ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਸਲ ਸ਼ਹੀਦਾਂ ਜਿਨ੍ਹਾਂ ਦਾ ਜਨਮ ਦਿਹਾੜਾ ਸਿੱਖ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਬਾਬਾ ਦੀਪ ਸਿੰਘ ਜੀ ਦੀ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਭੂਮਿਕਾ ਹੈ। ਜਿੱਥੇ ਉਹ ਜਰਵਾਣਿਆਂ ਵਿਰੁੱਧ ਖੰਡਾ ਖੜਕਾ ਕੇ ਸ਼ਹੀਦੀ ਪ੍ਰਾਪਤ ਕਰਕੇ ਅਮਰ ਹੋਏ ਉੱਥੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ-ਲਿਖਤ ਲੜੀਵਾਰ ਬੀੜਾਂ ਵੀ ਤਿਆਰ ਕੀਤੀਆਂ। ਬਾਬਾ ਦੀਪ ਸਿੰਘ ਜੀ ਦੀ ਹੱਥ-ਲਿਖਤ ਇੱਕ ਲੜੀਵਾਰ ਬੀੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਹੈ ਜਿਸ ਨੂੰ ਗੁਰਪੁਰਬ ਜਾਂ ਕਿਸੇ ਇਤਿਹਾਸਕ ਦਿਹਾੜੇ ਮੌਕੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਸਰੂਪ ਨੂੰ ਸੁਨਹਿਰੀ ਬੀੜ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਇਸ ਦੀ ਜਿਲਦ ਸੁੰਦਰ ਸੁਨਹਿਰੀ ਰੰਗ ਦੀ ਹੈ ਜਿਸ ਉੱਤੇ ਕਢਾਈ ਦੇ ਛਾਪੇ ਹਨ।…
ਖ਼ਾਸ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਜਿੰਨੇ ਵੀ ਇਤਿਹਾਸਕ ਅਸਥਾਨ ਹਨ, ਉੱਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਹੁੰਦਾ ਹੈ।…
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਸਰੂਪ ਨੂੰ ਗੁਰਤਾਗੱਦੀ ਸੌਂਪੀ ਸੀ, ਇਸ ਪਰੰਪਰਾ ਨੂੰ ਸਿੱਖ ਸੰਸਥਾ ਨੇ ਬਾਖੂਬੀ ਸੰਭਾਲਿਆ ਹੈ।
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਹੋਣ!
(ਲੇਖਕ ਦੀ ਫੇਸਬੁੱਕ ਕੰਧ ਤੋਂ, ਸਿਰਲੇਖ ਅਨੁਸਾਰ ਲੋੜੀਂਦੀ ਐਡੀਟਿੰਗ ਕਰਨ ਉਪਰੰਤ ਧੰਨਵਾਦ ਸਹਿਤ)
ਸ. ਜਸਕਰਨ ਸਿੰਘ
(ਨਿੱਜੀ ਸਹਾਇਕ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ)
