ਅਣਖੀਲੇ ਪੰਥ ਦੀ ਵਾਰ
ਸਨ ਬੈਠੇ ਤਖ਼ਤ ਅਕਾਲ ਤੇ, ਸਿੰਘ ਸ਼ਸਤਰ-ਧਾਰੀ। ਰਣ-ਗਾਖੇ ਸ਼ੁੱਕਰ-ਚੱਕੀਏ, ਰਣ-ਤੇਗ਼ ਖਿਡਾਰੀ। ਰਾਮਗੜ੍ਹੀਏ ਭੰਗੀ ਸੂਰਮੇ, ਧਰਮੀ ਉਪਕਾਰੀ। ਸੀ ਮਿਸਲ ਘਨੱਈਆ ਦੇ ਰਹੀ, ਛਬ ਖੂਬ ਨਿਆਰੀ। ਨਾ ਭੁੰਏਂ ਪਏ ਤਿੱਲ ਸੁੱਟਿਆ, ’ਕਠ ਹੋਇਆ ਭਾਰੀ। ਗੁਰ-ਜਲਵਾ ਨੈਣੀਂ ਸਭ ਦੀ, ਪਿਆ ਲਾਵੇ ਤਾਰੀ। ਜਦ ਚੱਕਰ ਚਮਕਣ ਸਿਰਾਂ ‘ਤੇ, ਚੰਦ ਜਾਵੇ ਵਾਰੀ। ਪਈ ਟਹਿਲ ਕਮਾਵੇ ਪੰਥ ਦੀ, ਹੋਣੀ ਪਨਿਹਾਰੀ। ਜਿਉਂ […]