views 31 secs 0 comments

ਜੀਵਨਾ ਸਫਲ ਜੀਵਨ

ਲੇਖ
April 28, 2026

ਪ੍ਰਭੂ ਦੀ ਸਾਰੀ ਰਚਨਾ ਅਦਭੁਤ ਹੈ। ਸਾਰੀ ਕੁਦਰਤ ਚੰਨ, ਸੂਰਜ, ਧਰਤੀ, ਗ੍ਰਹਿ, ਤਾਰਾ ਮੰਡਲ, ਬਨਸਪਤੀ (ਫੁੱਲ, ਫਲ) ਪੰਛੀ, ਪਸ਼ੂ, ਧਰਤੀ ਅਤੇ ਪਾਣੀ ਵਿਚ ਵਸਦੇ ਜੀਅ-ਜੰਤ, ਸਾਰਾ ਸੰਸਾਰ, ਸਾਰੀ ਬਹੁ-ਰੰਗੀ ਰਚਨਾ ਨੂੰ ਨਿਹਾਰ ਕੇ ਮਨੁੱਖ ਵਜਦ ਵਿਚ ਆ ਜਾਂਦਾ ਹੈ। ਕੇਵਲ ਮਨੁੱਖ ਪਾਸ ਹੀ ਐਸਾ ਅਹਿਸਾਸ ਹੈ।

ਇਸੇ ਕਾਰਨ ਸਾਰੀ ਰਚਨਾ ਵਿੱਚੋਂ ਮਨੁੱਖ ਦੀ ਹੋਂਦ ਨੂੰ ਸਰਬ ਸ੍ਰੇਸ਼ਠ ਮੰਨਿਆ ਗਿਆ

ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥(ਅੰਗ ੩੭੪)

ਮਨੁੱਖ ਪਾਸ ਬੁੱਧੀ ਹੈ, ਸੋਚਣ ਸ਼ਕਤੀ ਹੈ, ਜਿਸ ਰਾਹੀਂ ਉਸ ਨੇ ਸਾਮਜ ਸਿਰਜੇ, ਬੋਲੀਆਂ ਬਣਾਈਆਂ, ਲਿਪੀਆਂ ਘੜੀਆਂ ਅਤੇ ਗਿਆਨ, ਵਿਗਿਆਨ ਵਿਚ ਵਾਧਾ ਕਰ ਕੇ ਅੱਜ ਸਾਰਾ ਸੰਸਾਰ ਸੁੰਗੜ ਕੇ, ਇਕ ਪਿੰਡ ਨਿਆਈਂ ਹੋ ਗਿਆ ਹੈ। ਵਿਗਿਆਨਕ ਕਾਢਾਂ ਨੇ ਮਨੁੱਖ ਦੇ ਸਰੀਰਕ ਜੀਵਨ ਨੂੰ ਬੜਾ ਸੌਖਾ ਅਤੇ ਸੁਖੀ ਬਣਾ ਦਿੱਤਾ ਹੈ। ਬਾਹਰੀ ਤੌਰ ‘ਤੇ ਤਾਂ ਸਭ ਸਰੀਰਕ ਸਹੂਲਤਾਂ ਬਹੁਤ ਚੰਗੀਆਂ ਹਨ, ਸੁਖ-ਦਾਇਕ ਹਨ, ਆਕਰਸ਼ਕ ਹਨ ਪਰ ਪਤਾ ਨਹੀਂ ਕਿਉਂ ਅੰਦਰੁਨੀ ਤੌਰ ‘ਤੇ ਮਨੁੱਖ ਖੁਸ਼ ਨਹੀਂ ਉਦਾਸ ਹੈ, ਸੰਤੁਸ਼ਟ ਨਹੀਂ, ਦੁਖੀ ਹੈ, ਚਿੰਤਤ ਹੈ, ਰੋਗੀ ਤੇ ਸੋਗੀ ਹੈ। ਇੰਝ ਜਾਪਦਾ ਹੈ ਜਿਵੇਂ ਉਸ ਦਾ ਕੁਝ ਗੁੰਮ ਗਿਆ, ਗੁਆਚ ਗਿਆ ਹੈ, ਜਿਸ ਕਰਕੇ ਦੁਨਿਆਵੀ ਤੌਰ ‘ਤੇ ਸਭ ਕੁਝ ਹੁੰਦਿਆਂ ਸੁੰਦਿਆਂ ਮਨੁੱਖ ਉਦਾਸ ਹੈ, ਦੁਖੀ ਹੈ।

ਅਸੀਂ ਹਰੇਕ ਲੋੜ ਸਮੇਂ ਹਰੇਕ ਗਿਆਨ ਲਈ ਉਸ ਦੇ ਮਾਹਿਰ, ਸਪੈਸ਼ਲਿਸਟ, ਚੰਗੇ ਜਾਣਕਾਰ ਪਾਸ ਜਾਂਦੇ ਹਾਂ । ਵਿਗਿਆਨ, ਟੈਕਨਾਲੌਜੀ, ਹਿਸਟਰੀ, ਫ਼ਿਲਾਸਫ਼ੀ, ਗਣਿਤ ਆਦਿ ਦੇ ਗਿਆਨ ਦੇ ਪ੍ਰੋਫ਼ੈਸਰ, ਸਾਇੰਸਦਾਨ ਲੋੜ ਅਨੁਸਾਰ ਸਾਡੀ ਸਹਾਇਤਾ ਕਰਦੇ ਹਨ। ਇਸ ਕਾਰਜ ਲਈ ਵੱਡੀਆਂ ਫੀਸਾਂ ਭਰ ਕੇ ਅਸੀਂ ਬੱਚਿਆਂ ਨੂੰ ਦੇਸ਼-ਵਿਦੇਸ਼ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਭੇਜਦੇ ਹਾਂ ਪਰ ਸਹੀ ਜੀਵਨ-ਜਾਚ ਸਿੱਖਣ ਲਈ ਖੁਸ਼ੀਆਂ ਭਰਿਆ ਅਨੰਦ-ਮਈ ਜੀਵਨ ਜੀਉਣ ਲਈ ਕੋਈ ਉਪਰਾਲਾ ਨਹੀਂ ਕਰਦੇ।

ਪਹਿਲੀ ਲੋੜ ਤਾਂ ਮਨੁੱਖੀ ਜੀਵਨ ਨੂੰ ਸਮਝਣ ਦੀ ਹੈ। ਤ੍ਰਾਸਦੀ ਇਹ ਹੈ ਕਿ ਮਨੁੱਖ ਬਾਹਰਮੁਖੀ ਹੋ ਕੇ ਸੰਸਾਰਕ ਕੰਮਾਂ-ਕਾਰਾਂ, ਝਮੇਲਿਆਂ ਵਿਚ ਏਨਾ ਵਧੇਰੇ ਰੁਝ ਗਿਆ ਹੈ ਕਿ ਉਸ ਪਾਸ ਅਸਲ ਜੀਵਨ ਨੂੰ ਜਾਣਨ-ਪਛਾਣਨ, ਸਮਝਣ ਦੀ ਵਿਹਲ
ਹੀ ਨਹੀਂ, ਨਾ ਹੀ ਸਹੀ ਜੀਵਨ-ਜਾਚ ਸਿੱਖਣ ਦੀ ਜਗਿਆਸਾ ਹੈ। ਆਮ ਮਨੁੱਖ ਦੁਖੀ ਅਤੇ ਚਿੰਤਤ ਹੁੰਦਾ ਹੋਇਆ ਵੀ ਯਤਨਸ਼ੀਲ ਨਹੀਂ ਕਿ ਅਨੰਦਮਈ, ਸਹਿਜਮਈ ਜੀਵਨ-ਜਾਚ ਦੇ ਮਾਹਿਰ ਪਾਸ ਜਾ ਕੇ ਚਿੰਤਾ, ਦੁਖ, ਰੋਗ, ਸੋਗ ਤੋਂ ਮੁਕਤ ਹੋ ਜਾਵੇ ਤਾਂਕਿ ਜੀਵਨ ਸਹਿਜਮਈ, ਅਨੰਦਮਈ ਅਤੇ ਵਿਗਾਸਮਈ ਹੋ ਜਾਵੇ।

ਆਪੇ ਦੀ ਪਛਾਣ:
ਸੋ ਪਹਿਲੀ ਲੋੜ ਐਸੀ ਜਗਿਆਸਾ ਦੀ ਹੈ। ਪੂਰਬ ਅਤੇ ਪੱਛਮ ਦੇ ਸਭ ਚਿੰਤਕ ਮਨੁੱਖ ਨੂੰ ਐਸੀ ਜਗਿਆਸਾ ਲਈ ਉਤਸ਼ਾਹਿਤ ਕਰਦੇ ਕਹਿੰਦੇ ਹਨ ਕਿ ਹੇ ਮਨੁੱਖ, ਤੂੰ ਆਪੇ ਦੀ ਪਛਾਣ ਕਰ। ਸਗੋਂ ਇਹ ਕਹਿਣਾ ਬਣਦਾ ਹੈ ਕਿ (Know thy Real Self) ਅਰਥਾਤ ਅਸਲ ਆਪੇ ਨੂੰ ਪਛਾਣ। ਤੂੰ ਕੌਣ ਹੈਂ? ਕਿੱਥੋਂ ਆਇਆ ਹੈ? ਕਿਸ ਮਨੋਰਥ ਲਈ ਆਇਆ ਹੈ ਅਤੇ ਇਹ ਜੀਵਨ ਭੋਗ ਦੇ ਅੰਤ ਕਿੱਥੇ ਜਾਣਾ ਹੈ?

ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲਈ ਸਾਨੂੰ ਕਿਸੇ ਐਸੇ ਮਾਹਿਰ ਪਾਸ ਜਾਣਾ ਹੋਵੇਗਾ ਜਿਸ ਨੂੰ ਐਸੇ ਗਿਆਨ ਦੀ ਪ੍ਰਾਪਤੀ ਹੋਵੇ ਅਤੇ ਜਿਸ ਨੇ ਐਸਾ ਗਿਆਨ ਪਿੰਡੇ ‘ਤੇ ਹੰਡਾਇਆ ਹੋਵੇ, ਜੀਵਨ ਵਿਚ ਸਹਿਜ, ਸੁਖ, ਅਨੰਦ ਨੂੰ ਖੁਦ ਮਾਣਿਆ ਹੋਵੇ। ਜਗਤ ਵਿਚ ਐਸੇ ਗਿਆਨਵਾਨ ਸੰਤ-ਮਹਾਂਪੁਰਸ਼ ਰਿਸ਼ੀ ਹੀ ਹਨ ਜੋ ਚਿਰੰਕਾਲ ਤੋਂ ਇਸ ਧਰਤੀ ‘ਤੇ ਪ੍ਰਗਟ ਹੁੰਦੇ ਆਏ ਹਨ। ਇਸ ਧਰਤੀ ‘ਤੇ ਪਾਰਦਰਸ਼ੀ ਸਤਿਗੁਰੁ ਨਾਨਕ ਦੇਵ ਜੀ ਪ੍ਰਗਟ ਹੋਏ ਜਿਨ੍ਹਾਂ ਦੀ ਜੋਤ ਦਸ ਗੁਰੂ ਸਾਹਿਬਾਨ ਰਾਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਹੋਈ। ਸਿੱਖ ਜਗਤ ਵਿਚ ਗੁਰਬਾਣੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਅਧਿਆਤਮਕ ਮਾਰਗ ‘ਤੇ ਚੱਲਣ ਵਾਲੇ ਹਰ ਜਗਿਆਸੂ ਲਈ ਪਹਿਲੀ ਪਉੜੀ ਗੁਰਬਾਣੀ ਨੂੰ ਤਨੋਂ-ਮਨੋਂ ਗੁਰੂ ਰੂਪ ਜਾਣ ਕੇ ਉਸ ਦੇ ਹਰੇਕ ਬਚਨ ਨੂੰ ਅੰਤਰ ਆਤਮੇ ਤੋਂ ਸਤਿ-ਸਤਿ ਕਰ ਕੇ ਮੰਨਣਾ ਹੈ। ਐਸਾ ਗੁਰਬਾਣੀ ਵਿਚ ਬਾਰ-ਬਾਰ ਕਿਹਾ ਗਿਆ ਹੈ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਅੰਗ ੯੮੨)

ਤੀਜੇ ਪਾਤਸ਼ਾਹ ਦਾ ਗੁਰਸਿੱਖਾਂ ਪ੍ਰਤੀ ਆਦੇਸ਼ ਹੈ ਕਿ ਜੀਵਨ ਦੀ ਸਚਾਈ ਨੂੰ ਸਮਝਣ ਲਈ ਸੱਚ ਨਾਲ ਜੋੜਨ ਵਾਲੀ, ਸੱਚੀ ਸਿਫਤ ਸਾਲਾਹ ਵਾਲੀ ਸੱਚੀ ਅੰਮ੍ਰਿਤਮਈ ਸ਼੍ਰੋਮਣੀ ਬਾਣੀ ਨਾਲ ਜੁੜ ਕੇ ਅਗਵਾਈ ਲਈ ਜਾਵੇ:

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੁ ਕੇਰੀ ਬਾਣੀਆ ਸਿਰਿ ਬਾਣੀ॥
(ਅੰਗ ੯੨੦)

ਗੁਰਬਾਣੀ ਸਹਿਜਮਈ ਜੀਵਨ ਦੀ ਸਹੀ ਅਗਵਾਈ ਕਰਦੀ ਹੈ। ਗੁਰਬਾਣੀ ਗੁਰੂ ਦਾ ਸ਼ਬਦ ਮਾਨੋ ਅਮੋਲਕ ਰਤਨ ਹੈ, ਜਿਸ ਵਿਚ ਪ੍ਰਭੂ ਦਾ ਨਾਮ-ਰੂਪੀ ਹੀਰਾ ਜੜ੍ਹਿਆ ਹੋਇਆ ਹੈ ਪਰ ਇਹ ਮਿਲਦਾ ਪ੍ਰਭੂ ਬਖਸ਼ਿਸ਼ ਨਾਲ ਹੈ। ਬਖਸ਼ਿਸ਼ ਤਾਂ ਸਦਾ ਹੀ ਹੋ ਰਹੀ, ਦੇਰੀ ਕੇਵਲ ਗੁਰੂ ਸ਼ਰਨ ਵਿਚ ਜਾਣ ਦੀ ਹੈ।

ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ॥
ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ॥ ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ॥ ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ॥ ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ॥ (ਅੰਗ ੯੨੦)

ਗੁਰਬਾਣੀ ਕਿਸੇ ਆਮ ਮਨੁੱਖ ਦੀ ਰਚੀ ਕਵਿਤਾ ਨਹੀਂ ਇਹ ‘ਧੁਰ ਕੀ ਬਾਣੀ’ ਹੈ:

ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥
(ਅੰਗ ੬੨੮)

ਇਹ ਬਾਣੀ ਸਰਬ-ਮਨੁੱਖਤਾ ਲਈ ਹੈ। ਇਸ ਵਿਚ ਪ੍ਰਾਪਤ ਸੰਦੇਸ਼ ਸਾਰੇ ਮਨੁੱਖਾਂ ਲਈ ਹੈ:

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਅੰਗ ੭੪੭)

ਸਾਰੇ ਮਨੁੱਖ ਗੁਰੂ ਦੇ ਪਿਆਰ ਦੇ ਪਾਤਰ ਹਨ, ਬਿਨਾਂ ਕਿਸੇ ਵਿਤਕਰੇ ਦੇ ਇੱਕ ਪਿਤਾ ਦੇ ਪੁੱਤਰ ਹਨ:

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਅੰਗ ੬੧੧)
ਬਾਣੀ ਸਾਰੀ ਮਨੁੱਖਤਾ ਨੂੰ ਸਾਂਝੀਵਾਲਤਾ ਦੇ ਪਿਆਰ-ਕਲਾਵੇ ਵਿਚ ਲੈਂਦੀ ਹੈ: ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਅੰਗ ੯੭)

ਅਸੀਂ ਅੱਗੇ ਚੱਲ ਕੇ ਵੇਖਾਂਗਾ ਕਿ ਇਸ ਅਨੰਦਮਈ ਬਾਣੀ ਨੇ ਹੀ ਸਾਡੇ ਸਾਰੇ ਦੁਖ, ਕਲੇਸ਼, ਚਿੰਤਾਵਾਂ, ਰੋਗ, ਸੋਗ, ਸੰਤਾਪ ਦੂਰ ਕਰਨੇ ਹਨ ਅਤੇ ਸੁਖ-ਸਹਿਜ ਵਾਲਾ ਅਨੰਦਮਈ ਜੀਵਨ ਜੀਉਣ ਦੀ ਜਾਚ ਦੱਸਣੀ ਹੈ ਸਗੋਂ ਪਾਰਬ੍ਰਹਮ ਪ੍ਰਭੂ ਦੀ

ਪ੍ਰਾਪਤੀ ਬਖਸ਼ਿਸ਼ ਕਰਨੀ ਹੈ:

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ॥ ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ॥ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ॥ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ॥ (ਅੰਗ ੯੨੨)

ਅਸੀਂ ਵਿਚਾਰ ਕਰ ਰਹੇ ਹਾਂ ਕਿ ਦੁਖਾਂ ਅਤੇ ਚਿੰਤਾਵਾਂ ਤੋਂ ਮੁਕਤ, ਅਨੰਦਮਈ ਜੀਵਨ ਕਿਵੇਂ ਜੀਵਿਆ ਜਾਵੇ? ਇਹ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮਨੁੱਖਾ ਜੀਵਨ ਹੈ ਕੀ? ਸ੍ਰੀ ਗੁਰੂ ਅਰਜਨ ਦੇਵ ਜੀ ਨਿਮਨ ਸ਼ਬਦ ਦੀ ‘ਰਹਾਉ’ ਦੀ ਪੰਕਤੀ ਵਿਚ ਸਾਨੂੰ ਸਾਰੇ ਮਨੁੱਖਾਂ ਨੂੰ ਇਕ ਸਵਾਲ ਪੁੱਛਦੇ ਹਨ:

ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ॥ ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ॥ (ਅੰਗ ੯੯੯)

ਭਾਵ ਹੇ ਮਨੁੱਖ, ਹੇ ਭਾਈ! ਸੁਣ, ਵਿਚਾਰ ਕੇ ਦੱਸ ਕਿ ਤੂੰ ਕੌਣ ਹੈਂ? ਤੇਰਾ ਅਸਲਾ ਕੀ ਹੈ? ਇਸ ਜਗਤ ਵਿਚ ਤੂੰ ਕਿੱਥੋਂ ਆਇਆ ਹੈ, ਤੂੰ ਏਨੀ ਗੱਲ ਵੀ ਨਹੀਂ
ਜਾਣਦਾ ਕਿ ਤੈਨੂੰ (ਜੀਵ ਨੂੰ) ਅਨੇਕਾਂ ਜੂਨਾਂ ਵਿਚ ਤੁਰਦਿਆਂ, ਭੌਂਦਿਆਂ ਸਫਰ

ਕਰਦਿਆਂ ਕਿਤਨਾ ਸਮਾਂ ਹੋ ਗਿਆ ਹੈ? ਕਿਸੇ ਨੂੰ ਵੀ ਇਹ ਜਾਣਕਾਰੀ ਨਹੀਂ। (ਫਿਰ ਦੱਸ, ਤੈਨੂੰ ਆਪਣੇ ਆਪ ਉੱਪਰ ਐਨਾ ਮਾਣ, ਅਹੰਕਾਰ ਕਾਹਦਾ?) ਮਨੁੱਖ ਦੁਖੀ ਕਿਉਂ ਹੈ? ਚਿੰਤਾ ਵਿਚ ਕਿਉਂ ਡੁੱਬਿਆ ਰਹਿੰਦਾ ਹੈ? ਜੇ ਇਸ ਦਾ ਮੂਲ ਹਊਮੈਂ, ਅਹੰਕਾਰ ਦੀ ਭਾਵਨਾ ਹੈ ਤਾਂ ਇਹ ਭਾਵਨਾ ਕਿੱਥੋਂ ਪੈਦਾ ਹੁੰਦੀ ਹੈ ਅਤੇ ਇਸ ਦੇ ਕੀ ਲੱਛਣ ਹਨ? ਜਗਤ ਖੇਡ ਕਿਸ ਨੇ ਬਣਾਈ ਹੈ ਅਤੇ ਜੀਵਨ ਦੇ ਅਨੇਕ ਹੋਰ ਪ੍ਰਸ਼ਨ ਇਸ ਸ਼ਬਦ ਵਿਚ ਅਤੇ ਅਨੇਕਾਂ ਹੋਰ ਸ਼ਬਦਾਂ ਵਿਚ ਉਠਾਏ ਗਏ ਹਨ। ਪੂਰਾ ਸ਼ਬਦ ਇਸ ਪ੍ਰਕਾਰ ਹੈ:

ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ॥ ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ॥ (ਅੰਗ ੯੯੯)
ਹੇ ਭਾਈ ! ਤੇਰਾ ਉਹ ਨਾਮ ਤੇਰਾ ਵਜੂਦ ਵਿਚ ਕਿੱਥੇ ਟਿਕਿਆ ਹੋਇਆ ਹੈ। ਜਿਸ ਨੂੰ ਬੋਲ-ਬੋਲ ਲੋਕ ਤੈਨੂੰ ਸੰਬੋਧਨ ਕਰਦੇ ਅਤੇ ਚੰਗਾ ਮਾੜਾ ਬੋਲਦੇ ਹਨ। ਉਹ ਅਹੰਕਾਰ ਕੀ ਚੀਜ਼ ਹੈ, ਜਿਸ ਨਾਲ ਤੂੰ ਆਫਰਿਆ ਫਿਰਦਾ ਹੈਂ? ਸੁਣ, ਤੈਨੂੰ ਤੇ ਤੇਰੀ ਹਉਮੈਂ ਨੂੰ ਕਿਹੜੇ ਫੱਟ ਲਗਦੇ ਹਨ ਜਦੋਂ ਤੂੰ ਕਿਸੇ ਦੇ ਮੂੰਹੋਂ ਮਾੜੇ ਬੋਲ ਸੁਣ ਕੇ ਕ੍ਰੋਧਵਾਨ ਹੋ ਜਾਂਦਾ ਹੈ? ਅਸਲ ਵਿਚ ਇਹ ਮੈਂ, ਮੇਰੀ ਦੀ ਭਾਵਨਾ, ਹਉਮੈਂ ਅਤੇ ਪ੍ਰਾਪਤੀਆਂ ਦਾ ਮਾਣ ਤੇ ਅਹੰਕਾਰ ਹੀ ਸਾਡੇ ਸਾਰੇ ਦੁੱਖਾਂ ਦੀ ਜੜ੍ਹ ਹੈ। ਇਹ ਦੀ ਉਤਪਤੀ ਕਿੱਥੋਂ ਹੁੰਦੀ ਹੈ?

ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ॥ ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ॥ (ਅੰਗ ੯੯੯)
ਹੇ ਭਾਈ ! ਮਨੁੱਖ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਹਵਾ ਅਤੇ ਪਾਣੀ ਇਹ ਦੋਵੇਂ ਤੱਤ ਸਹਿਣਸ਼ੀਲਤਾ (ਸਹਾਰ ਸਕਣ ਵਾਲੇ ਸੁਭਾਉ) ਵਾਲੇ ਹਨ। ਧਰਤੀ ਤਾਂ ਨਿਰਸੰਦੇਹ ਖਿਮਾ ਰੂਪ ਹੈ। (ਅਗਨੀ ਤੇ ਆਕਾਸ਼ ਵੀ ਮਨੁੱਖ ਦੀ ਜੀਵਨ ਜੁਗਤਿ ਵਿਚ ਸਦਾ ਸਹਾਈ ਸਿੱਧ ਹੁੰਦੇ ਹਨ) ਫਿਰ ਮਨੁੱਖ ਨੇ ਕਿਉਂ ਆਪਣਾ ਜੀਵਨ ਰੋਗੀ, ਸੋਗੀ ਤੇ ਚਿੰਤਾ ਭਰਪੂਰ ਬਣਾ ਲਿਆ ਹੈ? ਅਗਲੀਆਂ ਪੰਕਤੀਆਂ ਵਿਚ ਗੁਰੂ ਜੀ ਇਸ ਗੁੰਝਲ ਨੂੰ ਸਪੱਸ਼ਟ ਕਰਦੇ ਫੁਰਮਾਨ ਕਰਦੇ ਹਨ:

ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥

ਸੰਸਾਰ ਰਚਨਾ ਪ੍ਰਭੂ ਦੀ ਖੇਡ ਹੈ। ਇਹ ਖੇਡ ਦੈਵੀ ਹੁਕਮ ਅਨੁਸਾਰ ਚੱਲ ਰਹੀ ਹੈ। ਸੁਖ ਜਾਂ ਦੁੱਖ ਜੀਵਾਂ ਦੇ ਵੱਸ ਦੀ ਗੱਲ ਨਹੀਂ। ਦਰਅਸਲ ਜਿਸ ਸਿਰਜਣਹਾਰ ਕਰਤਾ-ਪੁਰਖ ਨੇ ਇਹ ਰਚਨਾ ਰਚੀ ਹੈ, ਉਸ ਨੇ ਮਨੁੱਖੀ ਸਰੀਰ ਸਿਰਜਣ ਵੇਲੇ ‘ਹਉਮੈਂ’ ਦਾ ਅੰਸ਼ ਵੀ ਹਰੇਕ ਮਨੁੱਖ ਦੇ ਅੰਦਰ ਰੱਖ ਦਿੱਤਾ ਹੈ। ਜਿਸ ਕਾਰਨ ਉਹ ਪ੍ਰਭੂ ਤੋਂ ਵੱਖਰੀ ਆਪਣੀ ਹੋਂਦ ਮੰਨ ਕੇ, ਮੈਂ, ਮੇਰੀ ਦਾ ਸੰਸਾਰ ਸਿਰਜ ਲੈਂਦਾ ਹੈ। ਹਉਮੈਂ ਕਾਰਨ ਹੀ ਮਨੁੱਖ ਅਹੰਕਾਰਿਆ ਫਿਰਦਾ ਹੈ- ਮਾਇਕ ਪ੍ਰਾਪਤੀਆਂ, ਪਦਵੀਆਂ,ਜਾਇਦਾਦਾਂ ਦੇ ਮਾਣ ਵਿਚ ਵੈਰ-ਵਿਰੋਧ ਦੇ ਅਨੇਕਾਂ ਬਖੇੜਿਆਂ ਵਿਚ ਉਲਝਿਆ ਦੁੱਖ-ਸੁਖ ਭੋਗਦਾ ਹੈ ‘ਹਉਮੈਂ” (ਮੈਂ, ਮੇਰੀ ਦੀ ਭਾਵਨਾ) ਹੀ ਜਨਮ ਮਰਨ ਦਾ ਗੇੜ ਹੈ, ਹਊਮੈਂ ਹੀ ਜੰਮਦੀ ਮਰਦੀ ਹੈ ਭਾਵ ਹਊਮੈਂ ਕਾਰਨ ਹੀ ਜੀਵ ਲਈ ਜੰਮਣ-ਮਰਨ ਦਾ ਚੱਕਰ ਬਣਿਆ ਰਹਿੰਦਾ ਹੈ। ਇਹ ਬੜੀ ਲੰਮੀ ਯਾਤਰਾ ਹੈ:

ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥

ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥੧॥

ਮਿਲੁ ਜਗਦੀਸ ਮਿਲਨ ਕੀ ਬਰੀਆ॥

ਚਿਰੰਕਾਲ ਇਹ ਦੇਹ ਸੰਜਰੀਆ॥੧॥ ਰਹਾਉ॥

ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥
(ਅੰਗ ੧੭੬)

ਆਖਰੀ ਬੰਦ ਵਿਚ ਗੁਰੂ ਜੀ ਜਗਤ ਖੇਡ ਦਾ ਸਾਰ ਦੱਸਦੇ ਹਨ:

ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ॥

ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ॥

ਸਾਰੀ ਰਚਨਾ, ਸਾਰਾ ਜਗਤ ਪਸਾਰਾ ਨਾਸ਼ਵੰਤ ਹੈ। ਇਸ ਰਚਨਾ ਵਿਚ ਸਥਿਰ ਰਹਿਣ ਵਾਲਾ ਕੋਈ ਬਰਨ ਚਿਹਨ ਨਹੀਂ, ਕੋਈ ਵਸਤੂ ਨਹੀਂ ਜੋ ਸਦੀਵ-ਕਾਲੀ ਹੋਵੇ। ਜਦੋਂ ਪਰਮਾਤਮਾ ਖੇਡ ਸਮੇਟਦਾ ਹੈ ਤਦੋਂ ਇੱਕੋ ਆਪ ਹੀ ਆਪ ਹੋ ਜਾਂਦਾ ਹੈ।

ਮਨੁੱਖ ਜੀਵਨ ਵਿਚ ਬਖੇੜਿਆਂ, ਰੋਗਾਂ, ਸੋਗਾਂ, ਚਿੰਤਾਵਾਂ, ਵੈਰ-ਵਿਰੋਧ ਦੀ ਜੜ੍ਹ ਹਉਮੈਂ ਅਤੇ ਅਹੰਕਾਰ ਹੈ, ਜੋ ਸਿਰਜਣਹਾਰ ਦੀ ਆਪਣੀ ਪੈਦਾ ਕੀਤੀ ਹੋਈ ਹੈ। ਇਸ ਦੀ ਸੂਝ ਆ ਜਾਣ ‘ਤੇ ਜੀਵਨ ਅਨੰਦਮਈ, ਸੁਖੀ ਤੇ ਸੁਹੇਲਾ ਹੋ ਜਾਂਦਾ ਹੈ। ਆਪਣੇ ਮੂਲ ਦੀ ਪਛਾਣ ਨਾਲ ਸਭ ਦੁੱਖ, ਚਿੰਤਾਵਾਂ, ਰੋਗ ਸੋਗ ਮੁੱਕ ਜਾਂਦੇ ਹਨ ਤੇ ਐਸੀ ਹਾਲਤ ਬਣ ਜਾਂਦੀ ਹੈ:

ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥

ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ॥

(ਅੰਗ ੧੩੦੨)

ਗੁਰਬਾਣੀ ਅਨੁਸਾਰ ਜੀਵਨ ਦੇ ਲਕਸ਼ ਨੂੰ ਸਮਝਣ ਤੋਂ ਬਿਨਾਂ ਮਨੁੱਖ ਦਾ ਸੰਸਾਰ ਵਿਚ ਆਉਣਾ ਵਿਅਰਥ ਹੈ। ਉਸ ਦੀ ਸਾਰੀ ਘਾਲ ਉਸ ਲਈ ਚਿੰਤਾ ਅਤੇ ਦੁੱਖਾਂ ਦਾ ਕਾਰਨ ਬਣਦੀ ਹੈ। ਸਰੀਰ ਨੂੰ ਹੀ ਸਭ ਕੁਝ ਮੰਨ ਲੈਣ ਵਾਲਾ ਮਨੁੱਖ ਇਸ ਦੇ ਹਾਰ-ਸ਼ਿੰਗਾਰ, ਖਾਣ-ਪੀਣ ਪਹਿਨਣ ‘ਤੇ ਸਾਰਾ ਜ਼ੋਰ ਲਗਾ ਦਿੰਦਾ ਹੈ। ਪਰ ਜੀਵਨ-ਆਦਰਸ਼ ਸਮਝੇ ਬਿਨਾਂ ਸਰੀਰ ਨੂੰ ਸੰਵਾਰਨਾ, ਸ਼ਿੰਗਾਰਨਾ ਇੰਝ ਹੈ ਜਿਵੇਂ ਕੋਈ ਮੁਰਦੇ ਨੂੰ ਸ਼ਿੰਗਾਰ ਰਿਹਾ ਹੋਵੇ। ਜਿਵੇਂ ਕਿਸੇ ਇਸਤਰੀ ਨੂੰ ਪਤੀ ਦਾ ਸੰਗ ਨਾ ਮਿਲੇ ਤਾਂ ਉਸ ਦਾ ਸਾਰਾ ਹਾਰ ਸ਼ਿੰਗਾਰ ਦੁੱਖ ਦਾ ਕਾਰਨ ਬਣ ਜਾਂਦਾ ਹੈ। ਲਕਸ਼ ਤੋਂ ਟੁੱਟੇ ਜੀਵਨ ਦੀ ਸਾਰੀ ਘਾਲ ਇੰਝ ਨਿਰਾਰਥਕ ਹੈ ਜਿਵੇਂ ਮੋਹਲੀ ਵਿਚ ਫੱਕ ਪਾ ਕੇ ਸਾਰਾ ਦਿਨ ਕੁੱਟਦੇ ਰਹਿਣਾ ਤੇ ਪ੍ਰਾਪਤ ਕੁਝ ਨਾ ਹੋਣਾ ਜਾਂ ਸਾਰਾ ਜੀਵਨ ਦੂਜਿਆਂ ਦੀ ਵਿਗਾਰ ਵਿਚ ਬਤੀਤ ਕਰਨਾ:

ਮਾਨੁਖੁ ਬਿਨੁ ਬੂਝੇ ਬਿਰਥਾ ਆਇਆ॥

ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ॥ ਰਹਾਉ॥

ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ॥

ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ॥੧॥

ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ॥

ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ ਪਾਇਆ॥੨॥

ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ॥

ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ॥੩॥

ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ ਤਿਸੁ ਹਿਰਦੈ ਨਾਮੁ ਵਸਾਇਆ॥

ਸਾਧਸੰਗਤਿ ਕੈ ਪਾਛੈ ਪਰਿਅਉ ਜਨ ਨਾਨਕ ਹਰਿ ਰਸੁ ਪਾਇਆ॥੪॥(ਅੰਗ ੭੧੨)

ਸੋ ਮਨੁੱਖੀ ਜੀਵਨ ਬੜੀ ਕੀਮਤੀ ਦੁਰਲੱਭ ਵਸਤੂ ਹੈ ਜਿਸ ਰਾਹੀਂ ਮਨੁੱਖ ਆਪਣੇ ਅਸਲ ਸਰੂਪ, ਆਤਮ ਸਰੂਪ, (ਪਰਮਾਤਮਾ ਦੇ ਅੰਸ਼) ਦੀ ਪਛਾਣ ਕਰ ਸਕਦਾ ਹੈ। ਜਦੋਂ ਮਨੁੱਖ ਸੱਚ ਦਾ ਵਪਾਰ ਕਰ ਕੇ ਪ੍ਰਭੂ ਨਾਲ ਇਕਮਿਕ ਹੋਣ ਦਾ ਅਨੁਭਵ ਪ੍ਰਾਪਤ ਕਰ ਸਕਦਾ ਹੈ। ਗੁਰੂ ਦੇ ਦੱਸੇ ਮਾਰਗ ‘ਤੇ ਚੱਲਦਿਆਂ, ਮਨੁੱਖ ਸਾਰੇ ਦੁਖਾਂ, ਕਲੇਸ਼ਾਂ, ਚਿੰਤਾਵਾਂ, ਵਿਕਾਰਾਂ, ਸੰਸਿਆਂ ਤੋਂ ਸਹਿਜ-ਸੁਭਾਅ ਹੀ ਮੁਕਤ ਹੋ ਜਾਂਦਾ ਹੈ ਅਤੇ ਵਿਗਾਸ-ਮਈ ਜੀਵਨ ਵਿਚ ਵਿਚਰਦਾ ਰੂਹਾਨੀ ਅਨੰਦ ਮਾਣਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:

ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ॥

ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ॥੧॥

ਚਲੈ ਜਨਮੁ ਸਵਾਰਿ ਵਖਰੁ ਸਚੁ ਲੈ॥

ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ॥੧॥ ਰਹਾਉ॥

ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ॥

ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ॥੨॥

ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ॥

ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ॥੩॥

ਮੂਰਖ ਮਨ ਸਮਝਾਇ ਆਖਉ ਕੇਤੜਾ॥

ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ॥੪॥

ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ॥

ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ॥੫॥

ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ॥

ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ॥੬॥
ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ॥ ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ॥੭॥(ਅੰਗ ੭੫੧)

ਮਨੁੱਖ ਦੇਹੀ ਦਾ ਸਭ ਤੋਂ ਉੱਤਮ ਲਾਭ ਇਹ ਹੈ ਕਿ ਇਸ ਦੌਰਾਨ ਮਨੁੱਖ ਲਕਸ਼ ਦੀ ਪ੍ਰਾਪਤੀ ਕਰ ਸਕਦਾ ਹੈ, ਪ੍ਰਭੂ ਨਾਲ ਇਕ ਹੋ ਸਕਦਾ ਹੈ। ਦੇਵਤੇ ਵੀ ਇਸ ਦੇਹੀ ਲਈ ਤਰਸਦੇ ਹਨ:

ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥੧॥ ਭਜਹੁ ਗੋਬਿੰਦ ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ॥ (ਅੰਗ ੧੧੫੯)

ਪੰਚਮ ਪਾਤਸ਼ਾਹ ਦਾ ਨਿਮਨ ਸ਼ਬਦ ਇਸ ਦਾ ਪਾਠ ਹਰ ਗੁਰਸਿੱਖ ਰੋਜ਼ਾਨਾ ਕਰਦਾ ਹੈ, ਸਾਡਾ ਵਿਸ਼ੇਸ਼ ਧਿਆਨ ਮੰਗਦਾ ਹੈ:

ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ਸਰੰਜਾਮਿ ਲਾਗੁ ਭਵਜਲ ਤਰਨ ਕੈ॥ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥੧॥ ਰਹਾਉ॥
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ॥
ਸੇਵਾ ਸਾਧ ਨ ਜਾਨਿਆ ਹਰਿ ਰਾਇਆ॥ ਕਹੁ ਨਾਨਕ ਹਮ ਨੀਚ ਕਰੰਮਾ॥ ਸਰਣਿ ਪਰੇ ਕੀ ਰਾਖਹੁ ਸਰਮਾ॥ (ਅੰਗ ੧੨)

ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਕੀ ਵਾਰ ਵਿਚ ਮਨੁੱਖ ਨੂੰ ਚਿਤਾਵਨੀ ਕਰਦੇ ਹਨ ਕਿ ਜੇ ਅਸੀਂ ਮਨੁੱਖਾ ਜਨਮ ਵਿਚ ਆ ਕੇ ਨਾਮ-ਜਪ-ਸਿਮਰਨ ਰਾਹੀਂ ਪ੍ਰਭੂ ਮਿਲਾਪ ਪ੍ਰਾਪਤ ਨਹੀਂ ਕਰਦੇ ਤਾਂ ਮਨੁੱਖਾ ਜਨਮ ਵਿਚ ਆਉਣ ਦਾ ਲਾਭ ਹੀ ਕੀ ਹੈ:

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ॥ (ਅੰਗ ੪੫੦)

ਸਪੱਸ਼ਟ ਹੈ ਕਿ ਪ੍ਰਭੂ ਪ੍ਰਾਪਤੀ ਹੀ ਮਨੁੱਖੀ ਜੀਵਨ ਦਾ ਲਕਸ਼ ਹੈ। ਪ੍ਰਭੂ ਤਾਂ ਸਭਘਟਾਂ ਵਿਚ ਵਸਦਾ ਹੈ ਪਰ ਅਸੀਂ ਹੀ ‘ਹਉਮੈਂ ਅਹੰਕਾਰ’ ਵਿਚ ਵਿਚਰਦੇ ਆਪਣੇ ਨਿੱਜ ਸਰੂਪ ਤੋਂ ਟੁੱਟ ਕੇ, ਨਿਰੰਕਾਰ ਨੂੰ ਭੁੱਲ ਕੇ ਆਪਣੀ ਵੱਖਰੀ ਹੋਂਦ ਬਣਾ ਕੇ, ਸਰੀਰ ਅਤੇ ਸੰਸਾਰ ਨੂੰ ਸਭ ਕੁਝ ਮੰਨ ਬੈਠੇ ਹਾਂ। ਇਸੇ ਲਈ ਰੋਗਾਂ ਸੋਗਾਂ, ਚਿੰਤਾਵਾਂ ਵਿਚ ਘਿਰੇ ਦੁਖੀ ਹੋ ਰਹੇ ਹਾਂ। ਸਾਨੂੰ ਬਾਰ ਬਾਰ ਚੇਤਾਵਨੀ ਦਿੱਤੀ ਜਾ ਰਹੀ ਹੈ:

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ( ਅੰਗ ੪੪੧)

ਅਸਲ ਆਪੇ ਦੀ ਪਛਾਣ ਤੋਂ ਹਟ ਕੇ ਗੁਰੂ, ਗੁਰੂ ਸ਼ਬਦ, ਨਾਮ ਤੋਂ ਟੁੱਟਿਆ ਜੀਵਨ, ਨਿਰਾਰਥ ਤੇ ਦੁਖਾਂ ਭਰਿਆ ਜੀਵਨ ਹੋ ਨਿੱਬੜਦਾ ਹੈ। ਐਸਾ ਅਸੀਂ ਜੀਵਨ
ਵਿਚ ਪ੍ਰਤੱਖ ਦੇਖਦੇ ਹਾਂ ਤੇ ਖ਼ੁਦ ਹੰਢਾਂਦੇ ਹਾਂ। ਗੁਰਬਾਣੀ ਦੇ ਅਨੇਕਾਂ ਪ੍ਰਮਾਣ ਇਸ ਸੱਚਾਈ ਨੂੰ ਰੂਪਮਾਨ ਕਰਦੇ ਹਨ ਕਿ ਨਾਮ ਵਿਹੂਣੇ ਜੀਵਨ ਵਿਚ ਤ੍ਰਿਸ਼ਨਾ ਦੇ ਭਾਂਬੜ ਬਲਦੇ ਹਨ ਜਿਸ ਨਾਲ ਜੀਵਨ ਦੁਖਾਂ ਦਾ ਘਰ ਬਣ ਜਾਂਦਾ ਹੈ:

-ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ॥ ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ॥੧॥ ਰਹਾਉ॥ ਨਾਮ ਬਿਨਾ ਜੋ ਪਹਿਰੈ ਖਾਇ॥ ਜਿਉ ਕੂਕਰੁ ਜੂਠਨ ਮਹਿ ਪਾਇ॥੧॥ ਨਾਮ ਬਿਨਾ ਜੇਤਾ ਬਿਉਹਾਰੁ॥ ਜਿਉ ਮਿਰਤਕ ਮਿਥਿਆ ਸੀਗਾਰੁ॥੨॥ ਨਾਮੁ ਬਿਸਾਰਿ ਕਰੇ ਰਸ ਭੋਗ॥ ਸੁਖੁ ਸੁਪਨੈ ਨਹੀ ਤਨ ਮਹਿ ਰੋਗ॥੩॥ ਨਾਮੁ ਤਿਆਗਿ ਕਰੇ ਅਨ ਕਾਜ॥ ਬਿਨਸਿ ਜਾਇ ਝੂਠੇ ਸਭਿ ਪਾਜ॥੪॥ ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ॥ ਕੋਟਿ ਕਰਮ ਕਰਤੋ ਨਰਕਿ ਜਾਵੈ॥੫॥ ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ॥ ਚੋਰ ਕੀ ਨਿਆਈ ਜਮ ਪੁਰਿ ਬਾਧਾ॥੬॥ ਲਾਖ ਅਡੰਬਰ ਬਹੁਤੁ ਬਿਸਥਾਰਾ॥ ਨਾਮ ਬਿਨਾ ਝੂਠੇ ਪਾਸਾਰਾ॥੭॥ ਹਰਿ ਕਾ ਨਾਮੁ ਸੋਈ ਜਨੁ ਲੇਇ॥ ਕਰਿ ਕਿਰਪਾ ਨਾਨਕ ਜਿਸੁ ਦੇਇ॥

(ਅੰਗ ੨੪੦)

-ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ॥ ਨਾਮ ਬਿਨਾ ਸਭਿ ਕੂੜੁ ਗਾਲੀ ਹੋਛੀਆ॥੧॥ ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ॥ ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ॥੧॥ ਰਹਾਉ॥ ਮੋਹਿ ਬਾਦਿ ਅਹੰਕਾਰਿ ਸਰਪਰ ਰੰਨਿਆ॥ ਸੁਖੁ ਨ ਪਾਇਨਿ ਮੁਲਿ ਨਾਮ ਵਿਛੁੰਨਿਆ॥੨॥ ਮੇਰੀ ਮੇਰੀ ਧਾਰਿ ਬੰਧਨਿ ਬੰਧਿਆ॥ ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ॥੩॥ ਸੋਧਤ ਸੋਧਤ ਸੋਧਿ ਤਤੁ ਬੀਚਾਰਿਆ॥ ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ॥੪॥ ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ॥ ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ॥੫॥ ਜਿਨ ਕਉ ਭਏ ਦਇਆਲ ਤਿਨ ਸਾਧੂ ਸੰਗੁ ਭਇਆ॥ ਅੰਮ੍ਰਿਤੁ ਹਰਿ ਕਾ ਨਾਮੁ ਤਿਨੀ ਜਨੀ ਜਪਿ ਲਇਆ॥੬॥

ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ॥

ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ॥੭॥ ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ॥

ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ॥(ਅੰਗ ੭੬੧)

ਸ਼ਬਦ ਦੀਆਂ ਅੰਤਲੀਆਂ, ਦੋ ਪੰਕਤੀਆਂ (ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ॥) ਹਰ ਇਕ ਗੁਰਸਿੱਖ ਦੀ ਅਰਦਾਸ ਹੋਣੀ ਚਾਹੀਦੀ ਹੈ। ਜੇ ਨਾਮ-ਵਿਹੂਣਾ ਜੀਵਨ ਵਿਅਰਥ ਹੈ, ਧ੍ਰਿਗ ਹੈ, ਦੁਖਾਂ ਤੇ ਰੋਗਾਂ ਨਾਲ ਭਰਿਆ ਹੋਇਆ, ਨਰਕੀ ਹੈ ਤਾਂ ਵਿਪਰੀਤ ਇਸ ਦੇ ਨਾਮ ਸਿਮਰਨ ਵਾਲਾ ਜੀਵਨ ਸੁੱਖਾਂ-ਭਰਿਆ, ਸਹਿਜ-ਮਈ, ਅਨੰਦਮਈ ਅਤੇ ਵਿਗਾਸਮਈ ਅਸਲ ਜੀਵਨ ਹੈ। ਜੀਵਨ ਦੀ ਪਰਿਭਾਸ਼ਾ ਹੀ ਇਹ ਹੈ? ਕਿ ਪ੍ਰਭੂ ਨੂੰ ਮਨ ਵਿਚ ਵਸਾ ਕੇ ਅਨੰਦਮਈ ਜੀਵਨ ਜੀਵਿਆ ਜਾਵੇ। ਨਾਮ-ਰਤਿਆ ਜੀਵਨ ਹੀ ਅਸਲ ਜੀਵਨ ਹੈ।

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥(ਅੰਗ ੧੪੨)

ਨਿਰਸੰਦੇਹ ਨਾਮ ਜਪਣ ਵਾਲਾ ਜਨ ਪਰਮਾਤਮ ਰੂਪ ਹੀ ਹੋ ਜਾਂਦਾ ਹੈ: ਜਿਨ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ॥ ਭੇਦੁ ਨ ਜਾਣਹੁ ਮੁਲਿ ਸਾਂਈ ਜੇਹਿਆ॥(ਅੰਗ ੩੯੭)

ਸੁਹਣਾ, ਸੁਚੱਜਾ, ਇੱਥੇ ਅਸੀਂ ਕੇਵਲ ਸਾਰੀ ਗੁਰਬਾਣੀ ਨਾਮ-ਸਿਮਰਨ ਲਈ ਪ੍ਰੇਰਦੀ ਹੈ, ਅਨੰਦਮਈ, ਸਫਲ ਜੀਵਨ ਜੀਉਣ ਦੀ ਅਗਵਾਈ ਕਰਦੀ ਹੈ। ਦੋ ਸ਼ਬਦਾਂ ਦਾ ਹਵਾਲਾ ਦੇ ਰਹੇ ਹਾਂ ਜਿਨ੍ਹਾਂ ਵਿਚ ਗੁਰੂ ਮਹਾਰਾਜ ਨੇ ਸਿੱਖ ਦੇ ਨਿੱਤ ਦੇ ਜੀਵਨ ਦੀ ਮਰਯਾਦਾ ਦੱਸੀ ਹੈ। ਇਨ੍ਹਾਂ ਵਿਚ ਦਰਸਾਈ ਜੀਵਨ-ਜਾਚ ਦਾ ਪਾਲਣ ਕਰਨ ਨਾਲ ਅਸੀਂ ਸਾਰੇ ਦੁਖਾਂ, ਰੋਗਾਂ, ਚਿੰਤਾਵਾਂ, ਵਿਘਨਾਂ ਤੋਂ ਮੁਕਤ ਹੋ ਕੇ ਅਨੰਦ-ਮਈ ਸੁਖਾਂ ਭਰਿਆ ਜੀਵਨ ਪ੍ਰਾਪਤ ਕਰ ਸਕਦੇ ਹਾ। ਪਹਿਲੇ ਸ਼ਬਦ ਵਿਚ ਸ੍ਰੀ ਗੁਰੂ ਰਾਮਦਾਸ ਜੀ ਗੁਰਸਿੱਖ ਦੀ ਰੋਜ਼ ਦੀ ਕਿਰਿਆ ਦੱਸਦੇ ਹਨ:

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥੨॥(ਅੰਗ ੩੦੫)

ਅਰਥਾਤ ਜੋ ਮਨੁੱਖ ਸਤਿਗੁਰੂ ਦਾ ਸੱਚਾ ਸਿੱਖ ਅਖਵਾਂਦਾ ਹੈ ਉਹ ਰੋਜ਼ ਸਵੇਰੇ ਉਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ। ਹਰ ਰੋਜ਼ ਸਵੇਰੇ ਉੱਦਮ ਕਰ ਕੇ, ਇਸ਼ਨਾਨ ਕਰਦਾ ਹੈ ਤੇ ਫਿਰ ਨਾਮ ਰੂਪੀ ਅੰਮ੍ਰਿਤ ਸਰੋਵਰ ਵਿਚ ਟੁੱਭੀ ਲਾਉਂਦਾ ਹੈ। ਸਤਿਗੁਰੂ ਦੇ ਉਪਦੇਸ਼ ਅਨੁਸਾਰ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਹੈ (ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਉਮੈ ਖੋਈ) ਇਸ ਤਰ੍ਹਾਂ ਉਸ ਦੇ ਮਨ ਤੋਂ ਵੈਰ-ਵਿਰੋਧ ਵਿਕਾਰਾਂ ਤੇ ਪਾਪਾਂ ਦੀ ਮੈਲ ਲੱਥ ਜਾਂਦੀ ਹੈ, ਮਨ ਨਿਰਮਲ ਹੋ ਜਾਂਦਾ ਹੈ। ਫਿਰ ਦਿਨ ਚੜੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਜਾਂ ਸੁਣਦਾ ਹੈ ਅਤੇ ਕਿਰਤ ਕਰਦਿਆਂ, ਬਹਿੰਦਿਆਂ-ਉਠਦਿਆਂ
ਦਾ ਨਾਮ ਸਿਮਰਦਾ ਹੈ। ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ, ਉਹ ਗੁਰਸਿੱਖ ਗੁਰੂ ਨੂੰ ਬਹੁਤ ਚੰਗਾ ਲਗਦਾ ਹੈ। ਜਿਸ ‘ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦਿੰਦੇ ਹਨ, ਅਰਥਾਤ ਜਿਹੜਾ ਗੁਰਸਿੱਖ ਗੁਰਬਾਣੀ ਰਾਹੀਂ ਸਤਿਗੁਰੂ ਦੀ ਸਿੱਖਿਆ ਮੰਨ ਕੇ ਅਮਲ ਕਰਦਾ ਹੈ, ਭਲਕੇ ਉਠ ਕੇ ਨਾਮ ਜਪਦਾ ਹੈ, ਮਾਨੋ ਉਸ ਉੱਪਰ ਪ੍ਰਭੂ ਦੀ ਕਿਰਪਾ ਹੋ ਰਹੀ ਹੈ। ਗੁਰੂ ਜੀ ਐਸੇ ਗੁਰਸਿੱਖ ਦੀ ਚਰਨ-ਧੂੜ ਮੰਗਦੇ ਹਨ ਜੋ ਆਪ ਨਾਮ ਜਪਦੇ ਹਨ ਅਤੇ ਹੋਰਨਾਂ ਨੂੰ ਜਪਾਂਦੇ ਹਨ। ਨਾਮ ਜਪਣ ਵਾਲੇ ਗੁਰਸਿੱਖ ਨੂੰ ਗੁਰੂ ਜੀ ਕਿੰਨਾ ਮਾਣ ਬਖਸ਼ਦੇ ਹਨ। ਗੁਰਸਿੱਖ ਦਾ ਰੋਜ਼ਾਨਾ ਜੀਵਨ ਕਿਵੇਂ ਸੁਖ, ਸਹਿਜ ਵਾਲਾ ਅਤੇ ਅਨੰਦ ਭਰਪੂਰ ਹੋ ਸਕਦਾ ਹੈ? ਐਸੀ ਅਗਵਾਈ ਅਤੇ ਪ੍ਰੇਰਨਾ ਨਿਮਨ ਦਿੱਤੇ ਦੂਜੇ ਸਬਦ ਵਿਚ ਪ੍ਰਾਪਤ ਹੈ:

ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥

ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ॥੧॥ ਪ੍ਰਭ ਬਾਣੀ ਸਬਦੁ ਸੁਭਾਖਿਆ॥

ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ॥ਰਹਾਉ॥

ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ॥

ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ॥੨॥

ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ॥

ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ॥੩॥

ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ॥

ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ॥ (ਅੰਗ ੬੧੧)

ਅਰਥਾਤ ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ, ਪ੍ਰਭੂ

-ਡਾ. ਜਗਜੀਤ ਸਿੰਘ