ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਤੀ ਪੰਜਾਬ ਦੀ ਝਾਕੀ

ਨਵੀਂ ਦਿੱਲੀ: ਨਵੀਂ ਦਿੱਲੀ ਦੇ ਕਰਤਵ ਪੱਥ ਤੋਂ 26 ਜਨਵਰੀ ਦੇ ਮੌਕੇ ‘ਤੇ ਕੱਢੀ ਗਈ ਰਾਸ਼ਟਰੀ ਪੱਧਰ ਦੀ ਪਰੇਡ ਦੌਰਾਨ ਜਿਥੇ ਦੇਸ਼ ਦੇ ਵੱਖ ਵੱਖ ਸੂਬਿਆਂ ਦੀਆਂ ਝਾਕੀਆਂ ਦਿਖਾਈਆਂ ਗਈਆਂ ਉਥੇ ਪੰਜਾਬ ਦੀ ਕੱਢੀ ਗਈ ਝਾਕੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਹੀਦੀ ਨੂੰ ਸਮਰਪਿਤ ਕੀਤੀ ਗਈ। ਇਸ ਝਾਕੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਦਾ ਮਾਡਲ, ਖੰਡਾ ਅਤੇ ਇਕ ਓਂਕਾਰ ਦੇ ਚਿੰਨ੍ਹ ਵੀ ਦਿਖਾਏ ਗਏ ਉਥੇ ਇਸ ਝਾਕੀ ਵਿੱਚ ਦਸਮ ਗ੍ਰੰਥ ਦੀ ਬਾਣੀ ਜਿਸ ਵਿਚ ਨੌਵੀਂ ਪਾਤਸ਼ਾਹੀ ਨਾਲ਼ ਸਬੰਧਿਤ ਸ਼ਬਦ ਹਨ, ਦਾ ਕੀਰਤਨ ਕਰਦੇ ਰਾਗੀ ਸਿੰਘਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਝਾਕੀ ਦੇ ਅਗਲੇ ਪਾਸੇ ਜਿੱਥੇ ਇਕ ਓਂਕਾਰ ਦਾ ਚਿੰਨ ਸਥਾਪਿਤ ਕੀਤਾ ਗਿਆ ਸੀ, ਉਥੇ ਉਸਦੇ ਪਿਛਲੇ ਪਾਸੇ ਆਸ਼ੀਰਵਾਦ ਦੇ ਰਿਹਾ ਹੱਥ ਬਣਾ ਕੇ ਉਸ ਵਿੱਚ ਬਸੰਤੀ ਰੰਗ ਦੀ ਵੱਡੀ ਚਾਦਰ ਉੱਪਰ ਹਿੰਦੀ ਭਾਸ਼ਾ ਵਿਚ “ਹਿੰਦ ਦੀ ਚਾਦਰ” ਲਿਖ ਕੇ ਪ੍ਰਦਰਸ਼ਿਤ ਕੀਤਾ ਗਿਆ, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧਰਮ ਲਈ ਦਿੱਤੀ ਸ਼ਹਾਦਤ ਦੀ ਯਾਦ ਦਵਾ ਰਿਹਾ ਸੀ।