ਭਰਥਰਿ ਦੇ ਪਰਥਾਏ ਸਾਰੇ ਜਹਾਨ ਦੇ ਵਾਸਤੇ ਸਾਂਝਾ ਉਪਦੇਸ਼ ਉਚਾਰਨ ਕਰਦਿਆਂ ਸਤਿਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ।
ਕਿ ਹਿਰਦੇ ਰੂਪੀ ਭਾਂਡੇ ਦੇ ਵਿੱਚ ਗੁਰੂ ਦੇ ਉਪਦੇਸ਼ ਦਾ ਗੁੜ ਹੋਵੇ, ਧਿਆਨ ਦਾ ਪਾਣੀ ਰਲਾਇਆ ਜਾਵੇ, ਕਰਨੀ ਦੇ ਸਕ ਪਾ ਕੇ ਭਾਵ ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਅਮਲੀ ਜਾਮਾ ਪਹਿਨਾਇਆ ਜਾਵੇ, ਸਾਰੇ ਕਿਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਣ ਦੀ ਭੱਠੀ ਹੋਵੇ, ਪ੍ਰੇਮ ਦਾ ਪੋਚਾ ਮਾਰਨ ਦੇ ਨਾਲ, ਉਹ ਰਸ ਪ੍ਰਗਟ ਹੁੰਦਾ ਹੈ, ਜੋ ਮਨ ਨੂੰ ਸਦੀਵੀ ਮਸਤੀ ਪ੍ਰਦਾਨ ਕਰਦਾ ਹੈ, ਜੋ ਫਿਰ ਦੁਬਾਰਾ ਜੀਵਨ ਦੇ ਵਿੱਚ ਉਤਰਦੀ ਨਹੀਂ,ਦਿਨ ਰਾਤ ਦੀ ਲਿਵ ਲੱਗੀ ਰਹਿੰਦੀ ਹੈ ਤੇ
ਤੇ ਅਨਹਦ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ, ਸਹਿਜ ਦੇ ਵਿੱਚ ਟਿਕ ਕੇ ਐਸੇ ਰਸ ਨੂੰ ਚੱਖਣ ਵਾਲਾ ਮਨੁੱਖ ਪੂਰੇ ਸੱਚ ਨੂੰ ਜਾਣ ਲੈਂਦਾ ਹੈ, ਅੰਮ੍ਰਿਤ ਦੇ ਵਾਪਾਰੀ ਬਣ ਕੇ ਛੋਛੇ ਨਸ਼ਿਆਂ ਦਾ ਭਾਉ ਧਾਰਨ ਨਹੀਂ ਕਰਦੇ, ਐਸੇ ਰਸ ਨੂੰ ਚੱਖਣ ਵਾਲਾ ਮਨੁੱਖ ਪਰਮਾਤਮਾ ਦੇ ਦਰ ਦਰਸ਼ਨ ਕਾ ਪ੍ਰੀਤਮ ਹੁੰਦਾ, ਆਵਾ ਗਵਣ ਤੋਂ ਮੁਕਤੀ ਤੇ ਬੈਕੁੰਠ ਵੀ ਉਹਨੂੰ ਕਿਸੇ ਕੰਮ ਦੇ ਨਹੀਂ ਲੱਗਦੇ, ਐਸਾ ਮਨੁੱਖ ਆਪਣਾ ਜਨਮ ਜੁਆਰੀ ਦੀ ਤਰ੍ਹਾਂ ਨਹੀਂ ਹਾਰਦਾ,ਸਗੋਂ ਸਾਰੇ ਜਗਤ ਦਾ ਜੇਤੂ ਬਣ ਜਾਂਦਾ ਹੈ।
ਸਤਿਗੁਰ ਸਾਡੇ ਸਾਰਿਆਂ ਦੇ ਉੱਪਰ ਕਿਰਪਾ ਕਰਨ, ਅਸੀਂ ਆਪ ਆਪਣੇ ਜੀਵਨ ਦੇ ਵਿੱਚ ਸਦੀਵੀ ਰਸ ਦੀ ਪ੍ਰਾਪਤੀ ਕਰ ਸਕੀਏ, ਤੇ ਹੋਰਨਾਂ ਦੇ ਤਾਈ ਇਸ ਰਸ ਦੀ ਪ੍ਰੇਰਨਾ ਦੇ ਸਕੀਏ ਤਾਂ ਜੋ ਮਨੁੱਖਾਂ ਦਾ ਜੀਵਨ ਸਤਿਗੁਰ ਦੇ ਉਪਦੇਸ਼ ਸਾਵਣ ਸਰਸ ਮਨਾ ਵਾਲਾ ਹੋ ਸਕੇ
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ
