LATEST POST

FEATURE

ਮੇਰੀ ਹੋਂਦ ਤੋਂ ਕਿਤੇ ਵੱਡਾ ਰੁਤਬਾ ਮਾਂ ਦਾ

ਲੇਖ
282 views 1 sec

-ਅਨੰਦਪੁਰ ਤੋਂ ਖੈਹਬਰ ਮੇਰੀ ਹੋਂਦ ਤੋਂ ਕਿਤੇ ਵੱਡਾ ਰੁਤਬਾ ਮਾਂ ਦਾ ਹੈ ਤੇ ਮੈਂ ਠੇਠਰ ਨਿੱਤ ਉਸ ਰੁਤਬੇ ਤੋਂ ਵੱਡਾ ਹੋਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਰੋਜ਼ ਬੌਣਾ ਰਹਿ ਜਾਂਦਾ ਹਾਂ। ਮਾਂ ਬਹੁਤ ਕੁਝ ਸੰਭਾਲੀ ਬੈਠੀ ਹੈ—ਇੱਕ ਲਾਇਬ੍ਰੇਰੀ ਵਾਂਗ।ਸੰਦੂਕਾਂ ਵਿੱਚ, ਅਲਮਾਰੀ ਵਿੱਚ, ਤੇ ਆਪਣੀ ਚੇਤਨਾ ਅੰਦਰ।ਜੋ ਉਹਦੀ ਚੇਤਨਾ ਵਿੱਚ ਹੈ, ਉਹ ਮੈਨੂੰ ਕਦੇ ਵੀ ਕਿਤਾਬਾਂ […]

FEATURE

ਸ਼੍ਰੋਮਣੀ ਕਮੇਟੀ ‘ਚ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ; ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰੀ ‘ਤੇ ਸਵਾਲ

ਤਾਜ਼ਾ ਖ਼ਬਰਾਂ
323 views 4 secs

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਨਿਯੁਕਤੀ ਸੀਧੀ ਤੌਰ ‘ਤੇ ਸੁਖਬੀਰ ਬਾਦਲ ਦੀ ਮਨਜ਼ੂਰੀ ਅਤੇ ਕੁਝ ਨਜ਼ਦੀਕੀ ਵਿਅਕਤੀਆਂ ਦੀ ਸਿਫਾਰਸ਼ ਤੇ ਹੋਈ ਸੀ। ਇਹ ਗੱਲ ਸ਼੍ਰੋਮਣੀ ਕਮੇਟੀ ਵਿੱਚ ਬਾਦਲ ਪਰਿਵਾਰ ਦੀ ਦਖ਼ਲਅੰਦਾਜ਼ੀ ਅਤੇ ਸ੍ਰੀ ਅਕਾਲ ਤਖ਼ਤ ਦੀ ਆਜ਼ਾਦੀ ‘ਤੇ ਨਵੇਂ ਸਵਾਲ ਖੜ੍ਹੇ ਕਰਦੀ ਹੈ। ਸ਼ੇਰ ਸਿੰਘ […]

FEATURE

ਡਿਪੋਰਟ ਕੀਤੇ ਸਿੱਖ ਨੌਜਵਾਨਾਂ ਦੀਆਂ ਪੱਗਾਂ ਉਤਾਰਨੀਆਂ ਨਿੰਦਣਯੋਗ: ਸਪੀਕਰ ਸੰਧਵਾਂ

ਤਾਜ਼ਾ ਖ਼ਬਰਾਂ
365 views 5 secs

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਸਿੱਖ ਨੌਜਵਾਨਾਂ ਦੀਆਂ ਪੱਗਾਂ ਉਤਾਰ ਕੇ ਇਥੇ ਲਿਆਂਦਾ ਗਿਆ ਹੈ, ਜੋ ਨਿੰਦਣਯੋਗ ਕਾਰਵਾਈ ਹੈ।

ਸੰਧਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਜਦੋਂ ਡਿਪੋਰਟ ਹੋਣ ਵਾਲੇ ਨੌਜਵਾਨਾਂ ਨੂੰ ਹੱਥਕੜੀਆਂ ਪਾਈਆਂ ਜਾ ਰਹੀਆਂ ਸਨ, ਉਸੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੱਥ ਮਿਲਾ ਰਹੇ ਸਨ। ਕੋਲੰਬੀਆ ਵਰਗੇ ਛੋਟੇ-ਛੋਟੇ ਦੇਸ਼ਾਂ ਦੇ ਲੋਕਾਂ ਨੂੰ ਤਾ ਅਮਰੀਕਾ ਪੂਰੇ ਸਨਮਾਨ ਨਾਲ ਵਾਪਸ ਭੇਜ ਰਿਹਾ ਹੈ ਪਰ ਭਾਰਤ ਲਈ ਇਹ ਮਿਆਰ ਨਹੀਂ। ਉਹਨਾਂ ਕਿਹਾ ਕਿ ਭਾਰਤ ਦੀ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਦੀ ਇਜ਼ਤ ਬਚਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ।

ਭਾਰਤੀ ਮੀਡੀਆ ਭਾਵੇਂ ਭਾਰਤ ਨੂੰ ‘ਵਿਸ਼ਵਗੁਰੂ’ ਦੱਸਣ ਦਾ ਦਾਅਵਾ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਇਥੇ ਦੇ ਨਾਗਰਿਕ, ਭਾਵੇਂ ਉਹ ਗੈਰਕਾਨੂੰਨੀ ਹੀ ਸਹੀ ਉਨ੍ਹਾਂ ਨੂੰ ਕੈਦੀਆਂ ਵਾਂਗ ਫੌਜੀ ਜਹਾਜ਼ਾਂ ‘ਚ ਵਾਪਸ ਭੇਜਿਆ ਜਾ ਰਿਹਾ ਹੈ। ਉੱਧਰ ਹੋਰ ਦੇਸ਼ ਆਪਣੇ ਡਿਪੋਰਟੀਆਂ ਨੂੰ ਸਿਵਲ ਜਹਾਜ਼ਾਂ ਵਿੱਚ ਇਜ਼ਤ ਨਾਲ ਭੇਜ ਰਹੇ ਹਨ।

FEATURE

The Future of the Sikhs

English
323 views 5 mins

– Col Dr. Dalvinder Singh Grewal I have often heard some Sikhs saying, “Panth khatre vich” – “The Sikh religion is in danger.” Upon closer scrutiny, it becomes clear that many of these voices come either from political leaders with vested interests who use religion to gain votes or from fundamentalists more focused on rituals […]

FEATURE

ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਦਾ ਸਨਮਾਨ

ਤਾਜ਼ਾ ਖ਼ਬਰਾਂ
285 views 0 secs

ਬਰਮਿੰਘਮ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਐਤਵਾਰ ਨੂੰ ਚੌਪਹਿਰਾ ਸਾਹਿਬ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਪਰਿਵਾਰਾਂ ਨਾਲ ਹਾਜ਼ਰੀ ਭਰੀ। ਸਮਾਗਮ ਦੌਰਾਨ ਪਾਵਨ ਗੁਰਬਾਣੀ ਕੀਰਤਨ ਅਤੇ ਸੰਗਤ ਵਲੋਂ ਜਾਪ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਨੂੰ ਚੌਪਹਿਰਾ ਸਾਹਿਬ ਸਮਾਗਮ ਕਰਵਾਇਆ ਜਾਂਦਾ ਹੈ। ਇਸ ਮਹਾਨ ਸਮਾਗਮ ਦੌਰਾਨ, ਸੱਚਖੰਡ ਸ੍ਰੀ […]

FEATURE

ਪੰਥਕ ਪ੍ਰਚਾਰਕ ਭਾਈ ਬਿੱਕਰ ਸਿੰਘ ਕੜਾਕਾ ਦਾ ਸੜਕ ਹਾਦਸੇ ਵਿਚ ਦੇਹਾਂਤ

ਤਾਜ਼ਾ ਖ਼ਬਰਾਂ
233 views 0 secs

ਸਿੱਖ ਪੰਥ ਦੇ ਨਿਧੜਕ ਢਾਡੀ ਅਤੇ ਪ੍ਰਚਾਰਕ ਭਾਈ ਬਿੱਕਰ ਸਿੰਘ ਕੜਾਕਾ ਦਾ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ, ਹਾਦਸੇ ਵਿਚ ਉਨ੍ਹਾਂ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ, ਬਾਹਵਾਂ ‘ਤੇ ਗੰਭੀਰ ਸੱਟਾਂ ਆਈਆਂ ਅਤੇ ਸਿਰ ਤੇ ਵੀ ਖਤਰਨਾਕ ਸੱਟਾਂ ਲੱਗੀਆਂ। ਭਾਈ ਬਿੱਕਰ ਸਿੰਘ ਇੱਕ ਵਿਸ਼ਵਾਸਯੋਗ ਪੰਥਕ ਪ੍ਰਚਾਰਕ ਸਨ, ਜੋ ਬਿਨਾਂ ਕਿਸੇ ਲਾਲਚ […]

FEATURE

ਹੋਂਦ ਦਾ ਨਗਾਰਚੀ – ਦੀਪ ਸਿੱਧੂ ਦੀ ਬਰਸੀ ‘ਤੇ ਵਿਸ਼ੇਸ਼

ਲੇਖ
289 views 6 secs

ਭਾਈ ਸੰਦੀਪ ਸਿੰਘ(ਦੀਪ ਸਿੱਧੂ) ਦੇ ਜਾਣ ਤੋਂ ਬਾਅਦ ਉਹਦੇ ਪਿਆਰ ‘ਚ ਉੱਛਲੇ ਹਿਰਦਿਆਂ ਨੂੰ ਦੇਖ ਕੁਝ ਕੁ ਸੱਜਣਾਂ ਬੜਾ ਗਿਲਾ ਕੀਤਾ ਸੀ ਕਿ ਸਾਡੇ ਲੋਕ ਜਿਉਂਦੇ ਨੂੰ ਕਿਉਂ ਨਹੀਂ ਪਹਿਚਾਣਦੇ ? ਹੁਣ ਮਰਿਆ ‘ਤੇ ਰੋਂਦੇ ਫਿਰਦੇ ਆ

ਏਨਾਂ ਹੀ ਨਹੀਂ ਲਾਲ ਕਿਲ੍ਹੇ ਦੀ ਘਟਨਾਂ ਤੋਂ ਬਾਅਦ ਜਦੋਂ ਪੁਲਿਸ ਲਭਦੀ ਫਿਰਦੀ ਸੀ ਤਾਂ ਉਦੋਂ ਏਹ ਗਿਲਾ ਖੁਦ ਦੀਪ ਨੇ ਵੀ ਕੀਤਾ ਸੀ ਕਿ
“ਤੁਹੀ ਬਰਸੀਆਂ ਮਨਾਉਣ ਜੋਗੇ ਉ”

ਪਰ ਥੋੜਾ ਜਿਹਾ ਗਹੁ ਨਾਲ ਵੇਖੋ ਤਾਂ ਪਤਾ ਲਗਦਾ ਏ ਤਾਂ ਸਦਾ ਹੀ ਹੁੰਦਾ ਰਿਹਾ ਤੇ ਸ਼ਾਇਦ ਅੱਗੋਂ ਲਈ ਸਦਾ ਹੁੰਦਾ ਹੀ ਰਹੂਗਾ

ਕਿਉਕਿ ਇਸ ਦੇ ਕਾਰਨ ਹਨ;-

1) ਬਹੁਤਾਤ ਗਿਣਤੀ ਚ ਮਨੁੱਖੀ ਸਮਝ ਦੀ ਇਹ ਕਮਜ਼ੋਰੀ ਆ ਕਿ ਉਹ ਸਮਾਂ ਰਹਿੰਦੇ ਸਹੀ ਗ਼ਲਤ ਦੀ ਪਛਾਣ ਨਹੀਂ ਕਰ ਪਾਉਂਦੀ। ਸਦੀਆਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਗੁਰਪੁਰਵਾਸੀ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਅਕਸਰ ਕਥਾ ਕਹਿੰਦੇ ਹੁੰਦੇ ਸਨ ਕਿ ਹਰ ਅਵਤਾਰੀ ਪੁਰਸ਼ ਅਪਣੇ ਸਮੇਂ ਤੋਂ ਪਹਿਲਾਂ ਹੁੰਦਾ ਏ, ਏਸੇ ਕਰਕੇ ਜਦੋਂ ਉਹ ਮਹਾਂ ਪੁਰਖ ਹੁੰਦਾ ਉਦੋਂ ਦੁਨੀਆਂ ਸਮਝਦੀ ਨਹੀਂ ਤੇ ਜਦੋਂ ਉਸਦੀ ਸਮਝ ਆਉਂਦੀ ਉਦੋਂ ਉਹ ਸੰਸਾਰ ਤੋਂ ਰੁਖ਼ਸਤ ਹੋ ਗਿਆ ਹੁੰਦਾ ਏ। ਫੇਰ ਖ਼ਾਸ ਕਰਕੇ ਦੀਪ ਸਿੱਧੂ ਵਰਗੇ ਬੰਦਿਆਂ ਨੂੰ ਸਮਝਣਾ ਆਮ ਬੰਦੇ ਲਈ ਹੋਰ ਵੀ ਔਖਾ ਹੋਰ ਜਾਂਦਾ ਹੈ ਜਿਨ੍ਹਾਂ ਦਾ ਪਿਛੋਕੜ ਬਹੁਤ ਧੁੰਦਲਾ ਹੋਵੇ , ਆਮ ਬੰਦੇ ਦੀ ਸਮਝ ਹੀ ਨਹੀਂ ਆਉਂਦਾ ਕਿ ਕੋਈ ਏਨਾਂ ਕਿਵੇਂ ਬਦਲ ਸਕਦਾ? ….

2) ਮੌਤ ਜ਼ਿੰਦਗੀ ਦਾ ਇੱਕ ਤਰਾਂ Full stop ਹੈ । ਮੌਤ ਤੋਂ ਬਾਦ ਫ਼ੈਸਲਾ ਕਰਨਾ ਸੌਖਾ ਹੈ ਜਿਵੇਂ ਕ੍ਰਿਕਟ ਮੈਚ ਵਿਚ ਆਖ਼ਰੀ ਗੇਂਦ ਨਾਲ ਸਭ ਨੂੰ ਪਤਾ ਲਗ ਜਾਂਦਾ । ਜਿੱਤ ਹਾਰ ਦਾ ਪਹਿਲਾਂ ਸ਼ੱਕ ਬਣਿਆ ਰਹਿੰਦਾ, ਇਸ ਤਰਾਂ ਬੰਦੇ ਬਾਰੇ ਵੀ ਬਹੁਤ ਸਾਰੇ ਸ਼ੱਕ ਭੁਲੇਖੇ ਬਣੇ ਰਹਿੰਦੇ ਪਰ ਆਖਰੀ ਸਾਹ ਆਉਂਦਿਆਂ ਹੀ ਉਹ ਦੂਰ ਹੋ ਜਾਂਦੇ , ਏਸੇ ਕਾਰਨ ਆ ਇਤਿਹਾਸ ਦਾ ਬੜੀ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਵਾਲੇ ਵਿਦਵਾਨ ਵੀ ਭਵਿੱਖ ਸਬੰਧੀ ਸਾਫ ਨਹੀਂ ਦਸ ਪਉਦੇਂ, ਏਂਥੋ ਤਕ ਦੀਪ ਵਰਗੇ ਬੰਦਿਆਂ ਨੂੰ ਪਰਖਣ ‘ਚ ਵੀ ਭੁਲੇਖਾ ਖਾ ਜਾਂਦੇ ਆ।

ਭਗਤ ਕਬੀਰ ਜੀ ਮਹਾਰਾਜ ਨੇ ਇਸ ਨੂੰ ਆਲਮਾਨਾ ਢੰਗ ਨਾਲ ਬਿਆਨ ਕੀਤਾ ਉਹ ਕਹਿੰਦੇ ਹਨ:-
“ਜਦੋਂ ਤਕ ਬੇੜੀ ਸਮੁੰਦਰ ਚ ਹੈ ਭਰੋਸਾ ਕਰਨਾ ਔਖਾ ਪਾਰ ਪਹੁੰਚੂ ਜਾਂ ਨਹੀ”

ਅਜਹੁ ਸੁ ਨਾਉ ਸਮੁੰਦ੍ਰ ਮਹਿ
ਕਿਆ ਜਾਨਉ ਕਿਆ ਹੋਇ ॥੩੯॥

FEATURE

ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਝੂਠੇ ਦਾਅਵੇ—ਲੋਕਾਂ ਨੂੰ ਭਟਕਾਉਣ ਦੀ ਹੋਰ ਇੱਕ ਸਾਜ਼ਿਸ਼

ਫਿਰਕਾਪ੍ਰਸਤ ਤਾਕਤਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂ ਤੋਂ ਇੱਕ ਚਿੱਠੀ ਨੂੰ ਸੋਸ਼ਲ ਮੀਡੀਆ ਰਾਹੀਂ ਬੜੀ ਤੀਵਰਤਾ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜੋਕਿ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਸਕੁਸ਼ੀ ਦੀ ਹੋਰ ਇੱਕ ਕੋਸ਼ਿਸ਼ ਹੈ। ਭਾਵੇਂ ਉਹ ਆਜ਼ਾਦ ਉਮੀਦਵਾਰ ਵਜੋਂ ਸਾਂਸਦ ਚੁਣੇ ਗਏ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਅਜੇ ਵੀ […]