ਲੇਖ
March 10, 2025
83 views 13 secs 0

ਗੁਰਬਾਣੀ ਵਿਚਾਰ:

ਘਾਲਿ ਖਾਇ ਕਿਛੁ ਹਥਹੁ ਦੇਇ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੪੫) ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀਆਂ ਸਾਰੰਗ ਕੀ ਵਾਰ, ਮਹਲਾ ੪ ਵਿਚ ਇਨ੍ਹਾਂ ਪਾਵਨ-ਪੰਕਤੀਆਂ ‘ਚ ਮਨੁੱਖੀ ਜੀਵਨ ਜਿਉਣ ਦਾ ਸਹੀ ਰਸਤਾ ਦੱਸਿਆ ਗਿਆ ਹੈ। ਗੁਰੂ ਜੀ ਇਨ੍ਹਾਂ ਪਾਵਨ-ਬਚਨਾਂ ਰਾਹੀਂ ਮਨੁੱਖਤਾ ਨੂੰ ਗੁਰਮਤਿ ਵਿਚਾਰਧਾਰਾ ਦੇ ਤ੍ਰੈ-ਸੂਤਰੀ […]

ਲੇਖ
March 10, 2025
80 views 5 secs 0

ਗੁਰੂ ਅਤੇ ਜਗਤ ਦੀ ਸੋਭਾ

-ਗਿ. ਦਿੱਤ ਸਿੰਘ ਪ੍ਯਾਰੇ ਪਾਠਕਾਂ ਦੇ ਦੇਖਨੇ ਅਤੇ ਵਰਤਾਰੇ ਵਿਚ ਇਹ ਬਾਤ ਜਰੂਰ ਆਉਂਦੀ ਹੈ ਕਿ ਹਰ ਇਕ ਪੁਰਖ ਭਾਵੇਂ ਉਹ ਵਡਾ ਹੋਵੇ ਭਾਵੇਂ ਛੋਟਾ ਇਸੀ ਪ੍ਰਕਾਰ ਭਾਵੇਂ ਉਚ ਹੋਵੇ ਭਾਵੇਂ ਨੀਚ ਸੋ ਸਾਰੇ ਅਪਨੀ ਸੋਭਾ ਚਾਹੁੰਦੇ ਹਨ-ਅਤੇ ਹਰ ਇਕ ਕੰਮ ਵਿਚ ਭਾਵੇਂ ਉਹ ਦੀਨ ਦਾ ਹੋਵੇ ਭਾਵੇਂ ਦੁਨੀਆਂ ਦਾ ਇਨ੍ਹਾਂ ਦੋਨਾਂ ਵਿਚ ਅਪਨੀ ਵਡਿਆਈ […]

ਲੇਖ
March 10, 2025
107 views 6 secs 0

ਅੰਦਰ ਵੀ ਇਕ ਖੇਤੀ ਹੈ

ਸਾਡੇ ਪਿੰਡ ਇੱਕ ਕਿਸਾਨ ਸੀ ਭਾਈ ਸੁਵਰਨਾ। ਉਹ ਮੇਰੇ ਦਾਦਾ ਜੀ ਕੋਲ ਗੁਰਮੁਖੀ ਸਿੱਖਣ ਆਉਂਦਾ ਰਿਹਾ। ਜਦ ਪੈਂਤੀ ਪੱਕ ਗਈ ਤੇ ਮਾਤਰਾ ਦੀ ਵੀ ਸਮਝ ਆ ਗਈ ਤਾਂ ਆਪਣਾ ਨਾਂ ‘ਸਵਰਨ ਸਿੰਘ’ ਉਸ ਨੇ ਆਪ ਲਿਖਿਆ ਤੇ ਨੱਚ ਪਿਆ। ਕਹਿਣ ਲੱਗਾ, “ਮੈਂ ਅੱਜ ਪਹਿਲੀ ਵਾਰ ‘ਸੁਵਰਨੇ ਤੋਂ ਸਵਰਨ ਸਿੰਘ ਬਣਿਆ ਹਾਂ।”

ਫਿਰ ਉਹ ਗੁਟਕਾ ਲੈ ਆਇਆ ਤੇ ਜਪੁ ਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ। ਕੋਸ਼ਿਸ਼ ਕਰਨ ਲੱਗਾ ਤੇ ਹਰ ਹਫ਼ਤੇ ਇੱਕ ਪਉੜੀ ਕੰਠ ਵੀ ਕਰ ਲਵੇ। ਲੰਮੀਆਂ ਪਉੜੀਆਂ ’ਤੇ ਦੋ-ਦੋ, ਤਿੰਨ-ਤਿੰਨ ਹਫ਼ਤੇ ਲਗਦੇ ਸਨ, ਪਰ ਸਾਲ ਭਰ ਵਿਚ ਉਸ ਨੇ ਸਾਰਾ ਜਪੁ ਜੀ ਸਾਹਿਬ ਕੰਠ ਕਰ ਲਿਆ ਸੀ ।

ਹੁਣ ਉਹ ਮੇਰੇ ਦਾਦਾ ਜੀ ਪਾਸੋਂ ਇਸ ਬਾਣੀ ਦੇ ਅਰਥ ਸਮਝਣ ਆਉਂਦਾ ਸੀ, ਹਰ ਰੋਜ਼ ਬੜੇ ਨੇਮ ਨਾਲ । ਫਿਰ ਉਹ ਬਿਮਾਰ ਹੋ ਗਿਆ ਤੇ ਕਈ ਦਿਨ ਆਇਆ ਨਾ। ਮੇਰੇ ਦਾਦਾ ਜੀ ਉਸ ਨੂੰ ਵੇਖਣ ਚਲੇ ਗਏ। ਉਸ ਨੂੰ ਦੋ-ਤਿੰਨ ਦਿਨ ਤੋਂ ਬੁਖ਼ਾਰ ਚੜ੍ਹਦਾ ਰਿਹਾ ਸੀ, ਪਰ ਹੁਣ ਉਤਰਦਾ ਜਾਪਦਾ ਸੀ।

ਲੇਖ
March 10, 2025
112 views 12 secs 0

ਹੋਲੇ ਮਹੱਲੇ ਦਾ ਇਤਿਹਾਸਿਕ ਮਹੱਤਵ

-ਡਾ. ਜਸਪਾਲ ਸਿੰਘ ਹੋਲੀ ਦੇ ਪਰੰਪਰਕ ਤਿਉਹਾਰ ਦੇ ਮੁਕਾਬਲੇ ‘ਹੋਲਾ ਮਹੱਲਾ’ ਮਨਾਉਣ ਦੀ ਰਵਾਇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਇਮ ਕੀਤੀ ਸੀ। ਮਕਸਦ ਸੀ, ਹਿੰਦੁਸਤਾਨੀ ਜਨਤਾ ਨੂੰ ਨਵਾਂ ਇਨਕਲਾਬੀ ਸੁਨੇਹਾ ਦੇਣਾ। ਲੋਕਾਂ ਵਿਚ ਵੀਰ ਰਸ ਭਰਨਾ, ਉਨ੍ਹਾਂ ਨੂੰ ਯੁੱਧ ਕਲਾ ਵਿਚ ਪ੍ਰਬੀਣ ਕਰਨਾ ਅਤੇ ਅਜ਼ਾਦੀ ਦੇ ਸੰਘਰਸ਼ ਦੀ ਰਾਹ ‘ਤੇ ਤੋਰਨਾ। ਭਾਈ ਕਾਨ੍ਹ ‘ […]

ਲੇਖ
March 10, 2025
82 views 11 secs 0

ਦਾਨ ਕਲਾ

-ਡਾ. ਇੰਦਰਜੀਤ ਸਿੰਘ ਗੋਗੋਆਣੀ ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥੧॥ ਰਹਾਉ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੫੩) ਸੰਪੂਰਨ ਸ਼ਖ਼ਸੀਅਤ ਲਈ ਸੋਲਾਂ ਕਲਾਵਾਂ ਮਾਨਵਤਾ ਲਈ ਸੋਲਾਂ ਪੌੜੀਆਂ ਦੇ ਸਮਾਨ ਹਨ, ਜਿਨ੍ਹਾਂ ਵਿੱਚੋਂ ਦਾਨ ਕਲਾ ਦਸਵੀਂ ਪੌੜੀ ਹੈ। ‘ਮਹਾਨ ਕੋਸ਼ ਅਨੁਸਾਰ ਦਾਨ ਦੇਣ ਦਾ ਕਰਮ, ਖੈਰਾਤ ਆਦਿ ਹੈ। ਇਸੇ ਤਰ੍ਹਾਂ […]

ਲੇਖ
March 10, 2025
125 views 16 secs 0

ਮੈਕਸ ਆਰਥਰ ਮੈਕਾਲਿਫ਼

ਮੈਕਸ ਆਰਥਰ ਮੈਕਾਲਿਫ਼ (੧੪ ਮਾਰਚ, ਅਕਾਲ ਚਲਾਣਾ) -ਡਾ. ਗੁਰਪ੍ਰੀਤ ਸਿੰਘ ਮੈਕਸ ਆਰਥਰ ਮੈਕਾਲਿਫ਼ ਦਾ ਜਨਮ ੧੦ ਸਤੰਬਰ, ੧੮੪੧ ਈ. ਨੂੰ ਨਿਊਕੈਸਲ ਵੈਸਟ, ਆਇਰਲੈਂਡ ਵਿਚ ਹੋਇਆ। ਸੰਨ ੧੮੬੨ ਈ. ਵਿਚ ਬੀ.ਐਸ.ਸੀ. ਦੇ ਇਮਤਿਹਾਨ ਉਪਰੰਤ ਉਹ ਭਾਰਤੀ ਸਿਵਲ ਸਰਵਿਸਜ਼ (ਆਈ.ਸੀ.ਐਸ.) ਲਈ ਚੁਣਿਆ ਗਿਆ। ਉਹ ਫਰਵਰੀ ੧੮੬੪ ਈ. ਵਿਚ ਡਿਊਟੀ ‘ਤੇ ਹਾਜ਼ਿਰ ਹੋਇਆ। ੧੮੮੨ ਈ. ਤਕ ਮੈਕਾਲਿਫ਼ ਡਿਪਟੀ […]

ਲੇਖ
March 10, 2025
75 views 2 secs 0

ਮਹਾਰਾਜਾ ਰਿਪੁਦਮਨ ਸਿੰਘ

-ਡਾ. ਗੁਰਪ੍ਰੀਤ ਸਿੰਘ ਨਾਭਾ ਰਿਆਸਤ ਦਾ ਇਹ ਮਹਾਰਾਜਾ ਸਿੱਖੀ ਮਰਿਯਾਦਾ ਵਿਚ ਪ੍ਰਪੱਕ ਸਿੱਖ ਸੀ। ਰਿਪੁਦਮਨ ਸਿੰਘ ਦਾ ਜਨਮ ਨਾਭਾ-ਪਤਿ ਮਹਾਰਾਜਾ ਹੀਰਾ ਸਿੰਘ ਦੇ ਘਰ ਮਹਾਰਾਣੀ ਜਸਮੇਰ ਕੌਰ ਦੀ ਕੁੱਖ ੪ ਮਾਰਚ, ੧੮੮੩ ਈ. ਵਿਚ ਨਾਭੇ ਦੇ ਹੀਰਾ ਮਹਲ ਵਿਖੇ ਹੋਇਆ। ਇਸ ਦੀ ਸਿੱਖਿਆ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਨਿਗਰਾਨੀ ਹੇਠ ਹੋਈ। ਰਿਪੁਦਮਨ ਸਿੰਘ […]

ਲੇਖ
March 10, 2025
83 views 24 secs 0

ਨਿਹੰਗ ਸਿੰਘਾਂ ਦੀ ਗਤਕਾ ਕਲਾ

-ਡਾ. ਆਤਮਾ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ‘ਨਿਹੰਗ ਸਿੰਘ’ ਇਤਿਹਾਸਿਕ, ਸ਼ਕਤੀਸ਼ਾਲੀ ਤੇ ਗੌਰਵ ਵਾਲੀ ਜਥੇਬੰਦੀ ਹੈ। ਨਿਹੰਗ ਸਿੰਘਾਂ ਦਾ ਆਪਣਾ ਇਤਿਹਾਸਿਕ, ਸਮਾਜਿਕ, ਸੱਭਿਆਚਾਰਕ ਤੇ ਗੌਰਵਮਈ ਵਿਰਸਾ ਹੈ। ਅਜਿਹੇ ਵਿਰਸੇ ਦੇ ਧਾਰਨੀ ਨਿਹੰਗ ਸਿੰਘਾਂ ਦੀ ਬੋਲੀ ਵੀ ਨਿਵੇਕਲੀ ਹੈ ਜਿਸ ਨੂੰ ਗੜਗੱਜ ਬੋਲੇ” ਜਾਂ “ਖਾਲਸੇ ਦੇ ਬੋਲੇ” ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਨਿਹੰਗ […]

ਲੇਖ
March 10, 2025
93 views 7 secs 0

ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ : ਹੋਲਾ ਮਹੱਲਾ

-ਡਾ. ਅਮਰਜੀਤ ਕੌਰ ਗੁਰੂ ਸਾਹਿਬਾਨ ਦਾ ਉਦੇਸ਼ ਹੀ ਨੀਵਿਆਂ ਨੂੰ ਗ਼ਲ ਨਾਲ ਲਾਉਣਾ ਸੀ, ਜਿਸ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਨੂੰ ਨਵਾਂ ਰੂਪ ‘ਦਿੱਤਾ। ਖਾਲਸਾ ਹੋਲੀ ਦੇ ਪਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਵ ਬਲ ਹਾਸਲ ਕਰ ਕੇ ਮੁਰਦਾ ਹੋ ਚੁੱਕੇ ਦਿਲਾਂ ਵਿਚ ਜਾਨ ਪਾ ਕੇ […]

ਲੇਖ
March 10, 2025
93 views 4 secs 0

ਅਕਾਲੀ ਫੂਲਾ ਸਿੰਘ ਜੀ

ਅਕਾਲੀ ਫੂਲਾ ‘ ਸਿੰਘ ਜੀ (੧੪ ਮਾਰਚ ਨੂੰ ਸ਼ਹੀਦੀ) -ਡਾ. ਗੁਰਪ੍ਰੀਤ ਸਿੰਘ ਅਕਾਲੀ ਫੂਲਾ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਮੂਣਕ ਕਸਬੇ ਤੋਂ ਪੰਜ ਕਿ.ਮੀ. ਪੱਛਮ ਵੱਲ ਸਥਿਤ ਪਿੰਡ ਸੀਹਾਂ ਦੇ ਨਿਵਾਸੀ ਸ. ਈਸ਼ਰ ਸਿੰਘ ਦੇ ਘਰ ਮਾਤਾ ਹਰਿ ਕੌਰ ਜੀ ਦੀ ਕੁੱਖੋਂ ੧੪ ਜਨਵਰੀ, ੧੭੬੦ ਈ. ਨੂੰ ਹੋਇਆ। ਅਹਿਮਦ ਸ਼ਾਹ ਦੁਰਾਨੀ ਦੁਆਰਾ ਕੀਤੇ ਗਏ […]