ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੁੱਲ 220 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ
ਅੰਮ੍ਰਿਤਸਰ -ਸਿੱਖਿਆ ਵਿਭਾਗ ਪੰਜਾਬ ਦੀਆਂ ਹਿਦਾਇਤਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦਸਵੀਂ ਬਾਰਵੀਂ ਜਮਾਤਾਂ ਦੀਆਂ ਸਲਾਨਾ ਪ੍ਰੀਖਿਆਵਾਂ 2026 , 17 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਜਿਨਾਂ ਨੂੰ ਸੁਚੱਜੇ, ਨਿਰਪੱਖ ਅਤੇ ਨਕਲ ਰਹਿਤ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਅਤੇ ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ ਸ੍ਰੀ ਰਜੇਸ਼ ਖੰਨਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਲ੍ਹੇ ਵਿੱਚ ਕੁੱਲ 220 ਕੇਂਦਰ ਸਥਾਪਿਤ ਕੀਤੇ ਗਏ ਹਨ, ਇਸ ਦੇ ਨਾਲ 204 ਸੈਲਫ ਸੈਂਟਰ ਹਨ ਜਿਨਾਂ ਵਿੱਚ ਡੀਏ ਕੋਡ ਦੇ ਵਿਦਿਆਰਥੀ ਪ੍ਰੀਖਿਆ ਦੇਣਗੇ
ਜ਼ਿਲਾ ਅੰਮ੍ਰਿਤਸਰ ਵਿੱਚ ਕੁੱਲ 83077 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ ਜਿਨਾਂ ਵਿੱਚ ਅੱਠਵੀਂ ਦੇ 28232 ਵਿਦਿਆਰਥੀ ਦਸਵੀਂ ਜਮਾਤ ਦੇ 27518 ਵਿਦਿਆਰਥੀ ਅਤੇ ਬਾਰਵੀਂ ਜਮਾਤ ਦੇ 27327 ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ
ਪ੍ਰੀਖਿਆਵਾਂ ਸਬੰਧੀ ਜ਼ਿਲ੍ਹਾ ਸਿੱਖਿਆ ਦਫਤਰ ਸਕੈਂਡਰੀ ਅੰਮ੍ਰਿਤਸਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ।
ਜਿਸ ਵਿੱਚ ਰਾਜਦੀਪ ਸਿੰਘ ਸਟੈਨੋ, ਸੁਖਪਾਲ ਸਿੰਘ ਲੈਕਚਰਾਰ, ਗੁਰਬੀਰ ਸਿੰਘ ਕੰਪਿਊਟਰ ਫੈਕਲਟੀ, ਅਮਰਜੀਤ ਸਿੰਘ ਕੰਪਿਊਟਰ ਫੈਕਲਟੀ, ਗੌਰਵ ਅਰੋੜਾ ਕੰਪਿਊਟਰ ਫੈਕਲਟੀ ਤੈਨਾਤ ਕੀਤੇ ਗਏ ਹਨ। ਇਹਨਾਂ ਵੱਲੋ ਪ੍ਰੀਖਿਆ ਕੇਂਦਰਾਂ ਵਿੱਚ ਕੰਟਰੋਲਰਾਂ ਅਤੇ ਪ੍ਰੀਖਿਆ ਅਮਲੇ ਨੂੰ ਆਉਣ ਵਾਲੀਆਂ ਦਿੱਕਤਾਂ ਬਾਰੇ ਹੱਲ ਕਰਨਗੇ।
ਉਨ੍ਹਾਂ ਦੱਸਿਆ ਕਿ ਜਿਲਾ ਪੱਧਰ ਤੇ ਉਡਨ ਦਸਤੇ ਟੀਮਾਂ ਦਾ ਗਠਣ ਕੀਤਾ ਗਿਆ ਹੈ ਜਿਸ ਵਿਚ ਜ਼ਿਲਾ ਸਿੱਖਿਆ ਅਫਸਰ(ਸੈ. ਸ), ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) , ਉਪ ਜਿਲਾ ਸਿੱਖਿਆ ਅਫਸਰ(ਸੈ. ਸ.) ਅਤੇ ਡਾਇਟ ਪ੍ਰਿੰਸੀਪਲ ਸਾਮਿਲ ਹਨ। ਜਿਲ੍ਹਾ ਅੰਮ੍ਰਿਤਸਰ ਦੇ ਸੀਨੀਅਰ ਪ੍ਰਿੰਸੀਪਲਜ਼ ਨੂੰ ਬਲਾਕਾਂ ਦੀ ਜੁੰਮੇਵਾਰੀ ਦਿਤੀ ਗਈ ਹੈ। ਜਿਲਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਸ਼ਰਮਾ ਜੀ ਨੇ ਦੱਸਿਆ ਕਿ ਸਾਰੇ ਕੇਂਦਰ ਕੰਟਰੋਲਾਂ ਨੂੰ ਬੋਰਡ ਦੀਆਂ ਹਦਾਇਤਾਂ ਅਨੁਸਾਰ ਬੈਠਕ ਪ੍ਰਬੰਧ, ਪ੍ਰਸ਼ਨ ਪੱਤਰਾਂ ਦੀ ਸੁਰੱਖਿਆ ਸੀ. ਸੀ. ਟੀ. ਵੀ ਨਿਗਰਾਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਪ੍ਰੀਖਿਆ ਕੇਂਦਰਾਂ ਤੇ ਪੀਣ ਵਾਲੇ ਪਾਣੀ, ਸਫਾਈ ਅਤੇ ਬਿਜਲੀ ਦੇ ਪ੍ਰਬੰਧ ਵੀ ਯਕੀਨੀ ਬਣਾਏ ਗਏ ਹਨ। ਸਕੂਲ ਮੁਖੀਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਦਾ ਪ੍ਰੀਖਿਆ ਕੇਂਦਰ ਵਿੱਚ ਡਿਊਟੀ ਤੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ। ਜਿਲਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
