LATEST POST
ਕਿਸਾਨ ਆਗੂ ਪੰਧੇਰ ਨੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ‘ਆਪ’ ਦੀ 2027 ਨੀਤੀ ਦਾ ਕੀਤਾ ਖੁਲਾਸਾ
ਕੌਮੀ ਉਨਤੀ ਦੇ ਸਾਧਨ- 2
ਪਿਛਲੇ ਪਰਚੇ ਵਿੱਚ ਅਸੀਂ ਈਸਾਈ ਕੌਮ ਦੇ ਬਾਨੀ ਮਹਾਤਮਾ ਮਸੀਹ ਦਾ ਹਾਲ ਅਤੇ ਉਨਾਂ ਦੇ ਸੇਵਕਾਂ ਦਾ ਪੁਰਖਾਰਥ ਕਥਨ ਕਰਕੇ ਅਪਨੇ ਪਾਠਕਾਂ ਪ੍ਰਤਿ ਪ੍ਰਗਟ ਕਰ ਆਏ ਹਾਂ ਉਨ੍ਹਾਂ ਨੇ ਅਪਨੇ ਗੁਰੂ ਦੇ ਪੁਰਖਾਰਥ ਨੂੰ ਅਜੇਹੇ ਦੁਖ ਸਹਾਰ ਕੇ ਪੂਰਨ ਕੀਤਾ ਸੀ। ਇਸੀ ਪਰਕਾਰ ਜਦ ਅਸੀਂ ਮੁਸਲਮਾਨ ਧਰਮ ਦੇ ਕਰਤਾ ਹਜ਼ਰਤ ਮੁਹੰਮਦ ਸਾਹਿਬ ਦਾ ਜੀਵਨ ਦੇਖਦੇ ਹਾਂ ਤਦ ਸਾਨੂੰ ਉਸਤੇ ਭੀ ਇਹੋ ਉਪਦੇਸ ਮਿਲਦਾ ਹੈ ਜੋ ਮਸੀਹ ਦੇ ਸੇਵਕਾਂ ਨੇ ਕੀਤਾ ਸੀ, ਉਨ੍ਹਾਂ ਦੀ ਤਾਰੀਖ ਏਹ ਦਸਦੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਚਾਲੀ ਸਾਲ ਤਕ ਆਮ ਆਦਮੀਆਂ ਦੀ ਤਰਹ ਅਰਬ ਦੇਸ ਦੇ ਦੀਨੇ ਨਾਮੇ ਨਗਰ ਵਿਚ ਅਪਨੀ ਉਮਰਾ ਬਤੀਤ ਕਰਦੇ ਰਹੇ ਅਤੇ ਇੱਕ ਇਸਤ੍ਰੀ ਦੇ ਤੇ ਉਸਦੇ ਊਠਾਂ ਦੇ ਸਰਵਾਨ ਰਹਕੇ ਉਸ ਦਾ ਕੰਮ ਕਰਦੇ ਰਹੇ-ਜਿਸਤੇ ਕੁਝ ਮਗਰੋਂ ਉਸੀ ਨਾਲ ਸ਼ਾਦੀ ਕਰਕੇ ਗ੍ਰਹਸਤੀ ਬਨ ਗਏ ਅਤੇ ਨਾਲ ਹੀ ਚਿੱਤ ਵਿਚ ਉਸ ਦੇਸ ਦੀਆਂ ਬੁਰਾਈਆ ਦੇ ਦੂਰ ਕਰਨ ਦਾ ਖਯਾਲ ਆਇ ਗਿਆ-ਜਿਸ ਪਰ ਉਨ੍ਹਾਂ ਨੇ ਧਾਰਮਕ ਕੰਮ ਨੂੰ ਕਰਨਾ ਆਰੰਭ ਕਰ ਦਿਤਾ ਜਿਸ ਪਰ ਉਨ੍ਹਾਂ ਦੇ ਚਾਰ ਸਾਥੀ ਅਜੇਹੇ ਹੋ ਗਏ ਜਿਨ੍ਹਾਂ ਨੇ ਅਪਨੇ ਜੀਵਨ ਨੂੰ ਮਹੰਮਦ ਸਾਹਿਬ ਦੇ ਪੁਰਖਾਰਥ ਪਰ ਕੁਰਬਾਨ ਕੀਤਾ ਸੀ-ਜਿਨ੍ਹਾਂ ਨੂੰ ਚਾਰ ਯਾਰ ਅਤੇ ਖਲੀਫੇ ਸਦਦੇ ਹਨ-ਜਿਨ੍ਹਾਂ ਦੇ ਨਾਮ-ਉਮਰ ਅਬੂ, ਆਸਮਾਨ ਅਤੇ ਅਲੀ ਕਰਕੇ ਸੱਦੀਦੇ ਹਨ। ਹਜ਼ਰਤ ਮੁਹੰਮਦ ਸਾਹਿਬ ਨੂੰ ਅਪਨੇ ਕੰਮ ਦੇ ਕਰਨੇ ਸਮਯ ਅਤੇ ਮੁਸਲਮਾਨੀ ਦੀਨ ਦੁਨੀਆ ਪਰ ਕਾਇਮ ਰੱਖਨ ਲਈ ਕਈ ਪਰਕਾਰ ਦੇ ਦੁੱਖ ਸਹਾਰਨੇ ਪਏ ਅਤੇ ਯਹੂਦੀ ਬਾਦਸਾਹਾਂ ਨਾਲ ਯੁੱਧ ਕਰਨੇ ਪਏ। ਐਥੋਂ ਤਕ ਜੋ ਇੱਕ ਜਗਾ ਪਰ ਉਨ੍ਹਾਂ ਦੇ ਦੋ ਦੰਦ ਭੀ ਸ਼ਹੀਦ ਹੋਏ ਸਨ- ਗਲ ਕਾਹਦੀ ਜੋ ਇਸੀ ਪਰਕਾਰ ਕੰਮ ਕਰਦੇ ਕਰਦੇ ਜਦ ਉਹ ਮਦੀਨੇ ਸ਼ਹਰ ਵਿੱਚ ਦੇਹ ਤ੍ਯਾਗ ਗਏ ਤਦ ਉਨ੍ਹਾਂ ਦੇ ਪਿੱਛੇ ਉਨ੍ਹਾਂ ਚਾਰਾਂ ਯਾਰਾਂ ਨੇ ਅਪਨੇ ਸਮਯ ਪਰ ਉਨ੍ਹਾਂ ਦੇ ਪੁਰਖਾਰਥ ਨੂੰ ਪੂਰਾ ਕਰਨ ਲਈ ਯਤਨ ਕੀਤਾ- ਜਿਸ ਪਰ ਉਨ੍ਹਾਂ ਨੇ ਹਜਾਰਾਂ ਜੰਗ ਅਤੇ ਹਜਾਰਾਂ ਉਪਦੇਸ਼ਾਂ ਨਾਲ ਇਸ ਦੀਨ ਨੂੰ ਵਧਾਇਆ ਅਤੇ ਦੂਸਰੀਆਂ ਕੌਮਾਂ ਅਤੇ ਉਨ੍ਹਾਂ ਦੇ ਬਾਦਸ਼ਾਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਦੀਨ ਮੁਹੰਮਦੀ ਜਰੂਰ ਫੈਲੇਗਾ ਜਿਸ ਪਰ ਉਹ ਬਾਦਸ਼ਾਹ ਭੀ ਇਸ ਖਯਾਲ ਪਰ ਮੁਸਲਮਾਨ ਹੋ ਗਏ।
ਕੈਨੇਡਾ ਚੋਣਾਂ ‘ਚ ਭਾਰਤੀ ਦਖਲਅੰਦਾਜ਼ੀ ਦਾ ਨਵਾਂ ਖੁਲਾਸਾ: ਪੋਲੀਏਵ ਦੀ ਜਿੱਤ ‘ਤੇ ਸਵਾਲ
ਗਿਆਨੀ ਹਰਪ੍ਰੀਤ ਸਿੰਘ ਨੂੰ ਨਿਰਦੋਸ਼ ਕਰਾਰ ਦਿੰਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਪਣੀ ਰਿਪੋਰਟ ਪੇਸ਼ ਕੀਤੀ
ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਸਬੰਧੀ ਅਪਣਾਈ ਉਦਾਸੀਨ ਨੀਤੀ ਦੀ ਕੀਤੀ ਕਰੜੀ ਆਲੋਚਨਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਉੱਤੇ ਅਪਣਾਈ ਜਾ ਰਹੀ ਉਦਾਸੀਨ ਨੀਤੀ ਦੀ ਕਰੜੀ ਆਲੋਚਨਾ ਕਰਦਿਆਂ ਸਰਕਾਰ ਦੀ ਇਸ ਪਹੁੰਚ ਨੂੰ ਮਾਨਵੀ ਅਧਿਕਾਰਾਂ ਦੀ ਉਲੰਘਣਾ, ਨਿਆਂ ਦੀਆਂ ਕਦਰਾਂ ਕੀਮਤਾਂ ਦੀ ਤੌਹੀਨ ਅਤੇ ਸਿੱਖਾਂ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ। ਅੱਜ ਸ਼੍ਰੋਮਣੀ ਕਮੇਟੀ […]
ਪਟਿਆਲਾ ਅਦਾਲਤ ਵੱਲੋਂ ਭਾਈ ਜਗਤਾਰ ਸਿੰਘ ਤਾਰਾ ਨੂੰ 16 ਸਾਲ ਪੁਰਾਣੇ ਪਰਚੇ ਵਿਚ ਕੀਤਾ ਬਰੀ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਮੌੜ ਬੰਬ ਧਮਾਕਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੌੜ ਮੰਡੀ ਵਿੱਚ 2017 ਵਿੱਚ ਹੋਏ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੀੜਤਾਂ ਦਾ ਦੁੱਖ ਸਾਂਝਾ ਕਰਦੇ ਹੋਏ ਸਰਕਾਰਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਇੰਨੀ ਵੱਡੀ ਘਟਨਾ ਦੇ ਬਾਵਜੂਦ ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। […]
