107 views 0 secs 0 comments

5 ਮਾਰਚ ਨੂੰ ਸ਼ਰਧਾਂਜਲੀ ਸਮਾਗਮ ਮੌਕੇ : ਸ. ਰਾਜਾ ਸਿੰਘ- ਟੈਕਸਲਾ ਟੀ.ਵੀ.

ਲੇਖ
March 04, 2026

50 ਸਾਲ ਪਹਿਲਾਂ ਸਾਰੇ ਪੰਜਾਬ ਵਿੱਚ ਹਰ ਪਾਸੇ ਟੇਕਸਲਾ ਟੀ.ਵੀ. ਦਾ ਹੀ ਬੋਲ ਬਾਲਾ ਸੀ। ਕਿਸੇ ਘਰ ਜਾਓ ਇਸ ਟੀ.ਵੀ. ਸੈਟ ਨੂੰ ਡਰਾਇੰਗ ਰੂਮ ਵਿੱਚ ਵੇਖਦੇ ਸਾਂ। ਟੀ.ਵੀ. ਦਾ ਯੁਗ ਕੁਝ ਸਾਲ ਪਹਿਲਾਂ ਭਾਰਤ ਵਿੱਚ ਆਰੰਭ ਹੋਇਆ ਸੀ ਅਤੇ ਚੋਣਵੇ ਲੋਕ ਵਿਦੇਸ਼ਾ ਚੋਂ ਟੀ.ਵੀ ਸੈਟ ਮੰਗਵਾ ਕੇ ਆਨੰਦ ਮਾਣਦੇ ਸੀ। ਦਿੱਲੀ ਅਤੇ ਲੁਧਿਆਣਾ ਵਿੱਚ ਟੈੇਕਸਲਾ ਟੀ.ਵੀ. ਨੇ ਆਪਣੀਆਂ ਫੈਕਟਰੀਆਂ ਲਗਾ ਕੇ ਸਾਰੇ ਪੰਜਾਬ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ। ਸ. ਰਾਜਾ ਸਿੰਘ ਜੋ ਟੈੇਕਸਲਾ ਟੀ.ਵੀ. ਦੇ ਮਾਲਕ ਸਨ ਪਾਕਿਸਤਾਨ ਵਿਚੋਂ ਇਕ ਸਾਧਾਰਨ ਰਿਫਊਜੀ ਸਿੱਖ ਦੇ ਰੂਪ ਵਿੱਚ ਪ੍ਰਸਿੱਧ ਹੋਏ ਸਨ। ਇਹਨ੍ਹਾਂ ਦੇ ਜੀਵਨ ਦਾ ਆਰੰਭ ਇਕ ਸਬਜ਼ੀ ਵਾਲੇ ਦੀ ਦੁਕਾਨ ਤੇ ਮਜ਼ਦੂਰ ਵਾਂਗੂ ਆਰੰਭ ਹੋਇਆ ਸੀ ਅਤੇ ਉਹਨਾਂ ਨੇ ਆਪਣੀ ਉਸ ਸਮੇਂ ਦੀ ਫੋਟੋ ਹਮੇਸ਼ਾ ਲਈ ਆਪਣੇ ਦਫ਼ਤਰ ਵਿੱਚ ਲਗਾ ਰੱਖੀ ਸੀ।

ਟੈਕਸਲਾ ਟੀ.ਵੀ. ਦੀ ਸਭ ਤੋਂ ਵੱਡੀ ਦੇਣ ਜਿਸ ਦਾ ਸਾਰੇ ਸਿੱਖ ਜਗਤ ਵਿੱਚ ਇਹਨਾਂ ਪ੍ਰਤੀ ਸਤਿਕਾਰ ਵਧਿਆ ਉਹ ਸੀ ਅੱਾਲ ਇੰਡੀਆ ਰੇਡਿਓ ਸਟੇਸ਼ਨ ਤੇ 15 ਮਿੰਟ ਦਾ ਕੀਰਤਨ ਦਾ ਪ੍ਰੋਗਰਾਮ ਬਰਾੱਡਕਾਸੱਟ ਕਰਵਾਉਣਾ । ਇਹ ਪ੍ਰੋਗਰਾਮ ‘ਕੋਈ ਬੋਲੇ ਰਾਮ-ਰਾਮ ਕੋਈ ਖੁਦਾਏ’ ਦੇ ਸ਼ਬਦ ਤੋ ਆਰੰਭ ਹੁੰਦਾ ਸੀ। ਹਰ ਸਿੱਖ ਪਰਿਵਾਰ ਇਸਨੂੰ ਸੁਨਣ ਦਾ ਆਨੰਦ ਮਾਣਦਾ ਸੀ। ਉਸ ਸਮੇਂ ਸ. ਰਾਜਾ ਸਿੰਘ ਨੇ ਸ਼ਬਦਾਂ ਦੀਆਂ ਕੈਸਟਾਂ ਬਣਾਉਣੀਆਂ ਆਰੰਭ ਕਰ ਦਿੱਤੀਆਂ ਜੋ ਵਿਸ਼ਵਭਰ ਵਿੱਚ ਪੁਜ ਗਈਆਂ ਸਨ। ਟੇਕਸਲਾਂ ਟੀ.ਵੀ. ਵਲੋਂ ਕਈ ਸ਼ਹਿਰਾਂ ਵਿੱਚ ਕੀਰਤਨ ਦਰਬਾਰ ਕਰਵਾਏ ਜਾਂਦੇ ਸਨ। ਮੈਨੂੰ ਯਾਦ ਹੈ ਕਿ ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਵਿੱਚ ਇਕ ਅਦੁੱਤੀ ਕੀਰਤਨ ਦਰਬਾਰ 1983 ਵਿੱਚ ਕਰਵਾਇਆ ਗਿਆ ਸੀ।

ਯੋਗੀ ਭਜਨ ਵਲੋਂ ਅਮਰੀਕਾ ਵਿੱਚ ਸੱਜੇ ਸਿੱਖ ਪਰਿਵਾਰਾਂ ਦੇ ਵਿਿਦਆਰਥੀਆਂ ਨੂੰ ਪੜਾਉਣ ਲਈ ਸ. ਰਾਜਾ ਸਿੰਘ ਨੇ ਡੇਹਰਾਦੂਨ ਵਿੱਚ ਗੁਰੂ ਰਾਮ ਦਾਸ ਅਕੈੇਡਮੀ ਰਾਜਪੂਰਾ ਰੋਡ ਤੇ ਖੋਲੀ ਸੀ। ਸੈਕੰੜੇੇ ਅਮਰੀਕਨ ਸਿੱਖ ਵਿਿਦਆਰਥੀ ਇਥੇ ਪੜਦੇ ਸਨ। ਕੁਝ ਦੇਰ ਪਿਛੋਂ ਲੁਧਿਆਣੇ ਵਿੱਚ ਵੀ ਇਹੋ ਜੇਹੀ ਅਕੈਡਮੀ ਇਹਨਾਂ ਵਲੋਂ ਸਥਾਪਿਤ ਕਰ ਦਿੱਤੀ ਗਈ ਸੀ। ਇਹ ਦੋਵੇਂ ਵਿਿਦਅਕ ਸੰਸਥਾਵਾਂ ਅੱਜ ਵੀ ਚਲ ਰਹੀਆਂ ਹਨ। 1984 ਦੇ ਦਿੱਲੀ ਵਿੱਚ ਵਾਪਰੇ ਖੂਨੀ ਸਾਕੇ ਸਮੇਂ ਟੈੇਕਸਲਾ ਟੀ.ਵੀ. ਦਾ ਵਡਾ ਨੁਕਸਾਨ ਹੋਇਆ ਸੀ। ਪਰ ਕਮਾਲ ਹੈ ਕਿ ਸ. ਰਾਜਾ ਸਿੰਘ ਦੇ ਕਿ ਇਹਨਾਂ ਨੇ ਪੀੜ੍ਹ੍ਹਤ ਪਰਿਵਾਰਾਂ ਲਈ ਹਰ ਪ੍ਰਕਾਰ ਦੀ ਸਹੂਲਤ ਲਈ ਸਾਰੇ ਸਟਾਫ ਸਮੇਤ ਸੇਵਾ ਕੀਤੀ ਸੀ। ਦਿੱਲੀ ਦੇ ਉਜੜੇ ਪਰਿਵਾਰਾਂ ਲਈ ਇਕ ਨਵੀਂ ਕਲੋਨੀ ਲੁਧਿਆਣੇ ਵਿੱਚ ਸਥਾਪਿਤ ਕੀਤੀ ਸੀ। 28 ਫਰਵਰੀ ਸ. ਰਾਜਾ ਸਿੰਘ 88 ਸਾਲ ਦੀ ਉਮਰ ਵਿੱਚ ਲੁਧਿਆਣੇ ਵਿਖੇ ਗੁਰੂ ਚਰਨਾ ਵਿੱਚ ਜਾ ਵਿਰਾਜੇ ਹਨ। ਸ਼ਰਧਾਜਲੀ ਸਮਾਗਮ 5 ਮਾਰਚ ਨੂੰ ਗੁਰੂ ਰਾਮ ਦਾਸ ਅਕੈਡਮੀ ਲੁਧਿਆਣੇ ਵਿੱਖੇ ਕੀਤਾ ਜਾ ਰਿਹਾ ਹੈ।

ਸ. ਤਰਲੋਚਨ ਸਿੰਘ