ਸੂਰਜ ਡੁੱਬਣ ਮਗਰੋਂ ਛੁਹਾਰੇ ਵਾਲਿਆਂ ਦੇ ਘਰ ਸ਼ਰਾਬੀਆਂ ਦੀ ਗਹਿਮਾ-ਗਹਿਮ ਸੀ । ਹਨ੍ਹੇਰਾ ਹੋਣ ਦੇ ਨਾਲ-ਨਾਲ ਨਸ਼ੱਈਆਂ ਦਾ ਨਸ਼ਾ ਵੀ ਗੂੜ੍ਹਾ ਹੁੰਦਾ ਗਿਆ । ਪਹਿਲਾਂ ਇਕ ਚਾਂਗਰ, ਫਿਰ ਦੂਜੀ…. ਤੇ ਫਿਰ ਤੀਜੀ। ਜਵਾਬ ਵਿਚ ਬੱਕਰੇ ਬੁਲਾਉਂਦੇ ਹੋਏ “ਫੜ ਲਉ”, “ਫੜ ਲਉ” ਦੀਆਂ ਅਵਾਜ਼ਾਂ ਨਾਲ ਚੌਗਿਰਦਾ ਗੂੰਜਿਆ। ਮਿੰਟਾਂ ਵਿਚ ਡਾਂਗਾਂ ਤੇ ਛਵੀਆਂ ਦੀ ਕਾਹੜ-ਕਾਹੜ ਤੇ ਗੋਲੀਆਂ […]