ਲੇਖ
January 17, 2025
99 views 7 secs 0

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲੋਕਤੰਤਰ ਦਾ ਵਿਸਮਾਦੀ ਸੰਕਲਪ

-ਡਾ. ਰਾਜਿੰਦਰ ਸਿੰਘ ਕੁਰਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਮੌਤ ਤੋਂ ਪਾਰ ਜ਼ਿੰਦਗੀ ਦਾ ਸੁਨੇਹਾ ਹੈ। ਤਾਨਾਸ਼ਾਹੀ ਦੀ ਥਾਂ ਲੋਕਤੰਤਰ ਦੀ ਸਵੇਰ ਦਾ ਹੁਸਨ ਹੈ। ਇਤਿਹਾਸ ਦੇ ਦਰਵਾਜ਼ੇ ‘ਤੇ ਸੁਭ ਕਰਮਨ ਤੇ ਕਬਹੂੰ ਨ ਟਰੋਂ” ਦੀ ਦਸਤਕ ਹੈ। ਕੂੜ ਦੇ ਹਨੇਰ ਨੂੰ ਚੀਰਦੇ ਚਾਨਣ ਦੇ ਤੀਰਾਂ ਦੀ ਬਰਸਾਤ ਹੈ। ਸ਼ੋਸ਼ਣ ਨੂੰ ਵੰਗਾਰਦੀ ਤੇਗ ਦੀ […]

ਲੇਖ
January 17, 2025
105 views 12 secs 0

ਸਿੱਖ ਪਰੰਪਰਾ ਵਿਚ ਬਾਜ਼

-ਡਾ. ਪਰਮਵੀਰ ਸਿੰਘ ਬਾਜ਼ ਇਕ ਸ਼ਿਕਾਰੀ ਪੰਛੀ ਹੈ ਜਿਸ ਨੂੰ ਜੁੱਰਾਹ ਦੀ ਮਦੀਨ ਮੰਨਿਆ ਜਾਂਦਾ ਹੈ। ਪੰਛੀਆਂ ਦੀ ਦੁਨੀਆ ਵਿਚ ਸ਼ਕਤੀ ਅਤੇ ਦਲੇਰੀ ਦਾ ਪ੍ਰਤੀਕ ਬਾਜ਼ ਭਾਵੇਂ ਹੁਣ ਪੰਜਾਬ ਦੀ ਧਰਤੀ ’ਤੇ ਘੱਟ ਹੀ ਦਿਖਾਈ ਦਿੰਦਾ ਹੈ ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਸਰਦੀਆਂ ਦੀ ਰੁੱਤ ਵਿਚ ਇਹ ਪੰਜਾਬ ਦੀ ਧਰਤੀ ’ਤੇ ਫੇਰਾ ਪਾ […]

ਲੇਖ
January 17, 2025
112 views 7 secs 0

ਮਾਤਾ ਕਿਸਨ ਕੌਰ ਜੀ

-ਡਾ. ਹਰਪ੍ਰੀਤ ਕੌਰ ਮਾਤਾ ਕਿਸਨ ਕੌਰ* ਜੀ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਸੁਪਤਨੀ ਅਤੇ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਜੀ ਸਨ। ਆਪ ਜੀ ਦਾ ਜਨਮ ਭਾਈ ਦਇਆ ਰਾਮ ਜੀ ਦੇ ਘਰ ਹੋਇਆ। (ਮਾਤਾ) ਕਿਸਨ ਕੌਰ ਜੀ ਦਾ ਆਨੰਦ-ਕਾਰਜ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨਾਲ ਹਾੜ ਸੁਦੀ ੩ ਸੰਮਤ […]

ਲੇਖ
January 17, 2025
108 views 6 secs 0

ਨਗਰਪਾਲਿਕਾਵਾਂ ਚੋਣਾਂ ਵਿੱਚ ਅਕਾਲੀ ਦਲ ਦੀ ਹਾਰ ਦਾ ਵਿਸ਼ਲੇਸ਼ਣ

-ਡਾ: ਦਲਵਿੰਦਰ ਸਿੰਘ ਗ੍ਰੇਵਾਲ ਦਸੰਬਰ ੨੦੨੪ ਵਿੱਚ ਪੰਜਾਬ ਦੀਆਂ ਨਗਰਪਾਲਿਕਾਵਾਂ ਦੀਆਂ ਹੋਈਆਂ ਚੋਣਾਂ ਵਿੱਚ ਆਪ ਅਤੇ ਕਾਂਗਰਸ ਬਾਜ਼ੀ ਲੈ ਗਈਆਂ ਜਦ ਕਿ ਅਕਾਲੀ ਦਲ ਨੂੰ ਹਰ ਨਗਰਪਾਲਿਕਾ ਵਿੱਚ ਨਮੋਸ਼ੀ ਭਰੀ ਹਾਰ ਸਹਿਣੀ ਪਈ।ਅਕਾਲੀ ਦਲ ਦੇ ਦਾਗੀ ਅਤੇ ਬਾਗੀ ਨੇਤਾਵਾਂ ਦੀ ਵੱਡੇ ਪੱਧਰ ਤੇ ਪ੍ਰਚਾਰਿਤ ਅਤੇ ਪ੍ਰਸਾਰਿਤ ਨਿਭਾਈਆ ਸਜ਼ਾਵਾਂ ਪਿੱਛੋਂ ਅਕਾਲੀ ਦਲ ਦੇ ਲਡਰਾਂ ਨੂੰ ਯਕੀਨ […]

ਲੇਖ
January 17, 2025
115 views 51 secs 0

ਅਠਾਰਵੀਂ ਸਦੀ ਦੀ ਸਿੱਖ ਯੁੱਧ ਕਲਾ ਅਤੇ ਜੰਗੀ ਵਿਵਹਾਰ

-ਡਾ. ਬਲਵੰਤ ਸਿੰਘ ਸਿੱਖ ਪੰਥ ਦੀ ਯੁੱਧ-ਨੀਤੀ ਤੇ ਜੰਗੀ ਵਿਵਹਾਰ ਸਿੱਖ ਗੁਰੂ ਸਾਹਿਬਾਨ ਦੇ ਅਧਿਆਤਮਕ ਚਿੰਤਨ ਤੇ ਵਿਵਹਾਰਕ ਤਜਰਬੇ ਉੱਪਰ ਆਧਾਰਿਤ ਸੀ। ਬਾਬਰ ਦੇ ਭਾਰਤ ਉੱਪਰ ਹਮਲਿਆਂ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀਕਰਮ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਖ਼ੂਨ-ਖਰਾਬੇ ਤੇ ਜੰਗ ਨੂੰ ਨਾ-ਪਸੰਦ ਕਰਦੇ ਸਨ। ਬੇਸ਼ਕ ਉਹ ਸਮਾਜ ਵਿਚ ਅਮਨ-ਸ਼ਾਂਤੀ, ਪ੍ਰੇਮ-ਪਿਆਰ ਤੇ […]

ਲੇਖ
January 17, 2025
97 views 8 secs 0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹੱਤਵਪੂਰਨ ਮਤੇ ਅਤੇ ਫ਼ੈਸਲੇ (1920–2024)

ਪੁਸਤਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹੱਤਵਪੂਰਨ ਮਤੇ ਅਤੇ ਫ਼ੈਸਲੇ (1920–2024) ਲੇਖਕ : ਡਾ. ਪਰਮਵੀਰ ਸਿੰਘ ਅਤੇ ਰਵਿੰਦਰਪਾਲ ਸਿੰਘ ਪ੍ਰਕਾਸ਼ਕ : ਬੈਕੁੰਠ ਪਬਲੀਕੇਸ਼ਨਜ਼, ਪਟਿਅਲਾ ਪੰਨੇ : 532+57 ਕੀਮਤ : 800/- ਡਾ. ਪਰਮਵੀਰ ਸਿੰਘ, ਪ੍ਰੋਫੈਸਰ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਉਹਨਾਂ ਦੇ ਖੋਜਾਰਥੀ ਸ. ਰਵਿੰਦਰਪਾਲ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਤਿਆਰ ਕੀਤੀ ਗਈ […]

ਲੇਖ
January 17, 2025
127 views 4 secs 0

ਭਾਈ ਦੇਵੀ ਚੰਦ ਦਾ ਸਾਕਾ

-ਐਡ. ਗੁਰਚਰਨਜੀਤ ਸਿੰਘ ਲਾਂਬਾ ਜਦੋਂ ਭੀਮ ਚੰਦ ਪਹਾੜੀਏ ਰਾਜੇ ਨੇ ਸਾਰੇ ਪਹਾੜੀ ਰਾਜਿਆਂ ਨੂੰ ਗੁਰੂ ਕਲਗੀ ਵਾਲੇ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ‘ਤੇ ਹਮਲਾ ਕਰਨ ਲਈ ਉਕਸਾਇਆ ਤਾਂ ਭੀਮ ਚੰਦ ਦੇ ਦੀਵਾਨ ਭਾਈ ਹੁਕਮ ਚੰਦ ਨੇ (ਜਿਹੜਾ ਸਤਿਗੁਰਾਂ ਦਾ ਪ੍ਰੇਮੀ ਸੀ) ਸਭ ਨੂੰ ਪਿਆਰ ਨਾਲ ਸਮਝਾਇਆ ਕਿ ਕਲਗੀ ਵਾਲੇ ਦੇਸ਼ ਕੌਮ ਤੇ ਹਿੰਦੂ ਧਰਮ ਦੇ […]

ਲੇਖ
January 14, 2025
140 views 5 secs 0

ਮੁਕਤਸਰ ਦਾ ਸਰ (ਕਵਿਤਾ)

ਮੁਕਤਸਰ ਦਾ ਸਰ ਹੈ, ਇਕ ਤੀਰਥ ਮਹਾਨ। ਕੁੱਲ ਜਹਾਨੋਂ ਵੱਖਰੀ ਹੈ, ਇਸ ਦੀ ਸ਼ਾਨ। ਨਾ ਬਿਆਨੀ ਜਾ ਸਕੇ, ਹੈ ਬੇਨਜ਼ੀਰ; ਇਸ ਦੇ ਕੰਢੇ ਵਾਪਰੀ ਜੋ ਦਾਸਤਾਨ। ਗੁਰਾਂ ਤੋਂ ਬੇਮੁਖ ਸੀ ਜੋ ਬੇਦਾਵੀਏ, ਏਸ ਥਾਂ ਉਨ੍ਹਾਂ ਦਾ ਹੋਇਆ ਇਮਤਿਹਾਨ। ਪੁਰਜ਼ਾ-ਪੁਰਜ਼ਾ ਜੰਗ ਦੇ ਵਿਚ ਜੂਝ ਕੇ, ਰੀਝਾ ਲਿਆ ਮਿਹਰਾਂ ਦਾ ਸਾਈਂ, ਮਿਹਰਵਾਨ। ਆ ਗਏ ਦਾਤਾ ਜੀ ਕਰਦੇ […]

ਲੇਖ
January 13, 2025
153 views 5 secs 0

ਬਰਸੀ ਤੇ ਵਿਸ਼ੇਸ਼ : ਪ੍ਰਿੰਸੀਪਲ ਤੇਜਾ ਸਿੰਘ ਨੂੰ ਯਾਦ ਕਰਦਿਆਂ

-ਭਗਵਾਨ ਸਿੰਘ ਜੌਹਲ  ਉਸ ਸਮੇਂ ਅੰਗ੍ਰੇਜ਼ੀ-ਪੰਜਾਬੀ ਵਿੱਚ ਬਹੁਤ ਘੱਟ ਡਿਕਸ਼ਨਰੀਆਂ ਮਿਲਦੀਆਂ ਸਨ । ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਜੀਵਨ ਵਿੱਚ ਇਹ ਵੱਡਾ ਕਾਰਜ ਕਰਕੇ ਪੰਜਾਬੀ ਪਿਆਰਿਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਸੀ। ਇਸ ਕਾਰਜ ਲਈ ਉਨ੍ਹਾਂ ਦੀ ਹਰ ਪੰਜਾਬੀ ਪਿਆਰੇ ਨੇ ਪ੍ਰਸ਼ੰਸਾ ਕੀਤੀ । 20ਵੀਂ ਸਦੀ ਦੇ ਪਹਿਲੇ ਅੱਜ ਦੇ ਉੱਘੇ ਸਿੱਖ ਚਿੰਤਕਾਂ ਤੇ […]

ਲੇਖ
January 13, 2025
119 views 17 secs 0

ਮਾਘ ਦੀ ਸੰਗਰਾਂਦ

– ਪ੍ਰੋ. ਨਵ ਸੰਗੀਤ ਸਿੰਘ # 1, ਲਤਾ ਗਰੀਨ ਐਨਕਲੇਵ, ਪਟਿਆਲਾ-147002. (9417692015). ਸੰਗਰਾਂਦ ਹਿੰਦੀ ਦੇ ਸ਼ਬਦ ਸੰਕ੍ਰਾਂਤੀ ਤੋਂ ਬਣਿਆ ਹੈ। ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣਾ ਸੰਕ੍ਰਾਂਤੀ ਅਖਵਾਉਂਦਾ ਹੈ। ਇਸ ਤਰ੍ਹਾਂ ਪੂਰੇ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ, ਯਾਨੀ ਸੰਗਰਾਂਦਾਂ ਹੁੰਦੀਆਂ ਹਨ। ਜਦੋਂ ਸੂਰਜ ਪੋਹ ਮਹੀਨੇ ਤੋਂ ਧਨ ਰਾਸ਼ੀ ਨੂੰ ਛੱਡ ਕੇ ਮਾਘ […]