ਬੇਟੀ ਬਚਾਓ ਬੇਟੀ ਪੜਾਓ ਸਕੀਮ ਅਧੀਨ 12 ਫਰਵਰੀ ਨੂੰ ਸਰੂਪ ਰਾਣੀ ਕਾਲਜ ਵਿਖੇ ਲੜਕੀਆਂ ਲਈ ਲਗਾਇਆ ਜਾਵੇਗਾ ਰੋਜਗਾਰ ਅਤੇ ਸਵੈ-ਰੋਜਗਾਰ ਕੈਂਪ

ਅੰਮ੍ਰਿਤਸਰ -ਪੰਜਾਬ ਸਰਕਾਰ ਦੇ ਘਰ—ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀਮਤੀ ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ)-ਕਮ-ਮੁੱਖ ਕਾਰਜਕਾਰੀ ਅਫਸਰ ਡੀ.ਬੀ.ਈ.ਈ ਅੰਮ੍ਰਿਤਸਰ ਨੇ ਕੀਤਾ। ਉਹਨਾਂ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਅਧੀਨ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਲੜਕੀਆਂ ਲਈ ਰੋਜਗਾਰ ਅਤੇ ਸਵੈ ਰੋਜਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਮੁਕੇਸ਼ ਸਰੰਗਲ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਅਧੀਨ 12 ਫਰਵਰੀ 2026 ਦਿਨ ਵੀਰਵਾਰ ਨੂੰ ਸਵੇਰੇ 10.00 ਵਜੇ, ਸਿਰਫ ਲੜਕੀਆਂ ਲਈ ਸਰਕਾਰੀ ਸਰੂਪ ਰਾਣੀ ਕਾਲਜ ਲੜਕੀਆਂ ਵਿਖੇ ਰੋਜਗਾਰ ਕੈਂਪ ਅਤੇ ਸਵੈ ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਰੋਜਗਾਰ ਕੈਂਪ ਵਿੱਚ ਇੰਨਫਯੂਸ ਸੋਲਿਯੂਸ਼ਨ, ਕੇਅਰ ਹੈਲਥ ਇੰਸ਼ੋਰੈਂਸ, ਲੋਂਗ ਲਾਚੀ ਕੈਫੇ, ਜੂਡੀਓ ਸਟੋਰ, ਡੀ-ਮਾਰਟ, ਸਵਾਨੀ ਮੋਟਰਸ, ਸਾਡਾ ਪਿੰਡ, ਸਤਿਆ ਭਾਰਤੀ ਸਕੂਲ, ਨਿਧਿਆ ਵੈਲਥ ਅਡਵਾਈਸਰੀ, ਪੁਖਰਾਜ ਹੈਲਥ ਕੇਅਰ, ਪੀ.ਐਨ.ਬੀ ਮੇਟ ਲਾਈਫ, ਸਟਾਰ ਹੈਲਥ ਅਤੇ ਮੈਕਸੀਕਸ ਕੋਚਰਟੇਕ ਵਰਗੀਆਂ ਨਾਮੀ ਕੰਪਨੀਆਂ ਵੱਲੋ ਭਾਗ ਲਿੱਤਾ ਜਾਵੇਗਾ। ਇਹਨਾਂ ਕੰਪਨੀਆਂ ਵੱਲੋਂ ਪ੍ਰਾਰਥੀਆਂ ਨੂੰ 9000 ਤੋਂ ਲੈ ਕੇ 35,000 ਤੱਕ ਤਨਖਾਹ ਦਿੱਤੀ ਜਾਵੇਗੀ। ਇਸ ਕੈਂਪ ਵਿੱਚ 10ਵੀਂ, 12ਵੀਂ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਚਾਹਵਾਨ ਉਮੀਦਵਾਰ ਆਪਣੇ ਯੋਗਤਾ ਦੇ ਸਰਟੀਫਿਕੇਟ ਲੈ ਕੇ ਵੀਰਵਾਰ ਸਵੇਰੇ 10:00 ਵਜੇ ਸਰਕਾਰੀ ਸਰੂਪ ਰਾਣੀ ਕਾਲਜ ਵਿਖੇ ਪਹੁੰਚ ਸਕਦੇ ਹਨ। ਇਸ ਤੋਂ ਇਲਾਵਾ ਡਿਪਟੀ ਸੀ.ਈ.ਓ ਸ਼੍ਰੀ ਤੀਰਥ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਸਵੈ ਰੋਜਗਾਰ ਕੈਂਪ ਵਿੱਚ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ, ਜਿਲ੍ਹਾ ਮੈਨੇਜਰ ਬੈਕਫਿੰਕੋ ਅੰਮ੍ਰਿਤਸਰ ਅਤੇ ਲੀਡ ਬੈਂਕ ਮੈਨੇਜਰ ਅੰਮ੍ਰਿਤਸਰ ਸਵੈ ਰੋਜਗਾਰ ਸਬੰਧੀ ਸਕੀਮਾ ਦੀ ਜਾਣਕਾਰੀ ਸਾਂਝਾ ਕਰਨ ਲਈ ਸ਼ਾਮਲ ਹੋ ਰਹੇ ਹਨ। ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਲੜਕੀਆਂ ਦਾ ਸਿਹਤ ਵਿਭਾਗ ਵੱਲੋਂ ਫ੍ਰੀ ਚੈਕਅਪ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਈਨ ਨੰਬਰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।