LATEST POST

FEATURE

ਗੁਰਬਾਣੀ ਵਿਚਾਰ:

ਲੇਖ
229 views 13 secs

ਘਾਲਿ ਖਾਇ ਕਿਛੁ ਹਥਹੁ ਦੇਇ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੪੫) ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀਆਂ ਸਾਰੰਗ ਕੀ ਵਾਰ, ਮਹਲਾ ੪ ਵਿਚ ਇਨ੍ਹਾਂ ਪਾਵਨ-ਪੰਕਤੀਆਂ ‘ਚ ਮਨੁੱਖੀ ਜੀਵਨ ਜਿਉਣ ਦਾ ਸਹੀ ਰਸਤਾ ਦੱਸਿਆ ਗਿਆ ਹੈ। ਗੁਰੂ ਜੀ ਇਨ੍ਹਾਂ ਪਾਵਨ-ਬਚਨਾਂ ਰਾਹੀਂ ਮਨੁੱਖਤਾ ਨੂੰ ਗੁਰਮਤਿ ਵਿਚਾਰਧਾਰਾ ਦੇ ਤ੍ਰੈ-ਸੂਤਰੀ […]

FEATURE

ਗੁਰੂ ਅਤੇ ਜਗਤ ਦੀ ਸੋਭਾ

ਲੇਖ
201 views 5 secs

-ਗਿ. ਦਿੱਤ ਸਿੰਘ ਪ੍ਯਾਰੇ ਪਾਠਕਾਂ ਦੇ ਦੇਖਨੇ ਅਤੇ ਵਰਤਾਰੇ ਵਿਚ ਇਹ ਬਾਤ ਜਰੂਰ ਆਉਂਦੀ ਹੈ ਕਿ ਹਰ ਇਕ ਪੁਰਖ ਭਾਵੇਂ ਉਹ ਵਡਾ ਹੋਵੇ ਭਾਵੇਂ ਛੋਟਾ ਇਸੀ ਪ੍ਰਕਾਰ ਭਾਵੇਂ ਉਚ ਹੋਵੇ ਭਾਵੇਂ ਨੀਚ ਸੋ ਸਾਰੇ ਅਪਨੀ ਸੋਭਾ ਚਾਹੁੰਦੇ ਹਨ-ਅਤੇ ਹਰ ਇਕ ਕੰਮ ਵਿਚ ਭਾਵੇਂ ਉਹ ਦੀਨ ਦਾ ਹੋਵੇ ਭਾਵੇਂ ਦੁਨੀਆਂ ਦਾ ਇਨ੍ਹਾਂ ਦੋਨਾਂ ਵਿਚ ਅਪਨੀ ਵਡਿਆਈ […]

FEATURE

ਅੰਦਰ ਵੀ ਇਕ ਖੇਤੀ ਹੈ

ਲੇਖ
320 views 6 secs

ਸਾਡੇ ਪਿੰਡ ਇੱਕ ਕਿਸਾਨ ਸੀ ਭਾਈ ਸੁਵਰਨਾ। ਉਹ ਮੇਰੇ ਦਾਦਾ ਜੀ ਕੋਲ ਗੁਰਮੁਖੀ ਸਿੱਖਣ ਆਉਂਦਾ ਰਿਹਾ। ਜਦ ਪੈਂਤੀ ਪੱਕ ਗਈ ਤੇ ਮਾਤਰਾ ਦੀ ਵੀ ਸਮਝ ਆ ਗਈ ਤਾਂ ਆਪਣਾ ਨਾਂ ‘ਸਵਰਨ ਸਿੰਘ’ ਉਸ ਨੇ ਆਪ ਲਿਖਿਆ ਤੇ ਨੱਚ ਪਿਆ। ਕਹਿਣ ਲੱਗਾ, “ਮੈਂ ਅੱਜ ਪਹਿਲੀ ਵਾਰ ‘ਸੁਵਰਨੇ ਤੋਂ ਸਵਰਨ ਸਿੰਘ ਬਣਿਆ ਹਾਂ।”

ਫਿਰ ਉਹ ਗੁਟਕਾ ਲੈ ਆਇਆ ਤੇ ਜਪੁ ਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ। ਕੋਸ਼ਿਸ਼ ਕਰਨ ਲੱਗਾ ਤੇ ਹਰ ਹਫ਼ਤੇ ਇੱਕ ਪਉੜੀ ਕੰਠ ਵੀ ਕਰ ਲਵੇ। ਲੰਮੀਆਂ ਪਉੜੀਆਂ ’ਤੇ ਦੋ-ਦੋ, ਤਿੰਨ-ਤਿੰਨ ਹਫ਼ਤੇ ਲਗਦੇ ਸਨ, ਪਰ ਸਾਲ ਭਰ ਵਿਚ ਉਸ ਨੇ ਸਾਰਾ ਜਪੁ ਜੀ ਸਾਹਿਬ ਕੰਠ ਕਰ ਲਿਆ ਸੀ ।

ਹੁਣ ਉਹ ਮੇਰੇ ਦਾਦਾ ਜੀ ਪਾਸੋਂ ਇਸ ਬਾਣੀ ਦੇ ਅਰਥ ਸਮਝਣ ਆਉਂਦਾ ਸੀ, ਹਰ ਰੋਜ਼ ਬੜੇ ਨੇਮ ਨਾਲ । ਫਿਰ ਉਹ ਬਿਮਾਰ ਹੋ ਗਿਆ ਤੇ ਕਈ ਦਿਨ ਆਇਆ ਨਾ। ਮੇਰੇ ਦਾਦਾ ਜੀ ਉਸ ਨੂੰ ਵੇਖਣ ਚਲੇ ਗਏ। ਉਸ ਨੂੰ ਦੋ-ਤਿੰਨ ਦਿਨ ਤੋਂ ਬੁਖ਼ਾਰ ਚੜ੍ਹਦਾ ਰਿਹਾ ਸੀ, ਪਰ ਹੁਣ ਉਤਰਦਾ ਜਾਪਦਾ ਸੀ।

FEATURE

ਹੋਲੇ ਮਹੱਲੇ ਦਾ ਇਤਿਹਾਸਿਕ ਮਹੱਤਵ

ਲੇਖ
272 views 12 secs

-ਡਾ. ਜਸਪਾਲ ਸਿੰਘ ਹੋਲੀ ਦੇ ਪਰੰਪਰਕ ਤਿਉਹਾਰ ਦੇ ਮੁਕਾਬਲੇ ‘ਹੋਲਾ ਮਹੱਲਾ’ ਮਨਾਉਣ ਦੀ ਰਵਾਇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਇਮ ਕੀਤੀ ਸੀ। ਮਕਸਦ ਸੀ, ਹਿੰਦੁਸਤਾਨੀ ਜਨਤਾ ਨੂੰ ਨਵਾਂ ਇਨਕਲਾਬੀ ਸੁਨੇਹਾ ਦੇਣਾ। ਲੋਕਾਂ ਵਿਚ ਵੀਰ ਰਸ ਭਰਨਾ, ਉਨ੍ਹਾਂ ਨੂੰ ਯੁੱਧ ਕਲਾ ਵਿਚ ਪ੍ਰਬੀਣ ਕਰਨਾ ਅਤੇ ਅਜ਼ਾਦੀ ਦੇ ਸੰਘਰਸ਼ ਦੀ ਰਾਹ ‘ਤੇ ਤੋਰਨਾ। ਭਾਈ ਕਾਨ੍ਹ ‘ […]

FEATURE

ਦਾਨ ਕਲਾ

ਲੇਖ
201 views 11 secs

-ਡਾ. ਇੰਦਰਜੀਤ ਸਿੰਘ ਗੋਗੋਆਣੀ ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥੧॥ ਰਹਾਉ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੫੩) ਸੰਪੂਰਨ ਸ਼ਖ਼ਸੀਅਤ ਲਈ ਸੋਲਾਂ ਕਲਾਵਾਂ ਮਾਨਵਤਾ ਲਈ ਸੋਲਾਂ ਪੌੜੀਆਂ ਦੇ ਸਮਾਨ ਹਨ, ਜਿਨ੍ਹਾਂ ਵਿੱਚੋਂ ਦਾਨ ਕਲਾ ਦਸਵੀਂ ਪੌੜੀ ਹੈ। ‘ਮਹਾਨ ਕੋਸ਼ ਅਨੁਸਾਰ ਦਾਨ ਦੇਣ ਦਾ ਕਰਮ, ਖੈਰਾਤ ਆਦਿ ਹੈ। ਇਸੇ ਤਰ੍ਹਾਂ […]

FEATURE

ਮੈਕਸ ਆਰਥਰ ਮੈਕਾਲਿਫ਼

ਲੇਖ
327 views 16 secs

ਮੈਕਸ ਆਰਥਰ ਮੈਕਾਲਿਫ਼ (੧੪ ਮਾਰਚ, ਅਕਾਲ ਚਲਾਣਾ) -ਡਾ. ਗੁਰਪ੍ਰੀਤ ਸਿੰਘ ਮੈਕਸ ਆਰਥਰ ਮੈਕਾਲਿਫ਼ ਦਾ ਜਨਮ ੧੦ ਸਤੰਬਰ, ੧੮੪੧ ਈ. ਨੂੰ ਨਿਊਕੈਸਲ ਵੈਸਟ, ਆਇਰਲੈਂਡ ਵਿਚ ਹੋਇਆ। ਸੰਨ ੧੮੬੨ ਈ. ਵਿਚ ਬੀ.ਐਸ.ਸੀ. ਦੇ ਇਮਤਿਹਾਨ ਉਪਰੰਤ ਉਹ ਭਾਰਤੀ ਸਿਵਲ ਸਰਵਿਸਜ਼ (ਆਈ.ਸੀ.ਐਸ.) ਲਈ ਚੁਣਿਆ ਗਿਆ। ਉਹ ਫਰਵਰੀ ੧੮੬੪ ਈ. ਵਿਚ ਡਿਊਟੀ ‘ਤੇ ਹਾਜ਼ਿਰ ਹੋਇਆ। ੧੮੮੨ ਈ. ਤਕ ਮੈਕਾਲਿਫ਼ ਡਿਪਟੀ […]

FEATURE

ਮਹਾਰਾਜਾ ਰਿਪੁਦਮਨ ਸਿੰਘ

ਲੇਖ
247 views 2 secs

-ਡਾ. ਗੁਰਪ੍ਰੀਤ ਸਿੰਘ ਨਾਭਾ ਰਿਆਸਤ ਦਾ ਇਹ ਮਹਾਰਾਜਾ ਸਿੱਖੀ ਮਰਿਯਾਦਾ ਵਿਚ ਪ੍ਰਪੱਕ ਸਿੱਖ ਸੀ। ਰਿਪੁਦਮਨ ਸਿੰਘ ਦਾ ਜਨਮ ਨਾਭਾ-ਪਤਿ ਮਹਾਰਾਜਾ ਹੀਰਾ ਸਿੰਘ ਦੇ ਘਰ ਮਹਾਰਾਣੀ ਜਸਮੇਰ ਕੌਰ ਦੀ ਕੁੱਖ ੪ ਮਾਰਚ, ੧੮੮੩ ਈ. ਵਿਚ ਨਾਭੇ ਦੇ ਹੀਰਾ ਮਹਲ ਵਿਖੇ ਹੋਇਆ। ਇਸ ਦੀ ਸਿੱਖਿਆ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਨਿਗਰਾਨੀ ਹੇਠ ਹੋਈ। ਰਿਪੁਦਮਨ ਸਿੰਘ […]

FEATURE

ਨਿਹੰਗ ਸਿੰਘਾਂ ਦੀ ਗਤਕਾ ਕਲਾ

ਲੇਖ
230 views 24 secs

-ਡਾ. ਆਤਮਾ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ‘ਨਿਹੰਗ ਸਿੰਘ’ ਇਤਿਹਾਸਿਕ, ਸ਼ਕਤੀਸ਼ਾਲੀ ਤੇ ਗੌਰਵ ਵਾਲੀ ਜਥੇਬੰਦੀ ਹੈ। ਨਿਹੰਗ ਸਿੰਘਾਂ ਦਾ ਆਪਣਾ ਇਤਿਹਾਸਿਕ, ਸਮਾਜਿਕ, ਸੱਭਿਆਚਾਰਕ ਤੇ ਗੌਰਵਮਈ ਵਿਰਸਾ ਹੈ। ਅਜਿਹੇ ਵਿਰਸੇ ਦੇ ਧਾਰਨੀ ਨਿਹੰਗ ਸਿੰਘਾਂ ਦੀ ਬੋਲੀ ਵੀ ਨਿਵੇਕਲੀ ਹੈ ਜਿਸ ਨੂੰ ਗੜਗੱਜ ਬੋਲੇ” ਜਾਂ “ਖਾਲਸੇ ਦੇ ਬੋਲੇ” ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਨਿਹੰਗ […]