115 views 1 sec 0 comments

ਬਿਮਾਰ ਮਨੁੱਖ ਤੇ ਕੇਸ

ਲੇਖ
March 11, 2026

ਜਿਹੜੇ ਲੋਕੀਂ ਗੰਭੀਰ ਬਿਮਾਰੀਆਂ, ਜਿਵੇਂ ਕੈਂਸਰ, ਤਪਦਿਕ ਤੇ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ ਹਨ, ਉਹ ਅਜਿਹੀਆਂ ਸਖ਼ਤ ਦਵਾਈਆਂ ਵਰਤਦੇ ਹਨ, ਜਿਹੜੀਆਂ ਕੇਸਾਂ ਦੀ ਤਾਕਤ ਅਤੇ ਉਹਨਾਂ ਦੀ ਸਿਹਤ ਉੱਤੇ ਮਾਰੂ ਅਸਰ ਕਰਕੇ ਉਹਨਾਂ ਨੂੰ ਨਸ਼ਟ ਕਰਨ ਵਿੱਚ ਬੜੀ ਵੱਡੀ ਭੂਮਿਕਾ ਨਿਭਾਉਂਦੀਆਂ ਹਨ । ਇਨ੍ਹਾਂ ਬਿਮਾਰੀਆਂ ਵਿੱਚ ਗ੍ਰਸਤ ਮਨੁੱਖ ਦੇ ਕੇਸ ਇਸ ਕਰਕੇ ਵੀ ਜਲਦੀ ਝੜਨ ਲੱਗ ਜਾਂਦੇ ਹਨ ਕਿਉਂਕਿ ਉਹਨਾਂ ਦੀ ਗੰਭੀਰ ਸਰੀਰਿਕ ਅਵਸਥਾ ਕਾਰਨ ਉਹਨਾਂ ਦੇ ਸਰੀਰਾਂ, ਵਿੱਚ ਇਤਨਾ ਕੁਝ ਕੇਸਾਂ ਦੀ ਦੇਖ-ਭਾਲ ਤੇ ਨਸ਼ਮੋ-ਨਿਮਾ ਲਈ ਹੁੰਦਾ ਹੀ ਨਹੀਂ, ਜਿਸ ਦੀ ਕਿ ਕੇਸਾਂ ਨੂੰ ਲੋੜ ਹੁੰਦੀ ਹੈ । ਕੇਸਾਂ ਦੇ ਠੀਕ ਵਿਕਾਸ ਲਈ ਸਰੀਰ ਵਿੱਚ ਯੋਗ ਮਾਤਰਾ ਵਿੱਚ ਪ੍ਰੋਟੀਨ, ਆਇਰਨ, ਜ਼ਿੰਕ ਦਾ ਹੋਣਾ ਅਵੱਸ਼ਕ ਹੈ ਪਰ ਬਿਮਾਰ ਮਨੁੱਖ ਵਿੱਚ ਇਹ ਤੱਤ ਘਟ ਜਾਂਦੇ ਹਨ ਜਿਸ ਕਰਕੇ ਕੇਸਾਂ ਦੀ ਬਣਤਰ, ਇਹਨਾਂ ਦੀ ਬਿਹਤਰੀ ਤੇ ਵਿਕਾਸ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ । ਹੈਰਾਨੀ ਦੀ ਗੱਲ ਇਹ ਵੀ ਹੈ ਕਿ ਕੇਸਹੀਨ ਬਿਮਾਰ ਮਨੁੱਖਾਂ ਦੇ ਮੁਕਾਬਲੇ ਕੇਸਾਂ ਵਾਲੇ ਮਨੁੱਖਾਂ ਦੇ ਸਰੀਰ ਵਿੱਚ ਕੁਝ ਵੱਧ ਮਾਤਰਾ ਵਿੱਚ ਉਕਤ ਕੀਮਤੀ ਤੱਤ ਕੇਸਾਂ ਰਾਹੀਂ ਵੀ ਬਣਦੇ ਰਹਿੰਦੇ ਹਨ ਜਿਸ ਨਾਲ ਕੁਝ ਖਸਾਰਾ ਜ਼ਰੂਰ ਪੂਰਾ ਹੁੰਦਾ ਰਹਿੰਦਾ ਹੈ । ਖੋਜ ਤੋਂ ਇਸ ਗੱਲ ਦਾ ਜ਼ਰੂਰ ਅਨੁਮਾਨ ਹੁੰਦਾ ਹੈ ਕਿ ਭਾਵੇਂ ਗੰਭੀਰ ਮਰੀਜ਼ ਦੇ ਕੇਸਾਂ ਨੂੰ ਪ੍ਰਫੁਲਤ ਰੂਪ ਵਿੱਚ ਰੱਖਣਾ ਔਖਾ ਹੈ ਪਰ ਬੱਚਿਆਂ ਨੂੰ ਪ੍ਰੋਟੀਨ ‘ਤੇ ਅਧਾਰਤ ਖੁਰਾਕ ਦੇ ਕੇ, ਜਿਸ ਵਿੱਚ ਫੌਲਾਦੀ ਤੇ ਜ਼ਿੰਕੀ ਤੱਤ ਮੌਜੂਦ ਹੋਣ, ਅਸੀਂ ਉਹਨਾਂ ਦੇ ਕੇਸਾਂ ਨੂੰ ਸ਼ਕਤੀ ਪ੍ਰਦਾਨ ਕਰ ਸਕਦੇ ਹਾਂ ਜਿਹੜੀ ਉਹਨਾਂ ਦੀ ਸਮੁੱਚੀ ਹਸਤੀ ਲਈ (ਕੇਸਾਂ ਦੀ ਬਦੌਲਤ ਵੀ) ਲਾਹੇਵੰਦ ਸਾਬਤ ਹੋਵੇਗੀ।

ਸਰੂਪ ਸਿੰਘ ਅਲੱਗ