ਲੇਖ
April 14, 2025
220 views 20 secs 0

ਸਿੱਖ ਧਰਮ ਵਿਚ ਦਸਤਾਰ ਦੀ ਮਹੱਤਤਾ

-ਬੀਬੀ ਪ੍ਰਕਾਸ਼ ਕੌਰਾਂ ਸੰਸਾਰ ਵਿਚ ਸਿੱਖ ਧਰਮ ਇਕ ਵਿਲੱਖਣ ਅਤੇ ਵੱਖਰੀ ਪਹਿਚਾਣ ਰੱਖਣ ਵਾਲਾ ਧਰਮ ਹੈ। ਸਿੱਖ ਦੇ ਪਹਿਰਾਵੇ ਵਿਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ। ਦਸਤਾਰ ਸਿੱਖੀ ਦੀ ਸ਼ਾਨ ਅਤੇ ਸਿੱਖ ਸਤਿਗੁਰਾਂ ਵੱਲੋਂ ਬਖ਼ਸ਼ੀ ਉਹ ਮਹਾਨ ਦਾਤ ਹੈ, ਜਿਸ ਨਾਲ ਸਿੱਖ ਦੇ ਨਿਆਰੇਪਨ ਦੀ ਹੋਂਦ ਦਾ ਪ੍ਰਗਟਾਵਾ ਹੁੰਦਾ ਹੈ। ਇਸ ਨੂੰ ਧਾਰਨ ਕਰ ਕੇ ਹਰ […]

ਲੇਖ
April 14, 2025
192 views 3 secs 0

ਭੱਟ ਕੀਰਤ ਜੀ

੧੫ ਅਪ੍ਰੈਲ ਨੂੰ ਜੰਗ ਵਿਚ ਜੂਝੇ -ਡਾ. ਗੁਰਪ੍ਰੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਭੱਟਾਂ ਦੇ ੧੨੩ ਸਵੱਈਆਂ ਵਿੱਚੋਂ ੮ ਸਵੱਈਏ ਭੱਟ ਕੀਰਤ ਜੀ ਦੇ ਉਚਾਰਨ ਕੀਤੇ ਹੋਏ ਹਨ। ਇਨ੍ਹਾਂ ਅੱਠਾਂ ਸਵੱਈਆਂ ਵਿੱਚੋਂ ਚਾਰਾਂ ਵਿਚ, ਭੱਟ ਕੀਰਤ ਜੀ ਨੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫ਼ਤ ਸਾਲਾਹ ਕੀਤੀ ਹੈ ਅਤੇ ਚਾਰਾਂ ਸਵੱਈਆਂ […]

ਲੇਖ
April 12, 2025
202 views 2 secs 0

ਵੈਸਾਖੀ

-ਗਿਆਨੀ ਗੁਰਜੀਤ ਸਿੰਘ ਬਸੰਤ ਰੁੱਤ ਦਾ ਦੂਸਰਾ ਮਹੀਨਾ ਵੈਸਾਖ ਆਪਣੇ ਆਪ ਦੇ ਵਿੱਚ ਸਮਾਜਿਕ ਅਧਿਆਤਮਕ ਤੇ ਇਤਿਹਾਸਿਕ ਪੱਖ ਨੂੰ ਸਮੋਈ ਬੈਠਾ ਹੈ। ਕਣਕ ਦੀ ਫਸਲ ਪੱਕ ਜਾਣ ‘ਤੇ ਖੁਸ਼ੀਆਂ ਦੇ ਮੇਲੇ ਦੇ ਵਜੋਂ ਵੈਸਾਖੀ ਮਨਾਈ ਜਾਂਦੀ ਹੈ। ਸਨਾਤਨ ਮਤ ਵਿਸਾਖਾ ਨਛੱਤਰ ਤੋਂ ਆਰੰਭ ਹੋਣ ਕਰਕੇ ਮਹੀਨੇ ਦਾ ਨਾਮ ਵਿਸਾਖ ਮੰਨਦੇ ਹਨ। ਗੁਰੂ ਨਾਨਕ ਸਾਹਿਬ ਵੈਸਾਖ […]

ਲੇਖ
April 10, 2025
231 views 5 secs 0

ਖ਼ਾਲਸਾ ਪੰਥ ਦੀ ਸਿਰਜਣਾ

ਖ਼ਾਲਸਾ ਪੰਥ ਦੀ ਸਿਰਜਣਾ ਦੁਨੀਆ ਦੇ ਧਾਰਮਿਕ ਇਤਿਹਾਸ ਵਿਚ ਇੱਕ ਨਵੇਕਲੀ ਘਟਨਾ ਸੀ। ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਧਾਰਮਿਕ ਪੈਗੰਬਰ ਨੇ ਪਹਿਲਾਂ ਏਨਾ ਵੱਡਾ ਇਕੱਠ ਸੱਦਿਆ ਹੋਵੇ ਤੇ ਫਿਰ ਉਸੇ ਇਕੱਠ ਵਿਚ “ਆਪੇ ਗੁਰ ਚੇਲਾ” ਦੀ ਰੀਤ ਤੋਰੀ ਹੋਵੇ। ਇਹ ਵਾਪਰਿਆ ਵੀ ਉਸ ਸਮੇਂ ਜਦੋਂ ਹਾਕਮ ਧਿਰਾਂ ਧਾਰਮਿਕ ਕੱਟੜ੍ਹਤਾ ਅਤੇ ਅਸਹਿਣਸ਼ੀਲਤਾ ਦੀ ਸਿਖਰ ’ਤੇ ਹੋਣ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੇ ਜਿਥੇ ਸਮੁੱਚੀ ਦੁਨੀਆ ਦੀ ਧਾਰਮਿਕ ਆਜ਼ਾਦੀ ਦੇ ਸੰਕਲਪ ਨਾਲ ਸਾਂਝ ਪੁਆਈ, ਉੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ
ਖ਼ਾਲਸਾ ਪੰਥ ਦੀ ਸਿਰਜਣਾ ਕਰ ਕੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਤੋਂ ਉਭਰੇ ਇਸ ਸੰਕਲਪ ਨੂੰ ਏਨਾ ਪਕੇਰਾ ਕਰ ਦਿੱਤਾ ਕਿ ਮੁੜ ਕਿਸੇ ਹਕੂਮਤ ਦੇ ਨਸ਼ੇ ਵਿਚ ਗ਼ਲਤਾਨ ਹਾਕਮ ਨੂੰ ਜਨਤਾ ਕੋਲੋਂ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹਣ ਦਾ ਖ਼ਿਆਲ ਤਕ ਵੀ ਛੱਡਣਾ ਪਿਆ। ਜੇ ਕਿਧਰੇ ਕਿਸੇ ਹਾਕਮ ਨੇ ਮੁੜ ਧਾਰਮਿਕ ਜਨੂੰਨ ਵਿਚ ਅੰਨ੍ਹੇ ਹੋ ਕੇ ਕਿਸੇ ਧਾਰਮਿਕ ਮੁੱਦੇ ਨੂੰ ਛੇੜਨ ਦੀ ਅਤੇ ਆਪਣਾ ਧਰਮ ਗਰੀਬ ਗੁਰਬੇ ਉਪਰ ਥੋਪਣ ਦੀ ਹਿਮਾਕਤ ਵੀ ਕੀਤੀ ਤਾਂ ਗੁਰੂ ਦੇ ਖਾਲਸੇ ਨੇ ਉਨ੍ਹਾਂ ਦੀ ਰੱਖਿਆ ਹਿੱਤ ਸਮੇਂ ਸਮੇਂ “ਸਿਰ ਦੀਜੈ ਬਾਂਹ ਨਾ ਛੋਡੀਐ” ਵਾਲੇ ਸੰਕਲਪ ਨੂੰ ਹੀ ਰੂਪਮਾਨ ਕੀਤਾ।

ਲੇਖ
April 10, 2025
218 views 7 secs 0

ਦਸਤਾਰ ਦਿਵਸ ‘ਤੇ ਵਿਸ਼ੇਸ਼: ਸਿੱਖ ਦੇ ਪਹਿਰਾਵੇ ਦਾ ਅਹਿਮ ਅੰਗ ਦਸਤਾਰ

-ਭਗਵਾਨ ਸਿੰਘ ਜੌਹਲ ਅੱਜ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਦਸਤਾਰ ਧਾਰੀ ਲੋਕ ਸਮੁੱਚੇ ਵਿਸ਼ਵ ਵਿੱਚ ਫੈਲੇ ਹੋਏ ਹਨ । ਅਸਲ ਵਿੱਚ ਵਿਸ਼ਵ ਦੇ ਛੋਟੇ-ਵੱਡੇ ਧਰਮਾਂ ਵਿੱਚੋਂ ਸਿੱਖ ਧਰਮ ਸੰਸਾਰ ਦਾ ਵਿਲੱਖਣ ਅਤੇ ਵੱਖਰੀ ਪਹਿਚਾਨ ਰੱਖਣ ਵਾਲਾ ਧਰਮ ਹੈ । ਸਿੱਖ ਦੇ ਪਹਿਰਾਵੇ ਵਿੱਚ ਦਸਤਾਰ ਦਾ ਵਿਸ਼ੇਸ ਸਥਾਨ ਹੈ । ਅੱਜ ਜਦੋਂ ਸਿੱਖ ਧਰਮ ਵਿਸ਼ਵ […]

ਲੇਖ
April 10, 2025
165 views 3 secs 0

ਭਾਈ ਬੱਲੂ ਜੀ

(੧੩ ਅਪ੍ਰੈਲ ਜੰਗ ਵਿਚ ਜੂਝੇ) -ਡਾ. ਗੁਰਪ੍ਰੀਤ ਸਿੰਘ* ਭਾਈ ਬੱਲੂ ਜੀ ਭਾਈ ਮੂਲਾ ਦੇ ਪੁੱਤਰ ਤੇ ਭਾਈ ਰਾਉ ਦੇ ਪੋਤਰੇ ਸਨ। ਆਪ ਭਾਈ ਮਨੀ ਸਿੰਘ ਜੀ ਦੇ ਦਾਦਾ ਸਨ। ਆਪ ਰਾਜਪੂਤਾਂ ਦੇ ਪਰਮਾਰ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਨ। ਇਨ੍ਹਾਂ ਦਾ ਪਿਛੋਕੜ ਹਿਮਾਚਲ ਦੀ ਰਿਆਸਤ ਨਾਹਨ ਨਾਲ ਸੀ। ਸੋਲ੍ਹਵੀਂ ਸਦੀ ਵਿਚ ਨਾਹਨ ਤੋਂ ਮੁਲਤਾਨ ਚਲੇ ਗਏ […]

ਲੇਖ
April 10, 2025
210 views 1 sec 0

ਭਾਈ ਬਚਿੱਤਰ ਸਿੰਘ

(੧੨ ਅਪ੍ਰੈਲ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼) -ਡਾ. ਗੁਰਪ੍ਰੀਤ ਸਿੰਘ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਬੇਟੇ, ਭਾਈ ਮਾਈਦਾਸ ਦੇ ਪੋਤੇ ਤੇ ਭਾਈ ਬੱਲੂ ਦੇ ਪੜਪੋਤੇ ਸਨ। ਆਪ ਦਾ ਜਨਮ ੧੨ ਅਪ੍ਰੈਲ ੧੬੬੩ ਈ. ਦੇ ਦਿਨ ਪਿੰਡ ਅਲੀਪੁਰ (ਜ਼ਿਲ੍ਹਾ ਮੁੱਜ਼ਫ਼ਰਗੜ੍ਹ) ਵਿਚ ਹੋਇਆ। ਭਾਈ ਮਨੀ ਸਿੰਘ ਜੀ ਨੇ ਆਪਣੇ ਜਿਹੜੇ ਪੰਜ ਬੇਟੇ ਸ੍ਰੀ ਗੁਰੂ ਗੋਬਿੰਦ […]

ਲੇਖ
April 10, 2025
121 views 0 secs 0

ਫੂਲਕੀਆ ਮਿਸਲ

ਸਿੱਖ ਮਿਸਲਾਂ : -ਡਾ. ਗੁਰਪ੍ਰੀਤ ਸਿੰਘ ਇਸ ਮਿਸਲ ਦਾ ਬਾਨੀ ਚੌਧਰੀ ਫੂਲ ਸੀ। ਉਸਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਅਸੀਸ ਦਿੱਤੀ ਸੀ ਕਿ ਕਈ ਪੀੜ੍ਹੀਆਂ ਤੱਕ ਉਸਦਾ ਖ਼ਾਨਦਾਨ ਰਾਜ ਕਰੇਗਾ। ਪਟਿਆਲਾ, ਨਾਭਾ ਅਤੇ ਜੀਂਦ ਦੇ ਇਲਾਕਿਆਂ ਉਤੇ ਇਸ ਮਿਸਲ ਨੇ ਰਾਜ ਕੀਤਾ। ਫੂਲ ਦੇ ਵੱਡੇ ਪੁੱਤਰ ਤਿਲੋਕਾ ਨੇ ਨਾਭਾ ਤੇ ਜੀਂਦ ਉਪਰ ਅਤੇ ਛੋਟੇ […]

ਲੇਖ
April 10, 2025
124 views 12 secs 0

ਸਤ ਕਲਾ

ਸੋਲਾਂ ਕਲਾਵਾਂ  -ਡਾ. ਇੰਦਰਜੀਤ ਸਿੰਘ ਗੋਗੋਆਣੀ ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥. (ਅੰਗ ੧੫੬) ਮਾਨਵੀ ਜੀਵਨ ਦੀਆਂ ਸੋਲਾਂ ਸ਼ਕਤੀਆਂ ਵਿੱਚੋਂ ਤੇਰ੍ਹਵੀਂ ਕਲਾ ‘ਸਤ ਕਲਾ’ ਹੈ। ਸਤ ਤੋਂ ਭਾਵ ਸੱਚ ਹੈ। ਆਮ ਤੌਰ ‘ਤੇ ਜਤੀ ਸਤੀ ਸ਼ਬਦ ਇਕੱਠਾ ਵੀ ਆਉਂਦਾ ਹੈ। ਭਾਵ ਜਤ ਉੱਪਰ ਸਤ ਨਾਲ ਪਹਿਰਾ ਦੇਣਾ। […]

ਲੇਖ
April 10, 2025
220 views 15 secs 0

ਧਾਰਮਿਕ ਅਜ਼ਾਦੀ ਅਤੇ ਅਧਿਕਾਰਾਂ ਦਾ ਪ੍ਰਤੀਕ : ਸ੍ਰੀ ਅਨੰਦਪੁਰ ਸਾਹਿਬ

-ਡਾ. ਪਰਮਵੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦੀ ਸ਼ਾਨ, ਸਵੈਮਾਣ ਅਤੇ ਖ਼ਾਲਸਈ ਮਰਯਾਦਾ ਦਾ ਕੇਂਦਰ ਹੈ। ਇਸ ਨਗਰ ਦੀ ਸ਼ੋਭਾ ਦਾ ਵਰਣਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਹੰਸ ਰਾਮ ਕਹਿੰਦਾ ਹੈ ਕਿ ਇਸ ਨਗਰ ਵਿਖੇ ਚਾਰੇ ਵਰਨ ਅਤੇ ਚਾਰੇ ਆਸ਼ਰਮ ਅਨੰਦ ਨਾਲ ਜੀਵਨ ਬਸਰ ਕਰਦੇ ਹਨ। ਅਨੰਦ ਦੀ ਜੜ੍ਹ ਹੋਣ […]