ਗੁਰਬਾਣੀ ਵਿਚਾਰ: ਚੇਤਿ ਗੋਵਿੰਦੁ ਅਰਾਧੀਐ
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥ ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥ ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ॥ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ॥ ਹਰਿ ਦਰਸਨ ਕੰਉ ਮਨੁ ਲੋਚਦਾ […]
ਵੈਰੀ ਠੋਕਿਆ ਲੰਡਨ ਵਿੱਚ ਜਾ ਕੇ
-ਮੇਜਰ ਸਿੰਘ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਅੰਗਰੇਜ਼ੀ ਹਕੂਮਤ ਦੇ ਵੱਲੋਂ ਜੋ ਕਤਲੇਆਮ ਕੀਤਾ ਗਿਆ ਉਸ ਦਾ ਬਦਲਾ ਸਰਦਾਰ ਊਧਮ ਸਿੰਘ ਨੇ 21 ਸਾਲਾਂ ਦੇ ਬਾਅਦ 13 ਮਾਰਚ 1940 ਨੂੰ ਸਰ ਮਾਈਕਲ ਓਡਵਾਇਰ ਨੂੰ ਮਾਰ ਕੇ ਲਿਆ। ਊਧਮ ਸਿੰਘ ਕਾਫੀ ਸਮੇਂ ਤੋਂ ਲੰਡਨ ‘ਚ ਸੀ ਤੇ ਮੌਕੇ ਦੀ ਭਾਲ ਵਿੱਚ […]
ਸਤਿਗੁਰ ਤੇ ਜੋ ਮੂੰਹ ਫਿਰੇ…
-ਮੇਜਰ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਰੀ ਸਮੇਂ ਹਜ਼ੂਰ ਸਾਹਿਬ ਜੋ 52 ਬਚਨ ਬਖਸ਼ੇ ਤੇ ਲਿਖਤੀ ਮਿਲਦੇ ਹਨ, ਜਿਨ੍ਹਾਂ ਵਿਚ ਇਕ ਬਚਨ ਇਹ ਵੀ ਹੈ ਕਿ ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਕਰਨੇ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲੈ ਕੇ ਚਲਣਾ। ਸਿੱਖ ਇਤਿਹਾਸ ‘ਚ ਅਜਿਹੀਆਂ ਬਹੁਤ ਘਟਨਾਵਾਂ […]
ਦਿੱਲੀ ਫਤਿਹ ਦਿਹਾੜਾ (11 ਮਾਰਚ 1783)
-ਮੇਜਰ ਸਿੰਘ ਵੈਸੇ ਤਾਂ ਖ਼ਾਲਸੇ ਨੇ ਕਈ ਵਾਰ ਦਿੱਲੀ ਨੂੰ ਜਿੱਤੇ ਜਿੱਤੇ ਛੱਡਿਆ ਪਰ 1783 ਦਿੱਲੀ ਫਤਿਹ ਦਾ ਖਾਸ ਇਤਿਹਾਸ ਹੈ। ਕਰੋੜਸਿੰਘੀਆ ਮਿਸਲ ਦੇ ਜਥੇਦਾਰ ਸਰਦਾਰ ਬਘੇਲ ਸਿੰਘ ਨੇ 40000 ਫ਼ੌਜ ਨਾਲ ਦਿੱਲੀ ‘ਤੇ ਚੜ੍ਹਾਈ ਕੀਤੀ, ਇਸ ਵੇਲੇ ਨਾਲ ਸ: ਜੱਸਾ ਸਿੰਘ ਰਾਮਗੜ੍ਹੀਆ , ਜੱਸਾ ਸਿੰਘ ਆਹਲੂਵਾਲੀਆ ਸ: ਰਾਏ ਸਿੰਘ ਭੰਗੀ ਆਦਿਕ ਸਰਦਾਰ ਵੀ ਸਨ। ਬੁਰਾੜੀ […]
ਬਾਲ-ਕਥਾ: ਝੂਠ ਦਾ ਸਹਾਰਾ ਨਾ ਲਵੋ
-ਸ. ਸੁਖਦੇਵ ਸਿੰਘ ਸ਼ਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਦੋ ਦਿਨਾਂ ਦਾ ਸਮਾਗਮ ਚੱਲ ਰਿਹਾ ਸੀ। ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਦੋਵੇਂ ਦਿਨ ਸਮਾਗਮ ‘ਚ ਹਾਜ਼ਰੀ ਭਰਨੀ ਹੈ। ਇੱਕ ਪਿੰਡ ਦੀ ਸੰਗਤ ਇੱਕ ਦਿਨ ਦਾ ਸਮਾਗਮ ਸਮਾਪਤ ਹੋਣ ‘ਤੇ ਜਾਣਾ ਚਾਹੁੰਦੀ ਸੀ। ਉਸ ਪਿੰਡ ਦੀ ਸੰਗਤ ਨੇ ਸੋਚਿਆ ਕਿ […]
ਪਾਉਂਟਾ ਸਾਹਿਬ ਦਾ ਹੋਲਾ ਮਹੱਲਾ
-ਸ. ਭਗਵਾਨ ਸਿੰਘ ਜੌਹਲ ਸਰਬੰਸਦਾਨੀ ਪਿਤਾ, ਨੀਲੇ ਦੇ ਸ਼ਾਹਸਵਾਰ, ਸੰਤ-ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਇਕ ਨਿਵੇਕਲੀ ਵਿਚਾਰਧਾਰਾ ਦਿੱਤੀ। ਮਨੁੱਖੀ ਸਮਾਜ ਦੇ ਦੋਵੇਂ ਅੰਗਾਂ ਇਸਤਰੀ ਤੇ ਪੁਰਸ਼ ਲਈ ਗ੍ਰਹਿਸਥੀ ਹੋਣਾ, ਪਰਉਪਕਾਰੀ ਹੋਣਾ ਅਤੇ ਹਰ ਸਮੇਂ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਾ ਸਮਰਪਿਤ ਕਰਨ ਲਈ ਆਪਣੇ ਪੈਰੋਕਾਰਾਂ […]
ਸਰਦਾਰ ਬਘੇਲ ਸਿੰਘ ਜੀ
(੧੧ ਮਾਰਚ, ਦਿੱਲੀ ਫਤਿਹ) -ਡਾ. ਗੁਰਪ੍ਰੀਤ ਸਿੰਘ ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆ ਮਿਸਲ ਦਾ ਬਹਾਦਰ ਜਰਨੈਲ ਸੀ, ਜਿਸ ਮਿਸਲ ਦੀ ਨੀਂਹ ਸ. ਸ਼ਾਮ ਸਿੰਘ ਨੇ ਰੱਖੀ ਸੀ। ਸ਼ਾਮ ਸਿੰਘ ਦਾ ਪਿੰਡ ਨਾਰਲਾ ਸੀ, ਜੋ ਪਹੂਵਿੰਡ ਦੇ ਨੇੜੇ ਸੀ। ਸ਼ਾਮ ਸਿੰਘ ਜਦ ਜੁਆਨ ਹੋਇਆ ਤਾਂ ਘਰ ਛੱਡ ਕੇ ਕਪੂਰ ਸਿੰਘ ਸਿੰਘਪੁਰੀਏ ਦੇ ਡੇਰੇ ‘ਤੇ ਰਹਿਣ ਲੱਗਾ। […]
ਪੈਰਸ ਦੇ ਹੋਟਲ ਵਿਚ ਇਕ ਸਿੰਘ ਦੀ ਰਾਤ
-ਪ੍ਰਿੰ. ਨਰਿੰਦਰ ਸਿੰਘ ਸੋਚ ਇਕ ਇਤਿਹਾਸ ਦਾ ਖੋਜੀ ਸਿੰਘ ਕਈ ਦੇਸ਼ਾਂ ਪ੍ਰਦੇਸ਼ਾਂ ਦੀਆਂ ਲਾਇਬ੍ਰੇਰੀਆਂ ਵਿੱਚੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਾਗਜ਼-ਪੱਤਰ ਲੱਭਦਾ ਫਿਰਦਾ ਸੀ। ਇਸ ਸੰਬੰਧ ਵਿਚ ਘੁੰਮਦਾ ਉਹ ਪੈਰਸ ਦੇ ਇਕ ਹੋਟਲ ਵਿਚ ਠਹਿਰਿਆ। ਉਸ ਹੋਟਲ ਦੀ ਇਨਚਾਰਜ ਇਕ ‘ਇਸਤਰੀ” ਸੀ। ਜਦੋਂ ਅਨੋਖੇ ਅਤੇ ਅਜਨਬੀ ਖੋਜੀ ਨੇ ਆਪਣੇ ਨਾਮ ਅੱਗੇ ਸਿੰਘ ਸ਼ਬਦ ਲਿਖਿਆ ਤਾਂ ਉਸ […]