ਪੰਜਾਬ ਚ ਇਕੋ ਇਕ ਦਰਿਆ ਹੈ
ਰਾਵੀ ਜਿਹੜੀ ਕਿਸੇ ਵੇਲੇ ਅੰਮ੍ਰਿਤਸਰ ਦੇ ਨਜਦੀਕ ਵਗਦੀ ਸੀ ਸਿਰਫ ਇਸ ਨੇ ਆਪਣਾ ਰਸਤਾ ਬਦਲਿਆ ਹੈ । ਇਹ ਅੰਮ੍ਰਿਤਸਰ ਤੋਂ ਹੁਣ ਕੋਈ ਚਾਲੀ ਕਿਲੋਮੀਟਰ ਦੂਰ ਵਗਦੀ ਹੈ। ਕਕੜ ਰਾਣੀਆਂ ਕੋਲੋ ਇਹ ਪਾਕਿਸਤਾਨ ਚ ਦਾਖਲ ਹੋ ਜਾਂਦੀ ਏ।
ਦਰਿਆਵਾਂ ਦਾ ਆਪਣਾ ਕੋਈ ਰਸਤਾ ਨਹੀਂ ਹੁੰਦਾ ਇਹ ਧਰਾਤਲ ਤੋਂ ਹੇਠਾਂ ਵਗਦੇ ਨੇ । ਧਰਤੀ ਤੋਂ ਥੋੜਾ ਡੂੰਘਾ । ਇੱਕੇ ਜਗ੍ਹਾ ਤੇ ਵਗਣ ਕਰਕੇ ਇਨ੍ਹਾਂ ਨੇ ਕਈ ਸਦੀਆ ਤੋਂ ਰਸਤਾ ਬਣਾਇਆ ਹੋਇਆ ਹੈ। ਜਿਥੇ ਦਰਿਆ ਦੇ ਕੰਢੇ ਤੇ ਸ਼ਹਿਰ ਪੈਂਦਾ ਹੈ ਓਥੇ ਬੰਨ ਬਣਾ ਦਿੱਤੇ ਗਏ । ਬਾਕੀ ਇਸ ਨੂੰ ਖੁੱਲਾ ਛੱਡ ਦਿੱਤਾ ਗਿਆ। ਜਿਧਰ ਨੂੰ ਪਾਣੀ ਨੇ ਜ਼ੋਰ ਫੜਿਆ ਓਧਰ ਨੂੰ ਹੀ ਤੁਰ ਪੈਂਦਾ ਏ। ਇਸ ਤਕਨੀਕੀ ਯੁੱਗ ਚ ਦਰਿਆਵਾਂ ਦੇ ਕਿਨਾਰੇ ਬੰਨ ਬਣਾਉਣੇ ਐਨੇ ਔਖੇ ਨਹੀਂ ਹਨ । ਆਵਾਜਾਈ ਦੇ ਸਾਧਨ ਬਹੁਤ ਹਨ । ਕੰਮ ਕੋਈ ਔਖਾ ਨਹੀਂ।
ਕਸ਼ਮੀਰ ਚ ਵੰਦੇ ਭਾਰਤ ਰੇਲ ਲਈ ਏਸ਼ੀਆ ਦਾ ਸਭ ਤੋਂ ਉੱਚਾ ਪੁਲ ਪਹਾੜਾ ਚ ਬਣ ਸਕਦਾ ਹੈ ਤਾਂ ਦਰਿਆਵਾਂ ਦੇ ਕੰਢੇ ਕਿਉ ਨਹੀਂ ਬਣ ਸਕਦੇ । ਕੇਂਦਰ ਹੋਵੇ ਜਾ ਰਾਜ ਸਰਕਾਰ ਦੋਵਾਂ ਦੀਆਂ ਨੀਤਾਂ ਮਾੜੀਆ ਨੇ। ਦੋ ਸਾਲ ਬਾਅਦ ਘਗਰ ਅਤੇ ਤਿੰਨ ਸਾਲ ਬਾਅਦ ਸਤਲੁਜ ਬਿਆਸ ਟੁੱਟਦੇ ਰਹਿਣਗੇ । ਅਸੀ ਉਜੜਦੇ ਰਹਾਂਗੇ ਉਹ ਵੇਖਦੇ ਰਹਿਣਗੇ।
