀ। ਇਕ ਪੰਦਰਾਂ ਕੁ ਸਾਲ ਦਾ ਬੜਾ ਸੁਹਣਾ ਲੜਕਾ ਛੇਤੀ ਨਾਲ ਉੱਠਿਆ ਅਤੇ ਦੌੜ ਕੇ ਪਾਣੀ ਦਾ ਗਿਲਾਸ ਲੈ ਆਇਆ। ਗੁਰੂ ਜੀ ਨੇ ਉਸ ਲੜਕੇ ਦੇ ਨਰਮ ਅਤੇ ਸੁੰਦਰ ਹੱਥਾਂ ਵੱਲ ਇਸ਼ਾਰਾ ਕਰ ਕੇ ਪੁੱਛਿਆ ਕਾਕਾ ਤੂੰ ਕਦੇ ਇਨ੍ਹਾਂ ਸੁਹਣੇ ਹੱਥਾਂ ਨਾਲ ਕੋਈ ਕੰਮ ਕੀਤਾ ਹੈ ਜਾਂ ਕਿਸੇ ਦੀ ਸੇਵਾ ਕੀਤੀ ਹੈ
ਭੈਣ! ਨਾਂ ਤੇਰਾ ਇਸ ਕਰਕੇ ਨਹੀਂ ਲਿਿਖਆ ਕਿਉਂਕਿ ਜੋ ਤੂੰ ਅੱਜ ਆਪਣਾ ਨਾਂ ਰੱਖ ਬੈਠੀ ਏਂ, ਲੈਂਦੇ ਨੂੰ ਮੈਨੂੰ ਸ਼ਰਮ ਆਉਂਦੀ ਏ। ਭੈਣੇ ਲਗਦਾ ਹੈ ਕਿ ਤੇਰਾ ਵੀ ਕੋਈ ਕਸੂਰ ਨਹੀਂ। ਜਿਸ ਦੇ ਵੀਰ ਹੀ ਪਤਿਤ ਹੋਣ, ਉਹ ਭੈਣ ਨੂੰ ਕਿਵੇਂ ਰੋਕਣ? ਪਰ ਭੈਣ, ਤੂੰ ਤਾਂ ਉਸ ਦੀ ਪੁੱਤਰੀ ਸੈਂ, ਜਿਸ ਮਾਤਾ ਨੇ ਆਪਣੇ ਭਟਕੇ ਹੋਏ ਵੀਰਾਂ ਨੂੰ ਪ੍ਰੇਰ-ਪ੍ਰੇਰ ਕੇ ਸ਼ਹੀਦੀ ਜਾਮ ਪੀਣ ਦੀ ਸਪਿਰਟ ਭਰੀ ਤੇ ਉਨ੍ਹਾਂ ਖਿਦਰਾਣੇ ਦੀ ਢਾਬ ’ਤੇ ਜਾ ਕੇ ਗੁਰੂ ਜੀ ਤੋਂ ਮਾਫੀ ਮੰਗੀ। ਪਰ ਪਤਾ ਨਹੀਂ ਲੱਗਾ ਕਿ ਤੂੰ ਕਿਹੜੀ ਗੱਲੋਂ ਡੋਲ ਗਈ ਏਂ?