ਤਾਜ਼ਾ ਖ਼ਬਰਾਂ, ਪੰਜਾਬ
February 14, 2025
293 views 0 secs 0

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪੋਤਰੀ ਦਾ ਦੇਹਾਂਤ

ਸ. ਜਗਜੀਤ ਸਿੰਘ ਡੱਲੇਵਾਲ ਜੀ ਦੇ ਵੱਡੇ ਭੈਣ ਜੀ, ਜੋ ਕਿ ਰਾਜਸਥਾਨ ਵਿਖੇ ਵਿਆਹੇ ਹੋਏ ਹਨ, ਉਹਨਾਂ ਦੀ ਪੋਤਰੀ ਰਜਨਦੀਪ ਕੌਰ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਸਨ, ਜੋ ਗੁੜਗਾਓਂ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ, ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਰਕੇ […]

ਤਾਜ਼ਾ ਖ਼ਬਰਾਂ, ਪੰਜਾਬ
February 14, 2025
286 views 7 secs 0

ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਡੱਲੇਵਾਲ ਐਂਬੂਲੈਂਸ ਰਾਹੀਂ ਚੰਡੀਗੜ੍ਹ ਰਵਾਨਾ, ਅੱਜ ਸ਼ਾਮ ਕੇਂਦਰ ਸਰਕਾਰ ਨਾਲ ਮੁਲਾਕਾਤ

ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਐਂਬੂਲੈਂਸ ਰਾਹੀਂ ਚੰਡੀਗੜ੍ਹ ਜਾ ਰਹੇ ਹਨ, ਜਿੱਥੇ ਅੱਜ ਸ਼ਾਮ ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਸਰਕਾਰ ਵਿਚਾਲੇ ਗੱਲਬਾਤ ਹੋਣੀ ਹੈ। ਇਸ ਮੁਲਾਕਾਤ ਲਈ ਕੇਂਦਰ ਵੱਲੋਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ (Union Minister of Consumer Affairs, Food and Public Distribution) ਪ੍ਰਹਿਲਾਦ ਜੋਸ਼ੀ ਕਿਸਾਨਾਂ ਨਾਲ ਗੱਲਬਾਤ ਕਰਨਗੇ। […]

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ‘ਤੇ ਗੰਭੀਰ ਚਿੰਤਾ

ਗੁਰੂ ਪਿਆਰੇ ਖ਼ਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਪਿਛਲੇ ਦਿਨਾਂ ਤੋ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ, ਮੈਂ ਉਨ੍ਹਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਵਾਚ ਰਿਹਾ ਹਾਂ। ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ […]

ਤਾਜ਼ਾ ਖ਼ਬਰਾਂ, ਦੇਸ਼, ਪੰਜਾਬ
February 13, 2025
343 views 0 secs 0

ਸੱਜਣ ਕੁਮਾਰ ਦੋਸ਼ੀ ਸਾਬਿਤ ਹੋਣ ਵਿਚ ਚਾਰ ਦਹਾਕੇ – ਸਾਂਸਦ ਭਾਈ ਖ਼ਾਲਸਾ ਵੱਲੋਂ ਦੋਹਰੇ ਕਾਨੂੰਨ ‘ਤੇ ਸਵਾਲ

ਦਿੱਲੀ ਦੀ ਇੱਕ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਸਿਰਫ਼ ਦੋ ਸਿੱਖਾਂ ਦੇ ਕਤਲ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ ਹਾਲਾਂਕਿ ਉਹ 1984 ਸਿੱਖ ਨਸਲਕੁਸ਼ੀ ਲਈ ਸਿੱਧਾ ਜ਼ਿੰਮੇਵਾਰ ਹੈ। ਕੇਵਲ ਦੋ ਹੱਤਿਆਵਾਂ ਦਾ ਦੋਸ਼ ਸਾਬਿਤ ਕਰਨ ਵਿਚ ਹੀ ਭਾਰਤੀ ਨਿਆਂਪਾਲਿਕਾ ਨੂੰ ਚਾਰ ਦਹਾਕੇ ਲੱਗ ਜਾਣਾ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਇਹ ਗੱਲ ਫਰੀਦਕੋਟ ਤੋਂ ਮੈਂਬਰ […]

ਨੈਸ਼ਨਲ ਗੇਮਜ਼ 2025: ਤਜਿੰਦਰਪਾਲ ਸਿੰਘ ਤੂਰ ਤੇ ਜੈਸਮੀਨ ਕੌਰ ਨੇ ਸ਼ਾਟ ਪੁੱਟ ‘ਚ ਸੋਨੇ ਦੇ ਤਗਮੇ ਜਿੱਤੇ, ਪੰਜਾਬ ਦਾ ਦਬਦਬਾ ਜਾਰੀ

ਨੈਸ਼ਨਲ ਗੇਮਜ਼ 2025 ‘ਚ ਐਥਲੈਟਿਕਸ ਮੁਕਾਬਲੇ 8 ਫਰਵਰੀ ਤੋਂ 12 ਫਰਵਰੀ ਤੱਕ ਚਲੇ, ਜਿੱਥੇ 650 ਐਥਲੈਟਸ ਨੇ 45 ਅਲੱਗ-ਅਲੱਗ ਮੁਕਾਬਲਿਆਂ ਵਿੱਚ ਭਾਗ ਲਿਆ। ਪੰਜਾਬ ਦੇ ਖਿਡਾਰੀਆਂ ਨੇ ਸ਼ਾਟ ਪੁੱਟ ਮੁਕਾਬਲਿਆਂ ‘ਚ ਦਬਦਬਾ ਬਣਾਉਂਦਿਆਂ ਸੋਨੇ ਦੇ ਦੋ ਤਗਮੇ ਆਪਣੇ ਨਾਮ ਕੀਤੇ, ਜੋ ਕਿ ਭਵਿੱਖ ਦੇ ਮੁਕਾਬਲਿਆਂ ਲਈ ਇੱਕ ਵਧੀਆ ਸੰਕੇਤ ਹੈ। ਤਜਿੰਦਰਪਾਲ ਸਿੰਘ ਤੂਰ ਅਤੇ ਜੈਸਮੀਨ […]

ਤਾਜ਼ਾ ਖ਼ਬਰਾਂ, ਪੰਜਾਬ
February 13, 2025
239 views 2 secs 0

ਕਿਸਾਨ ਅੰਦੋਲਨ-2 ਨੂੰ ਇਕ ਸਾਲ ਪੂਰਾ, ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ, ਜਗਜੀਤ ਸਿੰਘ ਡੱਲੇਵਾਲ 14 ਫਰਵਰੀ ਦੀ ਮੀਟਿੰਗ ਲਈ ਰਾਜ਼ੀ

ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ-2 ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਇਸ ਮੌਕੇ, ਖਨੌਰੀ ਮੋਰਚੇ ‘ਤੇ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਦਾਖਲ […]

ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾਮੁਕਤੀ ਤੋਂ ਬਾਅਦ, ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾਮੁਕਤੀ ਲਈ ਵਿਧੀ ਵਿਧਾਨ ਦੀ ਮੰਗ ਫਿਰ ਹੋਈ ਤੇਜ਼

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੇਵਾ-ਮੁਕਤ ਕਰਨ ਤੋਂ ਬਾਅਦ, ਇੱਕ ਵਾਰ ਫਿਰ ਸਿੱਖ ਜਗਤ ‘ਚ ਇਹ ਮੰਗ ਉੱਠੀ ਹੈ ਕਿ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ, ਕਾਰਜ ਖੇਤਰ ਅਤੇ ਉਨ੍ਹਾਂ ਦੀ ਮਿਆਦ ਬਾਰੇ ਇੱਕ ਸਾਫ਼-ਸੁਥਰੀ ਵਿਧੀ ਬਣਾਈ ਜਾਵੇ। ਇਹ ਮੰਗ ਅੱਜ ਦੀ ਨਹੀਂ, ਬਲਕਿ ਲਗਭਗ ਵੀਹ ਸਾਲ ਪਹਿਲਾਂ ਵੀ ਉੱਠੀ ਸੀ, […]

ਤਾਜ਼ਾ ਖ਼ਬਰਾਂ, ਪੰਜਾਬ
February 12, 2025
256 views 0 secs 0

ਸੱਜਣ ਕੁਮਾਰ ਸਿੱਖ ਕਤਲ ਕੇਸ ਵਿੱਚ ਦੋਸ਼ੀ ਕਰਾਰ, 18 ਫਰਵਰੀ ਨੂੰ ਹੋਵੇਗਾ ਸਜ਼ਾ ਦਾ ਐਲਾਨ – ਸ਼੍ਰੋਮਣੀ ਕਮੇਟੀ ਨੇ ਮੰਗੀ ਮਿਸਾਲੀ ਸਜ਼ਾ

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰਨਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਫੈਸਲਾ 1984 ਦੇ ਸਿੱਖ ਨਸਲਕੁਸ਼ੀ ਨਾਲ ਜੁੜੇ ਮਾਮਲਿਆਂ ਦੇ ਤਹਿਤ ਆਇਆ ਹੈ। ਸੱਜਣ ਕੁਮਾਰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਹੁਣ, ਨਵੀਂ ਸਜ਼ਾ ਬਾਰੇ ਅਦਾਲਤ 18 ਫਰਵਰੀ ਨੂੰ ਫੈਸਲਾ […]

ਤਾਜ਼ਾ ਖ਼ਬਰਾਂ, ਪੰਜਾਬ
February 12, 2025
310 views 0 secs 0

ਭਾਈ ਰਾਜੋਆਣਾ ਨੂੰ ਇਲਾਜ ਲਈ ਪੀਜੀਆਈ ਲਿਆਂਦਾ, ਬੰਦੀ ਸਿੰਘਾਂ ਲਈ ਅਜੇ ਵੀ ਨਿਆਂਹੀ ਇਨਸਾਫ਼ ਕਿਉਂ ਨਹੀਂ?

ਸਰਕਾਰੀ ਤਸ਼ੱਦਦ ਢਾਹੁਣ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਫਾਂਸੀ ਦੀ ਸਜ਼ਾ ਪ੍ਰਾਪਤ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਅੱਖਾਂ ਦੀ ਜਾਂਚ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੀਜੀਆਈ, ਚੰਡੀਗੜ੍ਹ ਲਿਜਾਇਆ ਗਿਆ। ਡੀਐਸਪੀ ਸਾਈਬਰ ਕ੍ਰਾਈਮ ਅਸਵੰਤ ਸਿੰਘ ਧਾਲੀਵਾਲ ਅਤੇ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਦੀ ਅਗਵਾਈ ਵਿੱਚ […]

ਤਾਜ਼ਾ ਖ਼ਬਰਾਂ, ਪੰਜਾਬ
February 12, 2025
347 views 0 secs 0

ਭਾਰਤ ਮਾਲਾ ਪ੍ਰਾਜੈਕਟ ਹੇਠ ਕਿਸਾਨਾਂ ਦੀ ਖੇਤੀ ਉਜਾੜੀ, ਸਰਕਾਰੀ ਜ਼ਬਰ ਜਾਰੀ – ਕਿਸਾਨ ਮੁਆਵਜ਼ੇ ਅਤੇ ਹੱਕ ਲਈ ਧਰਨੇ ‘ਤੇ

ਭਾਰਤ ਮਾਲਾ ਪ੍ਰਾਜੈਕਟ ਹੇਠ ਬਣ ਰਹੀ ਨਵੀਂ ਸੜਕ ਲਈ ਅੱਜ ਤੜਕਸਾਰ ਪੁਲਿਸ ਦੀ ਮਦਦ ਨਾਲ ਪ੍ਰਾਜੈਕਟ ਦੇ ਅਧਿਕਾਰੀਆਂ ਨੇ ਕਿਸਾਨਾਂ ਦੀ ਖੇਤੀਸ਼ੁਦਾ ਕਣਕ ਵਾਹ ਦਿੱਤੀ ਅਤੇ ਜ਼ਮੀਨਾਂ ‘ਤੇ ਭਰਤ ਪਾ ਕੇ ਕਬਜ਼ਾ ਕਰ ਲਿਆ। ਇਸ ਕਾਰਵਾਈ ਦੌਰਾਨ ਦਰਜਨਾਂ ਕਿਸਾਨਾਂ ਦੀ ਸੈਂਕੜੇ ਏਕੜ ਉਪਜਾਊ ਜ਼ਮੀਨ ਪ੍ਰਭਾਵਿਤ ਹੋਈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ […]